Click here For English Version

19ਵਾਂ ਪੁਰੇਵਾਲ ਖੇਡ ਮੇਲਾ ਹਕੀਮਪੁਰ

ਸ: ਹਰਬੰਸ ਸਿੰਘ ਪੁਰੇਵਾਲ ਸਪੋਰਟਸ ਐਜੂਕੇਸ਼ਨ ਅਕੈਡਮੀ (ਰਜਿ:) ਹਕੀਮਪੁਰ (ਨਵਾਂਸ਼ਹਿਰ) ਵਲੋਂ ਸਵ: ਹਰਬੰਸ ਸਿੰਘ ਪੁਰੇਵਾਲ ਅਤੇ ਮਾਤਾ ਸੁਰਜੀਤ ਕੌਰ ਪੁਰੇਵਾਲ ਯਾਦਗਾਰੀ 19ਵਾਂ ਪੁਰੇਵਾਲ ਖੇਡ ਮੇਲਾ ਜਗਤਪੁਰ ਦੇ ਸਵ: ਨਰੰਜਣ ਸਿੰਘ ਯਾਦਗਾਰੀ ਪੇਂਡੂ ਖੇਡ ਸਟੇਡੀਅਮ ਵਿਖੇ 20 ਅਤੇ  21 ਰੀ 2009 ਕਰਵਾਇਆ ਗਿਆ। ਜਿਸ ਵਿਚ 800 ਮੀਟਰ ਦੌੜ ਮੁਕਾਬਲਿਆਂ ਵਿਚ ਸੋਨੀ ਸਮਰਾਲਾ ਨੇ ਪਹਿਲਾ, ਕੁਲਦੀਪ ਜਲੰਧਰ ਨੇ ਦੂਜਾ ਅਤੇ ਅਨਿਲ ਕੁਮਾਰ ਸ਼ਹੀਦ ਭਗਤ ਸਿੰਘ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਦੌੜ ਵਿਚ ਸ਼ਮਸ਼ੇਰ ਪ੍ਰਤਾਪ ਸਿੰਘ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਅਤੇ ਚੰਡੀਗੜ੍ਹ ਦੇ ਬਲਦੇਵ ਸਿੰਘ ਨੇ ਤੀਜਾ। ਲੰਬੀ ਛਾਲ ਮੁਕਾਬਲੇ ਵਿਚ ਸ਼ਮਸ਼ੇਰ ਪ੍ਰਤਾਪ ਸਿੰਘ ਨੇ ਪਹਿਲਾ, ਗੁਰਜੰਟ ਸਿੰਘ ਜਲੰਧਰ ਨੇ ਦੂਸਰਾ ਅਤੇ ਜਲੰਧਰ ਦੇ ਹੀ ਪ੍ਰਵਿੰਦਰ ਸਿੰਘ ਨੇ ਤੀਜਾ। ਸ਼ਾਟ-ਪੁੱਟ ਮੁਕਾਬਲੇ ਦੌਰਾਨ ਗੁਰਪ੍ਰੀਤ ਸਿੰਘ ਕਾਲਖ ਨੇ ਪਹਿਲਾ, ਪਟਿਆਲਾ ਦੇ ਗੁਰਬੰਤ ਸਿੰਘ ਨੇ ਦੂਜਾ ਅਤੇ ਸ਼ਮਸ਼ੇਰ ਪ੍ਰਤਾਪ ਸਿੰਘ ਨੇ ਤੀਜਾ। ਬੈਲ ਗੱਡੀਆਂ ਦੀਆਂ ਦੌੜਾਂ ਵਿਚ ਗੁਰਬਿੰਦਰ ਸਿੰਘ ਹਿਆਲਾ ਅਤੇ ਜੰਗ ਸਿੰਘ ਸੋਲਖੀਆਂ ਦੇ ਬਲਦਾਂ ਨੇ ਪਹਿਲਾ ਇਨਾਮ ਸਾਂਝੇ ਰੂਪ ਵਿਚ ਜਿੱਤਿਆ। ਜਗਰੂਪ ਸਿੰਘ ਜਰਗੜੀ, ਜੰਗ ਸਿੰਘ ਸੋਲਖੀਆਂ ਨੇ ਤੀਜਾ, ਨਾਇਬ ਸਿੰਘ ਕਲਸੀਆਂ ਨੇ ਚੌਥਾ ਸਥਾਨ ਹਾਸਲ ਕੀਤਾ। ਕੁਸ਼ਤੀ ਮੁਕਾਬਲਿਆਂ ਦੇ ਆਫਤਾਬ-ਏ-ਹਿੰਦ ਦਾ ਖਿਤਾਬ ਦਿੱਲੀ ਦੇ ਸੁਮੀਤ ਨੇ ਖੰਨਾ ਦੇ ਵਿਜੇ ਨੂੰ ਹਰਾ ਕੇ ਜਿੱਤਿਆ। ਜਦਕਿ ਸੋਮਲ ਸਿੰਘ ਖੰਨਾ ਤੀਜੇ ਅਤੇ ਜੈ ਭਗਵਾਨ ਚੌਥੇ ਸਥਾਨ 'ਤੇ ਰਹੇ। ਮਹਾਂਭਾਰਤ ਕੇਸਰੀ ਖਿਤਾਬ ਮੌਸਮ ਸੋਨੀਪਤ ਨੇ ਕ੍ਰਿਸ਼ਨ ਕੁਮਾਰ ਖੰਨਾ ਨੂੰ ਹਰਾ ਕੇ ਜਿੱਤਿਆ। ਸ਼ੇਰ-ਏ-ਹਿੰਦ (86 ਕਿਲੋ) ਦਾ ਖਿਤਾਬ ਨਰੇਸ਼ ਖੰਨਾ ਨੇ ਹਰਦੀਪ ਰਾਏਪੁਰ ਡੱਬਾ ਨੂੰ ਹਰਾ ਕੇ ਹਾਸਲ ਕੀਤਾ। ਕਬੱਡੀ ਦਾ ਪਹਿਲਾ ਅੰਤਰਰਾਸ਼ਟਰੀ ਕੱਪ ਅੰਬੀ ਹਠੂਰ ਕਲੱਬ ਮੋਗਾ ਨੇ ਦਸ਼ਮੇਸ਼ ਕਲੱਬ ਕਾਲਖ ਨੂੰ ਹਰਾ ਕੇ 1 ਲੱਖ 51 ਹਜ਼ਾਰ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਦੂਸਰਾ ਅੰਤਰਰਾਸ਼ਟਰੀ ਕਬੱਡੀ ਕੱਪ ਦਸ਼ਮੇਸ਼ ਕਲੱਬ ਨਕੋਦਰ ਤੇ ਬਾਬਾ ਦੀਪ ਸਿੰਘ ਕਲੱਬ ਨੌਰਵੇ ਵਿਚਕਾਰ ਹੋਇਆ। ਜਿਸ ਵਿਚ ਦਸ਼ਮੇਸ਼ ਕਲੱਬ ਨਕੋਦਰ ਨੇ ਜੇਤੂ ਰਹਿ ਕੇ 1 ਲੱਖ 51 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਰੱਸਾਕਸ਼ੀ ਦਾ ਮੁਕਾਬਲਾ ਚਹੇੜੂ ਨੇ ਸਰੀਂਹ ਨੂੰ ਹਰਾ ਕੇ ਜਿੱਤਿਆ। ਇਸ ਮੌਕੇ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਦੀ ਪੁਸਤਕ 'ਹਸੰਦਿਆਂ ਖੇਲੇਦਿਆਂ' ਡਾ ਦਲਜੀਤ ਸਿੰਘ ਚੀਮਾ ਨੇ ਰਿਲੀਜ਼ ਕੀਤੀ।

CLICK HERE FOR PHOTO GALLERY

18ਵਾਂ ਪੁਰੇਵਾਲ ਖੇਡ ਮੇਲਾ ਹਕੀਮਪੁਰ

ਸ: ਹਰਬੰਸ ਸਿੰਘ ਪੁਰੇਵਾਲ ਸਪੋਰਟਸ ਐਜੂਕੇਸ਼ਨ ਅਕੈਡਮੀ (ਰਜਿ:) ਹਕੀਮਪੁਰ (ਨਵਾਂਸ਼ਹਿਰ) ਵਲੋਂ ਜਗਤਪੁਰ ਦੇ ਸਵ:ਨਰੰਜਣ ਸਿੰਘ ਯਾਦਗਾਰੀ ਸਪੋਰਟਸ ਸਟੇਡੀਅਮ ਵਿਖੇ ਹੋਏ 18ਵੇਂ ਪੁਰੇਵਾਲ ਖੇਡ ਮੇਲੇ ਕਬੱਡੀ ਅੰਤਰਰਾਸ਼ਟਰੀ ਮੈਚਾਂ 'ਚ ਫਾਈਨਲ ਮੈਚ 'ਚ ਹਰਜੀਤ ਤਲਵਾਰ ਕਲੱਬ ਜਗਰਾਉਂ ਨੇ ਸੰਤ ਈਸ਼ਰ ਸਿੰਘ ਕਬੱਡੀ ਗੜਾ ਸਾਹਿਬ ਨੂੰ ਹਰਾਕੇ ਪਹਿਲਾ 1 ਲੱਖ 51 ਹਜ਼ਾਰ ਦਾ ਇਨਾਮ ਜਿੱਤਿਆ। ਦੂਸਰੇ ਸਥਾਨ 'ਤੇ ਸੰਤ ਈਸ਼ਰ ਸਿੰਘ ਕਬੱਡੀ ਕਲੱਬ ਨੇ 1 ਲੱਖ 11 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਸੁੱਖਾ ਗਾਲੜ ਰਣ ਸਿੰਘ ਨੂੰ ਬੈਸਟ ਸਟਾਪਰ ਅਤੇ ਹਰਦਿਆਲ ਸਿੰਘ ਹਰਵਾਸਾ ਨੂੰ ਬੈਸਟ ਰੇਡਰ ਚੁਣਕੇ ਸਨਮਾਨਿਤ ਕੀਤਾ ਗਿਆ। ਬੈਲ ਗੱਡੀਆਂ ਦੀ ਦੌੜ ਵਿਚ ਲਖਵੀਰ ਸਿੰਘ ਧੌਲਖੁਰਦ ਦੀ ਗੱਡੀ ਨੇ ਪਹਿਲਾ, ਦੂਸਰਾ ਸਥਾਨ ਗੁਰਦੀਪ ਸਿੰਘ ਧੌਲਖੁਰਦ, ਦਰਸ਼ਨ ਸਿੰਘ ਹੰਸਰੋਂ ਦੇ ਬਲਦਾਂ ਨੇ ਤੀਸਰਾ, ਅਵਤਾਰ ਸਿੰਘ ਸਾਹਿਬਆਣਾ ਨੇ ਚੌਥਾ, ਕੇਸਰ ਸਿੰਘ ਠੱਕਰਵਾਲ ਦੀ ਜੋਗ ਨੇ ਪੰਜਵਾਂ ਸਥਾਨ ਹਾਸਲ ਕੀਤਾ। ਗੱਡੀਆਂ ਦੇ ਪਹਿਲੇ ਜੇਤੂ ਨੂੰ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ ਗਿਆ। ਕੁੱਤਿਆਂ ਦੀਆਂ ਦੌੜਾਂ ਵਿਚ ਬੁੱਧ ਸਿੰਘ ਧੁਲੇਤਾ ਦੇ ਕੁੱਤੇ ਜੈਰੀ ਡਾਨ ਨੇ ਪਹਿਲਾ, ਤੁਲਸੀ ਰਾਮ ਦੇ ਕੁੱਤੇ ਵਿਲੀਅਮ ਨੇ ਦੂਜਾ, ਪਰਮਜੀਤ ਸਿੰਘ ਹੁੰਦਲ ਦੇ ਕੁੱਤੇ ਡਾਬਰ ਨੇ ਤੀਜਾ, ਲਖਵਿੰਦਰ ਸਿੰਘ ਤੇਜਾ ਦੇ ਕੁੱਤੇ ਜੋਰਾ ਕਾਲਾ ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਨੇ ਪੁਰੇਵਾਲ ਭਰਾਵਾਂ ਦਾ ਧੰਨਵਾਦ ਕਰਦਿਆਂ ਇਥੇ ਖੇਡ ਅਕੈਡਮੀ ਬਣਾਉਣ ਦਾ ਐਲਾਨ ਕੀਤਾ। ਲੜਕੀਆਂ ਦੀ 400 ਮੀ ਵਿਚ ਸਿਮਰਨਜੀਤ ਕੌਰ ਕਟਾਣਾ ਸਾਹਿਬ ਨੇ ਪਹਿਲਾ, ਮਨਪ੍ਰੀਤ ਕੌਰ ਬੰਗਾ ਨੇ ਦੂਜਾ ਅਤੇ ਕਿਰਨਜੀਤ ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਲੰਬੀ ਛਾਲ ਵਿਚ ਸਿਮਰਨਜੀਤ ਲੁਧਿਆਣਾ ਨੇ ਪਹਿਲਾ, ਮਨਪ੍ਰੀਤ ਕੌਰ ਨਵਾਂਸ਼ਹਿਰ ਨੇ ਦੂਜਾ ਅਤੇ ਗੁਰਦੀਪ ਕੌਰ ਨਵਾਂਸ਼ਹਿਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਲੰਬੀ ਛਾਲ ਵਿਚ ਪ੍ਰਮਿੰਦਰਜੀਤ ਨੇ ਪਹਿਲਾ, ਜਰਨੈਲ ਸਿੰਘ ਨੇ ਦੂਜਾ, ਸੁਖਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਅੰਤਰਰਾਸ਼ਟਰੀ ਦਾ ਫਾਈਨਲ ਮੈਚ ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ ਅਤੇ ਦਸ਼ਮੇਸ਼ ਸਪੋਰਟਸ ਅਕੈਡਮੀ ਨਕੋਦਰ ਵਿਚਕਾਰ ਹੋਇਆ ਜਿਸ ਵਿਚ ਦਸ਼ਮੇਸ਼ ਸਪੋਰਟਸ ਅਕੈਡਮੀ ਨਕੋਦਰ ਨੇ 1 ਲੱਖ 51 ਹਜ਼ਾਰ ਦਾ ਪਹਿਲਾ ਇਨਾਮ ਹਾਸਲ ਕੀਤਾ। ਇਸ ਮੌਕੇ ਮਹਾਂਭਾਰਤ ਕੇਸਰੀ ਹਕੀਮਪੁਰ ਆਖਰੀ ਮੁਕਾਬਲਾ ਪਰਮਿੰਦਰ ਚੀਮਾ ਅਤੇ ਰਾਜੀਵ ਤੋਮਰ ਵਿਚਕਾਰ ਹੋਇਆ ਜਿਸ ਵਿਚ ਤੋਮਰ ਨੇ ਜਿੱਤ ਪ੍ਰਾਪਤ ਕਰਕੇ 1 ਲੱਖ 1 ਹਜ਼ਾਰ ਦਾ ਨਗਦ ਇਨਾਮ ਹਾਸਲ ਕੀਤਾ। ਸਿਤਾਰ-ਏ-ਹਿੰਦ (70 ਕਿਲੋ) ਦਾ ਆਖਰੀ ਮੁਕਾਬਲਾ ਬਚਿੱਤਰ ਸਿੰਘ ਅਤੇ ਯੋਗੇਸ਼ਵਰ ਦੱਤ 'ਚ ਹੋਇਆ ਦੱਤ ਨੇ ਇਹ ਖਿਤਾਬ ਆਪਣੇ ਨਾਂਅ ਕੀਤਾ ਅਤੇ 15 ਹਜ਼ਾਰ ਰੁਪਏ ਦਾ ਨਗਦ ਇਨਾਮ ਪ੍ਰਾਪਤ ਕੀਤਾ। ਆਫ਼ਤਾਬ-ਏ-ਹਿੰਦ ਖਿਤਾਬ 'ਚ ਸੁਸ਼ੀਲ ਕੁਮਾਰ ਦਿੱਲੀ ਨੇ ਜਿੱਤ ਕੇ 21 ਹਜ਼ਾਰ ਰੁਪਏ ਨਾਲ ਪ੍ਰਾਪਤ ਕੀਤਾ। ਸ਼ੇਰੇ-ਏ-ਹਿੰਦ ਖਿਤਾਬ ਲਈ ਪਰਮਜੀਤ ਸਿੰਘ ਖੰਨਾ ਨੇ ਪਹਿਲਾ ਸਥਾਨ ਲੈਕੇ 31 ਹਜ਼ਾਰ ਰੁਪਏ ਅਤੇ ਨਰੇਸ਼ ਕੁਮਾਰ ਖੰਨਾ ਨੇ 21 ਹਜ਼ਾਰ ਪ੍ਰਾਪਤ ਕੀਤੇ। ਭਾਰਤ ਕੁਮਾਰ (+80 ਕਿਲੋ) ਜਸਦੀਪ ਫਗਵਾੜਾ ਨੇ ਪਹਿਲਾ ਸਥਾਨ ਲੈਕੇ 25 ਹਜ਼ਾਰ ਰੁਪਏ ਅਤੇ ਨਰੇਸ਼ ਖੰਨੇ ਨੇ 15 ਹਜ਼ਾਰ ਰੁਪਏ ਪ੍ਰਾਪਤ ਕੀਤੇ। ਮਹਿਲਾ ਭਾਰਤ ਕੇਸਰੀ ਅਲਕਾ ਤੋਮਰ ਯੂ.ਪੀ.ਪਹਿਲਾ ਜਿੱਤਕੇ 31 ਹਜ਼ਾਰ ਰੁਪਏ ਅਤੇ ਗੀਤਕਾ ਜਾਖੜ ਦੂਜੇ ਸਥਾਨ 'ਤੇ ਰਹੀ। ਵਾਲੀਬਾਲ ਚੈਂਪੀਅਨਸ਼ਿਪ 'ਚ ਪੀ.ਏ.ਪੀ.ਜਲੰਧਰ ਜੇਤੂ ਰਿਹਾ। ਇਸ ਮੌਕੇ ਨਿਹੰਗ ਸਿੰਘਾਂ ਵਲੋਂ ਨੇਜਾਬਾਜ਼ੀ, ਘੋੜ ਸਵਾਰੀ ਅਤੇ ਗੱਤਕਾ ਦੇ ਜੌਹਰ ਦਿਖਾਏ ਗਏ। ਇਸ ਮੌਕੇ 'ਤੇ ਇਸ ਮੌਕੇ ਮਲਕੀਤ ਸਿੰਘ ਪੁਰੇਵਾਲ, ਗੁਰਜੀਤ ਸਿੰਘ ਪੁਰੇਵਾਲ, ਜਥੇਦਾਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਚੌ: ਮੋਹਣ ਲਾਲ ਵਿਧਾਇਕ ਬੰਗਾ, ਸਰਵਣ ਸਿੰਘ ਫਿਲੌਰ ਸੰਸਦੀ ਸਕੱਤਰ, ਚੌ: ਨੰਦ ਲਾਲ ਵਿਧਾਇਕ ਬਲਾਚੌਰ, ਜਤਿੰਦਰ ਸਿੰਘ ਕਰੀਹਾ ਵਿਧਾਇਕ ਨਵਾਂਸ਼ਹਿਰ, ਜਥੇ:ਮਹਿੰਦਰ ਸਿੰਘ ਹੁਸੈਨਪੁਰ ਜ਼ਿਲ੍ਹਾ ਪ੍ਰਧਾਨ, ਬੁੱਧ ਸਿੰਘ ਬਲਾਕੀਪੁਰ, ਸਰਬਜੀਤ ਸਿੰਘ ਸ਼ੋਕਰ, ਗੁਰਪਾਲ ਸਿੰਘ ਭੱਟੀ ਡੀ.ਸੀ.ਨਵਾਂਸ਼ਹਿਰ, ਸ:ਪ੍ਰੀਤਮ ਸਿੰਘ ਜੌਹਲ, ਮਹਿਲ ਸਿੰਘ ਭੁੱਲਰ ਸਾਬਕਾ ਡੀ.ਜੀ.ਪੀ., ਸੰਜੀਵ ਕਾਲੜਾ ਆਈ.ਜੀ.ਜਲੰਧਰ (ਰੇਂਜ਼), ਮੈਡਮ ਸ਼ਸ਼ੀ ਪ੍ਰਭਾ ਦਿਵੇਦੀ ਐਸ.ਐਸ.ਪੀ.ਨਵਾਂਸ਼ਹਿਰ, ਪੁਸ਼ਕਰ ਸੰਦਲ ਡੀ.ਐਸ.ਪੀ.ਬੰਗਾ, ਮਹਿੰਦਰ ਸਿੰਘ ਚੱਕ ਮੰਡੇਰ, ਅਵਤਾਰ ਸਿੰਘ ਭੁੱਲਰ, ਡੀ.ਡੀ.ਪੀ.ਓ.ਨਵਾਂਸ਼ਹਿਰ, ਪ੍ਰਿੰ:ਬਹਾਦਰ ਸਿੰਘ ਸੰਧੂ, ਸਵਰਨ ਸਿੰਘ, ਦਰਬਾਰਾ ਸਿੰਘ ਪਰਿਹਾਰ, ਬਲਵਿੰਦਰ ਕੌਰ ਪੁਰੇਵਾਲ, ਭੁਪਿੰਦਰ ਸਿੰਘ ਤੇਜਾ, ਅਜੀਤ ਸਿੰਘ ਵਾਹਦ, ਹਰਪ੍ਰਭਮਹਿਲ ਸਿੰਘ, ਹਰਨੇਕ ਸਿੰਘ ਬੜਵਾ, ਪ੍ਰਗਟ ਸਿੰਘ ਮੰਡੇਰ, ਜਰਨੈਲ ਸਿੰਘ ਪਿਰੋਜ਼ਪੁਰ,ਗੁਰਪ੍ਰੀਤ ਸਿੰਘ ਬੈਂਸ, ਲਹਿੰਬਰ ਸਿੰਘ ਕੰਗ ਯੂ.ਕੇ, ਗੁਰਦੀਪ ਸਿੰਘ ਕਾਨੂੰਗੋ, ਨਰਿੰਦਰ ਸਿੰਘ, ਮੰਗਲ ਸਿੰਘ ਪਰਮਾਰ, ਮੈਡਮ ਬਿਮਲਾ ਔਜਲਾ, ਪਹਿਲਵਾਨ ਕਰਤਾਰ ਸਿੰਘ, ਸ਼ਮਸੇਰ ਸਿੰਘ ਸੰਧੂ, ਨਵਦੀਪ ਗਿੱਲ, ਜਗਰੂਪ ਸਿੰਘ ਜਰਖੜ, ਗੀਤਕਾਰ ਕਰਮਜੀਤ ਸਿੰਘ ਨਾਭਾ, ਬੀ.ਐਸ.ਵੀ.ਨਾਭਾ, ਗੁਰਵੀਰ ਨਾਭਾ, ਉਮਰਾਓ ਸਿੰਘ ਸਾਬਕਾ ਐਮ.ਪੀ., ਪ੍ਰੋ:ਮੱਖਣ ਸਿੰਘ, ਕੁਲਤਾਰ ਸਿੰਘ, ਮੱਖਣ ਸਿੰਘ ਖਾਲਸਾ, ਸੁਖਵਿੰਦਰ ਸਿੰਘ ਬਿੰਦਾ ਆਦਿ ਹਾਜ਼ਰ ਸਨ।

CLICK HERE FOR PHOTO GALLERY