|
ਕੈਨੇਡਾ ਕਬੱਡੀ ਕੱਪ
ਸ਼ਾਨੋ ਸ਼ੌਕਤ ਨਾਲ ਸੰਪੰਨ
ਮੀਰੀ-ਪੀਰੀ ਅਕੈਡਮੀ ਕੈਲੀਫੋਰਨੀਆ ਨੇ ਜਿੱਤਿਆ ਕੱਪ

ਕੈਨੇਡਾ ਕਬੱਡੀ ਕੱਪ ਦੀ ਚੈਂਪੀਅਨ ਬਣੀ ਟੀਮ ਮੀਰੀ
ਪੀਰੀ ਅਕੈਡਮੀ ਕੈਲੇਫੋਰਨੀਆ ਦੀ ਜੇਤੂ ਟੀਮ ਨੂੰ ਟਰਾਫੀ ਨਾਲ ਸਨਮਾਨਿਤ ਕਰਦੇ
ਹੋਏ ਮਨਪ੍ਰੀਤ ਸਿੰਘ ਇਯਾਲੀ, ਮੇਅਰ ਹਾਕਮ ਸਿੰਘ ਗਿਆਸਪੁਰਾ ਉਨ੍ਹਾਂ ਦੇ ਨਾਲ
ਇੰਦਰਜੀਤ ਸਿੰਘ ਰੁਮੀ, ਰਮਨਦੀਪ ਸਿੰਘ ਝੱਜ, ਰਿੱਕੀ ਢੱਟ, ਸ: ਰਜਿੰਦਰ ਸਿੰਘ
ਹਿੱਸੋਵਾਲ ਆਦਿ ਹੋਰ ਪ੍ਰਬੰਧਕ।
ਲੁਧਿਆਣਾ, 4 ਜਨਵਰੀ - ਕਨੇਡਾ ਦੀ ਮਸ਼ਹੂਰ ਖੇਡ ਕਲੱਬ ਮਾਲਵਾ ਸਪੋਰਟਸ ਐਸੋ: ਅਤੇ
ਫਰੈਜ਼ਰ ਵੇਲੀ ਕੈਨੇਡਾ ਵਲੋਂ ਕਰਵਾਇਆ ਗਿਆ ਕੈਨੇਡਾ ਕਬੱਡੀ ਕੱਪ ਮੁੰਡਿਆਂ ਵਿਚ
ਮੀਰੀ ਪੀਰੀ ਕੈਲੇਫੋਰਨੀਆ, ਕਪੂਰਥਲਾ ਨੇ ਜਿੱਤਿਆ ਜਦਕਿ ਕੁੜੀਆਂ ਦੇ ਵਰਗ ਵਿਚ
ਸਿਕੰਡੇ ਨੇਵੀਆ ਅਕੈਡਮੀ ਨਾਰਵੇ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜਦਕਿ
ਮੁੰਡਿਆਂ ਦੇ ਵਰਗ ਵਿਚ ਮੀਰੀ ਪੀਰੀ ਅਕੈਡਮੀ ਦੇ ਨਿੱਕੂ ਮੰਡੋਰ ਨੂੰ ਵਧੀਆ ਰੇਡਰ
ਅਤੇ ਗੁਰਵਿੰਦਰ ਕਾਲਵਾ ਨੂੰ ਸਰਬੋਤਮ ਜਾਫੀ ਚੁਣਿਆ ਗਿਆ। ਲੁਧਿਆਣੇ ਦੇ ਗੁਰੂ
ਨਾਨਕ ਸਟੇਡੀਅਮ ਵਿਖੇ ਦਰਸ਼ਕਾਂ ਦੇ ਵੱਡੇ ਇਕੱਠ ਦੌਰਾਨ ਮੀਰੀ ਪੀਰੀ ਕੈਲੇਫੋਰਨੀਆਂ
ਕਪੂਰਥਲਾ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਵਿਖਾਵਾ ਕਰਦਿਆਂ ਗੁਰੂ ਨਾਨਕ ਨੈਸ਼ਨਲ
ਅਕੈਡਮੀ ਬੱਸੀਆਂ ਨੂੰ 38-29 ਨਾਲ ਹਰਾਇਆ ਅਤੇ 1 ਲੱਖ ਰੁਪਏ ਦਾ ਪਹਿਲਾ ਇਨਾਮ
ਜਿੱਤਿਆ, ਜਦਕਿ ਉਪ ਜੇਤੂ ਟੀਮ ਨੇ 75 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ।
ਟੂਰਨਾਮੈਂਟ ਦੌਰਾਨ ਦੁੱਲਾ ਸ਼ੋਰਖਪੁਰੀਆ, ਨਿੱਕੂ ਮੰਡੋਰ, ਗੁਰਵਿੰਦਰ ਕਾਲਵਾ,
ਸਰਬਜੀਤ ਸਿੰਘ ਥਰੀਕੇ, ਲਾਲੀ ਅੜੈਚਾਂ, ਲਾਲੀ ਬੁਟਾਹਰੀ, ਬਾਬਾ ਜਲਾਲਦੀਵਾਲ ਆਪਣੀ
ਵਧੀਆ ਖੇਡ ਸਦਕਾ ਦਰਸ਼ਕਾਂ ਦੇ ਹੀਰੋ ਬਣੇ ਰਹੇ। ਇਸ ਤੋਂ ਪਹਿਲਾ ਸੈਮੀਫਾਈਨਲਾਂ
ਵਿਚ ਮੀਰੀ ਪੀਰੀ ਅਕੈਡਮੀ ਨੇ ਹਰਜੀਤ ਤਲਵਾੜ ਕਲੱਬ ਮੋਗਾ ਨੂੰ 40-25 ਤੇ ਗੁਰੂ
ਨਾਨਕ ਨੈਸ਼ਨਲ ਅਕੈਡਮੀ ਬੱਸੀਆਂ ਨੇ ਰਾੜਾ ਸਾਹਿਬ ਅਕੈਡਮੀ ਨੂੰ 37-28 ਨਾਲ ਮਾਤ
ਦਿੱਤੀ। ਕੁੜੀਆਂ 'ਚ ਸਿਕੰਡੇ ਨੇਵੀਆ ਕਬੱਡੀ ਅਕੈਡਮੀ ਨਾਰਵੇ ਨਵਾਂ ਸ਼ਹਿਰ ਨੇ
ਬਾਬਾ ਦੀਪ ਸਿੰਘ ਕਲੱਬ ਕਪੂਰਥਲਾ ਨੂੰ 24-1 ਨਾਲ ਹਰਾਇਆ। ਮੈਚਾਂ ਦੌਰਾਨ ਪ੍ਰੋ:
ਮੱਖਣ ਸਿੰਘ ਹਕੀਮਪੁਰ, ਗੁਰਪ੍ਰੀਤ ਸਿੰਘ ਬੇਰ ਕਲਾਂ, ਹਰਜੋਧ ਸਿੰਘ ਸਿਊੜਾ ਅਤੇ
ਸ੍ਰੀਮਤੀ ਮਨਦੀਪ ਕੌਰ ਪਟਿਆਲਾ ਨੇ ਕੁਮੈਂਟਰੀ ਕੀਤੀ। ਸਵੇਰੇ ਟੂਰਨਾਮੈਂਟ ਦਾ
ਉਦਘਾਟਨ ਗੁਰਪ੍ਰੀਤ ਸਿੰਘ ਭੁੱਲਰ ਐਸ. ਐਸ. ਪੀ. ਲੁਧਿਆਣਾ ਦਿਹਾਤੀ ਨੇ ਕੀਤਾ
ਜਦਕਿ ਪ੍ਰਧਾਨਗੀ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਕੀਤੀ। ਦੁਪਹਿਰ ਦੇ ਸੈਸ਼ਨ
'ਤੇ ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਮੁੱਖ ਮਹਿਮਾਨ
ਵਜੋਂ ਪੁੱਜੇ। ਫਾਈਨਲ ਸਮਾਰੋਹ 'ਤੇ ਜਥੇਦਾਰ ਹੀਰਾ ਸਿੰਘ ਗਾਬੜੀਆ ਕੈਬਨਿਟ ਮੰਤਰੀ,
ਪੰਜਾਬ ਅਤੇ ਸੁੱਖ ਧਾਲੀਵਾਲ ਮੈਂਬਰ ਪਾਰਲੀਮੈਂਟ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ
ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਲੋਕ ਗਾਇਕ ਬੱਬੂ ਮਾਨ ਨੇ ਢਾਈ ਘੰਟੇ ਦੇ
ਕਰੀਬ ਇਕ ਤੋਂ ਇਕ ਗਾਣੇ ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
8 ਕਬੱਡੀ ਟੀਮਾਂ ਦੇ ਆਪਸੀ ਭੇੜ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ
ਟੋਨੀ ਦੀ ਅਗਵਾਈ ਹੇਠ ਖੇਡੇ ਗਏ, ਜਿਨ੍ਹਾਂ ਵਿਚ ਪਹਿਲਾ ਮੈਚ ਗੁਰੂ ਨਾਨਕ ਦੇਵ
ਕਬੱਡੀ ਅਕੈਡਮੀ ਬਨਾਮ ਇੰਟਰਨੈਸ਼ਨਲ ਕਬੱਡੀ ਅਕੈਡਮੀ ਰੋਪੜ ਵਿਚਕਾਰ 4 ਜਨਵਰੀ
ਨੂੂੰ ਸਵੇਰੇ 9 ਵਜੇ, ਦੂਸਰਾ ਮੈਚ ਦਸ਼ਮੇਸ਼ ਕਲੱਬ ਕਾਲਖ ਅਤੇ ਹਰਜੀਤ ਤਲਵਾਰ ਕਲੱਬ
ਮੋਗਾ ਵਿਚਕਾਰ 10 ਵਜੇ, ਤੀਸਰਾ ਮੈਚ ਅੰਬੀ ਹਠੂਰ ਕਲੱਬ ਅਤੇ ਰਾੜਾ ਸਾਹਿਬ
ਅਕੈਡਮੀ ਵਿਚਕਾਰ 11 ਵਜੇ, ਮੀਰੀ ਪੀਰ ਅਕੈਡਮੀ ਕੇਲੈਫੋਰਨੀਆ ਅਤੇ ਹਰਜੀਤ ਬਾਜਾ
ਖੰਨਾ ਕਲੱਬ ਵਿਚਕਾਰ 12 ਵਜੇ ਖੇਡਿਆ ਗਿਆ। ਬੱਬੂ ਮਾਨ ਦਾ ਅਖਾੜਾ 2 ਵਜੇ ਲਗਿਆ,
ਜਿਸ ਦੌਰਾਨ ਸਟੇਡੀਅਮ ਨੱਕੋ ਨੱਕ ਭਰਿਆ ਹੋਇਆ ਸੀ ਅਤੇ ਦਰਸ਼ਕ ਬੇਕਾਬੂ ਹੋ ਕੇ
ਪੁਲਿਸ ਦੇ ਨਾਕੇ ਤੋੜਦੇ ਹੋਏ ਸਟੇਡੀਅਮ ਦੇ ਵਿਚਾਲੇ ਆ ਗਏ, ਪਰ ਪ੍ਰਬੰਧਕਾਂ ਵਲੋਂ
ਸਮਝਾਉਣ ਤੋਂ ਬਾਅਦ ਸਾਰਿਆਂ ਨੇ ਟਿਕ ਕੇ ਮਾਨ ਦੀ ਗਾਇਕੀ ਦਾ ਆਨੰਦ ਮਾਣਿਆ। ਇਸ
ਮੌਕੇ ਦਰਸ਼ਕਾਂ ਦਾ ਦਾਖਲਾ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਦੱਸਿਆ ਕਿ ਕੈਨੇਡਾ
ਕੱਪ ਦੀ ਚੈਂਪੀਅਨ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਅਜੀਤ ਸਿੰਘ ਕੁਲਦੀਪ ਸਿੰਘ
ਗਰੇਵਾਲ ਬ੍ਰਦਰਜ਼ ਵੱਲੋਂ ਦਿੱਤਾ ਜਾਵੇਗਾ, ਜਦਕਿ ਉਪ ਜੇਤੂ ਟੀਮ ਨੂੰ 75000
ਰੁਪਏ ਦਾ ਨਗਦ ਇਨਾਮ ਢਿੱਲੋਂ ਬ੍ਰਦਰਜ਼ ਵੱਲੋਂ ਦਿੱਤਾ ਜਾਵੇਗਾ।
ਇਸ ਮੌਕੇ ਹਾਕਮ ਸਿੰਘ ਗਿਆਸਪੁਰਾ ਮੇਅਰ ਨਗਰ ਨਿਗਮ ਲੁਧਿਆਣਾ, ਗੁਰਚਰਨ ਸਿੰਘ
ਗਰੇਵਾਲ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਗੁਰਪ੍ਰੀਤ ਸਿੰਘ ਟਿਵਾਣਾ, ਮੱਖਣ
ਸਿੰਘ ਪ੍ਰਧਾਨ ਅਮਰੀਕਾ ਕੈਨੇਡਾ ਕਬੱਡੀ ਕੱਪ, ਖੇਡ ਪ੍ਰੋਮੋਟਰ ਚੰਨਾ ਆਲਮਗੀਰ,
ਗੁਰਵਿੰਦਰ ਸਿੰਘ ਗੋਲੂ ਇਯਾਲੀ, ਹਰਿੰਦਰ ਸਿੰਘ ਟੀਨੂੰ, ਬੋਪਾਰਾਏ ਨੇ ਵੀ ਕੈਨੇਡਾ
ਕੱਪ ਵਿਚ ਸ਼ਿਰਕਤ ਕਰਦਿਆਂ ਅਗਲੇ ਵਰ੍ਹੇ ਤੋਂ ਟੂਰਨਾਮੈਂਟ ਨੂੰ ਹਰ ਸਹਾਇਤਾ ਦਾ
ਭਰੋਸਾ ਦਿੱਤਾ। ਇਸ ਮੌਕੇ ਕੈਨੇਡਾ ਕਬੱਡੀ ਅਤੇ ਹਾਕੀ ਕੱਪ ਦੇ ਚੇਅਰਮੈਨ ਰਘਬੀਰ
ਸਿੰਘ ਰਿਕੀ ਢੱਟ, ਪ੍ਰਧਾਨ ਰਜਿੰਦਰ ਸਿੰਘ ਹਿਸੋਵਾਲ ਅਤੇ ਇੰਦਰਜੀਤ ਸਿੰਘ ਰੂਮੀ
ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਡਾ: ਮਨਦੀਪ ਕੌਰ ਗਰੇਵਾਲ ਅਤੇ
ਮਿਸ ਪੰਜਾਬ-2008 ਮੋਹਿਤਇੰਦਰ ਕੌਰ ਬਾਵਾ ਨੂੰ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਤ
ਕੀਤਾ ਗਿਆ। ਇਸ ਸਮੇਂ ਮੋਹਕਮ ਸਿੰਘ ਬਸੈਮੀ ਸਾਬਕਾ ਡੀ. ਆਈ. ਜੀ., ਭਗਵੰਤ ਸਿੰਘ
ਮੋਹੀ ਅਮਰੀਕਾ, ਇਕਬਾਲ ਸਿੰਘ ਮੋਹੀ, ਜਗਰੂਪ ਸਿੰਘ ਕਲੇਰ, ਰਮਨਦੀਪ ਸਿੰਘ ਝੱਜ
ਕਨੇਡਾ, ਮਨਜਿੰਦਰ ਸਿੰਘ ਗਿੱਲ, ਜਤਿੰਦਰ ਸਿੰਘ ਗਿੱਲ, ਮਾਨਾਂ ਰੂਮੀ ਕੈਨੇਡਾ,
ਬਿੱਟਾ ਬਾਸੀ ਕਨੇਡਾ, ਲਖਬੀਰ ਸਿੰਘ ਹਿੱਸੋਵਾਲ ਅਮਰੀਕਾ, ਅਮਰਜੀਤ ਸਿੰਘ
ਹਿਸੋਵਾਲ ਅਮਰੀਕਾ, ਸੁਖਵਿੰਦਰ ਸਿੰਘ ਗੌਂਸਗੜ੍ਹ, ਸੁਰਿੰਦਰ ਸਿੰਘ ਸੀ. ਆਰ.,
ਜਸਕਰਨ ਦਿਓਲ, ਅਮਰਜੀਤ ਸਿੰਘ ਜੱਗੀ, ਕਰਨੈਲ ਸਿੰਘ ਮੁੱਲਾਂਪੁਰ, ਬਰਜਿੰਦਰ ਸਿੰਘ
ਲਤਾਲਾ ਸਿਆਟਲ ਚੇਅਰਮੈਨ ਜਰਖੜ ਕਬੱਡੀ ਕੱਪ, ਪ੍ਰੋ: ਕੰਵਲਜੀਤ ਸਿੰਘ ਢੁੱਡੀਕੇ,
ਡਾ: ਕੁਲਵੰਤ ਸਿੰਘ ਸੋਹਲ, ਸੈਂਟੀ ਧਵਨ, ਬਿੱਟੂ ਰਾਜੋਆਣਾ, ਪਹਿਲਵਾਨ ਹਰਮੇਲ
ਸਿੰਘ, ਜਰਨੈਲ ਸਿੰਘ ਮੱਲੀ, ਲਾਲੀ ਸਿੱਧੂ ਸਿੱਧਵਾਂ ਕਲਾਂ, ਜੱਸੀ ਘਮਣੇਵਾਲ,
ਗੋਗੀ ਗਰੇਵਾਲ, ਬਲਵੰਤ ਸਿੰਘ ਧਨੋਆ, ਅਵਤਾਰ ਸਿੰਘ ਬੱਲ, ਦਵਿੰਦਰ ਸਿੰਘ ਢੁੱਡੀਕੇ,
ਜੱਸੀ ਘੁਮਾਣ, ਸ਼ਰਨਜੀਤ ਸਿੰਘ ਗਰਚਾ, ਰਣਜੋਧ ਸਿੰਘ ਜੰਡਾਲੀ, ਰਵੀ ਗਰੇਵਾਲ
ਸਰਪੰਚ, ਜਸਬੀਰ ਸਿੰਘ ਖੇੜਾ, ਮਨਜੀਤ ਸਿੰਘ ਢਿੱਲੋਂ, ਰਣਜੀਤ ਸਿੰਘ ਢਿਲੋ
ਕੌਂਸਲਰ, ਬਿੰਦਰ ਢੁੱਡੀਕੇ, ਰਾਜ ਢੁੱਡੀਕੇ, ਸੁਰਜੀਤ ਗਾਲਿਬ ਕਲਾਂ, ਹਿੰਮਤ ਸੇਖੋਂ,
ਜੋਗਿੰਦਰ ਬਾਲਾ, ਗੁਰਤੇਜ ਬਰਾੜ, ਜੱਗਾ ਦਾਦ, ਗੋਲਡੀ ਧਾਲੀਵਾਲ, ਬਿੱਲੂ ਗਾਲਿਬ,
ਸ਼ਿਵ ਬਰਾੜ, ਕੁਲਦੀਪ ਡਡਵਾਲ, ਹਰਦੀਪ ਨੱਤ, ਰਾਜ ਗਗੜਾ, ਰਮਨਦੀਪ ਸਿੰਘ, ਪਰਮਜੀਤ
ਸਿੰਘ, ਬਚਿਤਰ ਢੱਟ, ਜੱਸੀ ਸਨੇਤ, ਹੈਰੀ ਬਦੇਸ਼ਾ, ਗੋਗੀ ਸਿੱਧੂ ਮਾਣੂੰਕੇ, ਲੱਕੀ
ਗਰੇਵਾਲ, ਗੋਗੀ ਗਰੇਵਾਲ, ਗੁਰਸ਼ੇਰ ਢੱਟ, ਅਜਮੇਰ ਢੱਟ, ਅਗਰਵੀਰ ਸਿਵੀਆ,
ਇੰਦਰਜੀਤ ਸਿੰਘ ਪਟਵਾਰੀ, ਗੁਰਦੀਪ ਸਿੰਘ ਬਾਸੀ, ਰਿੰਪੀ ਕੋਠੇ, ਜੱਸਾ ਰੰਗੀਆ,
ਲਾਲੀ ਸਿੱਧੂ, ਸਤਿੰਦਰ ਸਿੰਘ ਸਿੱਧਵਾਂ ਟੋਰਾਂਟੋ, ਬਲਦੇਵ ਨੂਰਾਂਵਾਲਾ, ਅਜੀਤ
ਢਿਲੋਂ ਕੌਂਸਲਰ, ਗੁਰਬਖਸ਼ ਸਿੰਘ ਹਾਂਸ, ਲਿਬਰਲ ਆਗੂ ਵੈਨਕੋਵਰ (ਕੈਨੇਡਾ) ,
ਸਰਪੰਚ ਗੁਰਵੰਤ ਸਿੰਘ ਕੋਟਲੀ, ਦਰਸ਼ਨ ਸਿੰਘ ਬੀਰਮੀ ਅਤੇ ਸੁਖਮਿੰਦਰ ਸਿੰਘ ਬਸੇਵੀ
ਆਦਿ ਹਾਜ਼ਰ ਸਨ। ਕੱਪ ਦੇ ਮੁੱਖ ਪ੍ਰਬੰਧਕ ਰਮਨਦੀਪ ਸਿੰਘ ਝੱਜ ਅਤੇ ਚੇਅਰਮੈਨ
ਰਿੱਕੀ ਢੱਟ ਨੇ ਦੱਸਿਆ ਕਿ ਮੇਜਰ ਸਿੰਘ ਮੁੱਲਾਂਪੁਰ ਜੋ ਆਪਣੇ ਨੂੰ ਕੈਨੇਡਾ
ਕਬੱਡੀ ਕੱਪ ਦਾ ਸਰਪ੍ਰਸਤ ਅਤੇ ਖੇਡ ਪ੍ਰਮੋਟਰ ਦਰਸਾ ਰਿਹਾ ਹੈ ਉਸਦਾ ਕੈਨੇਡਾ
ਕਬੱਡੀ ਕੱਪ ਅਤੇ ਫਰੈਜ਼ਰ ਵੈਲੀ ਕਬੱਡੀ ਕਲੱਬ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ
ਸਬੰਧ ਨਹੀਂ ਹੈ। ਸ: ਝੱਜ ਨੇ ਦੱਸਿਆ ਕਿ ਫਰੈਜ਼ਰ ਵੈਲੀ ਨੂੰ ਅਗਰਵੀਰ ਸਿਵੀਆ,
ਗੋਗੀ ਸਿੱਧੂ, ਹੈਰੀ ਬਦੇਸਾ, ਸੁੱਖਾ ਚੜਿੱਕ, ਕੁਲਵੰਤ ਬਾਸੀ, ਬੱਬੂ ਅਟਵਾਲ,
ਬੰਤ ਜੌਹਲ ਸਪਾਂਸਰ ਕਰ ਰਹੇ ਹਨ।
ਕੈਨੇਡਾ ਕਬੱਡੀ, ਹਾਕੀ ਕੱਪ ਜੋ ਸਫ਼ਲਤਾਪੂਰਨ ਗੁਰੂ ਨਾਨਕ ਸਟੇਡੀਅਮ ਵਿਖੇ ਸਮਾਪਤ
ਹੋਇਆ, ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਘਵੀਰ ਸਿੰਘ ਰਿੱਕੀ ਢੱਟ, ਪ੍ਰਧਾਨ
ਰਜਿੰਦਰ ਸਿੰਘ ਹਿੱਸੋਵਾਲ, ਰਮਨਦੀਪ ਸਿੰਘ ਝੱਜ, ਇੰਦਰਜੀਤ ਸਿੰਘ ਰੂਮੀ, ਅਮਰਜੀਤ
ਸਿੰਘ ਜੱਗੀ, ਜਗਰੂਪ ਸਿੰਘ ਕਲੇਰ ਤੇ ਹੋਰ ਪ੍ਰਬੰਧਕੀ ਆਗੂਆਂ ਨੇ ਕੈਨੇਡਾ ਕੱਪ
ਲਈ ਦਰਸ਼ਕਾਂ, ਖਿਡਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਰਾਜਨੀਤਿਕ ਆਗੂਆਂ
ਵੱਲੋਂ ਦਿੱਤੇ ਹਰ ਸਹਿਯੋਗ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇ ਵਰ੍ਹੇ
ਕਬੱਡੀ ਦੇ ਬਦਲੇ ਅੰਤਰ-ਰਾਸ਼ਟਰੀ ਪੱਧਰ ਦਾ ਕੈਨੇਡਾ ਗੋਲਡ ਕੱਪ ਹਾਕੀ ਟੂਰਨਾਮੈਂਟ
ਕਰਵਾਇਆ ਜਾਵੇਗਾ ਜਿਸ ਵਿਚ ਬਾਹਰਲੇ ਮੁਲਕਾਂ ਦੀਆਂ ਟੀਮਾਂ ਨੂੰ ਵੀ ਸੱਦਿਆ
ਜਾਵੇਗਾ।
ਸੁਰਜੀਤ ਹਾਕੀ
ਅਕੈਡਮੀ ਬਣੀ ਕੈਨੇਡਾ ਗੋਲਡ ਕੱਪ ਹਾਕੀ ਚੈਂਪੀਅਨ
ਨਾਮਧਾਰੀ ਅਕੈਡਮੀ ਉਪ ਜੇਤੂ

ਕੈਨੇਡਾ ਗੋਲਡ ਕੱਪ ਹਾਕੀ ਟੂਰਨਾਮੈਂਟ ਦੀ ਚੈਂਪੀਅਨ
ਬਣੀ ਟੀਮ ਸੁਰਜੀਤ ਅਕੈਡਮੀ ਨੂੰ ਜੇਤੂ ਟਰਾਫੀ ਨਾਲ ਸਨਮਾਨਿਤ ਕਰਦੇ ਹੋਏ ਕੈਨੇਡਾ
ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ। ਉਨ੍ਹਾਂ ਦੇ ਨਾਲ ਖੜ੍ਹੇ ਹਨ ਕੈਨੇਡਾ ਕੱਪ
ਦੇ ਚੇਅਰਮੈਨ ਰਿੱਕੀ ਢੱਟ, ਰਜਿੰਦਰ ਸਿੰਘ ਹਿੱਸੋਵਾਲ, ਇੰਦਰਜੀਤ ਸਿੰਘ ਰੂਮੀ,
ਰਮਨਦੀਪ ਸਿੰਘ ਝੱਜ, ਜਗਰੂਪ ਕਲੇਰ ਅਤੇ ਹੋਰ ਪ੍ਰਬੰਧਕ।
ਲੁਧਿਆਣਾ, 3 ਜਨਵਰੀ - ਕਨੇਡਾ ਦੀ ਉਘੀ ਖੇਡ ਸੰਸਥਾ ਮਾਲਵਾ ਸਪੋਰਟਸ ਐਸੋ: ਅਤੇ
ਫਰੈਜ਼ਰ ਵੇਲੀ ਕੈਨੇਡਾ ਵਲੋਂ ਕਰਵਾਇਆ ਗਿਆ ਪਹਿਲੇ ਕੈਨੇਡਾ ਹਾਕੀ ਗੋਲਡ ਕੱਪ 'ਚ
ਸੁਰਜੀਤ ਹਾਕੀ ਅਕੈਡਮੀ ਨੇ ਨਾਮਧਾਰੀ ਅਕੈਡਮੀ ਭੈਣੀ ਸਾਹਿਬ ਨੂੰ 3-2 ਨਾਲ ਹਰਾ
ਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਜਦਕਿ ਸਰੀਂਹ ਅਕੈਡਮੀ ਜਲੰਧਰ ਨੇ
ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅੰਮ੍ਰਿਤਸਰ ਨੂੰ 5-4 ਨਾਲ ਹਰਾ ਕੇ ਤੀਸਰਾ
ਸਥਾਨ ਹਾਸਿਲ ਕੀਤਾ। ਪਦਮ ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ. ਏ. ਯੂ.
ਵਿਖੇ ਹਾਕੀ ਪ੍ਰੇਮੀਆਂ ਦੇ ਭਰਵੇਂ ਇਕੱਠ ਵਿਚ ਖੇਡੇ ਗਏ ਰੋਮਾਂਚਕ ਅਤੇ
ਸੰਘਰਸ਼ਪੂਰਨ ਫਾਈਨਲ ਮੁਕਾਬਲੇ ਵਿਚ ਸੁਰਜੀਤ ਅਕੈਡਮੀ ਜਲੰਧਰ ਨੇ ਖੇਡ ਆਖਰੀ ਪਲਾਂ
ਵਿਚ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦਾ ਮਨ ਮੋਹਿਆ। ਮੈਚ ਦੇ ਪਹਿਲੇ ਅੱਧ ਤੱਕ
ਨਾਮਧਾਰੀ ਅਕੈਡਮੀ 2-0 ਨਾਲ ਅੱਗੇ ਸੀ ਪਰ ਮੈਚ ਦੇ ਆਖਰੀ ਮਿੰਟਾਂ ਵਿਚ ਸੁਰਜੀਤ
ਅਕੈਡਮੀ ਨੇ ਉਪਰੋਂ ਥੱਲੀ 3 ਗੋਲ ਕਰਕੇ ਜੇਤੂ ਬਾਜ਼ੀ ਆਪਣੇ ਹੱਕ ਵਿਚ ਕੀਤੀ।
ਸੁਰਜੀਤ ਅਕੈਡਮੀ ਵੱਲੋਂ ਕਰਨਪਾਲ ਸਿੰਘ ਨੇ 2 ਅਤੇ ਮਨਜਿੰਦਰ ਸਿੰਘ ਨੇ 1 ਗੋਲ
ਕੀਤਾ ਜਦਕਿ ਨਾਮਧਾਰੀ ਅਕੈਡਮੀ ਵੱਲੋਂ ਮਲਕ ਸਿੰਘ ਤੇ ਬਲਵਿੰਦਰ ਸਿੰਘ ਭਿੰਡਰ ਨੇ
1-1 ਗੋਲ ਕੀਤਾ। ਚੈਂਪੀਅਨ ਬਣੀ ਸੁਰਜੀਤ ਅਕੈਡਮੀ ਨੂੰ ਮੁੱਖ ਮਹਿਮਾਨ ਵਜੋਂ
ਪੁੱਜੇ ਕੈਨੇਡਾ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਨੇ 31000 ਰੁਪਏ ਨਾਲ
ਸਨਮਾਨਿਤ ਕੀਤਾ। ਜੇਤੂ ਟੀਮ ਨੂੰ ਇਨਾਮ ਅਮਰਜੀਤ ਸਿੰਘ ਹਿੱਸੋਵਾਲ ਨੇ ਦਿੱਤਾ
ਜਦਕਿ ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਲਖਵੀਰ ਸਿੰਘ ਹਿੱਸੋਵਾਲ ਨੇ
21000 ਰੁਪਏ ਨਾਲ ਸਨਮਾਨਿਆ। ਅੱਜ ਦੇ ਫਾਈਨਲ ਮੈਚ ਦੀ ਵਿਸ਼ੇਸ਼ ਚਰਚਾ ਇਹ ਰਹੀ ਕਿ
ਹਰ ਗੋਲ ਉਪਰ ਪ੍ਰਵਾਸੀਆਂ ਨੇ ਦੋ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਹਜਾਰ ਰੁਪਏ ਦੀ
ਵਰਖਾ ਕੀਤੀ। ਇਸ ਤੋਂ ਪਹਿਲਾਂ ਤੀਸਰੇ ਸਥਾਨ ਲਈ ਖੇਡੇ ਗਏ ਮੈਚ ਵਿਚ ਸਰੀਂਹ
ਅਕੈਡਮੀ ਜਲੰਧਰ ਨੇ ਕਰੜੇ ਸੰਘਰਸ਼ ਤੋਂ ਬਾਅਦ ਗੋਲ ਰਹਿਤ ਬਰਾਬਰੀ ਤੋਂ ਬਾਅਦ
ਪੈਨੇਲਟੀ ਸਟਰੋਕਾਂ 'ਤੇ 5-4 ਨਾਲ ਜਿੱਤ ਹਾਸਿਲ ਕੀਤੀ। ਸੁਰਜੀਤ ਅਕੈਡਮੀ ਦੇ
ਕਰਨਪਾਲ ਸਿੰਘ ਨੂੰ ਮੈਨ ਆਫ ਦਿ ਟੂਰਨਾਮੈਂਟ, ਸਿਮਰਜੀਤ ਸਿੰਘ ਨੂੰ ਵਧੀਆ ਹਾਫ
ਬੈਕ ਤੇ ਸਰੀਂਹ ਅਕੈਡਮੀ ਦੇ ਗੁਰਵਿੰਦਰ ਸਿੰਘ ਨੂੰ ਵਧੀਆ ਗੋਲ ਕੀਪਰ, ਨਾਮਧਾਰੀ
ਅਕੈਡਮੀ ਦੇ ਮਨਪਰੀਤ ਸਿੰਘ ਨੂੰ ਵਧੀਆ ਫੁੱਲਬੈਕ ਅਤੇ ਮਲਕ ਸਿੰਘ ਨੂੰ ਵਧੀਆ
ਫਾਰਵਰਡ ਵਜੋਂ ਜੇਤੂ ਟਰਾਫੀ ਅਤੇ ਇੱਕ-ਇੱਕ ਹਜ਼ਾਰ ਰੁਪਏ ਨਗਦ ਇਨਾਮ ਨਾਲ
ਸਨਮਾਨਿਤ ਕੀਤਾ।
ਇਸ ਮੌਕੇ ਕੈਨੇਡਾ ਕਬੱਡੀ ਅਤੇ ਹਾਕੀ ਕੱਪ ਦੇ ਚੇਅਰਮੈਨ ਰਘਬੀਰ ਸਿੰਘ ਰਿਕੀ ਢੱਟ,
ਪ੍ਰਧਾਨ ਰਜਿੰਦਰ ਸਿੰਘ ਹਿਸੋਵਾਲ ਅਤੇ ਇੰਦਰਜੀਤ ਸਿੰਘ ਰੂਮੀ ਨੇ ਆਇਆਂ ਮਹਿਮਾਨਾਂ
ਨੂੰ ਜੀ ਆਇਆਂ ਆਖਿਆ। ਇਸ ਮੌਕੇ ਖੇਡ ਪ੍ਰਮੋਟਰ ਚੰਨਾ ਆਲਮਗੀਰ ਨੇ ਆਖਿਆ ਕਿ
ਕੈਨੇਡਾ ਹਾਕੀ ਕੱਪ ਨੂੰ ਅਗਲੇ ਵਰ੍ਹੇ ਅੰਤਰਰਾਸ਼ਟਰੀ ਪੱਧਰ ਦਾ ਮੁਕਾਮ ਦਿੱਤਾ
ਜਾਵੇਗਾ। ਇਸ ਮੌਕੇ ਮੋਹਕਮ ਸਿੰਘ ਬਸੈਮੀ ਸਾਬਕਾ ਡੀ. ਆਈ. ਜੀ., ਮੱਘਰ ਸਿੰਘ
ਬੜੈਚ ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ, ਸਰਪੰਚ ਸਾਧੂ ਸਿੰਘ ਵਾਇਸ
ਚੇਅਰਮੈਨ ਮਾਰਕੀਟ ਕਮੇਟੀ ਮੁੱਲਾਂਪੁਰ, ਉਲੰਪੀਅਨ ਬਲਵੀਰ ਸਿੰਘ ਰੇਲਵੇ,
ਉਲੰਪੀਅਤ ਹਰਦੀਪ ਸਿੰਘ ਗਰੇਵਾਲ, ਉਲੰਪੀਅਨ ਸੁਖਵੀਰ ਸਿੰਘ ਗਰੇਵਾਲ, ਸ਼ਿਵ ਵੀਰਾ
ਸਾਬਕਾ ਰਾਸ਼ਟਰੀ ਕੋਚ ਕੈਨੇਡਾ, ਭਗਵੰਤ ਸਿੰਘ ਮੋਹੀ ਅਮਰੀਕਾ, ਇਕਬਾਲ ਸਿੰਘ ਮੋਹੀ,
ਜਗਰੂਪ ਸਿੰਘ ਕਲੇਰ, ਰਮਨਦੀਪ ਸਿੰਘ ਝੱਜ ਕਨੇਡਾ, ਮਨਜਿੰਦਰ ਸਿੰਘ ਗਿੱਲ,
ਜਤਿੰਦਰ ਸਿੰਘ ਗਿੱਲ, ਅਮਰੀਕ ਸਿੰਘ ਡੀ. ਐਸ. ਪੀ., ਮਾਨਾਂ ਰੂਮੀ ਕੈਨੇਡਾ,
ਬਿੱਟਾ ਬਾਸੀ ਕੈਨੇਡਾ, ਲਖਬੀਰ ਸਿੰਘ ਹਿੱਸੋਵਾਲ ਅਮਰੀਕਾ, ਪ੍ਰਿਥੀਪਾਲ ਸਿੰਘ
ਬਟਾਲਾ, ਖੇਡ ਪ੍ਰਮੋਟਰ ਚੰਨਾ ਆਲਮਗੀਰ, ਅਮਰਜੀਤ ਸਿੰਘ ਹਿਸੋਵਾਲ ਅਮਰੀਕਾ,
ਸੁਖਵਿੰਦਰ ਸਿੰਘ ਗੌਂਸਗੜ੍ਹ, ਜਸਕਰਨ ਦਿਓਲ, ਅਮਰਜੀਤ ਸਿੰਘ ਜੱਗੀ, ਕਰਨੈਲ ਸਿੰਘ
ਮੁੱਲਾਂਪੁਰ, ਰਣਜੀਤ ਸਿੰਘ ਗਰੇਵਾਲ ਪ੍ਰਧਾਨ ਮਹਿੰਦਰ ਪ੍ਰਤਾਪ ਹਾਕੀ ਸੁਸਾਇਟੀ,
ਸੈਂਟੀ ਧਵਨ, ਬਿੱਟੂ ਰਾਜੋਆਣਾ, ਪਹਿਲਵਾਨ ਹਰਮੇਲ ਸਿੰਘ, ਜਰਨੈਲ ਸਿੰਘ ਮੱਲੀ,
ਲਾਲੀ ਸਿੱਧੂ ਸਿੱਧਵਾਂ ਕਲਾਂ, ਜੱਸੀ ਘਮਣੇਵਾਲ, ਗੋਗੀ ਗਰੇਵਾਲ, ਹਰਮਿੰਦਰਪਾਲ
ਸਿੰਘ ਤਕਨੀਕੀ ਡਾਇਰੈਕਟਰ ਟੂਰਨਾਮੈਂਟ ਕਮੇਟੀ, ਕੋਚ ਪ੍ਰਗਟ ਸਿੰਘ, ਬਲਵੰਤ ਸਿੰਘ
ਧਨੋਆ, ਅਵਤਾਰ ਸਿੰਘ ਬੱਲ, ਬਲਵਿੰਦਰ ਸਿੰਘ ਚੀਮਾ ਕਾਲਖ, ਦਵਿੰਦਰ ਸਿੰਘ ਢੁੱਡੀਕੇ,
ਪਲਵਿੰਦਰ ਸਿੰਘ ਗਿੱਲ, ਜੱਸੀ ਘੁਮਾਣ, ਸੁੱਖੀ ਸੰਧੂ ਸਿੱਖ ਟੈਂਪਲ ਵਾਲੇ ਆਦਿ
ਉਘੀਆਂ ਸ਼ਖਸੀਅਤਾਂ ਹਾਜ਼ਰ ਸਨ।
6ਵਾਂ ਕੌਮਾਂਤਰੀ ਕੈਨੇਡਾ ਕੱਬਡੀ ਕੱਪ
ਸੰਤ ਈਸ਼ਰ ਸਿੰਘ ਅਕੈਡਮੀ
ਰਾੜਾ ਸਾਹਿਬ ਨੇ ਜਿੱਤਿਆ ਇਕ ਲੱਖ ਦਾ ਇਨਾਮ
ਟੋਨੀ ਕਾਲਖ ਕਲੱਬ ਉਪ ਜੇਤੂ ਰਿਹਾ
ਲੱਖ ਤੋਂ ਵਧ ਲੋਕਾਂ ਨੇ ਮਾਣਿਆ ਬੱਬੂ ਮਾਨ ਦਾ ਅਖਾੜਾ
Click here to see the poster of Canada Kabaddi Cup
ਲੁਧਿਆਣਾ, 2 ਦਸੰਬਰ-ਮਾਲਵਾ
ਸਪੋਰਟਸ ਐਸੋਸੀਏਸ਼ਨ ਕੈਨੇਡਾ ਵੱਲੋਂ ਪੰਜਾਬ ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ
ਸਰਪ੍ਰਸਤੀ ਹੇਠ ਕਰਵਾਏ ਗਏ 6ਵੇਂ ਕੌਮਾਂਤਰੀ ਕੈਨੇਡਾ ਕੱਬਡੀ ਕੱਪ ਵਿਚ ਸੰਤ ਈਸ਼ਰ
ਸਿੰਘ ਅਕੈਡਮੀ ਰਾੜਾ ਸਾਹਿਬ ਨੇ ਪਹਿਲੀ ਵਾਰ ਮਾਣਮੱਤੀ ਜਿੱਤ ਹਾਸਲ ਕਰਦਿਆਂ 1 ਲੱਖ
ਦਾ ਨਗਦ ਇਨਾਮ ਜਿੱਤਿਆ। ਖਚਾ-ਖਚ ਭਰੇ ਗੁਰੂ ਨਾਨਕ ਸਟੇਡੀਅਮ ਵਿਚ ਜਿਥੇ ਦਰਸ਼ਕਾਂ
ਨੇ ਕਬੱਡੀ ਮੈਚਾਂ ਦਾ ਆਨੰਦ ਮਾਣਿਆ ਉਥੇ ਲੋਕ ਗਾਇਕ ਬੱਬੂ ਮਾਨ ਨੇ ਵੀ ਆਪਣੀ ਗਾਇਕੀ
ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਇੰਗਲੈਂਡ ਦੀਆਂ ਗੋਰੀਆਂ
ਅਤੇ ਗੋਰਿਆਂ ਨੇ ਆਪਣੇ ਕਬੱਡੀ ਦੇ ਹੁਨਰ ਨਾਲ ਦਰਸ਼ਕਾਂ ਦਾ ਮਨ ਮੋਹਿਆ।
ਕੈਨੇਡਾ ਕਬੱਡੀ ਕੱਪ ਦੇ ਫਾਈਨਲ ਵਿਚ ਸੰਤ ਈਸ਼ਰ ਸਿੰਘ ਐਕਡਮੀ ਰਾੜਾ ਸਾਹਿਬ ਨੇ
ਦਸ਼ਮੇਸ਼ ਅਕੈਡਮੀ ਕਾਲਖ ਨੂੰ 37-27 ਨਾਲ ਹਰਾਕੇ ਕੈਨੇਡਾ ਕੱਪ 'ਤੇ ਕਬਜਾ ਕੀਤਾ।
ਅੱਧੇ ਸਮੇਂ ਤੱਕ ਦੋਵੇਂ ਟੀਮਾਂ 16-16 ਅੰਕਾਂ ਨਾਲ ਬਰਾਬਰ ਸਨ। ਇਸ ਤੋਂ ਪਹਿਲਾਂ
ਖੇਡੇ ਗਏ ਸੈਮੀਫਾਈਨਲ ਮੈਚਾਂ ਵਿਚ ਰਾੜਾ ਸਾਹਿਬ ਨੇ ਅੰਬੀਹਠੂਰ ਕਲੱਬ ਮੋਗਾ ਨੂੰ
42-40 ਨਾਲ, ਜਦਕਿ ਦਸ਼ਮੇਸ਼ ਕਲੱਬ ਕਾਲਖ ਨੇ ਹਰਜੀਤ ਤਲਵਾਰ ਅਕੈਡਮੀ ਜਗਰਾਉਂ ਨੂੰ
39-27 ਨਾਲ ਹਰਾਕੇ ਫਾਈਨਲ ਵਿਚ ਪ੍ਰਵੇਸ਼ ਪਾਇਆ। ਮੁੰਡਿਆਂ ਵਿਚ ਪੰਜਾਬ ਜੂਨੀਅਰ ਨੇ
ਗੋਰਿਆਂ ਤੇ ਅਧਾਰਿਤ ਮੀਰੀ ਪੀਰੀ ਅਕੈਡਮੀ ਅੰਮ੍ਰਿਤਸਰ ਨੂੰ 27-25 ਨਾਲ ਮਾਤ ਦਿੱਤੀ।
ਦੂਸਰੇ ਪਾਸੇ ਇੰਗਲੈਂਡ ਦੀਆਂ ਗੋਰੀਆਂ ਨੇ ਪੰਜਾਬਣਾਂ ਦਾ ਦੋਸਤਾਨਾ ਮੈਚ ਵਿਚ ਤਕੜਾ
ਮੁਕਾਬਲਾ ਕੀਤਾ। ਪਰ ਅਖੀਰ ਪੰਜਾਬਣਾਂ 19-17 ਨਾਲ ਗੋਰੀਆਂ ਤੋਂ ਮੈਚ ਜਿੱਤ ਗਈਆਂ।
ਜਿਉਂ ਹੀ ਕਬੱਡੀ ਦਾ ਦੌਰ ਖਤਮ ਹੋਇਆ ਲੋਕ ਗਾਇਕ ਬੱਬੂ ਮਾਨ ਨੇ ਸਟੇਡੀਅਮ ਦੇ ਟਰੈਕ
ਦਾ ਚੱਕਰ ਲਗਾਇਆ, ਸਟੇਡੀਅਮ ਵਿਚ ਬੈਠਾ ਲੋਕਾਂ ਦਾ ਹਜੂਮ ਬੱਬੂ ਮਾਨ ਦੇ ਪਿਛੇ ਭੱਜ
ਤੁਰਿਆ। ਉਸ ਤੋਂ ਬਾਅਦ ਬੱਬੂ ਮਾਨ ਨੇ ਲਗਾਤਾਰ ਢਾਈ ਘੰਟੇ ਦਰਸ਼ਕਾਂ ਮਨੋਰੰਜਨ
ਕਰਦਿਆਂ ਆਪਣੇ ਚੋਣਵੇਂ ਪ੍ਰਚਲਿੱਤ ਗੀਤ ਸੁਣਾਕੇ ਪੂਰਾ ਸਟੇਡੀਅਮ ਝੂਮਣ ਲਾ ਦਿੱਤਾ।
ਕਬੱਡੀ ਨਾਲੋਂ ਵੱਧ ਮੇਲਾ ਬੱਬੂ ਮਾਨ ਨੇ ਜਿੱਤਿਆ।
ਪ੍ਰੋ. ਮੱਖਣ ਸਿੰਘ ਹਕੀਮਪੁਰ, ਗੁਰਪ੍ਰੀਤ ਸਿੰਘ ਬੇਰ ਕਲਾਂ, ਹਰਜੋਧ ਸਿੰਘ ਸਿਓੜਾ
ਨੇ ਕੁਮੈਂਟਰੀ ਨਾਲ ਖੇਡਾਂ ਦੇ ਮਾਹੌਲ ਨੂੰ ਹੋਰ ਵੀ ਸੁਹਾਵਣਾ ਕੀਤਾ। ਕਬੱਡੀ ਮੈਚਾਂ
ਨੂੰ ਖਿਡਾਉਣ ਦੀ ਜਿੰਮੇਵਾਰੀ ਰੈਫਰੀ ਬਾਬਾ ਫੌਜੀ ਮੰਡੋਲੀ, ਬੁੱਧ ਸਿੰਘ ਕਾਕਾਢੇਰੀ,
ਰਜਿੰਦਰ ਸਿੰਘ ਢੇਰੀ ਨੇ ਬਾਖੂਬੀ ਨਿਭਾਈ। ਇਸ ਮੌਕੇ 'ਤੇ ਵੁਆਇਸ ਆਫ ਇੰਡੀਆ ਇਸ਼ਮੀਤ
ਸਿੰਘ ਦਾ ਸਨਮਾਨ ਉਨ੍ਹਾਂ ਦੇ ਚਾਚਾ ਡਾ. ਚਰਨਕੰਵਲ ਸਿੰਘ ਭਾਟੀਆ ਨੂੰ ਦੇ ਕੇ
ਸਨਮਾਨਿਤ ਕੀਤਾ ਗਿਆ। ਜਦਕਿ ਵਿਦੇਸ਼ੀ ਮੀਡੀਏ ਵਿਚ ਆਪਣੀ ਵੱਖਰੀ ਪਹਿਚਾਨ ਰੱਖਣ ਵਾਲੇ
ਹਰਜਿੰਦਰ ਸਿੰਘ ਥਿੰਦ, ਕੰਵਲਜੀਤ ਸਿੰਘ ਸੰਘਾ ਜੁਆਇੰਟ ਰਜਿਸਟਰਾਰ ਤੋਂ ਇਲਾਵਾ
ਕਬੱਡੀ ਸਟਾਰ ਗੁਰਜੀਤ ਸਿੰਘ ਤੂਤਾਂ ਵਾਲਾ, ਮੱਖਣ ਸਿੰਘ ਸੈਂਦੋਕੇ, ਏਕਮ ਸਿੰਘ
ਹਠੂਰ, ਪ੍ਰੋ. ਮੱਖਣ ਸਿੰਘ ਹਕੀਮਪੁਰ ਨੂੰ ਮੋਟਰ ਸਾਈਕਲਾਂ ਨਾਲ ਪ੍ਰਬੰਧਕਾਂ ਵੱਲੋਂ
ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਈ ਹੋਰ ਖਿਡਾਰੀਆਂ ਨੇ 31-31 ਹਜ਼ਾਰ ਦੀ
ਰਾਸ਼ੀ ਨਾਲ ਸਨਮਾਨਿਆ। ਟੂਰਨਾਮੈਂਟ ਦਾ ਉਦਘਾਟਨ ਅੱਜ ਸਵੇਰੇ ਮੇਅਰ ਹਾਕਮ ਸਿੰਘ
ਗਿਆਸਪੁਰਾ, ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਐਮ. ਪੀ. ਅਮਰੀਕ
ਸਿੰਘ ਆਲੀਵਾਲ ਨੇ ਕੀਤਾ। ਜਦਕਿ ਫਾਈਨਲ ਸਮਾਰੋਹ ਤੇ ਚਰਨਜੀਤ
ਸਿੰਘ ਅਟਵਾਲ ਡਿਪਟੀ ਸਪੀਕਰ ਭਾਰਤ ਸਰਕਾਰ, ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ
ਸਿੰਘ, ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਜੇਤੂਆਂ ਨੂੰ
ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਤੇ ਦਰਸ਼ਨ ਸਿੰਘ ਮੱਕੜ ਨਿਊਜ਼ ਸੰਪਦਾਕ 'ਰੋਜ਼ਾਨਾ
ਅਜੀਤ', ਜਗਜੀਵਨ ਵਾਲ ਸਿੰਘ ਖੀਰਨੀਆ ਵਿਧਾਇਕ ਸਮਰਾਲਾ, ਗੁਰਦੀਪ ਸਿੰਘ ਭੈਣੀ
ਵਿਧਾਇਕ ਜਗਰਾਉਂ, ਅਮਰਜੀਤ ਸਿੰਘ ਜੱਗੀ, ਹਰਸੁਰਿੰਦਰ ਸਿੰਘ ਗਿੱਲ, ਜਥੇਦਾਰ
ਅਖਤਿਆਰ ਸਿੰਘ ਰੂਮੀ, ਰਜਿੰਦਰ ਸਿੰਘ
ਹਿੱਸੋਵਾਲ ਕੈਨੇਡਾ, ਇੰਦਰਜੀਤ ਸਿੰਘ ਰੂਮੀ ਕੈਨੇਡਾ, ਜਗਰੂਪ ਸਿੰਘ ਕਲੇਰ ਕੈਨੇਡਾ,
ਮਾਨਾਂ ਰੂਮੀ, ਚੇਅਰਮੈਨ ਰਘਵੀਰ ਸਿੰਘ ਰਿੱਕੀ ਢੱਟ, ਰਮਨਦੀਪ ਝੱਜ, ਕੁਲਦੀਪ ਸਿੰਘ
ਗਰੇਵਾਲ, ਅਮਰਜੀਤ ਸਿੰਘ ਜਗਰਾਉਂ, ਸਤਵਿੰਦਰ ਸਿੰਘ ਹਿੱਸੋਵਾਲ, ਇਕਬਾਲ ਸਿੰਘ
ਹਿੱਸੋਵਾਲ, ਬਿੱਕਰ ਸਿੰਘ ਨੱਤ, ਬੋਬ ਗਰਚਾ, ਲਾਲੀ ਕਲੇਰ, ਹਰਚਰਨ ਬਰਾੜ, ਗੋਗੀ
ਗਰੇਵਾਲ, ਪ੍ਰਦੀਪ ਢੱਟ, ਪਿਆਰਾ ਸਿੰਘ ਧਾਂਦਰਾ ਕਰਨੈਲ ਸਿੰਘ ਗਿੱਲ, ਰਸ਼ਪਾਲ ਸਿੰਘ
ਤਲਵਾੜਾ, ਸੁਖ ਪੰਧੇਰ ਘਲੋਟੀ ਕੈਨੇਡਾ, ਧਰਮਿੰਦਰ ਸਿੰਘ ਹੰਬੜਾਂ, ਰਣਜੀਤ ਸਿੰਘ
ਢਿੱਲੋਂ, ਜਰਨੈਲ ਸਿੰਘ ਮੱਲ੍ਹੀ, ਭੁਪਿੰਦਰ ਸਿੰਘ ਝੱਮਟ, ਬਲਵੰਤ ਸਿੰਘ ਧਨੋਆ,
ਤਨਵੀਰ ਸਿੰਘ ਧਾਲੀਵਾਲ, ਲੱਕੀ ਗਰੇਵਾਲ, ਮਨਜੀਤ ਸਿੰਘ ਸਰਪੰਚ, ਸੰਪੂਰਨ ਸਿੰਘ ਯੂ.
ਕੇ., ਬਿੱਟੂ ਰਾਜੋਆਣਾ ਆਦਿ ਪੰਜਾਬ ਭਰ ਤੋਂ ਖੇਡ ਜਗਤ ਅਤੇ ਰਾਜਨੀਤਿਕ ਦੀਆਂ
ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। |