|
ਵਿਸ਼ਵ ਹਾਕੀ ਕੱਪ
ਨਵੀਂ ਦਿੱਲੀ, 28 ਫਰਵਰੀ - ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਹਾਕੀ
ਸਟੇਡੀਅਮ 'ਚ 12ਵਾਂ ਹੀਰੋ ਹਾਂਡਾ ਵਿਸ਼ਵ ਕੱਪ ਹਾਕੀ ਮੁਕਾਬਲਾ 28 ਫਰਵਰੀ ਤੋਂ 13
ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਮੈਚ
ਵਿਚ ਵਰਤਮਾਨ ਕਾਂਸੀ ਤਗਮਾ ਜੇਤੂ ਸਪੇਨ ਨੇ ਦੱਖਣੀ ਅਫਰੀਕਾ ਨੂੰ 4-2 ਨਾਲ ਹਰਾ ਕੇ
ਜੇਤੂ ਸ਼ੁਰੂਆਤ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 'ਤੇ ਬਰਾਬਰ ਸਨ। ਦੂਸਰਾ
ਮੈਚ ਆਸਟਰੇਲੀਆ ਅਤੇ ਇੰਗਲੈਂਡ ਵਿਚਕਾਰ ਹੋਇਆ। ਇੰਗਲੈਂਡ ਨੇ ਇਹ ਮੈਚ 3-2 ਨਾਲ
ਜਿੱਤਿਆ। ਵਿਸ਼ਵ ਕੱਪ ਦਾ ਇਹ ਸਭ ਤੋਂ ਵੱਡਾ ਉਲਟ ਫੇਰ ਹੈ।
ਕੁੱਪ ਖੁਰਦ ਦਾ 8ਵਾਂ ਪੇਂਡੂ ਖੇਡ ਮੇਲਾ
19 ਤੋਂ
ਕੁੱਪ ਕਲਾਂ, 28 ਫਰਵਰੀ -19 ਤੋਂ 21 ਮਾਰਚ ਤੱਕ ਸਟੇਡੀਅਮ ਕੁੱਪ ਖੁਰਦ 'ਚ
8ਵਾਂ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਕਬੱਡੀ ਇਕ ਪਿੰਡ ਓਪਨ ਦੀ ਜੇਤੂ ਟੀਮ
ਨੂੰ 31 ਹਜ਼ਾਰ, ਉਪ ਜੇਤੂ ਨੂੰ 21 ਹਜ਼ਾਰ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲਾ ਟੀਮ
ਨੂੰ 81 ਸੌ ਰੁਪਏ ਦਾ ਨਕਦ ਇਨਾਮ ਦਿੱਤੇ ਜਾਣਗੇ। ਕਬੱਡੀ ਦੇ ਬੈਸਟ ਰੇਡਰ ਤੇ ਜਾਫੀ
ਨੂੰ ਗਿਆਰਾਂ-ਗਿਆਰਾਂ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
29ਵਾਂ ਪੰਜਾਬ ਕਬੱਡੀ ਕੱਪ ਸਮਾਪਤ
ਬਰਨਾਲਾ, 28 ਫਰਵਰੀ -29ਵਾਂ ਪੰਜਾਬ ਕਬੱਡੀ ਕੱਪ ਬਰਨਾਲਾ ਦੇ ਸ਼ਹੀਦ ਭਗਤ
ਸਿੰਘ ਸਟੇਡੀਅਮ 'ਚ ਕਰਵਾਇਆ ਗਿਆ। ਕਬੱਡੀ 60 ਕਿਲੋ 'ਚ ਰੂੜੇਕੇ ਕਲਾਂ ਦੀ ਟੀਮ ਨੇ
ਬਾਜ਼ੀ ਮਾਰੀ ਜਦੋਂਕਿ ਭੱਠਲਾਂ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਕਬੱਡੀ 70 ਕਿਲੋ 'ਚ
ਬਰਨਾਲਾ ਦੀ ਮੇਜ਼ਬਾਨ ਟੀਮ ਜੇਤੂ ਰਹੀ ਤੇ ਭੱਠਲਾਂ ਨੂੰ ਦੂਜਾ ਸਥਾਨ ਮਿਲਿਆ। ਕੁੜੀਆਂ
ਦੀ ਕਬੱਡੀ ਦੇ ਸ਼ੋਅ ਮੈਚ 'ਚ ਦੇਵ ਸਮਾਜ ਕਾਲਜ ਫਿਰੋਜ਼ਪੁਰ ਦੀਆਂ ਲੜਕੀਆਂ ਬਾਜ਼ੀ ਮਾਰ
ਗਈਆਂ ਜਦੋਂਕਿ ਫਰੀਦਕੋਟ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਪੰਜਾਬ ਕਬੱਡੀ ਕੱਪ ਦੇ
ਕਬੱਡੀ ਅਕੈਡਮੀਆਂ ਦੇ ਫਸਵੇ ਤੇ ਰੋਮਾਂਚਕ ਮੁਕਾਬਲੇ ਵਿਚ ਸਵਾਰਗੀ ਭਗਵਾਨ ਸਿੰਘ
ਅਕੈਡਮੀ ਫਰਵਾਹੀ ਦੀ ਟੀਮ ਨੇ ਜਿੱਤ ਕੇ ਪੰਡਿਤ ਹੁਕਮ ਚੰਦ ਸ਼ਰਮਾ ਯਾਦਗਾਰ ਟਰਾਫੀ ਤੇ
51 ਹਜ਼ਾਰ ਦਾ ਇਨਾਮ ਜਦੋਂਕਿ ਮਾਨ ਸਿੰਘ ਕਬੱਡੀ ਅਕੈਡਮੀ ਫਿਰੋਜ਼ਪੁਰ ਨੇ ਦੂਜਾ ਸਥਾਨ
ਹਾਸਿਲ ਕਰਕੇ 41 ਹਜ਼ਾਰ ਤੇ ਟਰਾਫੀ ਹਾਸਲ ਕੀਤੀ। ਖੇਡ ਕੱਪ ਦੌਰਾਨ ਵੱਖ-ਵੱਖ ਖੇਤਰਾਂ
'ਚ ਮੱਲਾਂ ਮਾਰਨ ਵਾਲੀਆਂ ਅਹਿਮ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ
ਹਰਦਿਆਲ ਸਿੰਘ ਮਾਨ (ਆਈ. ਪੀ. ਐਸ.) ਐਸ. ਐਸ. ਪੀ. ਮਾਨਸਾ, ਬਲਵੰਤ ਸਿੰਘ ਭੁੱਲਰ
ਠੀਕਰੀਵਾਲਾ ਸਹਾਇਕ ਖਜ਼ਾਨਾ ਅਫ਼ਸਰ, ਦਵਿੰਦਰ ਪਾਲ, ਉਘੇ ਕਬੱਡੀ ਖਿਡਾਰੀ ਜਗਜੀਤ ਸਿੰਘ
ਭਲਵਾਨ ਮੌੜ ਨੂੰ ਬੁਲਿਟ ਮੋਟਰ ਸਾਈਕਲ ਨਾਲ ਤੇ ਬਲਜੀਤ ਬੇਲੀ ਤੇ ਸ਼ੀਸ਼ੇ ਨੂੰ ਸੋਨੇ ਦੀ
ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ।
7ਵੇਂ ਜਗਬੀਰ ਸਿੰਘ ਜੱਗੀ ਮੈਮੋਰੀਅਲ ਹਾਕੀ
ਟੂਰਨਾਮੈਂਟ 'ਚ ਜੱਗੀ ਇਲੈਵਲ ਜੇਤੂ
ਜਲੰਧਰ, 28 ਫਰਵਰੀ - 7ਵਾਂ ਜਗਬੀਰ ਸਿੰਘ ਜੱਗੀ ਮੈਮੋਰੀਅਲ ਹਾਕੀ
ਟੂਰਨਾਮੈਂਟ ਖੁਸਰੋਪੁਰ ਦੇ ਕਰਨਲ ਕੇਹਰ ਸਿੰਘ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਹਾਕੀ
ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚੋਂ ਜੱਗੀ ਇਲੈਵਨ ਨੇ ਅੰਮ੍ਰਿਤ ਕਲੱਬ ਸੰਸਾਰਪੁਰ
ਨੂੰ 2-1 ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ 41 ਹਜ਼ਾਰ
ਰੁਪਏ ਤੇ ਉਪ-ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦਾ ਇਨਾਮ ਮੁੱਖ ਮਹਿਮਾਨ ਸ੍ਰੀ ਵਿਜੈ
ਸਾਂਪਲਾ ਚੇਅਰਮੈਨ ਪੰਜਾਬ ਖਾਦੀ ਬੋਰਡ ਵੱਲੋਂ ਦਿੱਤੇ ਗਏ। ਇਸ ਤੋਂ ਪਹਿਲਾਂ ਖੇਡੇ ਗਏ
48 ਕਿਲੋ ਦੇ ਫਾਈਨਲ ਮੁਕਾਬਲੇ ਵਿਚ ਖਡੂਰ ਸਾਹਿਬ ਦੀ ਹਾਕੀ ਟੀਮ ਨੇ ਖੁਸਰੋਪੁਰ ਦੀ
ਟੀਮ ਨੂੰ 4-2 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਨੂੰ 15 ਹਜ਼ਾਰ
ਤੇ ਉਪ-ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਦਾ ਇਨਾਮ ਮੁੱਖ ਮਹਿਮਾਨ ਇਕਬਾਲ ਸਿੰਘ ਚੱਠਾ
ਨੇ ਦਿੱਤੇ।
ਪੰਜਵੇਂ ਕਬੱਡੀ ਕੱਪ 'ਚ ਦਸਮੇਸ਼ ਕਲੱਬ
ਨਕੋਦਰ ਦੀ ਝੰਡੀ
ਗੁਰਾਇਆ, 28 ਫਰਵਰੀ - ਪੰਜਵਾਂ ਕਬੱਡੀ ਕੱਪ ਗੁਰਾਇਆ ਦੇ ਨੇੜਲੇ ਪਿੰਡ
ਡੱਲੇਵਾਲ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ ਦੇ ਫਾਈਨਲ 'ਚ ਦਸਮੇਸ਼ ਕਬੱਡੀ ਕਲੱਬ
ਨਕੋਦਰ ਨੇ ਬਾਬਾ ਹਸਤਾਨਾ ਕਬੱਡੀ ਕਲੱਬ ਖੀਰਾਂਵਾਲੀ ਕਪੂਰਥਲਾ ਨੂੰ ਹਰਾ ਕੇ ਕਬੱਡੀ
ਕੱਪ ਅਤੇ ਇਕ ਲੱਖ ਰੁਪਏ ਦਾ ਨਕਦ ਇਨਾਮ ਆਪਣੀ ਝੋਲੀ 'ਚ ਪਾਇਆ। ਦੂਸਰੇ ਸਥਾਨ 'ਤੇ
ਰਹਿਣ ਵਾਲੀ ਟੀਮ ਨੂੰ 75000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ
ਕਰਵਾਏ ਗਏ ਮੁਕਾਬਲਿਆਂ 'ਚ 48 ਕਿਲੋ ਵਰਗ 'ਚ ਸਿਧਵਾਂ ਦੋਨਾ ਨੇ ਪਹਿਲਾ ਸਥਾਨ, 62
ਕਿਲੋ 'ਚ ਮਸੀਤਾਂ (ਮੋਗਾ), 68 ਕਿਲੋ 'ਚ ਡੱਲੇਵਾਲ ਅਤੇ ਆਲ ਓਪਨ 'ਚ ਰੁੜਕਾ ਕਲਾਂ
ਪਹਿਲੇ ਸਥਾਨ 'ਤੇ ਰਹੇ। ਬਜ਼ੁਰਗਾਂ ਦੀ ਕਬੱਡੀ 'ਚ ਡੱਲੇਵਾਲ ਨੇ ਆਪਣੀ ਧਾਂਕ ਜਮਾਈ
ਰੱਖੀ। ਲੜਕੀਆਂ ਦੇ ਸ਼ੋਅ-ਮੈਚ 'ਚ ਜੰਡਿਆਲਾ ਪਹਿਲੇ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ
ਟੀਮ ਦੂਸਰੇ ਸਥਾਨ 'ਤੇ ਰਹੀ।
ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ 5 ਤੋਂ
ਮਾਛੀਵਾੜਾ, 28 ਫਰਵਰੀ : 5-6 ਮਾਰਚ ਨੂੰ ਮਾਛੀਵਾੜਾ ਦੇ ਸ੍ਰੀ ਗੁਰੂ
ਗੋਬਿੰਦ ਸਿੰਘ ਸਟੇਡੀਅਮ 'ਚ ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।
5 ਮਾਰਚ ਨੂੰ ਕਬੱਡੀ ਇੱਕ ਪਿੰਡ ਕਲੱਬ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਟੀਮ
ਨੂੰ 41 ਹਜਾਰ ਤੇ ਦੂਸਰੇ ਨੰਬਰ ਦੀ ਟੀਮ ਨੂੰ 31 ਹਜਾਰ ਰੁਪਏ ਇਨਾਮ ਵਜੋਂ ਦਿੱਤੇ
ਜਾਣਗੇ। ਕਬੱਡੀ ਕੱਪ ਦੇ ਦੂਸਰੇ ਦਿਨ 6 ਮਾਰਚ ਨੂੰ ਅੰਤਰਰਾਸ਼ਟਰੀ ਨੌਰਥ ਇੰਡੀਆਂ ਕਬੱਡੀ
ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਵਿਚ ਪਹਿਲੇ ਨੰਬਰ
'ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਜਦਕਿ ਦੂਜੇ ਨੰਬਰ
'ਤੇ ਆਉਣ ਵਾਲੀ ਟੀਮ ਨੂੰ 75 ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਕਬੱਡੀ ਦੇ
ਮੁਕਾਬਲਿਆਂ ਦੌਰਾਨ ਬੈਸਟ ਜਾਫੀ ਤੇ ਬੈਸਟ ਰੇਡਰਾਂ ਨੂੰ ਨਗਦ ਇਨਾਮ ਦੇ ਕੇ ਨਿਵਾਜਿਆ
ਜਾਵੇਗਾ। ਇਸ ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਲੜਕੀਆਂ ਦੇ ਪੰਜਾਬ ਪੱਧਰ ਦੇ ਕਬੱਡੀ
ਮੁਕਾਬਲੇ ਵੀ ਕਰਵਾਏ ਜਾਣਗੇ।
ਪੰਜਾਬ ਕਬੱਡੀ ਕੱਪ ਸ਼ੁਰੂ
ਬਰਨਾਲਾ, 27 ਫਰਵਰੀ - 29ਵਾਂ ਪੰਜਾਬ ਕਬੱਡੀ ਕੱਪ ਬਰਨਾਲਾ ਦੇ ਸ਼ਹੀਦ ਭਗਤ
ਸਿੰਘ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਉਦਘਾਟਨੀ ਮੁਕਾਬਲੇ 'ਚ
60 ਕਿਲੋ ਕਬੱਡੀ 'ਚ ਰੂੜੇਕੇ ਕਲਾਂ ਜੇਤੂ ਰਿਹਾ ਅਤੇ 10 ਹੋਰ ਅਰੰਭਕ ਕਬੱਡੀ ਤੇ
ਵਾਲੀਬਾਲ ਸੂਟਿੰਗ ਦੇ ਮੁਕਾਬਲੇ ਕਰਵਾਏ ਗਏ।
ਬੋਪਾਰਾਏ ਕਲਾਂ ਦੇ ਕਬੱਡੀ ਓਪਨ ਮੁਕਾਬਲੇ
'ਚ ਇੰਦਗੜ੍ਹ ਅੱਵਲ
ਮੁੱਲਾਂਪੁਰ ਦਾਖਾ, 27 ਫਰਵਰੀ - ਗਿਆਨੀ ਸੁੰਦਰ ਸਿੰਘ ਨੂੰ ਸਮਰਪਿਤ
ਟੂਰਨਾਮੈਂਟ ਬੋਪਰਾਏ ਕਲਾਂ 'ਚ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਕਬੱਡੀ ਟੀਮਾਂ
ਵਿਚਕਾਰ ਫਸਵੇਂ ਮੁਕਾਬਲੇ ਹੋਏ। ਕਬੱਡੀ 68 ਕਿਲੋ ਦੇ ਫਾਈਨਲ ਮੁਕਾਬਲੇ ਵਿਚ 13-19
ਅੰਕਾਂ ਦੇ ਫ਼ਰਕ ਨਾਲ ਸੁਧਾਰ ਕਬੱਡੀ ਨੇ ਟੀਮ ਦਾਖਾ ਨੂੰ ਹਰਾ ਕੇ ਫਾਈਨਲ ਮੁਕਾਬਲਾ
ਜਿੱਤਿਆ। ਕਬੱਡੀ ਫਾਈਨਲ ਮੁਕਾਬਲੇ ਵਿਚ 23-27 ਅੰਕਾਂ ਦੇ ਫ਼ਰਕ ਨਾਲ ਇੰਦਗੜ੍ਹ, ਕਬੱਡੀ
ਟੀਮ ਰਸੂਲਪੁਰ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ।
ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਕੁਸ਼ਤੀ
ਚੈਂਪੀਅਨਸ਼ਿਪ 11 ਮਈ ਤੋਂ
ਬਠਿੰਡਾ, 26 ਫਰਵਰੀ - ਦਿੱਲੀ 'ਚ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਅਤੇ
ਰਾਸ਼ਟਰਮੰਡਲ ਖੇਡਾਂ ਜੋ ਕਿ 11 ਮਈ ਤੋਂ ਕਰਵਾਈਆਂ ਜਾ ਰਹੀਆਂ ਹਨ। ਇਸ ਕੁਸ਼ਤੀ
ਪ੍ਰਤੀਯੋਗਤਾ ਲਈ ਭਾਰਤ ਪਹਿਲਵਾਨਾਂ ਦੀ ਤਿਆਰੀ ਕਰਵਾਉਣ ਲਈ ਜਿਥੇ ਜਾਰਜੀਆ ਅਤੇ
ਬੇਲਾਰੂਸ ਤੋਂ ਮਾਹਿਰ ਕੋਚ ਬੁਲਾਏ ਗਏ ਹਨ, ਉਥੇ ਭਾਰਤੀ ਕੋਚਾਂ ਦੀਆਂ ਸੇਵਾਵਾਂ ਵੀ
ਲਈਆਂ ਜਾ ਰਹੀਆਂ ਹਨ। ਪਹਿਲਵਾਨਾਂ ਦੀ ਤਿਆਰੀ ਸਮੇਂ ਸੱਟ-ਫੇਟ ਦੇ ਇਲਾਜ ਲਈ ਮਾਲਸ਼ੀਆ,
ਡਾਕਟਰ ਅਤੇ ਫਿਜਿਓਥੈਰਾਪਿਸਟ ਵੀ ਹਰ ਵੇਲੇ ਨਾਲ ਹੁੰਦੇ ਹਨ। ਸ: ਕਰਤਾਰ ਸਿੰਘ
ਅਨੁਸਾਰ ਭਾਵੇਂ ਹਾਕੀ ਦੇ ਮੁਕਾਬਲੇ ਕੁਸ਼ਤੀ ਵਿਚ ਸਾਨੂੰ ਉਲੰਪਿਕ ਮੈਡਲ ਤਾਂ ਘੱਟ ਮਿਲੇ
ਹਨ, ਫਿਰ ਵੀ 1952 ਦੀਆਂ ਹੈਲਸਿੰਕੀ ਖੇਡਾਂ ਵਿਚ ਸਾਡੇ ਪਹਿਲਵਾਨ ਕੇ. ਡੀ. ਯਾਦਵ ਨੇ
ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਕੁਸ਼ਤੀ ਦੀ ਲਾਜ ਰੱਖੀ ਸੀ। ਇਸ ਤੋਂ 56 ਸਾਲ ਪਿੱਛੋਂ
ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੇ ਬੀਜਿੰਗ ਉਲੰਪਿਕ ਵਿਚੋਂ ਕਾਂਸੀ ਦਾ ਤਗਮਾ
ਪ੍ਰਾਪਤ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਪਦਮ ਸ੍ਰੀ ਕਰਤਾਰ ਸਿੰਘ ਨੇ ਇਹ ਵੀ ਦਾਅਵਾ
ਕੀਤਾ ਕਿ ਆਉਣ ਵਾਲੀਆਂ 2012 ਦੀਆਂ ਲੰਡਨ ਉਲੰਪਿਕ ਖੇਡਾਂ ਲਈ ਵੀ ਭਾਰਤ ਦੇ ਚਾਰ-ਪੰਜ
ਪਹਿਲਵਾਨਾਂ ਤੋਂ ਮੈਡਲ ਦੀ ਆਸ ਕੀਤੀ ਜਾ ਸਕਦੀ ਹੈ।
ਰੁਪਾਲੋਂ ਦਾ ਖੇਡ ਮੇਲਾ 5 ਤੋਂ
ਬੀਜਾ, 26 ਫਰਵਰੀ - ਰੁਪਾਲੋਂ ਵਿਖੇ 5 ਤੋਂ 7 ਮਾਰਚ ਤੱਕ ਖੇਡ ਮੇਲਾ
ਕਰਵਾਇਆ ਜਾ ਰਿਹਾ ਹੈ। 5 ਮਾਰਚ ਨੂੰ ਬੈਲ ਗੱਡੀਆਂ ਦੀ ਦੌੜ, 6 ਮਾਰਚ ਨੂੰ ਕਬੱਡੀ
42, 47, 52, 60 ਕਿਲੋ ਅਤੇ ਵਾਲੀਬਾਲ ਸ਼ੂਟਿੰਗ, 7 ਮਾਰਚ ਨੂੰ ਕਬੱਡੀ 70 ਕਿਲੋ ਅਤੇ
ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ।
ਕਕਰਾਲਾ ਭਾਈਕਾ ਦਾ ਕਬੱਡੀ ਕੱਪ 12 ਨੂੰ
ਘੱਗਾ, 26 ਫਰਵਰੀ - 22ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਪਟਿਆਲਾ ਜ਼ਿਲ੍ਹੇ ਦੇ
ਪਿੰਡ ਕਕਰਾਲਾ ਭਾਈਕਾ ਵਿਖੇ 12-13 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 5
ਕਿਲੋ, 65 ਕਿਲੋ, 70 ਕਿਲੋ ਭਾਰ ਅਤੇ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ। 13 ਮਾਰਚ
ਨੂੰ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ ਲੱਗੇਗਾ। ਇਸ ਮੌਕੇ ਚਮਕੌਰ ਕਕਰਾਲਾ ਨੂੰ ਮੋਟਰ
ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਬੀ. ਐਸ. ਐਫ. ਤੇ ਪੰਜਾਬ ਪੁਲਿਸ ਮੋਹਰੀ
ਮਾਹਿਲਪੁਰ, 25 ਫਰਵਰੀ - ਪਹਿਲਾ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਖੇੜਾ
ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਕਾਲਜ ਵਰਗ ਵਿਚ ਸਪੋਰਟਸ ਵਿੰਗ ਪਾਲਦੀ
ਅਤੇ ਖਾਲਸਾ ਸਕੂਲ ਬੱਡੋ ਦੀਆਂ ਟੀਮਾਂ ਫਾਈਨਲ ਵਿਚ ਪਹੁੰਚ ਗਈਆਂ ਜਦਕਿ ਕਲੱਬ ਵਰਗ
ਵਿਚ ਬੀ. ਐਸ. ਐਫ. ਜਲੰਧਰ ਅਤੇ ਪੰਜਾਬ ਪੁਲਿਸ ਜਲੰਧਰ ਦੀਆਂ ਟੀਮਾਂ ਫਾਈਨਲ ਵਿਚ
ਪਹੁੰਚ ਗਈਆਂ। ਦੂਜੇ ਸੈਮੀਫਾਈਨਲ ਮੈਚ ਵਿਚ ਖਾਲਸਾ ਸਕੂਲ ਬੱਡੋ ਨੇ ਫੁੱਟਬਾਲ ਅਕੈਡਮੀ
ਮਾਹਿਲਪੁਰ ਨੂੰ 2.0 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਜਦਕਿ ਕਲੱਬ ਵਰਗ ਦੇ
ਪਹਿਲੇ ਸੈਮੀਫਾਈਨਲ ਵਿਚ ਪੰਜਾਬ ਰਾਜ ਬਿਜਲੀ ਬੋਰਡ ਅਤੇ ਬੀ. ਐਸ. ਐਫ. ਜਲੰਧਰ ਦੀਆਂ
ਟੀਮਾਂ ਪੂਰੇ ਸਮੇਂ ਵਿਚ ਦੋ-ਦੋ ਦੀ ਬਰਾਬਰੀ 'ਤੇ ਰਹੀਆਂ। ਵਾਧੂ ਸਮੇਂ ਵਿਚ ਬੀ. ਐਸ.
ਐਫ. ਜਲੰਧਰ ਦੀ ਟੀਮ ਨੇ ਦੋ ਗੋਲ ਕਰਕੇ ਮੁਕਾਬਲਾ 4-2 ਨਾਲ ਜਿੱਤ ਕੇ ਫਾਈਨਲ ਵਿਚ
ਪ੍ਰਵੇਸ਼ ਕੀਤਾ। ਜਦਕਿ ਦੂਜੇ ਸੈਮੀਫਾਈਨਲ ਵਿਚ ਇਕ ਗੋਲ ਪਿਛੜਨ ਦੇ ਬਾਵਜੂਦ ਪੰਜਾਬ
ਪੁਲਿਸ ਨੇ ਸਿੰਘ ਸਭਾ ਕਲੱਬ ਕੋਟ ਫਤੂਹੀ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼
ਕੀਤਾ।
7ਵਾਂ ਜਗਬੀਰ ਜੱਗੀ ਯਾਦਗਾਰੀ ਹਾਕੀ
ਟੂਰਨਾਮੈਂਟ
ਜਲੰਧਰ, 25 ਫਰਵਰੀ - ਪਿੰਡ ਖੁਸਰੋਪੁਰ 'ਚ 7ਵਾਂ ਜਗਬੀਰ ਜੱਗੀ ਯਾਦਗਾਰੀ
ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ
ਓਪਨ ਵਰਗ ਵਿਚ ਪਟਿਆਲਾ ਇਲੈਵਨ ਨੇ ਮਦਰਾਸ ਇਲੈਵਨ ਨੂੰ 2-0 ਨਾਲ ਹਰਾਇਆ। 48 ਕਿਲੋ
ਜੂਨੀਅਰ ਵਰਗ 'ਚ ਕੁੱਕੜ ਪਿੰਡ ਨੇ ਖਾਂਬੜਾ ਨੂੰ 4-0 ਨਾਲ ਹਰਾਇਆ। ਦੂਜੇ ਮੈਚ ਵਿਚ
ਖਡੂਰ ਸਾਹਿਬ ਨੇ ਮਿੱਠਾਪੁਰ ਨੂੰ 6-0 ਦੇ ਵੱਡੇ ਫਰਕ ਨਾਲ ਹਰਾਇਆ। ਇਕ ਹੋਰ ਮੈਚ ਵਿਚ
ਖੁਸਰੋਪੁਰ ਨੇ ਖਾਂਬਰਾ ਨੇ 12-0 ਨਾਲ ਤੇ ਖਡੂਰ ਸਾਹਿਬ ਨੇ ਸੰਸਾਰਪੁਰ ਨੂੰ 2-0 ਨਾਲ
ਹਰਾ ਕੇ ਅਗਰੇ ਦੋਰ ਵਿਚ ਪ੍ਰਵੇਸ਼ ਕੀਤਾ।
ਬੋਪਾਰਾਏ ਕਲਾਂ ਦਾ ਟੂਰਨਾਮੈਂਟ
ਗੁਰੂਸਰ ਸੁਧਾਰ/ਮੁੱਲਾਂਪੁਰ ਦਾਖਾ, 25 ਫਰਵਰੀ - ਬੋਪਰਾਏ ਕਲਾਂ ਦਾ
ਟੂਰਨਾਮੈਂਟ ਚੱਲ ਰਿਹਾ ਹੈ। ਪਹਿਲੇ ਦਿਨ ਘੋੜਿਆਂ ਦੀ ਸਪੱਟਾ ਦੌੜ ਵਿਚ ਲਵਲੀ ਬਸੀ
ਗੁਜਰਾ ਦੀ ਘੋੜੀ ਜੇਤੂ ਅਤੇ ਕਰਨੈਲ ਸਿੰਘ ਝੱਜ ਦੀ ਘੋੜੀ ਉਪ ਜੇਤੂ ਰਹੀ। ਤੇਜਾ ਮਾਨ
ਜਲਾਲਦੀਵਾਲ ਦੇ ਬਲਦ ਜੇਤੂ ਬਣੇ। 26 ਫਰਵਰੀ ਵੱਡੇ ਬਲਦਾਂ ਦੀ ਦੌੜ ਦੇ ਨਾਲ ਖੱਚਰ
ਰੇਹੜਾਂ ਦੌੜ ਮੁਕਾਬਲੇ ਦਰਸ਼ਕਾਂ ਦੀ ਖਿੱਚ ਹੋਣਗੇ। ਟੂਰਨਾਮੈਂਟ ਦੇ ਆਖ਼ਰੀ ਦਿਨ 27
ਫਰਵਰੀ ਕਬੱਡੀ 68 ਕਿਲੋ ਵਜ਼ਨੀ ਅਤੇ ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਦੇ ਜੇਤੂਆਂ
ਨੂੰ 61 ਹਜ਼ਾਰ ਨਕਦ ਅਤੇ ਉਪ ਜੇਤੂ ਨੂੰ 41 ਹਜ਼ਾਰ, 12 ਵਜੇ ਤੱਕ ਪਹੁੰਚਣ ਵਾਲੀ ਹਰ
ਟੀਮ ਨੂੰ ਇਕ ਹਜ਼ਾਰ ਪ੍ਰਤੀ ਟੀਮ ਦਿੱਤਾ ਜਾਵੇਗਾ। ਰਾਜਾ ਦਿਉਲ ਨੇ ਅਪੀਲ ਕੀਤੀ ਕਿ
ਬੋਪਾਰਾਏ ਕਲਾਂ ਦੇ 26 ਫਰਵਰੀ ਪਹਿਲੇ ਟੂਰਨਾਮੈਂਟ ਵਿਚ ਜੌਹਰ ਦਿਖਾ ਚੁੱਕੀ ਕੋਈ ਵੀ
ਟੀਮ ਪਹੁੰਚਣ ਦੀ ਖੇਚਲ ਨਾ ਕਰੇ।
ਰੱਤੋਵਾਲ ਦਾ ਖੇਡ ਮੇਲਾ ਸਮਾਪਤ
ਗੁਰੂਸਰ ਸੁਧਾਰ/ਮੁੱਲਾਂਪੁਰ ਦਾਖਾ, 25 ਫਰਵਰੀ - ਪਿੰਡ ਰੱਤੋਵਾਲ 'ਚ ਤਿੰਨ
ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਕਬੱਡੀ 58 ਕਿਲੋ ਮੁਕਾਬਲੇ 'ਚ
ਟੀਮ ਝਨੇਰ ਨੂੰ ਹਰਾ ਕੇ ਜੇਤੂ ਬਣੀ।
ਮਾਛੀਵਾੜੇ ਦਾ 8ਵਾਂ ਖੇਡ ਮੇਲਾ ਸਮਾਪਤ
ਮਾਛੀਵਾੜਾ, 25 ਫਰਵਰੀ - ਮਾਛੀਵਾੜੇ 'ਚ ਸ੍ਰੀ ਚਰਨ ਕੰਵਲ ਸਾਹਿਬ ਸਪੋਰਟਸ
ਐਂਡ ਫੈਲਫੇਅਰ ਕਲੱਬ ਵੱਲੋਂ ਅੱਠਵਾਂ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਦੇ
ਫਾਈਨਲ ਮੁਕਾਬਲਿਆਂ ਵਿਚ ਫੁੱਟਬਾਲ ਕਲੱਬ 'ਚ ਨਵਾਂ ਪਿੰਡ ਨੇ ਪਹਿਲਾ, ਈਸੜੂ ਨੇ ਦੂਸਰਾ,
ਕਬੱਡੀ 58 ਕਿਲੋ 'ਚ ਨਵਾਂ ਪਿੰਡ ਨੇ ਪਹਿਲਾ ਤੇ ਈਸੜੂ ਨੇ ਦੂਸਰਾ, 62 ਕਿਲੋ 'ਚ
ਖੀਰਨੀਆਂ ਨੇ ਪਹਿਲਾ, ਜੰਡ ਨੇ ਦੂਜਾ ਅਤੇ ਕਬੱਡੀ ਕਲੱਬ ਦੱ ਫਸਵੇਂ ਮੁਕਾਬਲੇ ਵਿਚ
ਮਟੋਰੜਾ ਨੇ ਪਹਿਲਾ ਤੇ ਮਾਛੀਵਾੜਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵਾਲੀਵਾਲ
ਸ਼ਮੈਸ਼ਿੰਗ ਦੇ ਫਾਈਨਲ ਮੁਕਾਬਲੇ ਵਿਚ ਫਰੌਰ ਨੇ ਪਹਿਲਾ ਤੇ ਰਾਏਪੁਰ ਨੇ ਦੂਸਰਾ ਸਥਾਨ
ਪ੍ਰਾਪਤ ਕੀਤਾ। 100 ਮੀਟਰ ਦੌੜ ਵਿਚ ਯੀਸ਼ੂ ਰਾਜ ਨੇ ਪਹਿਲਾ, ਪਰਮਵੀਰ ਨੇ ਦੂਸਰਾ,
200 ਮੀਟਰ ਦੌੜ ਵਿਚ ਯੀਸ਼ੂ ਰਾਜ ਨੇ ਪਹਿਲਾ, ਅਜੇ ਟੰਡਨ ਨੇ ਦੂਸਰਾ, , 400 ਮੀਟਰ
ਦੌੜ ਵਿਚ ਵੀ ਯੀਸ਼ੂ ਰਾਜ ਨੇ ਪਹਿਲਾ ਤੇ ਸੰਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਚੰਨਣ ਸਿੰਘ ਬਡਿਆਲ ਯਾਦਗਾਰੀ ਕਬੱਡੀ ਕੱਪ
ਪਹਿਲੀ ਤੋਂ
ਸ਼ਾਮਚੁਰਾਸੀ, 25 ਫਰਵਰੀ - 1-2 ਮਾਰਚ ਨੂੰ ਚੰਨਣ ਸਿੰਘ ਬਡਿਆਲ ਯਾਦਗਾਰੀ
ਕਬੱਡੀ ਕੱਪ ਪਿੰਡ ਬਡਿਆਲ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਓਪਨ ਕਲੱਬ
ਅਤੇ ਓਪਨ ਪਿੰਡ ਪੱਧਰ ਦੀਆਂ ਪਹਿਲੇ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ
51,000-41,000 ਅਤੇ 13,000-9,000 ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ
ਵਾਲੀਬਾਲ, ਕੁੱਤਿਆਂ ਦੀਆਂ ਟਰੈਕ ਦੌੜਾਂ, ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਅਤੇ
ਸਰਦਾਰ ਖਿਡਾਰੀਆਂ ਦੀ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ।
ਪਿੰਡ ਕਾਲਖ 'ਚ ਕਬੱਡੀ ਕੱਪ ਤੇ ਪੇਂਡੂ
ਖੇਡ ਮੇਲਾ 27 ਤੋਂ
ਲੁਧਿਆਣਾ, 25 ਫਰਵਰੀ - ਕਬੱਡੀ ਕੱਪ ਤੇ ਪੇਂਡੂ ਖੇਡ ਮੇਲਾ ਪਿੰਡ ਕਾਲਖ 'ਚ
27 ਫਰਵਰੀ ਤੋਂ 1 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਕ ਮਾਰਚ ਨੂੰ ਕਬੱਡੀ ਅਕੈਡਮੀਆਂ
ਦੇ ਮੈਚਾਂ ਤੋਂ ਇਲਾਵਾ 27 ਅਤੇ 28 ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ ਕਬੱਡੀ 40
ਕਿਲੋ, 65 ਕਿਲੋ, ਵਾਲੀਬਾਲ, ਕੁੱਤਿਆਂ ਦੀਆਂ ਦੌੜਾਂ, ਬੈਲ ਗੱਡੀਆਂ ਦੀਆਂ ਦੌੜਾਂ,
ਘੋੜਿਆਂ ਦੀ ਦੌੜਾਂ, ਤਾਸ਼ ਸੀਪ ਆਦਿ ਮੁਕਾਬਲੇ ਹੋਣਗੇ। ਕਬੱਡੀ ਅਕੈਡਮੀਆਂ ਦੀ
ਚੈਂਪੀਅਨ ਟੀਮ ਨੂੰ ਇੱਕ ਲੱਖ ਰੁਪਏ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ
ਮਿਲੇਗਾ।
ਸਚਿਨ ਬਣਿਆ ਵਿਸ਼ਵ ਦਾ ਪਹਿਲਾ ਬੱਲੇਬਾਜ਼
ਗਵਾਲੀਅਰ, 24 ਫਰਵਰੀ - ਭਾਰਤ-ਦੱਖਣੀ ਅਫਰੀਕਾ ਦੂਜਾ ਇਕ ਦਿਨ ਮੈਚ ਜੋ ਕਿ
ਕੈਪਟਨ ਰੂਪ ਸਿੰਘ ਸਟੇਡੀਅਮ 'ਚ ਕਰਵਾਇਆ ਗਿਆ। ਇਸ ਮੈਚ ਵਿਚ ਮਾਸਟਰ ਬਲਾਸਟਰ ਸਚਿਨ
ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ਜਗਤ 'ਚ ਨਵਾਂ ਇਤਿਹਾਸ ਸਿਰਜਦਿਆਂ ਇਕ ਦਿਨਾ
ਮੈਚਾਂ 'ਚ ਦੋਹਰਾ ਸੈਂਕੜਾ ਮਾਰਨ ਵਾਲੇ ਵਿਸ਼ਵ ਦੇ ਪਹਿਲੇ ਬੱਲੇਬਾਜ਼ ਦਾ ਮਾਣ ਹਾਸਲ ਕਰ
ਲਿਆ ਹੈ। ਦੱਖਣ ਅਫਰੀਕਾ ਖਿਲਾਫ ਭਾਰਤ ਦੀ ਪਾਰੀ ਦੌਰਾਨ ਸਚਿਨ ਨੇ ਨਾਬਾਦ 200 ਦੌੜਾਂ
ਦੀ ਪਾਰੀ ਖੇਡੀ। ਇਕ ਦਿਨਾਂ ਮੈਚਾਂ 'ਚ ਪਿੱਛਲੇ 40 ਸਾਲਾਂ ਦੇ ਇਤਿਹਾਸ 'ਚ ਇਹ ਪਹਿਲਾ
ਮੌਕਾ ਹੈ, ਜਦੋਂ ਕਿਸੇ ਬੱਲੇਬਾਜ਼ ਨੇ ਦੋਹਰਾ ਸੈਂਕੜਾ ਪੂਰਾ ਕੀਤਾ ਹੈ। ਤੇਂਦੁਲਕਰ ਨੇ
ਆਪਣੀ ਇਸ ਪਾਰੀ ਦੌਰਾਨ ਪਾਕਿਸਤਾਨ ਦੇ ਸਈਅਦ ਅਨਵਰ ਦੇ 1997 ਵਿਚ ਭਾਰਤ ਖਿਲਾਫ ਚੇਨਈ
ਵਿਖੇ ਬਣਾਏ 194 ਦੌੜਾਂ ਅਤੇ ਜਿੰਬਾਬਵੇ ਦੇ ਚਾਰਲਸ ਕਾਵੈਂਟਰੀ ਦੇ ਬੰਗਲਾਦੇਸ਼ ਖਿਲਾਫ
2009 ਵਿਚ ਬਣਾਏ 194 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਕੁਸ਼ਤੀ ਅਤੇ ਕਬੱਡੀ ਮੁਕਾਬਲੇ 27 ਤੋਂ
ਜਲੰਧਰ, 24 ਫਰਵਰੀ - 27-28 ਫਰਵਰੀ ਨੂੰ ਖਾਲਸਾ ਸੀਨੀਅਰ ਸੈਕੰਡਰੀ ਸਕੂਲ
ਅਨੰਦਪੁਰ ਸਾਹਿਬ ਨੇੜੇ ਚਰਨਗੰਗਾ ਸਟੇਡੀਅਮ, ਨੈਨਾ ਦੇਵੀ ਰੋਡ 'ਚ ਸੱਤਵਾਂ ਹੋਲਾ
ਮਹੱਲਾ ਸਰਕਲ ਕਬੱਡੀ ਚੈਂਪੀਅਨਸ਼ਿਪ ਅਤੇ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ
2 ਰੋਜ਼ਾ ਮੁਕਾਬਲਿਆਂ ਵਿਚ ਵੱਖ-ਵੱਖ ਟੀਮਾਂ ਹਿੱਸਾ ਲੈਣਗੀਆਂ। ਕੁਸ਼ਤੀਆਂ ਵਿਚ ਪੰਜਾਬ
2 ਖਿਤਾਬ ਹੋਲਾ ਮਹੱਲਾ-ਅਨੰਦਪੁਰ ਸਾਹਿਬ ਪੰਜਾਬ ਕੇਸਰੀ ਅਤੇ ਪੰਜਾਬ ਕੁਮਾਰ ਦੇ
ਮੁਕਾਬਲੇ ਕਰਵਾਏ ਜਾਣਗੇ। ਕਬੱਡੀ ਦੀ ਜੇਤੂ ਟੀਮ ਨੂੰ ਇਕ ਲੱਖ 50 ਹਜ਼ਾਰ, ਉਪ ਜੇਤੂ
ਨੂੰ ਇਕ ਲੱਖ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 51 ਹਜ਼ਾਰ ਅਤੇ ਚੌਥਾ ਸਥਾਨ
ਪ੍ਰਾਪਤ ਕਰਨ ਵਾਲੇ ਨੂੰ 40 ਹਜ਼ਾਰ ਰੁਪਏ, ਵਧੀਆ ਧਾਵੀ ਅਤੇ ਜਾਫੀ ਨੂੰ 21 ਹਜ਼ਾਰ
ਰੁਪਏ (ਹਰੇਕ) ਦਿੱਤੇ ਜਾਣਗੇ। ਇਸ ਵਾਰ ਕੇਵਲ ਕੁਸ਼ਤੀ ਅਤੇ ਕਬੱਡੀ ਦੇ ਹੀ ਮੁਕਾਬਲੇ
ਹੋਣਗੇ।
ਪਹਿਲਾ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ
ਮਾਹਿਲਪੁਰ, 24 ਫਰਵਰੀ - ਪਹਿਲਾ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਪਿੰਡ
ਖੇੜਾ ਦੇ ਖੇਡ ਮੈਦਾਨ ਵਿਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਕਲੱਬ ਵਰਗ ਦੇ ਮੈਚਾਂ
ਵਿਚ ਪੰਜਾਬ ਰਾਜ ਬਿਜਲੀ ਬੋਰਡ , ਪੰਜਾਬ ਪੁਲਿਸ ਅਤੇ ਸਿੰਘ ਸਭਾ ਕਲੱਬ ਕੋਟ ਫਤੂਹੀ
ਨੇ ਜਿੱਤਾਂ ਪ੍ਰਾਪਤ ਕਰਕੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਇਨ੍ਹਾਂ ਹੋਏ ਮੈਚਾਂ
ਵਿਚ ਪੰਜਾਬ ਰਾਜ ਬਿਜਲੀ ਬੋਰਡ ਨੇ ਹਰਭਜਨ ਸਪੋਰਟਿੰਗ ਕਲੱਬ ਮਾਹਿਲਪੁਰ ਨੂੰ ਟਾਈ
ਬਰੇਕਰ ਰਾਹੀਂ 4-2 ਨਾਲ, ਪੰਜਾਾਬ ਪੁਲਿਸ ਜਲੰਧਰ ਨੇ ਆਜ਼ਾਦ ਕਲੱਬ ਧਮਾਈ ਨੂੰ 2-0
ਨਾਲ ਹਰਾਇਆ। ਇਸ ਟੂਰਨਾਮੈਂਟ ਦੇ ਆਖਰੀ ਦਿਨ ਪ੍ਰਸਿੱਧ ਲੋਕ ਗਾਇਕ ਇੰਦਰਜੀਤ ਨਿੱਕੂ
ਦਾ ਖੁੱਲ੍ਹਾ ਅਖਾੜਾ ਲੱਗੇਗਾ।
ਬੋਪਾਰਾਏ ਕਲਾਂ 'ਚ ਦੂਸਰਾ ਟੂਰਨਾਮੈਂਟ
ਸ਼ੁਰੂ
ਗੁਰੂਸਰ ਸੁਧਾਰ, 24 ਫਰਵਰੀ - 25 ਤੋਂ 27 ਫਰਵਰੀ ਤੱਕ ਬੋਪਰਾਏ ਕਲਾਂ ਦੀ
ਖੇਡ ਗਰਾਊਂਡ 'ਚ ਦੂਜਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। 25 ਫਰਵਰੀ ਨੂੰ
ਦੇਸੀ ਘੋੜੇ-ਘੋੜੀਆਂ ਦੀ ਦੌੜ ਦੇ ਨਾਲ ਛੋਟੇ ਖੀਰੇ-ਦੁੱਗੇ ਬਲਦਾਂ ਦਾ ਮੁਕਾਬਲਾ
ਹੋਵੇਗਾ। ਦੂਸਰੇ ਦਿਨ ਵੱਡੇ ਬਲਦਾਂ ਦੇ ਨਾਲ ਰੇਹੜਾਂ ਦੌੜ ਦਰਸ਼ਕਾਂ ਦੀ ਖਿੱਚ ਬਣੇਗੀ।
27 ਫਰਵਰੀ ਕਬੱਡੀ ਵਜ਼ਨੀ 68 ਕਿੱਲੋ ਭਾਰ ਦੇ ਨਾਲ ਪਿੰਡ ਵਾਰ ਓਪਨ ਕਬੱਡੀ ਮੁਕਾਬਲੇ
ਹੋਣਗੇ। ਓਪਨ ਕਬੱਡੀ ਟੀਮ ਵਿਚ ਇਕ ਖਿਡਾਰੀ ਬਾਹਰੋ ਖੇਡਣ ਦੀ ਆਗਿਆ ਹੋਵੇਗੀ। ਓਪਨ
ਕਬੱਡੀ ਜੇਤੂ ਟੀਮ ਨੂੰ 61 ਹਜ਼ਾਰ, ਓਪ ਜੇਤੂ ਨੂੰ 41 ਹਜ਼ਾਰ, ਤੀਸਰੇ ਨੰਬਰ ਵਾਲੀ ਟੀਮ
ਨੂੰ ਨਗਦ ਇਨਾਮਾਂ ਦੇ ਨਾਲ ਹਰ ਟੀਮ ਨੂੰ ਪ੍ਰਤੀ ਟੀਮ 1000 ਰੁਪਏ ਦਿੱਤਾ ਜਾਵੇਗਾ।
ਤੇਜਾ ਸਿੰਘ ਜਲਾਲਦੀਵਾਲ ਦੀ ਬੈਲ ਜੋੜੀ
ਜੇਤੂ
ਮੁੱਲਾਂਪੁਰ ਦਾਖਾ, 24 ਫਰਵਰੀ - ਬੋਪਰਾਏ ਕਲਾਂ 'ਚ ਚੱਲ ਰਹੇ ਟੂਰਨਾਮੈਂਟ
ਦੇ ਦੂਜੇ ਦਿਨ ਬੈਲ ਗੱਡੀਆਂ ਦੇ ਦੌੜ ਮੁਕਾਬਲੇ 'ਚ ਤੇਜਾ ਸਿੰਘ ਜਲਾਲਦੀਵਾਲ ਦੀ ਜੋੜੀ
ਜੇਤੂ ਅਤੇ ਸਵਰਾਜ ਸੋਢੀ ਦੇ ਬਲਦ ਉਪ-ਜੇਤੂ ਰਹੇ। ਪਿੰਡ ਵਾਰ ਬੈਲਗੱਡੀਆਂ ਦੇ ਦੌੜ
ਮੁਕਾਬਲੇ 'ਚ ਗੁਰਮੇਲ ਸਿੰਘ ਗੇਲਾ ਦੇ ਬਲਦ ਜੇਤੂ ਅਤੇ ਦਵਿੰਦਰ ਸਿੰਘ ਢਿੱਲੋਂ ਦੀ
ਜੋੜੀ ਉਪ-ਜੇਤੂ ਰਹੀ। 25 ਫਰਵਰੀ ਹਾਕੀ ਸੈਮੀਫਾਈਨਲ, ਕਬੱਡੀ ਵਜਨੀ 65 ਕਿਲੋ ਭਾਰ ਅਤੇ
26 ਫਰਵਰੀ ਕਬੱਡੀ ਓਪਨ ਪਿੰਡ ਵਾਰ ਮੁਕਾਬਲਾ ਦਰਸ਼ਕਾਂ ਦੀ ਖਿੱਚ ਹੋਵੇਗਾ।
ਦਸਮੇਸ਼ ਕਲੱਬ ਨਕੋਦਰ ਦੀ ਝੰਡੀ
ਕਪੂਰਥਲਾ, 23 ਫਰਵਰੀ - ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ 'ਚ 6ਵਾਂ ਕਬੱਡੀ
ਗੋਲਡ ਕੱਪ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ। ਇਸ ਕਬੱਡੀ
ਕੱਪ ਵਿਚ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਦੀ
ਟੀਮ ਨੂੰ ਪਛਾੜ ਕੇ 2 ਲੱਖ 51 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਕਬੱਡੀ ਕੱਪ ਜਿੱਤਿਆ,
ਜਦਕਿ ਉਪ ਜੇਤੂ ਟੀਮ ਨੂੰ 2 ਲੱਖ 11 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਨਿਵਾਜਿਆ ਗਿਆ।
ਇਸ ਕੱਪ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਰਮਿਆਨ ਦਰਸ਼ਨੀ ਮੈਚ ਹੋਇਆ। ਕਬੱਡੀ
ਕੱਪ ਮੌਕੇ ਪੰਜਾਬੀਆਂ ਦੇ ਮਾਨ ਬੱਬੂ ਮਾਨ ਵੱਲੋਂ ਲਗਾਏ ਖੁੱਲ੍ਹੇ ਅਖਾੜੇ ਦਾ ਦਰਸ਼ਕਾਂ
ਨੇ ਖੂਬ ਆਨੰਦ ਮਾਣਿਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖੀ ਲੱਖਣ ਕੇ ਪੱਡਾ ਨੂੰ
ਇਨੋਵਾ ਗੱਡੀ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਰਨ ਸਿੰਘ ਮਾਣਾ ਨੂੰ ਸਕਾਰਪੀਓ
ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉੱਘੇ ਕਬੱਡੀ ਖਿਡਾਰੀਆਂ ਤਾਉ
ਤੁੱਗਾਵਾਲ, ਸਿਕੰਦਰ ਕਾਂਜਲੀ, ਅਮਨ ਪੱਤੜ, ਜੱਗਾ ਫਿਆਲੀ ਅਤੇ ਕਾਲੂ ਕਾਲਾ ਸੰਘਿਆਂ
ਦਾ ਬੁਲਟ ਮੋਟਰ ਸਾਈਕਲਾਂ ਨਾਲ ਸਨਮਾਨ ਕੀਤਾ ਗਿਆ।
ਜਰਗੜੀ ਦੇ ਗੱਭਰੂਆਂ ਦੀ ਸਰਦਾਰੀ
ਖੰਨਾ, 23 ਫਰਵਰੀ - ਪਿੰਡ ਮਾਣਕੀ 'ਚ ਖੇਡ ਮੇਲਾ ਕਰਵਾਇਆ। ਇਸ ਵਿਚ ਕਬੱਡੀ
ਕਲੱਬ ਦੇ ਫਸਵੇਂ ਮੁਕਾਬਲੇ 'ਚ ਜਰਗੜੀ ਦੇ ਗੱਭਰੂਆਂ ਜਿੱਤ ਦੇ ਝੰਡੇ ਗੱਡ ਕੇ ਪਹਿਲਾ
ਸਥਾਨ ਹਾਸਿਲ ਕੀਤਾ, ਜਦਕਿ ਮਾਨੂੰਪੁਰ ਦੀ ਟੀਮ ਦੂਜੇ ਸਥਾਨ 'ਤੇ ਰਹੀ। ਕਬੱਡੀ 60
ਕਿਲੋ 'ਚ ਖੱਟੜਾ ਚੁਹਾਰਮ ਪਹਿਲਾ, ਮਾਣਕੀ ਦੂਜਾ, 70 ਕਿਲੋ 'ਚ ਚੌਦਾ ਪਹਿਲਾ, ਦੀਵਾਲਾ
ਦੂਜਾ, ਬਜ਼ੁਰਗਾਂ ਦੀ ਦੌੜ ਵਿਚ ਬਖਤੌਰ ਸਿੰਘ ਗਗੜਾ ਪਹਿਲਾ, ਨਛੱਤਰ ਸਿੰਘ ਮੰਜੀ
ਸਾਹਿਬ ਦੂਜਾ, 1500 ਮੀਟਰ ਵਿਚ ਸਤਿੰਦਰ ਸਿੰਘ ਅੰਮ੍ਰਿਤਸਰ ਪਹਿਲਾ, ਮਨਿੰਦਰ ਸਿੰਘ
ਦੂਜਾ, 800 ਮੀਟਰ ਵਿਚ ਸੰਦੀਪ ਲੁਧਿਆਣਾ ਪਹਿਲਾ ਅਤੇ ਨਕੂਲ ਕੁਮਾਰ ਨੇ ਦੂਜਾ ਸਥਾਨ
ਜਿੱਤਿਆ। ਖੀਰੇ ਦੁੱਗਿਆਂ ਦੀ ਦੌੜ ਵਿਚ ਸ਼ਿੰਗਾਰਾ ਸਿੰਘ ਸਰਵਰਪੁਰ ਪਹਿਲਾ, ਅਨੂਪ
ਸਿੰਘ ਚੋਬਦਾਰਾਂ ਦੂਜਾ ਅਤੇ ਜਸਵਿੰਦਰ ਸਿੰਘ ਕੁਲਾਰਾਂ ਦੇ ਵੱਛਿਆਂ ਨੇ ਤੀਜਾ ਸਥਾਨ
ਜਿੱਤਿਆ।
ਉਦੋ ਨੰਗਲ ਦਾ ਖੇਡ ਮੇਲਾ
ਬਾਬਾ ਬਕਾਲਾ, 23 ਫਰਵਰੀ - ਪਿੰਡ ਉਦੋ ਨੰਗਲ ਵਿਖੇ ਚੱਲ ਰਹੇ ਖੇਡ ਮੇਲੇ ਦੇ
ਤੀਜੇ ਦਿਨ ਕਬੱਡੀ, ਹਾਕੀ ਅਤੇ ਫੁਟਬਾਲ ਦੇ ਦਿਲਚਸਪ ਮੁਕਾਬਲੇ ਹੋਏ। ਇਸ ਮੌਕੇ ਹਾਕੀ
ਵਿਚ ਰੰਧਾਵਾ ਸਪੋਰਟਸ ਕਲੱਬ ਉਦੋ ਨੰਗਲ ਨੇ ਚਾਹਲ ਕਲੱਬ ਨੂੰ 2-1 ਨਾਲ ਹਰਾਕੇ ਸੈਮੀ
ਫਾਈਨਲ ਵਿਚ ਪ੍ਰਵੇਸ਼ ਕੀਤਾ।
ਮੇਲਾ ਜੋਧਿਆਂ ਦਾ ਅਤੇ ਪੰਜਵੀਂ
ਅੰਤਰਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ 1 ਮਾਰਚ ਨੂੰ
ਬਾਬਾ ਬਕਾਲਾ, 23 ਫਰਵਰੀ - ਬ੍ਰਹਿਮ ਗਿਆਨੀ ਬਾਬਾ ਗੋਪਾਲ ਦਾਸ ਦੀ ਯਾਦ ਨੂੰ
ਸਮਰਪਿਤ ਸਲਾਨਾ ਜੋੜ ਮੇਲਾ ਅਤੇ ਪੰਜਵੀਂ ਅੰਤਰਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ 1 ਮਾਰਚ
ਨੂੰ ਬਾਬਾ ਬਕਾਲਾ ਉਪ ਮੰਡਲ ਦੇ ਪਿੰਡ ਜੋਧੇ 'ਚ ਕਰਵਾਈ ਜਾ ਰਹੀ ਹੈ। ਇਕ ਮਾਰਚ ਨੂੰ
62 ਕਿੱਲੋ ਪਿੰਡ ਪੱਧਰ ਅਤੇ ਓਪਨ ਦੇ ਮੁਕਾਬਲੇ ਹੋਣਗੇ। 2 ਮਾਰਚ ਨੂੰ ਕੁੱਤਿਆਂ ਦੀਆਂ
ਟਰੈਕ ਦੌੜਾਂ ਅਤੇ 3 ਮਾਰਚ ਕਬੱਡੀ ਚੈਂਪੀਅਨਸ਼ਿਪ ਹੋਵੇਗੀ। ਨੂੰ
ਚੋਈ ਕਵਾਂਡੋ ਮਾਰਸ਼ਲ ਆਰਟਸ ਟੀਮ ਲਈ ਟਰਾਇਲ
26 ਤੋਂ
ਲੁਧਿਆਣਾ, 23 ਫਰਵਰੀ - 55ਵੀਆਂ ਕੌਮੀ ਸਕੂਲ ਖੇਡਾਂ 7 ਤੋਂ 9 ਅਪ੍ਰੈਲ ਤੱਕ
ਅੰਬਾਲਾ (ਹਰਿਆਣਾ) 'ਚ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਕੌਮੀ ਸਕੂਲ ਖੇਡਾਂ ਲਈ
ਪੰਜਾਬ ਦੀ ਅੰਡਰ-19 ਵਰਗ ਟੀਮ ਦੀ ਚੋਣ ਲਈ ਟਰਾਇਲ 26 ਤੋਂ 28 ਫਰਵਰੀ ਤੱਕ ਬੀ. ਕੇ.
ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਹੋਣਗੇ। ਭਾਗ ਲੈਣ ਦੇ ਇਛੁੱਕ ਆਪੋ ਆਪਣੇ
ਜ਼ਿਲ੍ਹਿਆਂ ਦੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ 26 ਫਰਵਰੀ ਨੂੰ ਸਵੇਰੇ 10
ਵਜੇ ਤੱਕ ਟਰਾਇਲ ਲਈ ਬੀ. ਕੇ. ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਰਿਪੋਰਟ
ਕਰਨ।
ਸੀਣਾ ਦੇ ਫੁੱਟਬਾਲ ਟੂਰਨਾਮੈਂਟ 'ਚ ਖਨੂਰ
ਜੇਤੂ
ਚੱਬੇਵਾਲ, 23 ਫਰਵਰੀ - ਸੀਣਾ 'ਚ ਪੇਂਡੂ ਪੱਧਰ ਦਾ ਫੁੱਟਬਾਲ ਟੂਰਨਾਮੈਂਟ
ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਖਨੂਰ ਦੀ ਟੀਮ ਨੇ ਮਰੂਲੇ ਦੀ
ਟੀਮ ਨੂੰ 1-0 ਦੇ ਫਰਕ ਨਾ ਹਰਾਇਆ। ਜੇਤੂ ਟੀਮ ਨੂੰ 15 ਹਜਾਰ ਰੁਪਏ ਅਤੇ ਉਪ ਜੇਤੂ
ਨੂੰ 12 ਹਜਾਰ ਰੁਪਏ ਨਕਦ ਇਨਾਮ ਦਿੱਤਾ ਗਿਆ। ਅੰਤ ਵਿਚ ਇਕ ਰੰਗਾ-ਰੰਗ ਪ੍ਰੋਗਰਾਮ ਵੀ
ਹੋਇਆ, ਜਿਸ ਵਿਚ ਗਾਇਕ ਬਾਈ ਅਮਰਜੀਤ ਨੇ ਲਗਾਤਾਰ ਕਈ ਪੰਜਾਬੀ ਗੀਤ ਸੁਣਾਏ।
ਥਿਆੜਾ ਯਾਦਗਾਰੀ ਕਬੱਡੀ ਟੂਰਨਾਮੈਂਟ 25
ਤੋਂ
ਜਲੰਧਰ, 23 ਫਰਵਰੀ - 14ਵਾਂ ਸਵ: ਨਿਰੰਜਣ ਸਿੰਘ ਥਿਆੜਾ ਅਤੇ ਸਵ: ਬੀਬੀ
ਊਧਮ ਕੌਰ ਥਿਆੜਾ ਯਾਦਗਾਰੀ ਕਬੱਡੀ ਟੂਰਨਾਮੈਂਟ 25-26 ਫਰਵਰੀ ਨੂੰ ਪਿੰਡ ਲਾਂਦੜਾ 'ਚ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਆਲ ਓਪਨ 60 ਤੇ 70 ਕਿਲੋ ਅਤੇ ਪਿੰਡ
ਪੱਧਰ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।
ਬੱਲ ਕਲਾਂ ਦੀ ਟੀਮ ਨੇ ਛੱਜਲਵੱਡੀ ਨੂੰ
ਕੀਤਾ ਚਿੱਤ
ਬਾਬਾ ਬਕਾਲਾ, 22 ਫਰਵਰੀ - ਉਦੋਨੰਗਲ ਖੇਡ ਮੇਲੇ ਦੇ ਦੂਜੇ ਦਿਨ ਫੁੱਟਬਾਲ,
ਕਬੱਡੀ ਅਤੇ ਹਾਕੀ ਦੇ ਦਿਲਚਸਪ ਮੁਕਾਬਲੇ ਹੋਏ। ਇਸ ਮੌਕੇ ਫੁੱਟਬਾਲ ਵਿਚ ਬੱਲ ਕਲਾਂ
ਦੀ ਟੀਮ ਨੇ ਛੱਜਲਵੱਡੀ ਨੂੰ 3-1 ਦੇ ਫ਼ਰਕ ਨਾਲ ਹਰਾਇਆ ਅਤੇ ਉਦੋਕੇ ਨੇ ਹੁਸ਼ਿਆਰਪੁਰ
ਨੂੰ 3-2 ਦੇ ਫਰਕ ਨਾਲ ਮਾਤ ਦਿੱਤੀ। ਹਾਕੀ ਵਿਚ ਰਈਆ ਨੇ ਚੀਮਾ ਅਕੈਡਮੀ ਨੂੰ 2-0 ਦੇ
ਫ਼ਰਕ ਨਾਲ ਹਰਾਇਆ। ਕਬੱਡੀ ਦੇ ਮੁਕਾਬਲੇ ਵਿਚ ਬੱਲ ਪੁਰੀਆਂ ਦੀ ਟੀਮ ਨੇ ਜਾਹਿਦਪੁਰ
ਸੇਖਵਾਂ ਨੂੰ 33-13 ਦੇ ਵੱਡੇ ਫਰਕ ਨਾਲ ਹਰਾਇਆ।
ਬਾਬਾ ਜਾਨਕੀ ਦਾਸ ਯਾਦਗਾਰੀ ਕਬੱਡੀ ਕੱਪ
ਸਮਾਪਤ
ਖਰੜ, 22 ਫਰਵਰੀ - ਪਿੰਡ ਬੱਲੋਮਾਜਰਾ 'ਚ ਬਾਬਾ ਜਾਨਕੀ ਦਾਸ ਯਾਦਗਾਰੀ
ਬਜ਼ੁਰਗਾਂ ਦੀਆਂ ਦੌੜਾਂ ਅਤੇ ਕਬੱਡੀ ਕੱਪ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਦੂਸਰੇ
ਦਿਨ ਆਲ ਇੰਡੀਆ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਕਿਰਨਵੀਰ ਸਿੰਘ ਕੰਗ ਪਹੁੰਚੇ,
ਜਿਨ੍ਹਾਂ ਨੇ ਸਭਾ ਨੂੰ 1 ਲੱਖ ਰੁਪਏ ਦਿੱਤੇ। ਇਸ ਖੇਡ ਮੇਲੇ ਦਾ ਕਬੱਡੀ ਕੱਪ ਦਸਮੇਸ਼
ਕਬੱਡੀ ਕਲੱਬ ਨਕੋਦਰ ਨੇ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਨੂੰ ਹਰਾ ਕੇ ਜਿੱਤਿਆ।
ਇੱਕ ਪਿੰਡ ਓਪਨ ਵਿਚ ਬਜਹੇੜੀ ਦੀ ਟੀਮ ਨੇ ਪਹਿਲਾਂ ਸਥਾਨ ਤੇ ਧਨੌਰੀ ਦੀ ਟੀਮ ਨੇ
ਦੂਸਰਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦੀ ਕਬੱਡੀ ਦਾ ਸੋਅ ਮੈਚ ਵੀ ਕਰਵਾਇਆ ਗਿਆ।
ਇਨ੍ਹਾਂ ਮੈਚਾਂ ਦੀ ਰੈਫਰੀ ਬਲਜੀਤ ਸਿੰਘ ਰਤਨਗੜ੍ਹ, ਮੇਜਰ ਸਿੰਘ ਸਹੇੜੀ, ਸਾਧੂ ਸਿੰਘ
ਕੰਗ ਮਾਦਪੁਰ, ਨੈਬ ਸਿੰਘ ਸਰਪੰਚ ਦਾਓਮਾਜਰਾ ਨੇ ਕੀਤੀ। ਬਜੁਰਗਾਂ ਦੀਆਂ ਦੌੜਾਂ ਵਿਚ
ਅਜੈਬ ਸਿੰਘ ਪੰਜਕੋਹਾ ਨੇ ਪਹਿਲਾਂ, ਜਸਵੰਤ ਸਿੰਘ ਖਹਿਰਾ ਨੇ ਦੂਸਰਾ, ਨਛੱਤਰ ਸਿੰਘ
ਕੋਟ ਮੰਜੀ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੇਡ ਮੇਲੇ ਦੀ ਸਮਾਪਤੀ 'ਤੇ
ਗਾਇਕ ਰਵਿੰਦਰ ਗਰੇਵਾਲ ਨੇ ਦਰਸ਼ਕਾਂ ਅਤੇ ਖਿਡਾਰੀਆਂ ਦਾ ਖੂਬ ਮੰਨੋਰੰਜਨ ਕੀਤਾ।
ਬੋਪਾਰਾਏ ਕਲਾਂ ਦਾ ਦੂਜਾ ਟੂਰਨਾਮੈਂਟ 25
ਤੋਂ
ਮੁੱਲਾਂਪੁਰ ਦਾਖਾ, 22 ਫਰਵਰੀ - 25 ਤੋਂ 27 ਫਰਵਰੀ ਤੱਕ ਬੋਪਾਰਾਏ ਕਲਾਂ
'ਚ ਦੂਜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ 25 ਫਰਵਰੀ ਨੂੰ
ਦੇਸੀ ਘੋੜੇ-ਘੋੜੀਆਂ ਦੀਆਂ ਦੌੜਾਂ ਦੇ ਨਾਲ ਖੀਰੇ-ਦੁੱਗੇ ਬਲਦਾਂ ਦੀਆਂ ਦੌੜਾਂ ਦਾ
ਮੁਕਾਬਲਾ ਹੋਵੇਗਾ। ਟੂਰਨਾਮੈਂਟ ਦੇ ਦੂਸਰੇ ਦਿਨ ਵੱਡੇ ਬਲਦਾਂ ਦੇ ਨਾਲ ਰੇਹੜਾ ਦੌੜ
ਅਤੇ 27 ਫਰਵਰੀ ਕਬੱਡੀ 68 ਕਿਲੋ ਵਜਨੀ ਅਤੇ ਪਿੰਡ ਵਾਰ ਕਬੱਡੀ ਓਪਨ ਦਰਸ਼ਕਾਂ ਦੀ
ਖਿੱਚ ਬਣੇਗੀ। ਕਬੱਡੀ ਓਪਨ ਪਿੰਡ ਵਾਰ ਟੀਮਾਂ, ਜਿਸ ਵਿਚ ਇਕ ਖਿਡਾਰੀ ਬਾਹਰ ਤੋਂ ਖੇਡ
ਸਕੇਗਾ, ਦੀ ਜੇਤੂ ਟੀਮ ਨੂੰ 61 ਹਜ਼ਾਰ ਰੁਪਏ ਅਤੇ ਉਪ ਜੇਤੂ ਨੂੰ 41 ਹਜ਼ਾਰ ਨਗਦ ਇਨਾਮ
ਦਿੱਤਾ ਜਾ ਰਿਹਾ ਹੈ। ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਲਈ 27 ਫਰਵਰੀ 12 ਵਜੇ ਤੱਕ
ਪਹੁੰਚਣ ਵਾਲੀ ਹਰ ਟੀਮ ਨੂੰ ਇਕ ਹਜ਼ਾਰ ਰੁਪਏ ਸਾਬਾਸ਼ ਇਨਾਮ ਹੋਵੇਗਾ। ਟੂਰਨਾਮੈਂਟ ਦੇ
ਤਿੰਨੇ ਦਿਨ ਜਲੇਬੀਆਂ ਦਾ ਅਟੁੱਟ ਲੰਗਰ ਅਤੇ ਰੰਗਾ-ਰੰਗ ਪ੍ਰੋਗਰਾਮ ਦਰਸ਼ਕਾਂ ਦੀ ਖਿੱਚ
ਬਣੇਗਾ।
ਆਲ ਇੰਡੀਆ ਰਾਜੀਵ ਗਾਂਧੀ ਮੈਮੋਰੀਅਲ
ਫੁੱਟਬਾਲ ਟੂਰਨਾਮੈਂਟ 'ਤੇ ਬਿਜਲੀ ਬੋਰਡ ਕਾਬਜ਼
ਹੁਸ਼ਿਆਰਪੁਰ, 22 ਫਰਵਰੀ - ਨਾਗਪੁਰ 'ਚ ਆਲ ਇੰਡੀਆ ਰਾਜੀਵ ਗਾਂਧੀ ਮੈਮੋਰੀਅਲ
ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿਚ ਦੇਸ਼ ਭਰ ਦੀਆਂ ਫੁੱਟਬਾਲ ਦੀਆਂ 20 ਟੀਮਾਂ
ਨੇ ਭਾਗ ਲਿਆ ਅਤੇ ਫਾਇਨਲ ਮੈਚ 'ਚ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਨੇ ਫੁੱਟਬਾਲ
ਕਲੱਬ ਕਾਂਮਟੀ (ਮੱਧ ਪ੍ਰਦੇਸ਼) ਨੂੰ ਹਰਾ ਕੇ ਟੂਰਨਾਮੈਂਟ ਜਿੱਤਿਆ। ਬੋਰਡ ਦੇ ਖਿਡਾਰੀ
ਅੰਮ੍ਰਿਤਪਾਲ ਸਿੰਘ ਨੂੰ 'ਬੈਸਟ ਡੀਫੈਂਡਰ' ਐਲਾਨਿਆ ਗਿਆ ਅਤੇ ਖਿਡਾਰੀ ਗੁਰਪ੍ਰੀਤ
ਸਿੰਘ ਨੂੰ 'ਬੈਸਟ ਸਕੋਰਰ' ਐਲਾਨ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ਨੂੰ ਟੂਰਨਾਮੈਂਟ
ਕਮੇਟੀ ਵੱਲੋਂ ਕਰਮਵਾਰ 10 ਹਜ਼ਾਰ ਰੁਪਏ ਅਤੇ ਪਲਸਰ ਮੋਟਰ ਸਾਇਕਲ ਨਾਲ ਸਨਮਾਨਿਤ ਕੀਤਾ
ਗਿਆ। ਕਮੇਟੀ ਵੱਲੋਂ ਟੀਮ ਨੂੰ 51 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।
7ਵਾਂ ਜਗਬੀਰ ਜੱਗੀ ਯਾਦਗਾਰੀ ਹਾਕੀ
ਟੂਰਨਾਮੈਂਟ 24 ਤੋਂ
ਜਲੰਧਰ, 22 ਫਰਵਰੀ - ਖੁਸਰੋਪੁਰ (ਜਲੰਧਰ ਛਾਉਣੀ) ਦੇ ਸਟੇਡੀਅਮ ਵਿਚ 7ਵਾਂ
ਜਗਬੀਰ ਜੱਸੀ ਯਾਦਗਾਰੀ ਹਾਕੀ ਟੂਰਨਾਮੈਂਟ 24 ਤੋਂ 28 ਫਰਵਰੀ ਤੱਕ ਕਰਵਾਇਆ ਜਾ ਰਿਹਾ
ਹੈ। ਇਸ ਟੂਰਨਾਮੈਂਟ ਦੀ ਓਪਨ ਵਰਗ ਦੀ ਜੇਤੂ ਟੀਮ ਨੂੰ 41000 ਰੁਪਏ ਨਕਦ ਅਤੇ ਟਰਾਫੀ,
ਉਪ ਜੇਤੂ ਨੂੰ 31000 ਰੁਪਏ ਨਕਦ ਅਤੇ ਟਰਾਫੀ ਦਿੱਤੀ ਜਾਵੇਗੀ, ਜਦਕਿ ਛੋਟੇ ਬੱਚਿਆਂ
ਦੀ ਜੇਤੂ ਟੀਮ ਨੂੰ 15000 ਰੁਪਏ ਨਕਦ ਅਤੇ ਟਰਾਫੀ ਅਤੇ ਉਪ ਜੇਤੂ ਨੂੰ 11000 ਰੁਪਏ
ਨਕਦ ਅਤੇ ਟਰਾਫੀ ਦਿੱਤੀ ਜਾਵੇਗੀ। ਛੋਟੇ ਬੱਚਿਆਂ ਵਿਚੋਂ ਬੇਹਤਰੀਨ ਗੋਲਕੀਪਰ,
ਫੁਲਬੈਕ, ਹਾਫ ਬੈਕ ਅਤੇ ਫਾਰਵਰਡ ਖਿਡਾਰੀ ਕੱਢੇ ਜਾਣਗੇ ਅਤੇ ਉਨਾਂ ਨੂੰ ਵਿਸ਼ੇਸ਼ ਤੌਰ
'ਤੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ
ਜਾਵੇਗਾ। ਇਸ ਟੂਰਨਾਮੈਂਟ ਦੇ ਓਪਨ ਵਰਗ ਵਿਚ ਪੰਜਾਬ ਪੁਲਿਸ, ਪੰਜਾਬ ਐਂਡ ਸਿੰਧ ਬੈਂਕ,
ਰੇਲ ਕੋਚ ਫੈਕਟਰੀ, ਰੂਮੀ ਹਾਕੀ ਅਕੈਡਮੀ, ਈ ਐਮ ਈ, ਕੋਰ ਆਫ ਸਿਗਨਲ, ਥਾਪਰ ਅਕੈਡਮੀ,
ਖੁਸਰੋਪੁਰ ਇਲੈਵਨ ਦੀਆਂ ਟੀਮਾਂ ਭਾਗ ਲੈਣਗੀਆਂ।
ਪਾਕਿ ਟੀਮ ਭਾਰਤ ਪੁੱਜੀ ਵਿਸ਼ਵ ਹਾਕੀ ਕੱਪ
ਖੇਡਣ ਲਈ
ਅਟਾਰੀ ਸਰਹੱਦ, 22 ਫਰਵਰੀ - ਵਿਸ਼ਵ ਕੱਪ ਹਾਕੀ ਟੂਰਨਾਮੈਂਟ 28 ਫਰਵਰੀ ਤੋਂ
13 ਮਾਰਚ ਤੱਕ ਰਾਜਧਾਨੀ ਦਿੱਲੀ 'ਚ ਕਰਵਾਇਆ ਜਾ ਰਿਹਾ ਹੈ। ਇਸ ਹਾਕੀ ਟੂਰਨਾਮੈਂਟ
ਵਿਚ ਸ਼ਿਰਕਤ ਕਰਨ ਲਈ ਪਾਕਿਸਤਾਨੀ ਸੀਨੀਅਰ ਹਾਕੀ ਟੀਮ ਦੇ 23 ਖਿਡਾਰੀ ਪਾਕਿ ਹਾਕੀ
ਫੈਡਰੇਸ਼ਨ ਦੇ ਜਨਰਲ ਸਕੱਤਰ ਅਤੇ ਟੀਮ ਮੈਨੇਜਰ ਆਸਿਫ ਬਾਜਵਾ ਦੀ ਅਗਵਾਈ ਹੇਠ ਭਾਰਤ
ਪੁੱਜ ਗਏ ਹਨ। ਟੀਮ ਮੈਨੇਜਰ ਆਸਿਫ ਬਾਜਵਾ ਨੇ ਕਿਹਾ ਕਿ ਉਹ ਭਾਰਤ-ਪਾਕਿ ਸਰਕਾਰਾਂ ਦਾ
ਧੰਨਵਾਦ ਕਰਦੇ ਹਨ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਦਰਮਿਆਨ ਬੰਦ
ਹੋਈਆਂ ਖੇਡਾਂ ਸ਼ੁਰੂ ਹੋਣ ਨਾਲ ਆਪਸੀ ਸਬੰਧ ਬਿਹਤਰ ਹੋਣਗੇ। ਉਨ੍ਹਾਂ ਦੱਸਿਆ ਕਿ ਪਾਕਿ
ਹਾਕੀ ਖਿਡਾਰੀ ਬੀਤੀ ਰਾਤ ਇਸਲਾਮਾਬਾਦ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਪਾਕਿ
ਰਾਸ਼ਟਰਪਤੀ ਨੂੰ ਮਿਲ ਕੇ ਆਏ ਹਨ ਤੇ ਉਨ੍ਹਾਂ ਦੇ ਸੰਦੇਸ਼ 'ਤੇ ਪਾਕਿ ਖਿਡਾਰੀ ਭਾਰਤੀ
ਹਾਕੀ ਖਿਡਾਰੀਆਂ ਅਤੇ ਭਾਰਤੀ ਲੋਕਾਂ ਨਾਲ ਪਹਿਲਾਂ ਵਾਲਾ ਮੇਲ-ਮਿਲਾਪ, ਦੋਸਤੀ
ਭਾਈਚਾਰਾ ਬਣਾਉਣ ਦਾ ਮਕਸਦ ਲੈ ਕੇ ਭਾਰਤ 'ਚ ਹਾਕੀ ਵਿਸ਼ਵ ਕੱਪ ਖੇਡਣ ਆਏ ਹਨ। ਇਸ
ਦੌਰਾਨ ਉਨ੍ਹਾਂ ਬੜੇ ਫ਼ਖ਼ਰ ਨਾਲ ਕਿਹਾ ਕਿ ਭਾਰਤ ਪੁੱਜੀ ਪਾਕਿ ਟੀਮ ਦੇ ਖਿਡਾਰੀ ਭਾਰਤ
ਅੰਦਰ ਬਿਲਕੁਲ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਭਾਰਤ ਸਰਕਾਰ ਕਿਸੇ ਕਿਸਮ ਦੀ ਕੋਈ ਵੀ
ਤੰਗੀ ਪ੍ਰੇਸ਼ਾਨੀ ਨਹੀਂ ਆਉਣ ਦੇਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਟੀਮ ਦੇ
ਖਿਡਾਰੀਆਂ ਦੀ ਪੂਰੀ ਜ਼ਿੰਮੇਵਾਰੀ ਦਿੱਲੀ ਪੁਲਿਸ ਅਤੇ ਭਾਰਤ ਵਿਖੇ ਸਥਿਤ ਪਾਕਿਸਤਾਨ
ਦੂਤਘਰ ਦੇ ਹਾਈ ਕਮਿਸ਼ਨਰ ਵੱਲੋਂ ਲਈ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ
ਖੇਡ ਪ੍ਰੇਮੀ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਬੰਦ ਹੋਣ ਕਾਰਨ ਬਹੁਤ ਨਿਰਾਸ਼ ਹੋ ਰਹੇ
ਸਨ ਤੇ ਉਨ੍ਹਾਂ ਨੂੰ ਖੁਸ਼ ਕਰਨ ਲਈ ਭਾਰਤ ਤੇ ਪਾਕਿਸਤਾਨ ਦਰਮਿਆਨ ਪਹਿਲਾਂ ਦੀ ਤਰ੍ਹਾਂ
ਬਿਨਾਂ ਕਿਸੇ ਰੁਕਾਵਟ ਦੇ ਖੇਡਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ। ਪਾਕਿਸਤਾਨ ਤੋਂ
ਅਟਾਰੀ ਸਰਹੱਦ ਰਸਤੇ ਪਾਕਿਸਤਾਨ ਦੀ ਵਿਸ਼ੇਸ਼ ਬੱਸ ਜੀ. ਐਲ. ਟੀ. ਏ. 6099 'ਚ ਸਵਾਰ
ਹੋ ਕੇ ਪਾਕਿਸਤਾਨੀ ਹਾਕੀ ਟੀਮ ਦੇ ਮੈਨੇਜਰ ਮੁਹੰਮਦ ਆਸਿਫ ਬਾਜਵਾ, ਟੀਮ ਦੇ ਕਪਤਾਨ
ਜੀਸ਼ਾਨ ਅਸ਼ਰਫ, ਖਿਡਾਰੀ ਸ਼ਾਹੀ ਅਲੀ ਖਾਨ, ਫੇਜੋਰਹਿਮਾਨ, ਸ਼ਕੀਲ ਅੱਬਾਸੀ, ਮੁਹੰਮਦ
ਨਦੀਮ ਖਾਨ, ਵਸੀਮ ਅਹਿਮਦ, ਰਿਹਾਇਨ ਭੱਟ, ਅਖ਼ਤਰ ਅਲੀ, ਅਬਦੁੱਲ ਹਸੀਮ ਖਾਨ, ਫਰੀਦ
ਅਹਿਮਦ, ਸਈਦ ਅੱਬਾਸ ਹੈਦਰ, ਮੁਹੰਮਦ ਇਮਾਰਨ, ਮੁਹੰਮਦ ਉਮਰ ਬੂਟਾ, ਮੁਹੰਮਦ ਰਸ਼ੀਦ,
ਸਲਮਾਨ ਅਕਬਰ, ਮੁਹੰਮਦ ਜੂਬੈਰ, ਸੱਯਦ ਅਨਵਰ, ਸੋਹੇਲ ਅੱਬਾਸ, ਮੁਹੰਮਦ ਰਿਜ਼ਵਾਨ,
ਨਸੀਰ ਅਹਿਮਦ, ਮੁਹੰਮਦ ਇਰਫਾਨ, ਮੁਹੰਮਦ ਸ਼ਿਫਾਕਤ ਸਮੇਤ ਭਾਰਤ ਪੁੱਜੇ। ਭਾਰਤ ਵਿਖੇ
ਇਮੀਗ੍ਰਸ਼ੇਨ ਕਸਟਮ ਕਰਵਾਉਣ ਬਾਅਦ ਭਾਰਤੀ ਕਸਟਮ ਦੇ ਅਧਿਕਾਰੀਆਂ ਆਪਣੀ ਤਰਫ਼ੋਂ
ਪਾਕਿਸਤਾਨ ਹਾਕੀ ਟੀਮ ਦੇ ਖਿਡਾਰੀਆਂ ਨੂੰ ਚਾਹ ਪਿਆਈ। ਉਪਰੰਤ ਪਾਕਿ ਖਿਡਾਰੀਆਂ ਨੂੰ
ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਪੁਲਿਸ ਦੇ ਡੀ. ਐਸ. ਪੀ. ਸ. ਗੁਰਮੀਤ ਸਿੰਘ
ਵਿਸ਼ੇਸ਼ ਪੁਲਿਸ ਫੋਰਸਾਂ ਦੀਆਂ ਗੱਡੀਆਂ ਰਾਹੀਂ ਬੱਸ ਨੂੰ ਸੁਰੱਖਿਅਤ ਕਰਕੇ ਅਟਾਰੀ ਤੋਂ
ਦਿੱਲੀ ਲਈ ਰਵਾਨਾ ਕੀਤਾ ਗਿਆ।
ਉਦੋਨੰਗਲ ਦਾ ਖੇਡ ਮੇਲਾ ਸ਼ੁਰੂ
ਬਾਬਾ ਬਕਾਲਾ, 21 ਫਰਵਰੀ - ਬਾਬਾ ਬਕਾਲਾ ਉਪ ਮੰਡਲ ਦੇ ਪਿੰਡ ਉਦੋਨੰਗਲ ਦੇ
ਭਿੰਡਰ ਸਟੇਡੀਅਮ ਵਿਖੇ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਦੇ ਉਦਘਾਟਨੀ ਹਾਕੀ
ਮੈਚ ਵਿਚ ਗੱਗੜਭਾਣਾ ਦੀ ਕਲੱਬ ਨੇ ਉਦੋਨੰਗਲ ਨੂੰ 2-0 ਦੇ ਫ਼ਰਕ ਨਾਲ ਹਰਾਇਆ, ਜਦਕਿ
ਫੁੱਟਬਾਲ ਦੇ ਮੈਚ ਵਿਚ ਮਿਸ਼ਰਪੁਰਾ ਦੀ ਟੀਮ ਨੇ ਉਦੋਨੰਗਲ ਬੀ ਦੀ ਟੀਮ ਨੂੰ 3-1 ਗੋਲਾਂ
ਦੇ ਫਰਕ ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। 24 ਫਰਵਰੀ ਨੂੰ ਕਬੱਡੀ ਕੱਪ
ਅਤੇ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਅਤੇ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੰਧੂ ਲੋਕਾਂ
ਦਾ ਮਨੋਰੰਜਨ ਕਰਨਗੇ। ਜੈਪੁਰ ਵਿਖੇ ਦੱਖਣੀ ਅਫ਼ਰੀਕਾ ਖਿਲਾਫ਼ ਪਹਿਲੇ ਇਕ ਦਿਨਾ
ਅੰਤਰਰਾਸ਼ਟਰੀ ਮੈਚ ਦੌਰਾਨ ਸ਼ਾਟ ਖੇਡਦਾ ਹੋਇਆ ਭਾਰਤੀ ਬੱਲੇਬਾਜ਼ ਸੁਰੇਸ਼ ਰੈਣਾ। ਉਸ ਨੇ
ਸ਼ਾਨਦਾਰ 58 ਦੌੜਾਂ ਬਣਾਈਆਂ।
ਸੰਗਤਪੁਰਾ (ਢੈਪਈ) ਦਾ ਕਬੱਡੀ ਖੇਡ ਮੇਲਾ
26 ਤੋਂ
ਸਵੱਦੀ ਕਲਾਂ, 21 ਫਰਵਰੀ - ਪਹਿਲਾ ਕਬੱਡੀ ਖੇਡ ਮੇਲਾ 26-27 ਫਰਵਰੀ ਨੂੰ
ਪਿੰਡ ਸੰਗਤਪੁਰਾ 'ਚ ਕਰਵਾਇਆ ਜਾ ਰਿਹਾ ਹੈ। 26 ਫਰਵਰੀ ਨੂੰ ਕਬੱਡੀ 70 ਕਿਲੋ ਭਾਰ
ਵਰਗ ਦੇ ਮੁਕਾਬਲੇ ਹੋਣਗੇ। ਅਗਲੇ ਦਿਨ 27 ਫਰਵਰੀ ਨੂੰ ਕਬੱਡੀ ਓਪਨ ਦੇ ਮੁਕਾਬਲਿਆਂ
ਤੋਂ ਇਲਾਵਾ ਬਜ਼ੁਰਗਾਂ ਦੀ ਦੌੜ, ਵਾਲੀਬਾਲ ਸ਼ੂਟਿੰਗ ਤੇ ਲੜਕੀਆਂ ਦੇ ਵਾਲੀਬਾਲ ਮੈਚ ਵੀ
ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ।
ਕਬੱਡੀ 'ਚ ਅੱਚਰਵਾਲ ਅਤੇ ਹਾਕੀ 'ਚ
ਢੁੱਡੀਕੇ ਕਾਲਜ ਅੱਵਲ
ਡੇਹਲੋਂ, 21 ਫਰਵਰੀ - ਡੇਹਲੋਂ ਦੇ ਨੇੜਲੇ ਪਿੰਡ ਕਿਲਾ ਰਾਏਪੁਰ ਦੇ ਗਰੇਵਾਲ
ਸਪੋਰਟਸ ਸਟੇਡੀਅਮ 'ਚ ਪੇਂਡੂ ਉਲੰਪਿਕਸ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਖੇਡਾਂ ਦੇ
ਆਖਰੀ ਦਿਨ ਕਬੱਡੀ, ਹਾਕੀ, ਬੈਲ ਗੱਡੀਆਂ, ਐਥਲੈਟਿਕਸ, ਨਿਹੰਗ ਸਿੰਘਾਂ ਦੇ ਕਰਤੱਬ,
ਪੰਜਾਬ ਪੁਲਿਸ ਦੇ ਜਵਾਨਾਂ ਦਾ ਮੋਟਰ ਸਾਈਕਲ ਸ਼ੋਅ, ਟਰੈਕਟਰ ਦੌੜ ਅਤੇ ਵੱਖ-ਵੱਖ
ਵਿਅਕਤੀਗਤ ਕਰਤੱਬ ਖਿੱਚ ਦਾ ਕੇਂਦਰ ਰਹੇ। ਹਾਕੀ ਸੀਨੀਅਰ ਦੇ ਫਾਈਨਲ ਮੁਕਾਬਲੇ 'ਚੋਂ
ਬਹੁਤ ਹੀ ਸੰਘਰਸ਼ਪੂਰਨ ਮੈਚ ਦੌਰਾਨ ਇੰਜੀਨੀਅਰਿੰਗ ਕਾਲਜ ਢੁੱਡੀਕੇ ਨੇ ਗਰੇਵਾਲ ਅਕੈਡਮੀ
ਕਿਲ੍ਹਾ ਰਾਏਪੁਰ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਹਾਕੀ ਅੰਡਰ 19 ਸਾਲ
ਦੇ ਫਾਈਨਲ 'ਚੋਂ ਸੰਗਰੂਰ ਅਕੈਡਮੀ ਨੇ ਮੇਜ਼ਬਾਨ ਕਿਲ੍ਹਾ ਰਾਏਪੁਰ ਨੂੰ ਹਰਾ ਕੇ ਜੇਤੂ
ਟ੍ਰਾਫੀ ਤੇ ਕਬਜ਼ਾ ਕੀਤਾ। ਕਬੱਡੀ ਓਪਨ ਦੇ ਫਾਈਨਲ ਮੁਕਾਬਲੇ ਵਿਚ ਅੱਚਰਵਾਲ ਦੀ ਟੀਮ
ਨੇ ਕਾਲਖ ਦੀ ਟੀਮ ਨੂੰ ਸੰਘਰਸ਼ਪੂਰਨ ਮੈਚ 'ਚ 33 -32.5 ਅੰਕਾਂ ਦੇ ਫਰਕ ਨਾਲ ਜਿੱਤ
ਕੇ ਜੇਤੂ ਟਰਾਫੀ 'ਤੇ ਕਬਜਾ ਕੀਤਾ। ਬੈਲ ਗੱਡੀਆਂ ਹੀਟਾਂ ਦੇ ਫਾਈਨਲ ਮੁਕਾਬਲੇ 'ਚ
ਮਹਿਦਰ ਸਿੰਘ ਮਹਿਮਾਂ ਸਿੰਘ ਵਾਲਾ ਦੀ ਬੈਲ ਗੱਡੀ ਨੇ ਸਭ ਤੋਂ ਤੇਜ਼ ਦੌੜ ਕੇ ਪਹਿਲਾ
ਤੇ 51000 ਦੀ ਨਕਦ ਰਾਸ਼ੀ 'ਤੇ ਕਬਜਾ ਕੀਤਾ ਜਦਕਿ ਬੇਲਾ ਸਿੰਘ ਡੇਹਲੋਂ ਦੀ ਬੈਲ ਗੱਡੀ
ਨੇ ਦੂਜਾ, ਤੋਤਾ ਸਿੰਘ ਗੁੱਜਰਵਾਲ ਦੀ ਗੱਡੀ ਨੇ ਤੀਜਾ ਅਤੇ ਦਵਿੰਦਰ ਸਿੰਘ ਦੁਲੇਅ ਦੀ
ਬੈਲ ਗੱਡੀ ਨੇ ਚੌਥਾ ਸਥਾਨ ਹਾਸਲ ਕੀਤਾ। ਲੜਕੀਆਂ ਦੀ 1500 ਮੀਟਰ ਦੌੜ ਵਿਚੋਂ
ਮਨਪ੍ਰੀਤ ਕੌਰ ਜਲੰਧਰ ਨੇ ਪਹਿਲਾ, ਅਨੁਪਮ ਯੂ. ਪੀ. ਨੇ ਦੂਸਰਾ ਅਤੇ ਕੁਲਵਿੰਦਰ ਕੌਰ
ਹੁਸ਼ਿਆਰਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਪੰਜ ਮੀਲ ਸਾਈਕਲ ਰੇਸ ਵਿਚੋਂ
ਨੀਰਜ ਸੈਣੀ ਪਟਿਆਲਾ ਨੇ ਪਹਿਲਾ, ਕਮਲਪ੍ਰੀਤ ਮੋਹਿਤ ਲੁਧਿਆਣਾ ਨੇ ਦੂਜਾ ਜਦਕਿ ਸੁਰੇਸ਼
ਬਿਸ਼ਨੋਈ ਰਾਜਸਥਾਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਲੜਕੀਆਂ ਦੇ ਫਾਈਨਲ
'ਚੋਂ ਲਵਪ੍ਰੀਤ ਕੌਰ ਚੰਡੀਗੜ ਨੇ 12.80 ਮੀੇਟਰ ਦੂਰ ਸੁੱਟ ਕੇ ਪਹਿਲਾ, ਬਲਜੀਤ ਕੌਰ
ਸੁਨਾਮ ਨੇ 11.40 ਮੀਟਰ ਦੂਰ ਸੁੱਟ ਕੇ ਦੂਸਰਾ ਅਤੇ ਅਮਨਪ੍ਰੀਤ ਕੌਰ ਕਪੂਰਥਲਾ ਨੇ
ਤੀਸਰਾ ਸਥਾਨ ਹਾਸਿਲ ਕੀਤਾ। ਸ਼ਾਟਪੁੱਟ ਲੜਕਿਆਂ ਦੇ ਫਾਈਨਲ 'ਚੋਂ ਗੁਰਪ੍ਰੀਤ ਸਿੰਘ
ਹੁਸ਼ਿਆਰਪੁਰ ਨੇ 17.75 ਮੀਟਰ ਦੂਰ ਸੁੱਟ ਕੇ ਪਹਿਲਾ, ਨਰੇਸ਼ ਕੁਮਾਰ ਹਰਿਆਣਾ ਨੇ
16.80 ਮੀਟਰ ਦੂਰ ਸੁੱਟ ਕੇ ਦੂਸਰਾ ਅਤੇ ਗੁਰਦਿੱਤ ਸਿੰਘ ਸੰਗਰੂਰ ਨੇ 15.37 ਮੀਟਰ
ਦੂਰ ਸੁੱਟ ਕੇ ਤੀਸਰਾ ਸਥਾਨ ਹਾਸਲ ਕੀਤਾ। ਡਿਸਕਸ ਥਰੋ ਲੜਕਿਆਂ ਦੇ ਫਾਈਨਲ ਮੁਕਾਬਲੇ
ਦੌਰਾਨ ਪ੍ਰਕਾਸ਼ ਕਮਾਰ ਹਰਿਆਣਾ ਨੇ 46.80 ਮੀਟਰ ਦੂਰ ਸੁੱਟ ਕੇ ਪਹਿਲਾ, ਗੁਰਪ੍ਰੀਤ
ਸਿੰਘ ਹੁਸ਼ਿਆਰਪੁਰ ਨੇ 45.10 ਮੀਟਰ ਦੂਰ ਸੁੱਟ ਕੇ ਦੂਸਰਾ ਅਤੇ ਐਸ. ਕੇ.ਤ੍ਰਿਪਾਠੀ
ਯੂ. ਪੀ. ਨੇ 42.80 ਮੀਟਰ ਦੂਰ ਥਰੋ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਸੰਘਵਾਲ ਵਿਖੇ ਟੂਰਨਾਮੈਂਟ 6-7 ਨੂੰ
ਜਲੰਧਰ, 21 ਫਰਵਰੀ - 6-7 ਮਾਰਚ ਨੂੰ ਪਿੰਡ ਸੰਘਵਾਲ, ਨੇੜੇ ਕਿਸ਼ਨਗੜ੍ਹ
ਸ਼ਹੀਦ ਬੰਤਾ ਸਿੰਘ-ਸ਼ਹੀਦ ਅਰੂੜ ਸਿੰਘ ਸਟੇਡੀਅਮ ਸੰਘਵਾਲ ਵਿਖੇ ਗ਼ਦਰੀ ਬਾਬਾ ਭਗਤ ਸਿਘ
ਬਿਲਗਾ ਦੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਗ਼ਦਰੀ ਬਾਬਿਆਂ ਦਾ ਕਰਵਾਇਆ ਜਾ ਰਿਹਾ ਹੈ।
ਟੂਰਨਾਮੈਂਟ ਦਾ ਉਦਘਾਟਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ
ਸੰਤ ਨਿਰਮਲ ਦਾਸ ਜੌੜੇ (ਰਾਏਪੁਰ-ਰਸੂਲਪੁਰ) ਕਰਨਗੇ। ਇਸ ਸਮੇਂ ਕਾਮਰੇਡ ਨੌਨਿਹਾਲ
ਸਿੰਘ, ਕਾਮਰੇਡ ਕੁਲਬੀਰ ਸਿੰਘ ਬਿਲਗਾ, ਕਾਮਰੇਡ ਅਵਤਾਰ ਸਿੰਘ ਜੌਹਲ, ਕਾਮਰੇਡ
ਗੁਰਮੀਤ ਸਿੰਘ ਖੇਡਾਂ ਦੀ ਮਸ਼ਾਲ ਰੌਸ਼ਨ ਕਰਨਗੇ। ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਆਪਣੇ
ਜੌਹਰ ਦਿਖਾਏ ਜਾਣਗੇ ਤੇ ਕਬੱਡੀ ਦੇ ਉੱਘੇ ਖਿਡਾਰੀ ਖੇਡ ਦਾ ਪ੍ਰਦਰਸ਼ਨ ਕਰਨਗੇ।
ਗੁਰਮੇਲ ਰਾਇਸਰ ਯਾਦਗਾਰੀ ਕਬੱਡੀ ਕੱਪ 24
ਤੋਂ
ਮਲੌਦ, 21 ਫਰਵਰੀ - 24-25 ਫਰਵਰੀ ਨੂੰ ਗੁਰਮੇਲ ਰਾਇਸਰ ਯਾਦਗਾਰੀ ਕਬੱਡੀ
ਕੱਪ ਪਿੰਡ ਬੇਰਕਲਾਂ 'ਚ ਕਰਵਾਇਆ ਜਾ ਰਿਹਾ ਹੈ। 24 ਫਰਵਰੀ ਨੂੰ ਕਬੱਡੀ 65 ਕਿਲੋ ਅਤੇ
ਇਕ ਪਿੰਡ ਉਪਲ ਦੇ ਫਸਵੇਂ ਮੈਚ ਹੋਣਗੇ ਅਤੇ 25 ਨੂੰ ਪੰਜਾਬ ਦੀਆਂ ਚੋਟੀ ਦੀਆਂ 8
ਅਕੈਡਮੀਆਂ ਰਾੜਾ ਸਾਹਿਬ, ਕਾਲਖ, ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਓਂ, ਹਰਜੀਤ
ਬਾਜਖਾਨਾ, ਮਾਲਵਾ ਕਲੱਬ ਮੋਗਾ, ਮੀਰੀ ਪੀਰੀ ਕਪੂਰਥਲਾ, ਇੰਟਰਨੈਸ਼ਨਲ ਕਲੱਬ ਰੋਪੜ,
ਨਿਰਮਲ ਸਿੰਘ ਨਿੰਮਾ ਮਾਨੂੰਪੁਰ ਅਕੈਡਮੀ ਦੇ ਚੋਟੀ ਦੇ ਖਿਡਾਰੀ ਜ਼ੋਰ ਅਜ਼ਮਾਈ ਕਰਨਗੇ।
ਅੰਤਰਰਾਸ਼ਟਰੀ ਕਬੱਡੀ ਕੱਪ 24 ਤੋਂ
ਬਰਨਾਲਾ, 21 ਫਰਵਰੀ - 24-25 ਫਰਵਰੀ ਨੂੰ ਬਾਬਾ ਥੰਮਣ ਸਿੰਘ ਯਾਦਗਾਰੀ
ਅੰਤਰਰਾਸ਼ਟਰੀ ਕਬੱਡੀ ਕੱਪ ਪਿੰਡ ਫਰਵਾਹੀ ਦੀ ਅਨਾਜ ਮੰਡੀ 'ਚ ਕਰਵਾਇਆ ਜਾ ਰਿਹਾ ਹੈ।
ਜਿਸ ਵਿਚ 24 ਫਰਵਰੀ ਨੂੰ ਕਬੱਡੀ ਓਪਨ ਤੇ 25 ਫਰਵਰੀ ਨੂੰ ਅੰਤਰਰਾਸ਼ਟਰੀ ਕਬੱਡੀ
ਅਕੈਡਮੀਆਂ ਦੇ ਰੋਮਾਂਚਕ ਮੁਕਾਬਲੇ ਹੋਣਗੇ। ਇਸੇ ਦਿਨ ਲੜਕੀਆਂ ਦੀ ਕਬੱਡੀ ਦੇ ਸ਼ੋਅ
ਮੈਚ ਵੀ ਕਰਵਾਏ ਜਾਣਗੇ। ਅਕੈਡਮੀਆਂ ਦੇ ਜੇਤੂ ਨੂੰ ਇਕ ਲੱਖ ਇਨਾਮ ਤੇ ਉਪ ਜੇਤੂ ਨੂੰ
71 ਹਜ਼ਾਰ ਦਾ ਇਨਾਮ ਤੇ ਟਰਾਫੀ ਦਿੱਤੀ ਜਾਵੇਗੀ। ਇਸ ਕੌਮਾਂਤਰੀ ਕਬੱਡੀ ਕੱਪ ਦੌਰਾਨ
ਕੌਮਾਂਤਰੀ ਕਬੱਡੀ ਖਿਡਾਰੀ ਲੱਕੀ ਬੈਲਜੀਅਮ, ਲਾਲਾ ਸੰਘੈਣ ਤੇ ਕੀਪਾ ਜੋਧਪੁਰ-ਚੀਮਾਂ
ਨੂੰ ਬੁਲੇਟ ਮੋਟਰ ਸਾਈਕਲ ਨਾਲ, ਉਘੇ ਕੁਮੈਂਟੇਟਰ ਸਤਨਾਮ ਖਾਰਾ ਨੂੰ ਚੰਨਾ ਆਲਮਗੀਰ
ਵੱਲੋਂ ਹੀਰੋ ਹਾਂਡਾ ਸਪਲੈਂਡਰ ਮੋਟਰ ਸਾਈਕਲ ਤੋਂ ਇਲਾਵਾ ਕਬੱਡੀ ਕੋਚ ਅਸ਼ੋਕ ਖਿਆਲੀ
ਤੇ ਬਾਰ੍ਹਾਂ ਉਭਰਦੇ ਕਬੱਡੀ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ
ਜਾਵੇਗਾ।
ਐਥਲੈਟਿਕਸ ਚੈਂਪੀਅਨ 'ਚ ਬੀ ਐਸ ਐਫ ਦਾ
ਓਵਰਆਲ ਚੈਂਪੀਅਨਸ਼ਿਪ 'ਤੇ ਕਬਜ਼ਾ
ਜਲੰਧਰ, 21 ਫਰਵਰੀ - ਤ੍ਰਿਵੇਂਦਰਮ 'ਚ 17 ਤੋਂ 21 ਫਰਵਰੀ ਤੱਕ ਸਰਬ ਭਾਰਤੀ
ਪੁਲਿਸ ਖੇਡਾਂ ਦੀ ਐਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ
ਵਿਚ ਬੀ.ਐਸ.ਐਫ. ਨੇ 7 ਸੋਨ ਤਗਮੇ, 9 ਚਾਂਦੀ ਦੇ ਤਗਮੇ ਤੇ 6 ਕਾਂਸ਼ੀ ਦੇ ਤਗਮੇ ਜਿੱਤ
ਕੇ ਓਵਰਆਲ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ। ਸੀ ਆਰ ਪੀ ਐਫ ਨੇ ਦੂਜਾ ਤੇ ਯੂ.ਪੀ. ਨੇ
ਤੀਜਾ ਸਥਾਨ ਹਾਸਲ ਕੀਤਾ।
ਹਾਕੀ 'ਚ ਢੁੱਡੀਕੇ ਅਤੇ ਅਕਾਲਗੜ੍ਹ ਅੱਗੇ
ਡੇਹਲੋਂ, 19 ਫਰਵਰੀ - ਕਿਲ੍ਹਾ ਰਾਏਪੁਰ ਦੀਆਂ 75ਵੀਂਆਂ ਖੇਡਾਂ ਚੱਲ ਰਹੀਆਂ
ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਰਸਮੀ ਉਦਘਾਟਨ ਜੇਲ ਮੰਤਰੀ ਸ੍ਰ: ਹੀਰਾ ਸਿੰਘ
ਗਾਬੜੀਆ ਨੇ ਝੰਡਾ ਲਹਿਰਾ ਕੇ ਕੀਤਾ। ਉਦਘਾਟਨੀ ਸਮਾਰੋਹ ਮੌਕੇ ਉਤਰੀ ਜ਼ੋਨ ਕਲਚਰਲ
ਪਟਿਆਲਾ ਅਤੇ ਉਤਰੀ ਪੂਰਬੀ ਜ਼ੋਨ ਦੀਮਾਪੁਰ ਵੱਲੋਂ 8 ਰਾਜਾਂ ਦੇ 16 ਲੋਕ ਨਾਚ ਪੇਸ਼
ਕੀਤੇ ਗਏ। 75 ਸਾਲਾ ਜਗਦੇਵ ਸਿੰਘ ਪੰਜਗਰਾਈਂ ਨੇ 80 ਕਿਲੋ ਭਾਰ ਅਤੇ ਬਲਵੀਰ ਸਿੰਘ
ਮਿਰਜਾ ਪਿੰਡ ਮਾਣਕ ਢੇਸੀ ਨੇ ਦੰਦਾਂ ਨਾਲ ਹਲ ਚੁੱਕਿਆ। ਬਲਵੀਰ ਸਿੰਘ ਸੀਚੇਵਾਲ ਦੀ
ਗੱਤਕਾ ਪਾਰਟੀ ਨੇ ਗੱਤਕੇ ਦੇ ਕਰਤੱਬ ਵਿਖਾਏ ਗਏ। ਦਰਬਾਰਾ ਸਿੰਘ ਮਾਨਸਾ ਨੇ ਟਰੈਕਟਰ
ਆਪਣੇ ਉਪਰੋਂ ਲੰਘਾਇਆ ਅਤੇ ਉਸ ਦੇ ਅੱਠ ਸਾਲਾ ਪੁੱਤਰ ਗੁਰਲਾਲ ਸਿੰਘ ਨੇ ਦੰਦਾਂ ਨਾਲ
ਮੋਟਰ ਸਾਈਕਲ ਖਿਚਿਆ ਤੇ ਦੂਸਰੇ ਪੁੱਤਰ ਗੁਰਸੇਵਕ ਸਿੰਘ ਨੇ ਦੰਦਾਂ ਨਾਲ ਟਰੈਕਟਰ
ਖਿਚਿਆ। ਭੁਪਿੰਦਰ ਸਿੰਘ ਧਨੌਲਾ ਨੇ ਪੈਰਾ ਗਲਾਈਡਿੰਗ ਨਾਲ ਦਰਸ਼ਕਾਂ 'ਤੇ ਫੁੱਲਾਂ ਦੀ
ਵਰਖਾ ਕੀਤੀ। ਬੈਲ ਗੱਡੀਆਂ ਦੀਆਂ ਦੌੜਾ ਦੇ ਪਹਿਲੇ ਗੇੜ ਦੀ ਪਹਿਲੀ ਹੀਟ ਵਿੱਚ
ਮਹਿੰਦਰ ਸਿੰਘ ਮਹਿਮਾਂ ਸਿੰਘ ਵਾਲਾ ਪਹਿਲੇ ਅਤੇ ਅਮਰ ਸਿੰਘ ਸੰਦੌੜ ਦੀ ਬੈਲ ਗੱਡੀ
ਦੂਸਰੇ, ਦੂਜੀ ਹੀਟ ਵਿੱਚ ਅਮਨਪ੍ਰੀਤ ਸਿੰਘ ਲੋਹਗੜ ਪਹਿਲੇ ਅਤੇ ਨਛੱਤਰ ਸਿੰਘ ਅਕਾਲਗੜ
ਛੰਨਾਂ ਦੀ ਬੈਲ ਗੱਡੀ ਦੂਸਰੇ, ਤੀਜੀ ਹੀਟ ਵਿੱਚ ਜੋਤੀ ਧਨੋਆ ਪਹਿਲੇ ਅਤੇ ਹਰਵਿੰਦਰ
ਸਿੰਘ ਕੰਗਣਵਾਲ ਦੂਸਰੇ, ਚੌਥੀ ਹੀਟ ਵਿੱਚ ਪਲਵਿਦਰ ਸਿੰਘ ਨੱਥੂ ਮਾਜਰਾ ਦੀ ਬੈਲ ਗੱਡੀ
ਪਹਿਲੇ ਅਤੇ ਕੇਵਲ ਸਿੰਘ ਗੁੱਜਰਵਾਲ ਦੀ ਗੱਡੀ ਦੂਸਰੇ, ਪੰਜਵੀਂ ਹੀਟ ਵਿੱਚ ਬੇਲਾ
ਸਿੰਘ ਡੇਹਲੋਂ ਪਹਿਲੇ ਅਤੇ ਵਿੱਕੀ ਸਾਇਆਂ ਦੀ ਬੈਲ ਗੱਡੀ ਦੂਸਰੇ ਸਥਾਨ 'ਤੇ ਰਹੀ।
ਇਹਨਾਂ ਮੁਕਾਬਲਿਆਂ 'ਚ 67 ਬੈਲ ਗੱਡੀਆਂ ਨੇ ਹਿੱਸਾ ਲਿਆ। ਅੰਡਰ 19 ਵਰਗ ਹਾਕੀ ਦੇ
ਲੀਗ ਮੈਚਾਂ 'ਚ ਅਕਾਲਗੜ ਨੇ ਕਰਨਾਲ ਨੂੰ 1-0 ਦੇ ਫਰਕ ਨਾਲ, ਸੰਗਰੂਰ ਹਾਕੀ ਅਕਾਦਮੀ
ਨੇ ਮਹਿੰਦਰ ਮੁਨਸ਼ੀ ਹਾਕੀ ਅਕਾਦਮੀ ਜਲੰਧਰ ਨੂੰ ਟਾਈ ਬਰੇਕਰ ਰਾਹੀਂ 7-5 ਨਾਲ ਹਰਾਇਆ।
ਸੀਨੀਅਰ ਵਰਗ ਵਿਚ ਢੁੱਡੀਕੇ ਨੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਹਰਾਇਆ। 100 ਮੀਟਰ
ਲੜਕੀਆਂ ਦੌੜ ਵਿਚੋਂ ਹਰਪਾਲ ਕੌਰ ਸੁਨਾਮ ਨੇ ਪਹਿਲਾ, ਹਰਨਾਮ ਕੌਰ ਜਲੰਧਰ ਨੇ ਦੂਜਾ
ਅਤੇ ਰੰਜੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਲੜਕੀਆਂ ਦੀ ਦੌੜ ਵਿਚੋਂ ਲਖਨਊ
ਦੀ ਅਨੂਪਮਾ ਸ੍ਰੀਵਾਸਤਵਾ ਨੇ ਪਹਿਲਾ, ਹਰਪਾਲ ਕੌਰ ਸੁਨਾਮ ਨੇ ਦੂਜਾ ਅਤੇ ਹਰਮਨ ਕੌਰ
ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
75ਵੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ
ਡੇਹਲੋਂ, 19 ਫਰਵਰੀ - ਕਿਲ੍ਹਾ ਰਾਏਪੁਰ ਦੀਆਂ 75ਵੀਂਆਂ ਖੇਡਾਂ ਚੱਲ ਰਹੀਆਂ
ਹਨ। ਇਨ੍ਹਾਂ ਖੇਡਾਂ ਦੇ ਦੂਜੇ ਦਿਨ ਰਸਮੀ ਉਦਘਾਟਨ ਜੇਲ ਮੰਤਰੀ ਸ੍ਰ: ਹੀਰਾ ਸਿੰਘ
ਗਾਬੜੀਆ ਨੇ ਝੰਡਾ ਲਹਿਰਾ ਕੇ ਕੀਤਾ। ਉਦਘਾਟਨੀ ਸਮਾਰੋਹ ਮੌਕੇ ਉਤਰੀ ਜ਼ੋਨ ਕਲਚਰਲ
ਪਟਿਆਲਾ ਅਤੇ ਉਤਰੀ ਪੂਰਬੀ ਜ਼ੋਨ ਦੀਮਾਪੁਰ ਵੱਲੋਂ 8 ਰਾਜਾਂ ਦੇ 16 ਲੋਕ ਨਾਚ ਪੇਸ਼
ਕੀਤੇ ਗਏ। 75 ਸਾਲਾ ਜਗਦੇਵ ਸਿੰਘ ਪੰਜਗਰਾਈਂ ਨੇ 80 ਕਿਲੋ ਭਾਰ ਅਤੇ ਬਲਵੀਰ ਸਿੰਘ
ਮਿਰਜਾ ਪਿੰਡ ਮਾਣਕ ਢੇਸੀ ਨੇ ਦੰਦਾਂ ਨਾਲ ਹਲ ਚੁੱਕਿਆ। ਬਲਵੀਰ ਸਿੰਘ ਸੀਚੇਵਾਲ ਦੀ
ਗੱਤਕਾ ਪਾਰਟੀ ਨੇ ਗੱਤਕੇ ਦੇ ਕਰਤੱਬ ਵਿਖਾਏ ਗਏ। ਦਰਬਾਰਾ ਸਿੰਘ ਮਾਨਸਾ ਨੇ ਟਰੈਕਟਰ
ਆਪਣੇ ਉਪਰੋਂ ਲੰਘਾਇਆ ਅਤੇ ਉਸ ਦੇ ਅੱਠ ਸਾਲਾ ਪੁੱਤਰ ਗੁਰਲਾਲ ਸਿੰਘ ਨੇ ਦੰਦਾਂ ਨਾਲ
ਮੋਟਰ ਸਾਈਕਲ ਖਿਚਿਆ ਤੇ ਦੂਸਰੇ ਪੁੱਤਰ ਗੁਰਸੇਵਕ ਸਿੰਘ ਨੇ ਦੰਦਾਂ ਨਾਲ ਟਰੈਕਟਰ
ਖਿਚਿਆ। ਭੁਪਿੰਦਰ ਸਿੰਘ ਧਨੌਲਾ ਨੇ ਪੈਰਾ ਗਲਾਈਡਿੰਗ ਨਾਲ ਦਰਸ਼ਕਾਂ 'ਤੇ ਫੁੱਲਾਂ ਦੀ
ਵਰਖਾ ਕੀਤੀ। ਬੈਲ ਗੱਡੀਆਂ ਦੀਆਂ ਦੌੜਾ ਦੇ ਪਹਿਲੇ ਗੇੜ ਦੀ ਪਹਿਲੀ ਹੀਟ ਵਿੱਚ
ਮਹਿੰਦਰ ਸਿੰਘ ਮਹਿਮਾਂ ਸਿੰਘ ਵਾਲਾ ਪਹਿਲੇ ਅਤੇ ਅਮਰ ਸਿੰਘ ਸੰਦੌੜ ਦੀ ਬੈਲ ਗੱਡੀ
ਦੂਸਰੇ, ਦੂਜੀ ਹੀਟ ਵਿੱਚ ਅਮਨਪ੍ਰੀਤ ਸਿੰਘ ਲੋਹਗੜ ਪਹਿਲੇ ਅਤੇ ਨਛੱਤਰ ਸਿੰਘ ਅਕਾਲਗੜ
ਛੰਨਾਂ ਦੀ ਬੈਲ ਗੱਡੀ ਦੂਸਰੇ, ਤੀਜੀ ਹੀਟ ਵਿੱਚ ਜੋਤੀ ਧਨੋਆ ਪਹਿਲੇ ਅਤੇ ਹਰਵਿੰਦਰ
ਸਿੰਘ ਕੰਗਣਵਾਲ ਦੂਸਰੇ, ਚੌਥੀ ਹੀਟ ਵਿੱਚ ਪਲਵਿਦਰ ਸਿੰਘ ਨੱਥੂ ਮਾਜਰਾ ਦੀ ਬੈਲ ਗੱਡੀ
ਪਹਿਲੇ ਅਤੇ ਕੇਵਲ ਸਿੰਘ ਗੁੱਜਰਵਾਲ ਦੀ ਗੱਡੀ ਦੂਸਰੇ, ਪੰਜਵੀਂ ਹੀਟ ਵਿੱਚ ਬੇਲਾ
ਸਿੰਘ ਡੇਹਲੋਂ ਪਹਿਲੇ ਅਤੇ ਵਿੱਕੀ ਸਾਇਆਂ ਦੀ ਬੈਲ ਗੱਡੀ ਦੂਸਰੇ ਸਥਾਨ 'ਤੇ ਰਹੀ।
ਇਹਨਾਂ ਮੁਕਾਬਲਿਆਂ 'ਚ 67 ਬੈਲ ਗੱਡੀਆਂ ਨੇ ਹਿੱਸਾ ਲਿਆ। ਅੰਡਰ 19 ਵਰਗ ਹਾਕੀ ਦੇ
ਲੀਗ ਮੈਚਾਂ 'ਚ ਅਕਾਲਗੜ ਨੇ ਕਰਨਾਲ ਨੂੰ 1-0 ਦੇ ਫਰਕ ਨਾਲ, ਸੰਗਰੂਰ ਹਾਕੀ ਅਕਾਦਮੀ
ਨੇ ਮਹਿੰਦਰ ਮੁਨਸ਼ੀ ਹਾਕੀ ਅਕਾਦਮੀ ਜਲੰਧਰ ਨੂੰ ਟਾਈ ਬਰੇਕਰ ਰਾਹੀਂ 7-5 ਨਾਲ ਹਰਾਇਆ।
ਸੀਨੀਅਰ ਵਰਗ ਵਿਚ ਢੁੱਡੀਕੇ ਨੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਹਰਾਇਆ। 100 ਮੀਟਰ
ਲੜਕੀਆਂ ਦੌੜ ਵਿਚੋਂ ਹਰਪਾਲ ਕੌਰ ਸੁਨਾਮ ਨੇ ਪਹਿਲਾ, ਹਰਨਾਮ ਕੌਰ ਜਲੰਧਰ ਨੇ ਦੂਜਾ
ਅਤੇ ਰੰਜੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਲੜਕੀਆਂ ਦੀ ਦੌੜ ਵਿਚੋਂ ਲਖਨਊ
ਦੀ ਅਨੂਪਮਾ ਸ੍ਰੀਵਾਸਤਵਾ ਨੇ ਪਹਿਲਾ, ਹਰਪਾਲ ਕੌਰ ਸੁਨਾਮ ਨੇ ਦੂਜਾ ਅਤੇ ਹਰਮਨ ਕੌਰ
ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
6ਵਾਂ ਕਬੱਡੀ ਗੋਲਡ ਕੱਪ 23 ਨੂੰ
ਕਪੂਰਥਲਾ, 19 ਫਰਵਰੀ -6ਵਾਂ ਕਬੱਡੀ ਗੋਲਡ ਕੱਪ 23 ਫਰਵਰੀ ਨੂੰ ਗੁਰੂ ਨਾਨਕ
ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ 8 ਅੰਤਰਾਰਸ਼ਟਰੀ
ਟੀਮਾਂ ਭਾਗ ਲੈਣਗੀਆਂ ਅਤੇ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਲੱਗੇਗਾ। ਕਬੱਡੀ
ਗੋਲਡ ਕੱਪ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ ਸ: ਸੁਰਜੀਤ ਸਿੰਘ ਵਿਰਕ, ਸ:
ਮੁਖਤਿਆਰ ਸਿੰਘ ਪੱਡਾ, ਸ: ਕਰਮਜੀਤ ਸਿੰਘ ਪੱਡਾ, ਸ: ਕਸ਼ਮੀਰ ਸਿੰਘ ਬੋਪਾਰਾਏ 2 ਲੱਖ
51 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨਗੇ, ਜਦਕਿ ਉਪ ਜੇਤੂ ਟੀਮ ਨੂੰ ਸ:
ਸੁਖਜੀਵਨ ਸਿੰਘ ਲਾਂਧੜਾ, ਸ: ਦਲਜੀਤ ਸਿੰਘ ਗੋਲਡੀ, ਸ: ਮਨਦੀਪ ਸਿੰਘ ਲਾਡੀ ਤੇ ਸ:
ਤੇਜਿੰਦਰ ਸਿੰਘ ਨਿੱਝਰ 2 ਲੱਖ 11 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਨਿਵਾਜਣਗੇ।
ਘੱਗੇ ਦਾ ਕਬੱਡੀ ਕੱਪ ਸ਼ੁਰੂ
ਘੱਗਾ, 19 ਫਰਵਰੀ - ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ ਘੱਗੇ 'ਚ ਕਰਵਾਇਆ ਜਾ
ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਪੰਜਾਬ ਅਤੇ ਹਰਿਆਣੇ ਦੀਆਂ ਕੁੜੀਆਂ ਦੇ
ਕਬੱਡੀ ਖੇਡ ਮੁਕਾਬਲਿਆਂ ਤੋਂ ਇਲਾਵਾ ਕਬੱਡੀ 52 ਕਿਲੋ ਅਤੇ 40 ਸਾਲਾ ਤੋਂ ਵੱਧ ਉਮਰ
ਦੇ ਖਿਡਾਰੀਆਂ ਦੇ ਮੈਚ ਕਰਵਾਏ ਗਏ ਅਤੇ ਨਾਲ ਹੀ ਰੱਸਾਕਸ਼ੀ ਦੇ ਮੁਕਾਬਲੇ ਵੀ ਹੋਏ।
ਕੁੜੀਆਂ ਦੀ ਕਬੱਡੀ ਵਿਚ ਪੰਜਾਬ ਦੀਆਂ ਮੁਟਿਆਰਾਂ ਨੇ ਹਰਿਆਣੇ ਦੀਆਂ ਕੁੜੀਆਂ ਨੂੰ
ਮਾਤ ਦਿੱਤੀ।
11ਵਾਂ ਧਿਆਨ ਸਿੰਘ ਦੁਆਬੀਆ ਯਾਦਗਾਰੀ
ਕਬੱਡੀ ਟੂਰਨਾਮੈਂਟ 24 ਤੋਂ
ਮਿਆਣੀ, 19 ਫਰਵਰੀ - 11ਵਾਂ ਧਿਆਨ ਸਿੰਘ ਦੁਆਬੀਆ ਯਾਦਗਾਰੀ ਕਬੱਡੀ
ਟੂਰਨਾਮੈਂਟ 24-25 ਫਰਵਰੀ ਨੂੰ ਬਲਾਕ ਟਾਂਡਾ ਦੇ ਪਿੰਡ ਸਲੇਮਪੁਰ 'ਚ ਕਰਵਾਇਆ ਜਾ
ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਓਪਨ ਕਲੱਬ, ਪਿੰਡ ਓਪਨ, 65 ਕਿਲੋ, 55 ਕਿਲੋ, 42
ਕਿਲੋਗ੍ਰਾਮ ਭਾਰ ਦੇ ਮੈਚ ਹੋਣਗੇ।
ਕਿਲ੍ਹਾ ਰਾਏਪੁਰ ਦੀਆਂ 75ਵੀਆਂ ਖੇਡਾਂ
ਸ਼ੁਰੂ
ਡੇਹਲੋਂ, 18 ਫਰਵਰੀ - 75ਵੀਆਂ ਇਤਿਹਾਸਿਕ ਖੇਡਾਂ ਡੇਹਲੋਂ ਦੇ ਨੇੜੇ ਪਿੰਡ
ਕਿਲ੍ਹਾ ਰਾਏਪੁਰ 'ਚ ਚੱਲ ਰਹੀਆਂ ਹਨ। ਇਹ ਖੇਡਾਂ ਬਜ਼ੁਰਗਾਂ ਦੇ ਪੈਦਲ ਚਾਲ ਮੁਕਾਬਲਿਆਂ
ਨਾਲ ਸ਼ੁਰੂ ਹੋਈਆਂ। 19 ਫਰਵਰੀ ਨੂੰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ
ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਕਰਨਗੇ। ਦੁਪਹਿਰ ਬਾਅਦ ਬੈਲ ਗੱਡੀਆਂ ਦੇ ਟਾਇਮ
ਟਰਾਇਲ ਮੁਕਾਬਲੇ ਕਰਵਾਏ ਗਏ। 80 ਸਾਲ ਤੋ ਵੱਧ ਉਮਰ ਗੁੱਟ ਦੇ ਪੰਜ ਕਿਲੋਮੀਟਰ ਪੈਦਲ
ਚਾਲ ਮੁਕਾਬਲਿਆਂ ਵਿਚ ਤੇਜਾ ਸਿੰਘ ਫੱਲੇਵਾਲ ਪਹਿਲੇ, ਅਮਰ ਸਿੰਘ ਲੀਲ ਦੂਜੇ ਤੇ
ਹਰਜਿੰਦਰ ਸਿੰਘ ਹਿੰਦਾ ਕਿਲਾ ਰਾਏਪੁਰ ਤੀਜੇ ਸਥਾਨ 'ਤੇ ਰਿਹਾ। ਇਨ੍ਹਾਂ ਮੁਕਾਬਲਿਆਂ
ਦੇ 70 ਸਾਲ ਉਮਰ ਗੁੱਟ ਵਿਚ ਨਛੱਤਰ ਸਿੰਘ ਖੰਨਾ ਪਹਿਲੇ, ਮੰਗੂਰ ਫੋਰਮੈਨ ਖੰਨਾ ਦੂਜੇ
ਤੇ ਗੁਰਨਾਮ ਸਿੰਘ ਲੁਧਿਆਣਾ ਤੀਜੇ ਸਥਾਨ 'ਤੇ ਰਹੇ। ਇਸ ਤੋਂ ਇਲਾਵਾ ਰਮੇਸ਼ ਕੁਮਾਰ ਨੇ
ਦੰਦਾਂ ਨਾਲ 81 ਕਿਲੋ ਭਾਰ ਚੁੱਕ ਕੇ ਵਿਅਕਤੀਗਤ ਕਰਤੱਬਾਂ ਦੀ ਸੁਰੂਆਤ ਕੀਤੀ। ਬੈਲ
ਗੱਡੀਆਂ ਦੇ ਟਾਇਮ ਟਰਾਇਲ ਮੁਕਾਬਲਿਆਂ 'ਚ ਬੇਲਾ ਸਿੰਘ ਲੰਗ ਦੀ ਬੈਲ ਗੱਡੀ ਨੇ ਪਹਿਲਾ,
ਸੁਖਵਿੰਦਰ ਸਿੰਘ ਦਿੱਤੂਪੁਰ ਨੇ ਦੂਜਾ, ਅਰਮਾਨਜੋਤ ਫੱਲੇਵਾਲ ਦੀ ਬੈਲ ਗੱਡੀ ਨੇ ਤੀਜਾ
ਅਤੇ ਬਚਨ ਸਿੰਘ ਧਾਂਦਰਾ ਦੀ ਬੈਲ ਗੱਡੀ ਨੇ ਚੌਥਾ ਸਥਾਨ ਹਾਸਿਲ ਕੀਤਾ।
ਪਿੰਡ ਮਲੌਦ ਰੋੜੀਆਂ (ਖੇੜੀ) ਵਿਖੇ ਪੇਂਡੂ
ਖੇਡ ਮੇਲਾ ਸ਼ੁਰੂ
ਮਲੌਦ, 18 ਫਰਵਰੀ - ਸ. ਅਮਨਦੀਪ ਸਿੰਘ ਸੋਮਲ ਖੇੜੀ ਦੀ ਯਾਦ ਵਿਚ ਪਿੰਡ
ਮਲੌਦ ਰੋੜੀਆਂ (ਖੇੜੀ) ਵਿਖੇ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ
ਦੇ ਪਹਿਲੇ ਦਿਨ ਕੁੱਤਿਆਂ ਦੀਆਂ ਟਰੈਕ ਦੌੜਾਂ ਵਿਚ 123 ਕੁੱਤਿਆਂ ਨੇ ਭਾਗ ਲਿਆ।
ਲਗਾਤਾਰ ਦੌੜਾਂ ਜੋ ਦੇਰ ਸ਼ਾਮ ਤੱਕ ਚਲਦੀਆਂ ਰਹੀਆਂ। 19 ਫਰਵਰੀ ਨੂੰ ਬੈਲ ਗੱਡੀਆਂ
ਦੀਆਂ ਦੌੜਾਂ ਹੋਣਗੀਆਂ ਅੇਤ 20 ਫਰਵਰੀ ਨੂੰ ਕਬੱਡੀ 62 ਕਿਲੋ, ਇਕ ਪਿੰਡ ਓਪਨ ਦੇ
ਫਸਵੇਂ ਮੈਚ ਹੋਣਗੇ।
ਦੋ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ 1 ਤੋਂ
ਸ਼ਾਮਚੁਰਾਸੀ, 18 ਫਰਵਰੀ - ਦੋ ਰੋਜ਼ਾ ਕਬੱਡੀ ਕੱਪ 1-2 ਮਾਰਚ ਨੂੰ ਪਿੰਡ
ਬਡਿਆਲ (ਨੇੜੇ ਹਰਗੜ੍ਹ) ਜ਼ਿਲ੍ਹਾ ਹੁਸ਼ਿਆਰਪੁਰ 'ਚ ਕਰਵਾਇਆ ਜਾ ਰਿਹਾ ਹੈ। ਇਸ
ਟੂਰਨਾਮੈਂਟ ਵਿਚ ਓਪਨ ਕਲੱਬ ਅਤੇ ਓਪਨ ਪਿੰਡ ਪੱਧਰ ਦੀਆਂ ਪਹਿਲੇ ਅਤੇ ਦੂਸਰੇ ਸਥਾਨ
'ਤੇ ਆਉਣ ਵਾਲੀਆਂ ਜੇਤੂ ਟੀਮਾਂ ਨੂੰ 51,000 ਤੇ 41,000 ਅਤੇ 13,000 ਅਤੇ 9,000
ਰੁਪਏ ਦੀ ਨਗਦ ਰਾਸ਼ੀ ਅਤੇ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ
ਬਾਲੀਵਾਲ, ਕੁੱਤਿਆਂ ਦੀਆਂ ਟਰੈਕ ਦੌੜਾਂ, ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਅਤੇ
ਸਰਦਾਰ ਖਿਡਾਰੀਆਂ ਦੀ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ।
ਹਾਕੀ ਚੋਣ ਟ੍ਰਾਇਲ 5 ਨੂੰ
ਜਲੰਧਰ, 18 ਫਰਵਰੀ - ਸਿੰਧ ਬੈਂਕ ਹਾਕੀ ਅਕੈਡਮੀ ਦੇ ਚੋਣ ਟ੍ਰਾਇਲ 5 ਮਾਰਚ
ਨੂੰ ਸਵੇਰੇ 9 ਵਜੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਜਲੰਧਰ ਵਿਖੇ
ਕਰਵਾਏ ਜਾ ਰਹੇ ਹਨ। ਇਨ੍ਹਾਂ ਟ੍ਰਾਇਲਾਂ ਵਿਚ 18 ਤੋਂ 28 ਸਾਲ ਦੇ ਰਾਸ਼ਟਰੀ ਤੇ
ਕੌਮਾਂਤਰੀ ਪੱਧਰ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ ਤੇ ਐਸ.ਸੀ./ਐਸ. ਟੀ. ਲਈ 5 ਸਾਲ
ਦੀ ਉਮਰ ਦੀ ਛੋਟ ਹੋਵੇਗੀ ਤੇ ਖਿਡਾਰੀ ਦੀ ਯੋਗਤਾ ਬਾਰ੍ਹਵੀਂ ਜਾਂ ਦੇ ਇਸ ਦੇ ਬਰਾਬਰ
ਦੀ ਹੋਵੇ।
ਖੇਡਾਂ ਜਗਰਾਉਂ ਦੀਆਂ ਸ਼ੁਰੂ
ਜਗਰਾਉਂ, 17 ਫਰਵਰੀ -ਜਗਰਾਉਂ ਦੀ ਪਸ਼ੂ ਮੰਡੀ 'ਚ ਖੇਡਾਂ ਸ਼ੁਰੂ ਹੋ ਗਈਆਂ ਹਨ।
ਟੂਰਨਾਮੈਂਟ ਦੇ ਪਹਿਲੇ ਦਿਨ 70 ਕਿਲੋ ਪਿੰਡ ਵਾਰ ਕਬੱਡੀ ਮੁਕਾਬਲੇ ਕਰਵਾਏ ਗਏ, ਜਿਸ
'ਚ 32 ਟੀਮਾਂ ਨੇ ਹਿੱਸਾ ਲਿਆ। 18 ਫਰਵਰੀ ਨੂੰ ਸਵੇਰੇ 10 ਵਜੇ 70 ਕਿਲੋ ਕਬੱਡੀ ਦੇ
ਸੈਮੀਫਾਈਨਲ ਅਤੇ ਫਾਈਨਲ, ਇਸ ਤੋਂ ਇਲਾਵਾ ਕਬੱਡੀ ਓਪਨ ਪਿੰਡ ਵਾਰ ਦੇ ਵੀ ਮੁਕਾਬਲੇ
ਕਰਵਾਏ ਜਾਣਗੇ।
ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ 19 ਤੋਂ
ਘੱਗਾ, 17 ਫਰਵਰੀ - ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ 19-20 ਫਰਵਰੀ ਨੂੰ
ਘੱਗਾ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਭਾਰ 52
ਕਿਲੋ, 70 ਕਿਲੋ, ਇਕ ਪਿੰਡ ਓਪਨ, ਆਲ ਓਪਨ, ਕੁੜੀਆਂ ਦੀਆਂ ਅਕੈਡਮੀਆਂ ਤੋਂ ਇਲਾਵਾ
ਚਾਲੀ ਸਾਲਾ ਖਿਡਾਰੀਆਂ ਦੇ ਮੈਚ ਕਰਵਾਏ ਜਾਣਗੇ। ਦੇਬੀ ਮਖਸੂਸਪੁਰੀ ਦਾ ਅਖਾੜਾ 20
ਫਰਵਰੀ ਨੂੰ ਲੱਗੇਗਾ।
ਮੁੱਕੇਬਾਜ਼ੀ ਲਈ ਟਰਾਇਲ 19 ਨੂੰ
ਪਟਿਆਲਾ, 17 ਫਰਵਰੀ - ਏ.ਕੇ. ਮਿਸ਼ਰਾ ਮੁੱਕੇਬਾਜ਼ੀ ਕੱਪ 24 ਤੋਂ 28 ਫਰਵਰੀ
ਤੱਕ ਚੰਡੀਗੜ੍ਹ 'ਚ ਕਰਵਾਇਆ ਜਾ ਰਿਹਾ ਹੈ। ਇਸ ਮੁੱਕੇਬਾਜ਼ੀ ਕੱਪ ਲਈ ਪੰਜਾਬ ਦੀ ਟੀਮ
ਚੁਣਨ ਵਾਸਤੇ ਟਰਾਇਲ 19 ਫਰਵਰੀ ਨੂੰ ਸਰਕਾਰੀ ਸੈਕੰਡਰੀ ਮਲਟੀਪਰਪਜ਼ ਸਕੂਲ (ਲੜਕੇ)
ਪਟਿਆਲਾ ਵਿਖੇ ਰੱਖੇ ਗਏ ਹਨ। ਸਵੇਰੇ ਅੱਠ ਵਜੇ ਹੋਣ ਵਾਲੇ ਟਰਾਇਲ 'ਚ ਪੰਜਾਬ ਜੂਨੀਅਰ
ਤੇ ਸੀਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੋਨ ਤਗਮਾ ਜੇਤੂ, ਕੌਮੀ ਚੈਂਪੀਅਨਸ਼ਿਪ ਅਤੇ
ਤੇ ਕੁਲ ਹਿੰਦ ਅੰਤਰ ਵਰਸਿਟੀ ਚੈਂਪੀਅਨਸ਼ਿਪ ਦੇ ਤਗਮਾ ਜੇਤੂ ਮੁੱਕੇਬਾਜ਼ ਹਿੱਸਾ ਲੈ
ਸਕਦੇ ਹਨ।
ਪਿੰਡ ਘਣਗਸ ਦਾ ਪੇਂਡੂ ਖੇਡ ਮੇਲਾ 19 ਤੋਂ
ਰਾੜਾ ਸਾਹਿਬ, 17 ਫਰਵਰੀ - 19 ਤੋਂ 21 ਫਰਵਰੀ ਤੱਕ ਪਿੰਡ ਘਣਗਸ 'ਚ ਪੇਂਡੂ
ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ 42, 47, 55, 62, 70 ਕਿਲੋ ਤੇ
ਕਬੱਡੀ ਇਕ ਪਿੰਡ ਓਪਨ, ਵਾਲੀਬਾਲ ਸ਼ੂਟਿੰਗ ਤੇ ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ।
ਕਬੱਡੀ ਉਪਨ ਦੀ ਟੀਮ ਨੂੰ ਪਹਿਲਾ ਇਨਾਮ 31000 ਰੁਪਏ ਤੇ ਦੂਸਰਾ 25000 ਰੁਪਏ ਨਕਦ
ਹੋਵੇਗਾ।
ਪਿੰਡ ਲਾਂਬੜਾ ਦਾ ਪੰਜਵਾਂ ਪੇਂਡੂ ਖੇਡ
ਮੇਲਾ
ਲਾਂਬੜਾ, 17 ਫਰਵਰੀ - ਪੰਜਵਾਂ ਪੇਂਡੂ ਖੇਡ ਮੇਲਾ ਪਿੰਡ ਲਾਂਬੜਾ 'ਚ ਚੱਲ
ਰਿਹਾ ਹੈ। ਇਸ ਖੇਡ ਮੇਲੇ ਦੌਰਾਨ 56 ਕਿਲੋ ਕਬੱਡੀ ਦੇ ਹੋਏ ਮੁਕਾਬਲਿਆਂ ਵਿਚ ਲਾਂਬੜਾ
ਦੀ ਝੰਡੀ ਰਹੀ, ਜਦੋਂ ਕਿ 67 ਕਿਲੋ ਕਬੱਡੀ ਦੇ ਫਾਈਨਲ ਮੁਕਾਬਲੇ ਲਈ ਲਾਂਬੜਾ ਅਤੇ
ਕਾਲਾ ਸੰਘਿਆਂ ਦੀਆਂ ਟੀਮਾਂ ਆਪਸ ਵਿਚ ਭਿੜਨਗੀਆਂ। ਪਿੰਡ ਪੱਧਰ ਓਪਨ ਦੇ ਮੁਕਾਬਲਿਆਂ
ਲਈ ਟੀਮਾਂ ਦੇ ਸੈਮੀਫਾਈਨਲ ਅਤੇ ਫਾਈਨਲ ਦੇ ਮੁਕਾਬਲੇ ਲਈ ਟੀਮਾਂ ਭਿੜਨਗੀਆਂ। ਇਸ
ਪੇਂਡੂ ਖੇਡ ਮੇਲੇ ਦੌਰਾਨ ਅੱਠ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦੇ ਖਿਡਾਰੀ ਕਬੱਡੀ ਦੀ
ਖੇਡ-ਖੇਡ ਕੇ ਆਪਣਾ ਲੋਹਾ ਮਨਵਾ ਕੇ ਖਿਤਾਬ ਜਿੱਤਣ ਲਈ ਆਪਸ ਵਿਚ ਭਿੜਨਗੇ। ਕਲੱਬ ਦੀ
ਜੇਤੂ ਟੀਮ ਨੂੰ ਗਾਇਕ ਕੇ. ਐਸ. ਮੱਖਣ ਵੱਲੋਂ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਦਿੱਤਾ
ਜਾਵੇਗਾ ਅਤੇ ਉਪ ਜੇਤੂ ਨੂੰ ਸੱਤਰ ਹਜ਼ਾਰ ਰੁਪਏ ਦਾ ਨਕਦ ਇਨਾਮ ਸੁਰਿੰਦਰ ਸਿੰਘ ਮਾਣਕ
ਅਤੇ ਅਮਰੀਕ ਸਿੰਘ ਵੱਲੋਂ ਦਿੱਤਾ ਜਾਵੇਗਾ। ਪਿੰਡ ਪੱਧਰ ਓਪਨ ਦੀ ਜੇਤੂ ਟੀਮ ਨੂੰ
ਇਕਵੰਜਾ ਹਜ਼ਾਰ ਰੁਪਏ ਦਾ ਇਨਾਮ ਲੱਖਾਂ ਗਾਜਪੁਰੀਆ, ਗੁਰਬੇਨ ਸਿੰਘ ਢਿੱਲੋਂ ਅਤੇ
ਦਲਬੀਰ ਸਿੰਘ ਖਹਿਰਾ ਵੱਲੋਂ ਦਿੱਤਾ ਜਾਵੇਗਾ। ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ
ਇਨਾਮ ਦੀ ਵੰਡ ਮਨਪ੍ਰੀਤ ਸਿੰਘ ਬਾਦਲ ਕਰਨਗੇ ਅਤੇ ਸ਼ਾਮ ਸਮੇਂ ਗਾਇਕ ਸਰਬਜੀਤ ਚੀਮਾ ਦਾ
ਖੁੱਲ੍ਹਾ ਅਖਾੜਾ ਲੱਗੇਗਾ।
6ਵਾਂ ਕਬੱਡੀ ਗੋਲਡ ਕੱਪ 23 ਨੂੰ
ਕਪੂਰਥਲਾ, 17 ਫਰਵਰੀ - ਗੁਰੂ ਨਾਨਕ ਸਟੇਡੀਅਮ ਕਪੂਰਥਲਾ 'ਚ 6ਵਾਂ ਕਬੱਡੀ
ਗੋਲਡ ਕੱਪ 23 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਛੇਵੇਂ ਕਬੱਡੀ ਗੋਲਡ ਕੱਪ ਵਿਚ
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖੀ ਲੱਖਣ ਕੇ ਪੱਡਾ ਨੂੰ ਇਨੋਵਾ ਗੱਡੀ ਨਾਲ ਤੇ
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਰਣ ਸਿੰਘ ਮਾਣਾ ਰਾਮਪੁਰ ਨੂੰ ਸਕਾਰਪਿਓ ਗੱਡੀ ਨਾਲ
ਤੇ ਸਿਕੰਦਰ ਕਾਂਜਲੀ, ਤਾਊ ਧੁਗਾਂ ਵਾਲਾ, ਅਮਨ ਪੱਤੜ, ਜੱਗਾ ਫਿਆਲੀ, ਕਾਲੂ ਕਾਲਾ
ਸੰਘਿਆਂ ਦਾ ਬੁਲਟ ਮੋਟਰਸਾਈਕਲਾਂ ਨਾਲ ਸਨਮਾਨ ਹੋਵੇਗਾ। ਜਿਸ ਵਿਚ 8 ਅੰਤਰਰਾਸ਼ਟਰੀ
ਪੱਧਰ ਦੀਆਂ ਟੀਮਾਂ ਭਾਗ ਲੈਣਗੀਆਂ ਤੇ ਨੌਜਵਾਨ ਦਿਲਾਂ ਦੀ ਧੜਕਣ ਤੇ ਉੱਘੇ ਗਾਇਕ ਬੱਬੂ
ਮਾਨ ਦਾ ਖੁੱਲ੍ਹਾ ਅਖਾੜਾ ਲੱਗੇਗਾ।
ਪਿੰਡ ਫ਼ਤਹਿਗੜ੍ਹ ਛੰਨਾ ਦਾ ਖੇਡ ਮੇਲਾ
ਸਮਾਪਤ
ਸਮਾਣਾ, 16 ਫਰਵਰੀ - ਪਿੰਡ ਫ਼ਤਹਿਗੜ੍ਹ ਛੰਨਾ 'ਚ ਪੇਂਡੂ ਖੇਡ ਮੇਲਾ ਕਰਵਾਇਆ
ਗਿਆ। ਇਸ ਪੇਂਡੂ ਖੇਡ ਮੇਲੇ ਵਿਚ ਵੱਖ-ਵੱਖ ਪਿੰਡਾਂ ਦੀਆਂ ਪੰਜਾਹ ਤੋਂ ਵੱਧ ਟੀਮਾਂ
ਨੇ ਭਾਗ ਲਿਆ। 42 ਕਿਲੋ ਕਬੱਡੀ ਦੇ ਮੁਕਾਬਲੇ ਵਿਚ ਪਹਾੜਪੁਰ ਨੇ ਪਹਿਲਾ ਅਤੇ
ਫ਼ਤਹਿਗੜ੍ਹ ਛੰਨਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ 47 ਕਿਲੋ ਦੀ ਕਬੱਡੀ
ਵਿਚ ਨਾਭਾ ਨੂੰ ਪਹਿਲਾ, ਪਹਾੜਪੁਰ ਨੂੰ ਦੂਜਾ, 57 ਕਿਲੋ ਵਿਚ ਫ਼ਤਹਿਗੜ੍ਹ ਛੰਨਾ ਨੂੰ
ਪਹਿਲਾ, ਝਨੇੜੀ ਨੂੰ ਦੂਜਾ, 60 ਕਿਲੋ ਵਿਚ ਘਰਾਚੋਂ ਨੂੰ ਪਹਿਲਾ, ਭੁਟਾਲ ਕਲਾਂ ਨੂੰ
ਦੂਜਾ, 65 ਕਿਲੋ ਵਿਚ ਫਤਹਿਗੜ੍ਹ ਛੰਨਾ ਨੇ ਪਹਿਲਾ ਅਤੇ ਮਿਆਲਾਂ ਪਿੰਡ ਨੂੰ ਦੂਜਾ
ਸਥਾਨ ਮਿਲਿਆ। ਵਾਲੀਬਾਲ ਸ਼ੂਟਿੰਗ ਵਿਚ ਗੁੱਜਰਾਂ ਨੇ ਪਹਿਲਾ ਅਤੇ ਗਾਜੇਵਾਸ ਨੇ ਦੂਸਰਾ
ਸਥਾਨ ਹਾਸਿਲ ਕੀਤਾ। ਇੱਕ ਪਿੰਡ ਓਪਨ ਵਿਚ ਕਕਰਾਲਾ ਨੇ ਪਹਿਲਾ ਅਤੇ ਝਨੇੜੀ ਨੇ ਦੂਜਾ
ਸਥਾਨ ਹਾਸਿਲ ਕੀਤਾ। ਇਸ ਖੇਡ ਮੇਲੇ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਟਿਆਲਾ
ਡਾ. ਜਸਵੰਤ ਸਿੰਘ ਨੇ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਪਿੰਡ ਦੇ ਵਿਕਾਸ ਲਈ ਢਾਈ
ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦਿੱਤਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ
ਜ਼ਿਲ੍ਹਾ ਜਨਰਲ ਸਕੱਤਰ ਅਤੇ ਬਾਬਾ ਸੰਗਤ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਫ਼ਤਹਿਗੜ੍ਹ
ਛੰਨਾ ਦੇ ਪ੍ਰਧਾਨ ਭਾਈ ਰਾਜਿੰਦਰ ਸਿੰਘ ਨੇ ਸਾਬਤ ਸੂਰਤ ਖਿਡਾਰੀਆਂ ਨੂੰ ਦੋ-ਦੋ ਕਿਲੋ
ਦੇਸੀ ਘਿਓ ਨਾਲ ਸਨਮਾਨਿਤ ਕੀਤਾ। ਸ੍ਰੀਮਤੀ ਪ੍ਰਨੀਤ ਕੌਰ ਨੇ ਗਿਆਰਾਂ ਲੱਖ ਰੁਪਏ ਦੀ
ਗ੍ਰਾਂਟ ਪਿੰਡ ਨੂੰ ਭੇਜੀ।
20ਵਾਂ ਪੁਰੇਵਾਲ ਖੇਡ ਮੇਲਾ 20 ਤੋਂ
ਬੰਗਾ, 15 ਫਰਵਰੀ - 20ਵਾਂ ਪੁਰੇਵਾਲ ਖੇਡ ਮੇਲਾ 20-21 ਫਰਵਰੀ ਨੂੰ
ਹਕੀਮਪੁਰ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਹਲਟ ਦੌੜ, ਗੱਡੀਆਂ ਦੀ
ਦੌੜ, ਕੁੱਤਿਆਂ ਦੀ ਦੌੜ, ਰੱਸਾਕਸ਼ੀ, ਘੋੜ ਦੌੜ ਅਤੇ ਐਥਲੈਟਿਕਸ ਮੁਕਾਬਲੇ ਹੋਣਗੇ। ਇਸ
ਤੋਂ ਇਲਾਵਾ ਪੁਰੇਵਾਲ ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਦੋਹਾਂ ਫੈਡਰੇਸ਼ਨਾਂ ਦੀਆਂ
ਚੋਟੀ ਦੀਆਂ ਅੱਠ-ਅੱਠ ਟੀਮਾਂ ਭਾਗ ਲੈਣਗੀਆਂ। ਜੇਤੂ ਟੀਮ ਨੂੰ 1 ਲੱਖ 51 ਹਜ਼ਾਰ ਰੁਪਏ
ਅਤੇ ਉਪ ਜੇਤੂ ਟੀਮ ਨੂੰ 1 ਲੱਖ ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਮਹਾਭਾਰਤ ਕੇਸਰੀ
ਕੁਸ਼ਤੀ ਮੁਕਾਬਲੇ ਦੇ ਜੇਤੂ ਪਹਿਲਵਾਨ ਨੂੰ 1 ਲੱਖ 1 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ।
ਇਨਾਮਾਂ ਦੀ ਵੰਡ 22 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਕਰਨਗੇ।
ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ 'ਚ ਬੱਧਨੀ
ਕਲਾਂ ਦੀ ਟੀਮ ਜੇਤੂ
ਬੱਧਨੀ ਕਲਾਂ, 15 ਫਰਵਰੀ - ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਬੱਧਨੀ ਕਲਾਂ
'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਅਖੀਰਲੇ ਦਿਨ 65 ਕਿਲੋ ਭਾਰ ਦੇ ਫਾਈਨਲ
ਮੁਕਾਬਲੇ ਵਿਚ ਬੱਧਨੀ ਖੁਰਦ ਦੀ ਟੀਮ ਨੇ ਰਾਉਕੇ ਕਲਾਂ ਦੀ ਟੀਮ ਨੂੰ ਹਰਾ ਕੇ ਕੱਪ
'ਤੇ ਕਬਜ਼ਾ ਕੀਤਾ। 55 ਕਿਲੋ ਭਾਰ 'ਚ ਬੁਰਜ ਫਤਹਿਗੜ੍ਹ ਦੀ ਟੀਮ ਪਹਿਲੇ ਤੇ ਸ਼ਿਵਪੁਰੀ
ਲੋਪੋ ਦੀ ਟੀਮ ਦੂਸਰੇ ਨੰਬਰ ਤੇ ਰਹੀ। ਓਪਨ ਪਿੰਡ ਵਾਰ ਦੀਆਂ 30 ਟੀਮਾਂ 'ਚੋਂ ਬਾਬਾ
ਹੀਰਾ ਲਾਲ ਕਲੱਬ ਦੌਧਰ ਪਹਿਲੇ ਤੇ ਤੇਜ਼ ਕਲੱਬ ਰੋਡੇ ਦੂਸਰੇ ਨੰਬਰ 'ਤੇ ਰਹੀ।
ਕੁਮੈਂਟਰੀ ਦੀ ਭੂਮਿਕਾ ਅਮਨਾ ਲੋਪੋ ਤੇ ਰੈਫਰੀ ਦੀ ਭੂਮਿਕਾ ਨਿਰਮਲ ਸਿੰਘ ਨੇ ਬਾਖੂਬੀ
ਨਿਭਾਈ।
ਪਿੰਡ ਭਲੂਰ ਦਾ ਤਿੰਨ ਦਿਨਾ ਖੇਡ ਮੇਲਾ
ਸ਼ੁਰੂ
ਨੱਥੂਵਾਲਾ ਗਰਬੀ, 15 ਫਰਵਰੀ - ਤਿੰਨ ਰੋਜ਼ਾ ਕਬੱਡੀ ਖੇਡ ਮੇਲਾ ਨੱਥੂਵਾਲਾ
ਗਰਬੀ ਦੇ ਨੇੜਲੇ ਪਿੰਡ ਭਲੂਰ 'ਚ ਚੱਲ ਰਿਹਾ ਹੈ। ਇਸ ਉਪਰੰਤ 45 ਕਿਲੋ ਵਰਗ ਵਿਚ 32
ਟੀਮਾਂ ਨੇ ਸ਼ਿਰਕਤ ਕੀਤੀ ਅਤੇ ਪਹਿਲਾ ਮੈਚ ਪਿੰਡ ਮੱਲ੍ਹਾ ਅਤੇ ਸਮਾਲਸਰ ਦੀਆਂ ਟੀਮਾਂ
ਵਿਚਕਾਰ ਹੋਇਆ। ਕੁਮੈਂਟਰੀ ਬਸੰਤ ਸਿੰਘ ਅਤੇ ਰੈਫਰੀ ਸਤਪਾਲ ਸੱਤਵਾ ਨੇ ਕੀਤੀ।
ਜਥੇਦਾਰ ਅਮਰ ਸਿੰਘ ਯਾਦਗਾਰੀ ਮੈਮੋਰੀਅਲ
ਕਬੱਡੀ ਕੱਪ 18 ਤੋਂ
ਢਿਲਵਾਂ, 15 ਫਰਵਰੀ - ਪਿੰਡ ਧਾਲੀਵਾਲ ਬੇਟ 'ਚ 18 ਤੋਂ 20 ਫਰਵਰੀ ਤੱਕ
ਜਥੇਦਾਰ ਅਮਰ ਸਿੰਘ ਯਾਦਗਾਰੀ ਮੈਮੋਰੀਅਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।
ਟੂਰਨਾਮੈਂਟ ਵਿਚ ਕਬੱਡੀ ਓਪਨ ਪਿੰਡ ਪੱਧਰ ਤੋਂ ਇਲਾਵਾ 70 ਕਿਲੋ, 63 ਕਿਲੋ, 45 ਕਿਲੋ
ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਖੱਬੇ ਰਾਜਪੂਤਾਂ ਦਾ ਖੇਡ ਮੇਲਾ ਸ਼ੁਰੂ
ਬਾਬਾ ਬਕਾਲਾ, 15 ਫਰਵਰੀ - ਬਾਬਾ ਬਕਾਲਾ ਉਪ ਮੰਡਲ ਦੇ ਪਿੰਡ ਖੱਬੇ ਰਾਜਪੂਤਾਂ
'ਚ ਸਾਲਾਨਾ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਦਘਾਟਨੀ
ਫੁੱਟਬਾਲ ਮੈਚ ਵਿਚ ਛੱਜਲਵੱਡੀ ਦੀ ਟੀਮ ਨੇ ਹਰਪੁਰਾ ਨੂੰ 1-0 ਦੇ ਫਰਕ ਨਾਲ ਹਰਾਇਆ।
ਤਲਵੰਡੀ ਦਸੌਂਧਾ ਸਿੰਘ ਅਤੇ ਖੁਜਾਲਾ ਦੀਆਂ ਫੁੱਟਬਾਲ ਦੀਆਂ ਟੀਮਾਂ ਵਿਚਾਲੇ ਵੀ ਫਸਵਾਂ
ਮੁਕਾਬਲਾ ਹੋਇਆ।
ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕਸ 19 ਤੋਂ
ਡੇਹਲੋਂ, 15 ਫਰਵਰੀ - ਡੇਹਲੋਂ ਦੇ ਨੇੜਲੇ ਪਿੰਡ ਕਿਲ੍ਹਾ ਰਾਏਪੁਰ ਦੀਆਂ
ਪੇਂਡੂ ਉਲੰਪਿਕਸ 19 ਤੋਂ 21 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ। 18 ਫਰਵਰੀ ਨੂੰ
ਬੈਲ ਗੱਡੀਆਂ ਦੀਆਂ ਹੀਟਾਂ ਟਾਈਮ ਵਾਲੀਆਂ (ਸਿੰਗਲ) ਹੋਣਗੀਆਂ ਜਦਕਿ ਖੇਡਾਂ ਦਾ ਰਸਮੀ
ਉਦਘਾਟਨ 19 ਫਰਵਰੀ ਨੂੰ ਬਿਕਰਮ ਸਿੰਘ ਮਜੀਠੀਆ ਕਰਨਗੇ। ਖੇਡਾਂ ਦੇ ਆਖਰੀ ਦਿਨ 21
ਫਰਵਰੀ ਨੂੰ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ
ਸ਼ਿਰਕਿਤ ਕਰਕੇ ਇਨਾਮਾਂ ਦੀ ਵੰਡ ਕਰਨਗੇ। ਕਬੱਡੀ ਇਕ ਪਿੰਡ ਓਪਨ ਵਿਚੋਂ ਜੇਤੂ ਟੀਮ
ਨੂੰ 51 ਹਜ਼ਾਰ ਅਤੇ ਉਪ ਜੇਤੂ ਨੂੰ 31 ਹਜ਼ਾਰ, ਹਾਕੀ ਵਿਚੋਂ ਜੇਤੂ ਟੀਮ ਨੂੰ 31 ਹਜ਼ਾਰ
ਅਤੇ ਉਪ ਜੇਤੂ ਨੂੰ 21 ਹਜ਼ਾਰ, ਬੈਲ ਗੱਡੀਆਂ ਵਿਚੋਂ ਜੇਤੂ ਨੂੰ 51 ਹਜ਼ਾਰ, ਦੂਸਰੇ
ਨੰਬਰ 'ਤੇ ਆਉਣ ਵਾਲੀ ਬੈਲ ਗੱਡੀ ਨੂੰ 41 ਹਜ਼ਾਰ, ਤੀਸਰੇ ਨੰਬਰ 'ਤੇ ਆਉਣ ਵਾਲੀ ਬੈਲ
ਗੱਡੀ ਨੂੰ 31 ਹਜ਼ਾਰ ਅਤੇ ਚੌਥੇ ਸਥਾਨ 'ਤੇ ਆਉਣ ਵਾਲੀ ਬੈਲ ਗੱਡੀ ਨੂੰ 21 ਹਜ਼ਾਰ ਦੀ
ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਚਾਰ ਦਿਨ ਚੱਲਣ ਵਾਲੇ ਇਸ ਖੇਡ ਮੇਲੇ 'ਚ
ਵੱਖ-ਵੱਖ ਖੇਡਾਂ ਤੇ ਕਰਤੱਬ ਵੇਖਣਯੋਗ ਹੋਣਗੇ। 19 ਫਰਵਰੀ ਤੋਂ 21 ਫਰਵਰੀ ਤਿੰਨੋਂ
ਦਿਨ ਰੰਗਾ-ਰੰਗ ਪ੍ਰੋਗਰਾਮ ਹੋਵੇਗਾ। ਖੇਡਾਂ ਦਾ ਪੀ. ਟੀ. ਸੀ. ਚੈਨਲ ਤੋਂ ਸਿੱਧਾ
ਪ੍ਰਸਾਰਣ ਕੀਤਾ ਜਾਵੇਗਾ।
ਅੰਤਰਰਾਸ਼ਟਰੀ ਕਬੱਡੀ ਕੱਪ ਮੁਕਾਬਲੇ 21
ਤੋਂ ਕਟਾਣੀ ਕਲਾਂ 'ਚ
ਕੁਹਾੜਾ, 14 ਫਰਵਰੀ - ਸ: ਬਹਾਦਰ ਸ: ਕਰਤਾਰ ਸਿੰਘ ਯਾਦਗਾਰੀ ਅੰਤਰਰਾਸ਼ਟਰੀ
ਕਬੱਡੀ ਕੱਪ ਮੁਕਾਬਲੇ ਕਟਾਣੀ ਕਲਾਂ 'ਚ 21-22 ਫ਼ਰਵਰੀ ਨੂੰ ਕਰਵਾਏ ਜਾ ਰਹੇ ਹਨ।
ਜਿਨ੍ਹਾਂ ਵਿਚ ਅਲੰਕਾਰ ਟੋਨੀ ਕਲੱਬ ਕੁੱਬੇ, ਯੂਨੀਈਟਡ ਸਪੋਰਟਸ ਕਲੱਬ ਘੱਲ ਕਲਾਂ,
ਸ੍ਰੀ ਹਰਗੋਬਿੰਦ ਕਲੱਬ ਟਾਂਡੀ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੰਗੂਵਾਲ, ਰਾਮਦਾਸ
ਸਪੋਰਟਸ ਕਲੱਬ ਅੰਮ੍ਰਿਤਸਰ, ਸ੍ਰੀ ਹਰਗੋਬਿੰਦ ਕਲੱਬ ਹੁਸ਼ਿਆਰਪੁਰ, ਫ਼ਤਹਿਗੜ੍ਹ ਸਪੋਰਟਸ
ਕਲੱਬ ਫ਼ਤਹਿਗੜ੍ਹ ਸਾਹਿਬ, ਹੈਰੀਟੇਜ਼ ਸਪੋਰਟਸ ਐਂਡ ਕਲਚਰਲ ਕਲੱਬ ਕਪੂਰਥਲਾ, ਕਬੱਡੀ
ਅਕੈਡਮੀਆਂ ਦੇ ਮੁਕਾਬਲੇ ਹੋਣਗੇ।
ਪੰਜਾਬੀ 'ਵਰਸਿਟੀ ਦੇ ਗੱਭਰੂਆਂ ਅਤੇ
ਮੁਟਿਆਰਾਂ ਦੀ ਬੱਲੇ ਬੱਲੇ
ਪਟਿਆਲਾ, 14 ਫਰਵਰੀ - ਕੁਲ ਹਿੰਦ ਅੰਤਰ 'ਵਰਸਿਟੀ ਬੇਸਬਾਲ ਚੈਂਪੀਅਨਸ਼ਿਪ
ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿਚ ਪੰਜਾਬੀ
ਯੂਨੀਵਰਸਿਟੀ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਕੁਲ ਹਿੰਦ ਅੰਤਰ ਵਰਸਿਟੀ ਬੇਸਬਾਲ
ਚੈਂਪੀਅਨਸ਼ਿਪ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਇਸ ਚੈਂਪੀਅਨਸ਼ਿਪ ਦੇ ਦੋਨਾਂ ਵਰਗਾਂ
'ਚ ਮੇਜ਼ਬਾਨ ਯੂਨੀਵਰਸਿਟੀ ਦੀਆਂ ਟੀਮਾਂ ਨੇ ਆਪਣੇ ਸਾਰੇ ਲੀਗ ਮੁਕਾਬਲੇ ਜਿੱਤ ਕੇ
ਖਿਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ।
ਮੰਨਣ 'ਚ ਕਬੱਡੀ ਟੂਰਨਾਮੈਂਟ 16 ਤੋਂ
ਕਾਲਾ ਸੰਘਿਆਂ, 14 ਫਰਵਰੀ - 16-17 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਪਿੰਡ
ਮੰਨਣ ਜ਼ਿਲ੍ਹਾ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ ਪਿੰਡ ਪੱਧਰ
ਖੁੱਲ੍ਹਾ ਭਾਰ, 65 ਕਿਲੋ ਅਤੇ 55 ਕਿਲੋ ਭਾਰ ਦੇ ਜ਼ਬਰਦਸਤ ਮੁਕਾਬਲੇ ਕਰਵਾਏ ਜਾਣਗੇ।
ਮਿਤੀ 18 ਫਰਵਰੀ ਨੂੰ ਦਮਦਾਰ ਆਵਾਜ਼ ਦੇ ਮਾਲਕ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਅਤੇ
ਬੀ. ਐਸ. ਬੱਲੀ ਕੱਵਾਲ ਪਾਸਲੇ ਵਾਲੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।
ਮੋਹਨਪੁਰ ਕਬੱਡੀ ਕੱਪ 18 ਤੋਂ
ਖੰਨਾ, 14 ਫਰਵਰੀ - ਪਿੰਡ ਮੋਹਨਪੁਰ 'ਚ 18 ਫਰਵਰੀ ਨੂੰ ਕਬੱਡੀ ਕੱਪ
ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ ਕਲੱਬ ਇਕ ਪਿੰਡ ਓਪਨ (ਇਕ ਖਿਡਾਰੀ ਬਾਹਰਲਾ),
ਸਲੋ ਰੇਸ ਅਤੇ ਤਾਸ਼ ਸੀਪ ਦੇ ਮੁਕਾਬਲੇ ਹੋਣਗੇ। ਕਲੱਬ ਵੱਲੋਂ ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਮੱਤਾ ਗੁਰਦਾਸਪੁਰੀਆ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਦਰਸ਼ਕਾਂ ਅਤੇ
ਖਿਡਾਰੀਆਂ ਦੇ ਚਿੱਤ ਪ੍ਰਚਾਵੇ ਲਈ ਗਾਇਕ ਮੁਹੰਮਦ ਸਦੀਕ, ਦੀਪ ਢਿੱਲੋਂ ਅਤੇ ਜਾਸਮੀਨ
ਜੱਸੀ ਦਾ ਅਖਾੜਾ ਲੱਗੇਗਾ।
ਕਬੱਡੀ ਮੁਕਾਬਲੇ 'ਚ ਦਸਮੇਸ਼ ਕਲੱਬ ਨਕੋਦਰ
ਦੀ ਸਰਦਾਰੀ
ਫਿਲੌਰ, 14 ਫਰਵਰੀ - 3 ਰੋਜ਼ਾ 8ਵਾਂ ਇੰਟਰਨੈਸ਼ਨਲ ਕਬੱਡੀ ਕੱਪ ਫਿਲੌਰ ਦੇ
ਨੇੜਲੇ ਪਿੰਡ ਮੁਠੱਡਾ ਕਲਾਂ 'ਚ ਕਰਵਾਇਆ ਗਿਆ। ਕਬੱਡੀ ਮੁਕਾਬਲੇ ਵਿੱਚ ਦਸਮੇਸ਼ ਕਲੱਬ
ਨਕੋਦਰ ਪਹਿਲੇ ਸਥਾਨ 'ਤੇ ਰਿਹਾ ਜਿਸ ਨੂੰ 1 ਲੱਖ ਰੁਪਏ ਅਤੇ ਲਿੱਤਰਾਂ ਦੀ ਟੀਮ, ਜੋ
ਦੂਸਰੇ ਸਥਾਨ 'ਤੇ ਰਹੀ, ਨੂੰ 65 ਹਜ਼ਾਰ ਰੁਪਏ ਭੇਟ ਕੀਤੇ ਗਏ। ਇਸ ਮੌਕੇ ਉਘੇ ਕਲਾਕਾਰ
ਮਨਮੋਹਨ ਵਾਰਿਸ ਅਤੇ ਜੈਜ਼ੀ ਬੈਂਸ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕ ਨੱਚਣ ਲਾ
ਦਿੱਤੇ।
ਅੰਬੀ ਕਲੱਬ ਮੋਗਾ ਜੇਤੂ
ਜਗਰਾਉਂ, 13 ਫਰਵਰੀ - 6ਵੇਂ ਯੂ.ਕੇ. ਗੋਲਡ ਕਬੱਡੀ ਕੱਪ ਦੇ ਫਾਈਨਲ
ਮੁਕਾਬਲਿਆਂ 'ਚ ਅੰਬੀ ਕਲੱਬ ਮੋਗਾ ਨੇ ਹਰਜੀਤ ਤਲਵਾਰ ਕਲੱਬ ਨੂੰ ਹਰਾ ਕੇ ਗੋਲਡ ਕੱਪ
ਅਤੇ ਇਕ ਲੱਖ ਰੁਪਏ 'ਤੇ ਕਬਜ਼ਾ ਕਰ ਲਿਆ। ਪਿੰਡ ਵਾਰ ਓਪਨ ਦੇ ਹੋਏ ਮੁਕਾਬਲਿਆਂ 'ਚ
ਬਾਬਾ ਰੋਡੂ ਕਲੱਬ ਕਾਉਂਕੇ ਕਲਾਂ ਜੇਤੂ ਰਹੀ, ਜਦਕਿ ਗਿਆਨੀ ਕਲੱਬ ਜੰਡੀ ਨੂੰ ਉਪ ਜੇਤੂ
ਕਰਾਰ ਦਿੱਤਾ ਗਿਆ। ਬਾਸਕਿਟਬਾਲ ਦੇ ਮੈਚਾਂ ਤੋਂ ਇਲਾਵਾ ਲੜਕੀਆਂ ਦਾ ਸ਼ੋਅ ਮੈਚ ਵੀ
ਕਰਵਾਇਆ ਗਿਆ।
ਨਿੰਮਾ ਯਾਦਗਾਰੀ ਕਬੱਡੀ ਕੱਪ 'ਤੇ ਰਾੜਾ
ਸਾਹਿਬ ਅਕੈਡਮੀ ਕਾਬਜ਼
ਡੇਹਲੋਂ, 13 ਫਰਵਰੀ - ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ ਦੇ ਪਹਿਲੇ
ਸੈਮੀਫਾਈਨਲ ਮੈਚ ਦੌਰਾਨ ਹਰਜੀਤ ਕਲੱਬ ਬਾਜਾਖਾਨਾਂ ਮੋਗਾ ਨੇ ਅੰਬੀ ਹਠੂਰ ਕਲੱਬ
ਜਗਰਾਉਂ ਨੂੰ ਹਰਾਇਆ ਜਦਕਿ ਦੂਸਰੇ ਸੈਮੀਫਾਈਨਲ ਮੈਚ ਸੰਤ ਈਸ਼ਰ ਸਿੰਘ ਅਕੈਡਮੀ ਰਾੜਾ
ਸਾਹਿਬ ਨੂੰ ਮਾਤ ਦਿੱਤੀ। ਕਬੱਡੀ 70 ਕਿੱਲੋ ਦੇ ਮੈਚ ਵਿੱਚੋਂ ਜੋਧਾਂ ਦੀ ਟੀਮ ਨੇ
ਕਾਲਖ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ ਕੱਪ ਦੌਰਾਨ ਕੁੜੀਆਂ
ਦੇ ਖੇਡੇ ਗਏ ਸ਼ੋਅ ਮੈਚ ਵਿੱਚੋਂ ਜਗਤਪੁਰ ਅਕੈਡਮੀ ਨੇ ਕਪੂਰਥਲਾ ਕਲੱਬ ਨੂੰ ਹਰਾਇਆ।
ਫਾਈਨਲ ਮੈਚ ਦੌਰਾਨ ਸੰਤ ਈਸ਼ਰ ਸਿੰਘ ਅਕੈਡਮੀ ਰਾੜਾ ਸਾਹਿਬ ਅਤੇ ਹਰਜੀਤ ਕਲੱਬ
ਬਾਜਾਖਾਨਾਂ ਵਿੱਚ ਫਸਵਾਂ ਮੁਕਾਬਲਾ ਹੋਇਆ ਜਿਸ ਵਿਚ ਸੰਤ ਈਸ਼ਰ ਸਿੰਘ ਅਕੈਡਮੀ ਨੇ
ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਕਬੱਡੀ ਦੀ ਕੁਮੈਂਟਰੀ ਦੀ ਭੂਮਿਕਾ ਗੁਰਪ੍ਰੀਤ ਸਿੰਘ
ਬੇਰਕਲਾਂ, ਹਰਜੋਤ ਸਿਹੌੜਾ ਨੇ ਬਾਖੂਬੀ ਨਿਭਾਈ।
ਤਿੰਨ ਰੋਜ਼ਾ ਕਬੱਡੀ ਕੱਪ
ਟੂਰਨਾਮੈਂਟ
ਬੱਧਨੀ ਕਲਾਂ, 13 ਫਰਵਰੀ - ਤਿੰਨ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ ਪਿੰਡ
ਬੱਧਨੀ ਖੁਰਦ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਜੇ ਦਿਨ 42 ਕਿਲੋ ਭਾਰ ਦੀਆਂ
40 ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਭਿੰਡਰ ਦੀ ਟੀਮ ਨੇ ਸੱਦਾ ਸਿੰਘ ਦੀ ਟੀਮ ਨੂੰ
ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ। ਅੰਡਰ 35 ਕਿਲੋ ਭਾਰ ਵਿਚ ਸਮਾਧ ਭਾਈ ਦੀ ਟੀਮ
ਇੰਦਗੜ੍ਹ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ।
ਲਾਂਬੜਾ ਦਾ ਪੰਜਵਾਂ ਪੇਂਡੂ ਖੇਡ ਮੇਲਾ 16
ਤੋਂ
ਲਾਂਬੜਾ, 13 ਫਰਵਰੀ - ਪੰਜਵਾਂ ਪੇਂਡੂ ਖੇਡ ਮੇਲਾ 16 ਤੋਂ 18 ਫਰਵਰੀ ਤੱਕ
ਲਾਂਬੜਾ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਅਖੀਰਲੇ ਦਿਨ ਅੱਠ ਅੰਤਰਰਾਸ਼ਟਰੀ
ਕਲੱਬਾਂ ਦੇ ਕਬੱਡੀ ਖਿਡਾਰੀ ਆਪਣੀ ਸੁਚੱਜੀ ਖੇਡ ਦਾ ਪ੍ਰਦਰਸ਼ਨ ਕਰਨਗੇ। ਕਲੱਬ ਦੀ ਜੇਤੂ
ਟੀਮ ਨੂੰ ਇਕ ਲੱਖ ਰੁਪਏ ਇਨਾਮ ਅਤੇ ਦੂਸਰਾ ਇਨਾਮ ਪਜੱਤਰ ਹਜ਼ਾਰ ਰੁਪਏ ਅਤੇ ਪਿੰਡ
ਪੱਧਰ ਓਪਨ ਦਾ ਪਹਿਲਾ ਇਨਾਮ ਇਕਵੰਜਾ ਹਜ਼ਾਰ ਰੁਪਏ ਦਿੱਤਾ ਜਾਵੇਗਾ।
ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ
ਸ਼ੁਰੂ
ਬੱਧਨੀ ਕਲਾਂ, 12 ਫਰਵਰੀ - 11ਵਾਂ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਪਿੰਡ
ਬੱਧਨੀ ਖੁਰਦ 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਟੂਰਨਾਮੈਂਟ ਧੰਨ ਧੰਨ ਬਾਬਾ ਉਤਮ
ਸਿੰਘ ਜੀ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਉਦਘਾਟਨੀ ਮੈਚ ਵਿਚ 35 ਕਿੱਲੋ ਵਿਚ
ਪਿੰਡ ਲੋਪੋ ਦੀ ਟੀਮ ਨੇ ਕਪੂਰੇ ਦੀ ਟੀਮ ਨੂੰ ਹਰਾਇਆ। 35 ਕਿੱਲੋ ਦੀਆਂ 60 ਟੀਮਾਂ
ਨੇ ਇਸ ਟੂਰਨਾਮੈਂਟ 'ਚ ਹਿੱਸਾ ਲਿਆ। ਰੈਫਰੀ ਦੀ ਭੂਮਿਕਾ ਨਿਰਮਲ ਸਿੰਘ ਅਤੇ ਕੁਮੈਂਟਰੀ
ਦੀ ਭੂਮਿਕਾ ਬੂਟਾ ਖਾਨ ਆਲਮਵਾਲਾ ਨੇ ਨਿਭਾਈ।
ਖੱਬੇ ਰਾਜਪੂਤਾਂ ਦਾ ਖੇਡ ਮੇਲਾ 14 ਤੋਂ
ਬਾਬਾ ਬਕਾਲਾ, 12 ਫਰਵਰੀ - 14 ਤੋਂ 17 ਫਰਵਰੀ ਤੱਕ ਪਿੰਡ ਖੱਬੇ ਰਾਜਪੂਤਾਂ
(ਤਹਿਸੀਲ ਬਾਬਾ ਬਕਾਲਾ) 'ਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਮੋਰੀਅਲ 35ਵਾਂ
ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਮੁਠੱਡਾ ਕਲਾਂ 'ਚ ਅੰਤਰਰਾਸ਼ਟਰੀ ਕਬੱਡੀ
ਕੱਪ ਸ਼ੁਰੂ
ਗੁਰਾਇਆ, 12 ਫਰਵਰੀ - ਅੰਤਰਰਾਸ਼ਟਰੀ ਕਬੱਡੀ ਕੱਪ ਮੁਠੱਡਾ ਕਲਾਂ 'ਚ ਸ਼ੁਰੂ
ਹੋ ਗਿਆ ਹੈ। ਪਹਿਲੇ ਦਿਨ ਕਬੱਡੀ ਦੇ ਦਿਲਕਸ਼ ਮੁਕਾਬਲੇ ਹੋਏ।
ਚੱਕ ਕੰਨੀਆਂ ਕਲਾਂ ਦਾ ਖੇਡ ਮੇਲਾ 16 ਤੋਂ
ਕਿਸ਼ਨਪੁਰਾ ਕਲਾਂ, 12 ਫਰਵਰੀ - 16 ਤੋਂ 18 ਫਰਵਰੀ ਤੱਕ ਪਿੰਡ ਚੱਕ ਕੰਨੀਆਂ
ਕਲਾਂ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। 16 ਫਰਵਰੀ ਨੂੰ ਵਾਲੀਵਾਲ ਸਮੈਸਿੰਗ (ਪਿੰਡ
ਪੱਧਰ), ਵਾਲੀਵਾਲ ਸਮੈਸਿੰਗ (ਲੜਕੀਆਂ ਆਲ ਓਪਨ), ਕਬੱਡੀ 35 ਕਿਲੋ ਅਤੇ ਕੁੱਤਿਆਂ
ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। 17 ਫਰਵਰੀ ਨੂੰ ਕਬੱਡੀ 55 ਕਿਲੋ, ਕਬੱਡੀ 62 ਕਿਲੋ,
ਟਰਾਲੀ ਬੈਕ ਅਤੇ ਰੱਸਾਕਸੀ, 18 ਫਰਵਰੀ ਨੂੰ ਕਬੱਡੀ ਓਪਨ ਅਤੇ ਕਬੱਡੀ ਆਲ ਓਪਨ (ਲੜਕੀਆਂ)
ਅਤੇ ਅਕੈਡਮੀਆਂ ਦੇ ਸ਼ੋਅ ਮੈਚ ਕਰਵਾਏ ਜਾਣਗੇ।
ਵਿਸ਼ਵ ਹਾਕੀ ਕੱਪ ਟੂਰਨਾਮੈਂਟ ਲਈ ਇੰਗਲੈਂਡ
ਦੀ ਟੀਮ ਨਹੀਂ ਰਾਜ਼ੀ
ਨਵੀਂ ਦਿੱਲੀ, 12 ਫਰਵਰੀ - ਵਿਸ਼ਵ ਕੱਪ ਹਾਕੀ ਟੂਰਨਾਮੈਂਟ ਜੋ ਕਿ ਦਿੱਲੀ ਦੇ
ਮੇਜਰ ਧਿਆਨ ਚੰਦ ਸਟੇਡੀਅਮ 'ਚ ਖੇਡਿਆ ਜਾਣਾ ਹੈ। ਸੁਰੱਖਿਆ ਕਾਰਨਾਂ ਨੂੰ ਲੈ ਕੇ
ਇੰਗਲੈਂਡ ਦੀ ਹਾਕੀ ਟੀਮ ਇਸ ਟੂਰਨਾਮੈਂਟ ਦਾ ਬਾਈਕਾਟ ਕਰ ਸਕਦੀ ਹੈ। ਦੱਸਣਯੋਗ ਹੈ ਕਿ
ਇਸ ਤੋਂ ਪਹਿਲਾਂ ਪਿਛਲੇ ਸਾਲ ਅਗਸਤ ਮਹੀਨੇ ਇੰਗਲੈਂਡ ਨੇ ਹੈਦਰਾਬਾਦ ਵਿਖੇ ਖੇਡੀ ਗਈ
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਭਾਗ ਲੈਣ ਤੋਂ ਨਾਂਹ ਕਰ ਦਿੱਤੀ ਸੀ। ਲੰਦਨ ਪੁਲਿਸ
ਨੇ ਇਸ ਸਬੰਧੀ ਮੇਜਰ ਧਿਆਨ ਚੰਦ ਸਟੇਡੀਅਮ ਦਾ ਦੌਰਾ ਕੀਤਾ ਜਿਥੇ ਇਹ ਕੱਪ ਖੇਡਿਆ ਜਾਣਾ
ਹੈ। ਬਿਟ੍ਰਿਸ਼ ਹਾਈ ਕਮਿਸ਼ਨਰ ਦੇ ਸੂਤਰਾਂ ਅਨੁਸਾਰ 'ਉਕਤ ਪੁਲਿਸ ਟੀਮ ਸੁਰੱਖਿਆ
ਪ੍ਰਬੰਧਾਂ ਤੋਂ ਪੂਰੀ ਤਰਾਂ ਸੰਤਸ਼ੁਟ ਨਹੀਂ ਹੈ। ਟੀਮ ਦੇ ਖਿਡਾਰੀ ਅਤੇ ਸਟਾਫ ਵੀ
ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਇਸ ਲਈ ਹੁਣ ਫੈਸਲਾ ਟੀਮ ਦੇ ਹੱਥ 'ਚ ਹੈ ਕਿ ਉਹ
ਭਾਰਤ 'ਚ ਆਉਣਾ ਚਾਹੁੰਦੇ ਹਨ ਜਾਂ ਨਹੀਂ।' ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਵੀ
ਪ੍ਰਬੰਧਕਾਂ ਤੋਂ ਖਿਡਾਰੀਆਂ ਦੀ ਸੁਰੱਖਿਆ ਬਾਰੇ ਵਿਸਥਾਰਤ ਜਾਣਕਾਰੀ ਮੰਗੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡ ਹਾਕੀ ਦੇ ਮੁਖੀ ਡੇਵਿਡ ਫੋਕਨਰ ਨੇ ਕਿਹਾ
ਸੀ ਕਿ ਉਹ ਇਸ ਗੱਲ ਦਾ ਭਰੋਸਾ ਨਹੀਂ ਦੇ ਸਕਦੇ ਕਿ ਸਾਡੀ ਟੀਮ ਭਾਰਤ ਖੇਡਣ ਜਾਵੇਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਇੰਤਾਜ਼ਾਮਾਂ ਦੀ ਰਿਪੋਰਟ ਉਡੀਕ ਰਹੇ ਹਨ ਅਤੇ
ਉਸ ਤੋਂ ਬਾਅਦ ਹੀ ਕੋਈ ਹੋਰ ਫੈਸਲਾ ਲਿਆ ਜਾਵੇਗਾ।
ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ 14 ਤੋਂ
ਗੁਰਾਇਆ, 11 ਫਰਵਰੀ - ਪ੍ਰਮੋਦ ਦਾਸ ਗੁਪਤਾ ਯਾਦਗਾਰੀ ਫੁੱਟਬਾਲ ਟਰਾਫੀ ਅਤੇ
ਬਾਬਾ ਬਚਿੰਤ ਸਿੰਘ 'ਕਿੰਗ ਆਫ ਰੁੜਕਾ ਕਲਾਂ' 27ਵਾਂ ਕਬੱਡੀ ਕੱਪ 14 ਤੋਂ 17 ਫਰਵਰੀ
ਤੱਕ ਰੁੜਕਾ ਕਲਾਂ 'ਚ ਕਰਵਾਇਆ ਜਾ ਰਿਹਾ ਹੈ। ਫੁੱਟਬਾਲ ਲਈ ਜੇ. ਸੀ. ਟੀ, ਬੀ. ਐਸ.
ਐਫ ਜਲੰਧਰ, ਬੰਗਾਲ, ਬਿਜਲੀ ਬੋਰਡ, ਵਾਈ. ਐਫ. ਸੀ. ਹਰਭਜਨ ਸਪੋਰਟਿੰਗ, ਸੀ. ਆਰ.
ਪੀ. ਐਫ, ਸਿੰਘ ਸਭਾ ਫੁੱਟਬਾਲ ਕਲੱਬ ਦੇ ਭੇੜ ਹੋਣਗੇ। ਕਬੱਡੀ ਕੱਪ ਲਈ 17 ਫਰਵਰੀ
ਨੂੰ 6 ਅਕੈਡਮੀਆਂ ਦੇ ਭੇੜ ਹੋਣਗੇ। ਜਿਸ 'ਚ ਪਹਿਲਾ ਇਨਾਮ ਗਿਆਨ ਸਿੰਘ ਖਾਲਸਾ ਵਲੋਂ
ਅਤੇ ਦੂਸਰਾ ਇਨਾਮ ਹਰਬੰਸ ਸਿੰਘ ਸੰਧੂ ਜੱਸੀਕੇ ਵਲੋਂ ਹੋਵੇਗਾ। ਕਬੱਡੀ ਓਪਨ ਪਿੰਡ
ਪੱਧਰ ਦੇ ਮੁਕਾਬਲੇ 16 ਫਰਵਰੀ ਨੂੰ ਕਬੱਡੀ 62, 50 ਕਿਲੋ ਦੇ ਮੁਕਾਬਲੇ 15 ਨੂੰ
ਹੋਣਗੇ। ਸ਼ਹੀਦ ਕੇਵਲ ਸਿੰਘ, ਰਵਿੰਦਰ ਸਿੰਘ ਨੂੰ ਸਮ੍ਰਪਿਤ ਬੈਲ ਗੱਡੀਆਂ ਦੀਆਂ ਦੌੜਾਂ
14 ਫਰਵਰੀ ਨੂੰ ਹੋਣਗੀਆ। ਸ਼ਹੀਦ ਸੰਤੋਖ ਸਿੰਘ ਮੰਗੂ ਯਾਦਗਾਰੀ 100, 400, 800 ਅਤੇ
1500 ਮੀਟਰ ਦੌੜਾਂ 17 ਫਰਵਰੀ ਨੂੰ ਹੋਣਗੀਆ।
ਨਿੰਮਾ ਕਬੱਡੀ ਕੱਪ ਕਾਲਖ 13 ਨੂੰ
ਡੇਹਲੋਂ, 11 ਫਰਵਰੀ - ਨਿੰਮਾ ਕਬੱਡੀ ਕੱਪ ਕਾਲਖ 13 ਫਰਵਰੀ ਨੂੰ ਡੇਹਲੋਂ
ਦੇ ਨੇੜਲੇ ਪਿੰਡ ਕਾਲਖ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਪੰਜਾਬ ਕਬੱਡੀ
ਅਕੈਡਮੀਜ਼ ਐਸੋਸੀਏਸ਼ਨ ਦੀਆਂ 8 ਨਾਮਵਰ ਟੀਮਾਂ 'ਚ ਦਸਮੇਸ਼ ਕਬੱਡੀ ਅਕੈਡਮੀ ਕਾਲਖ, ਸੰਤ
ਈਸ਼ਰ ਸਿੰਘ ਅਕੈਡਮੀ ਰਾੜਾ ਸਾਹਿਬ, ਅੰਬੀ ਹਠੂਰ ਮੋਗਾ, ਹਰਜੀਤ ਤਲਵਾਰ ਕਲੱਬ ਜਗਰਾਉਂ,
ਹਰਜੀਤ ਕਲੱਬ ਬਾਜਾਖਾਨਾ, ਨਿਰਮਲ ਨਿੰਮਾ ਅਕੈਡਮੀ ਮਾਨੂੰਪੁਰ, ਮਾਲਵਾ ਦੁਆਬਾ ਕਬੱਡੀ
ਅਕੈਡਮੀ ਜਗਰਾਉਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜੇਤੂ ਟੀਮ ਨੂੰ 2 ਲੱਖ 11 ਹਜ਼ਾਰ
ਦਾ ਨਗਦ ਇਨਾਮ ਸ: ਪ੍ਰਿਤਪਾਲ ਸਿੰਘ ਸੇਖੋਂ ਕੈਨੇਡਾ, ਗੁਰਦੀਪ ਸਿੰਘ ਚੀਮਾ ਕਾਲਖ
ਕੈਨੇਡਾ ਅਤੇ ਹਰਮਨ ਭਰੋਵਾਲ ਐਡਮਿੰਟਨ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਜਾਵੇਗਾ ਅਤੇ
ਉਪ ਜੇਤੂ ਨੂੰ 1 ਲੱਖ 51 ਹਜ਼ਾਰ ਦਾ ਨਕਦ ਇਨਾਮ ਪਰਮਜੀਤ ਸਿੰਘ ਪੰਮਾ ਕੈਨੇਡਾ, ਸ:
ਜਸਵੰਤ ਸਿੰਘ ਕਾਲਖ ਅਤੇ ਸ: ਅੰਮ੍ਰਿਤਪਾਲ ਸਿੰਘ ਐਡਮਿੰਟਨ ਵੱਲੋਂ ਸਾਂਝੇ ਤੌਰ 'ਤੇ
ਦਿੱਤਾ ਜਾ ਰਿਹਾ ਹੈ।
ਸਬ-ਜੂਨੀਅਰ ਪਹਿਲਵਾਨਾਂ ਦੇ ਚੋਣ ਟਰਾਇਲ
16 ਨੂੰ
ਜਲੰਧਰ, 11 ਫਰਵਰੀ - ਸਿੰਗਾਪੁਰ 'ਚ ਯੂਥ ਉਲੰਪਿਕ ਖੇਡਾਂ ਕਰਵਾਈਆਂ ਜਾ
ਰਹੀਆਂ ਹਨ। ਇਨ੍ਹਾਂ ਲਈ ਤਾਸ਼ਕੰਦ (ਰੂਸ) 'ਚ ਉਲੰਪਿਕ ਕਵਾਲੀਫਾਇੰਗ ਟੂਰਨਾਮੈਂਟ ਹੋ
ਰਿਹਾ ਹੈ। ਜਿਸ ਵਿਚ ਭਾਗ ਲੈਣ ਲਈ ਪੰਜਾਬ ਸਬ-ਜੂਨੀਅਰ ਪਹਿਲਵਾਨਾਂ ਦੀ ਚੋਣ 16 ਫਰਵਰੀ
ਨੂੰ 10.00 ਵਜੇ ਸਵੇਰੇ ਹੰਸਰਾਜ ਸਟੇਡੀਅਮ, ਜਲੰਧਰ ਵਿਖੇ ਕੀਤੀ ਜਾਵੇਗੀ।
ਫ੍ਰੀ-ਸਟਾਈਲ ਵਿਚ 46, 54, 63, 76 ਅਤੇ 100 ਕਿੱਲੋ ਅਤੇ ਗ੍ਰੀਕੋ-ਰੋਮਨ ਵਿਚ 42,
50, 58, 69 ਅਤੇ 85 ਕਿੱਲੋ ਅਤੇ ਲੜਕੀਆਂ ਦੇ 46, 52, 60 ਅਤੇ 70 ਕਿੱਲੋ ਵਜ਼ਨ ਦੇ
ਪਹਿਲਵਾਨਾਂ ਦੇ ਹੀ ਟਰਾਇਲ ਹੋਣਗੇ। ਸਾਲ 1993, 1994 ਅਤੇ 1995 ਦੇ ਜੰਮਪਲ ਖਿਡਾਰੀ
ਹੀ ਇਨ੍ਹਾਂ ਟਰਾਇਲਾਂ ਵਿਚ ਭਾਗ ਲੈ ਸਕਦੇ ਹਨ ਅਤੇ ਭਾਗ ਲੈਣ ਵਾਲਾ ਖਿਡਾਰੀ ਪੰਜਾਬ
ਸਬ-ਜੂਨੀਅਰ ਦਾ ਮੈਡਲਿਸਟ ਜਾਂ ਨੈਸ਼ਨਲ ਸਬ-ਜੂਨੀਅਰ ਖੇਡਿਆ ਹੋਵੇ ਅਤੇ ਹਰ ਪਹਿਲਵਾਨ
ਆਪਣੀ ਉਮਰ ਦਾ ਅਸਲ ਸਰਟੀਫਿਕੇਟ ਅਤੇ 2 ਫੋਟੋਆਂ ਨਾਲ ਲੈ ਕੇ ਆਵੇ। ਇਨ੍ਹਾਂ ਟਰਾਇਲਾਂ
ਵਿਚੋਂ ਚੁਣੇ ਗਏ ਪਹਿਲਵਾਨ 26-27 ਫਰਵਰੀ ਨੂੰ ਭਾਰਤੀ ਸਬ-ਜੂਨੀਅਰ ਟੀਮ ਦੀ ਚੋਣ ਲਈ
(ਸੋਨੀਪਤ) ਵਿਚ ਭਾਗ ਲੈਣਗੇ। ਹਰੇਕ ਵਜ਼ਨ ਦੇ ਪਹਿਲਵਾਨ ਨੂੰ 2 ਕਿੱਲੋ ਭਾਰ ਦੀ ਛੋਟ
ਹੋਵੇਗੀ।
11ਵਾਂ ਕਬੱਡੀ ਖੇਡ ਮੇਲਾ 13 ਤੋਂ
ਸਵੱਦੀ ਕਲਾਂ, 10 ਫਰਵਰੀ - 11ਵਾਂ ਕਬੱਡੀ ਖੇਡ ਮੇਲਾ 13-14 ਫਰਵਰੀ ਨੂੰ
ਪਿੰਡ ਤਲਵੰਡੀ ਕਲਾਂ ਦੇ ਸ਼ਹੀਦ ਜਸਵੰਤ ਸਿੰਘ ਯਾਦਗਾਰੀ ਖੇਡ ਸਟੇਡੀਅਮ 'ਚ ਕਰਵਾਇਆ ਜਾ
ਰਿਹਾ ਹੈ। ਖੇਡ ਮੇਲੇ ਦੇ ਪਹਿਲੇ ਦਿਨ 13 ਫਰਵਰੀ ਨੂੰ ਕਬੱਡੀ 70 ਕਿਲੋ ਭਾਰ ਵਰਗ ਦੇ
ਮੁਕਾਬਲੇ ਅਤੇ ਤਾਸ਼ ਸੀਪ ਦੇ ਮੁਕਾਬਲੇ ਹੋਣਗੇ। ਦੂਸਰੇ ਦਿਨ 14 ਫਰਵਰੀ ਨੂੰ ਕਬੱਡੀ
ਓਪਨ ਪਿੰਡ ਵਾਰ ਦੇ ਦਿਲਖਿਚਵੇਂ ਮੁਕਾਬਲੇ ਹੋਣਗੇ। 15 ਫਰਵਰੀ ਨੂੰ ਕੇਵਲ ਬੈਲ ਗੱਡੀਆਂ
ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।
ਆਲ ਓਪਨ ਅੰਤਰ-ਰਾਸ਼ਟਰੀ ਕਬੱਡੀ ਕੱਪ
ਟੂਰਨਾਮੈਂਟ 12 ਤੋਂ
ਔੜ, 10 ਫਰਵਰੀ - 17ਵਾਂ ਆਲ ਓਪਨ ਅੰਤਰਰਾਸ਼ਟਰੀ ਕਬੱਡੀ ਕੱਪ 12-13 ਫਰਵਰੀ
ਨੂੰ ਗੜ੍ਹਪਧਾਣਾ 'ਚ ਕਰਵਾਇਆ ਜਾ ਰਿਹਾ ਹੈ। 12 ਫਰਵਰੀ ਨੂੰ ਪਿੰਡ ਪੱਧਰ ਅਤੇ 13
ਫਰਵਰੀ ਨੂੰ ਅਕੈਡਮੀਆਂ ਦੇ ਦਿਲਚਸਪ ਭੇੜ ਕਰਵਾਏ ਜਾਣਗੇ। ਜਿਸਦੇ ਜੇਤੂ ਅਤੇ ਉਪ ਜੇਤੂ
ਨੂੰ 35/30 ਹਜ਼ਾਰ ਦੇ ਆਕਰਸ਼ਕ ਇਨਾਮ ਦਿੱਤੇ ਜਾਣਗੇ।
ਗ੍ਰਾਂਟਾ
ਨਾਂ ਮਿਲਣ ਕਰਕੇ ਖੇਡ ਵਿੰਗ
ਬੰਦ ਹੋ ਜਾਣਗੇ
ਅਜੀਤ ਨਗਰ, 10 ਫਰਵਰੀ - ਰਾਜ ਦੇ ਵੱਖ ਵੱਖ ਖੇਡ ਵਿੰਗਾਂ ਨੂੰ ਸਿੱਖਿਆ
ਵਿਭਾਗ ਪੰਜਾਬ ਵੱਲੋਂ ਸੈਸ਼ਨ 2009-10 ਲਈ ਗ੍ਰਾਂਟਾਂ ਦੇਣੀਆਂ ਸ਼ੁਰੂ ਕੀਤੀਆਂ ਗਈਆਂ
ਸਨ ਪਰ ਇਹ ਹੁਣ ਨਹੀਂ ਦਿੱਤੀਆਂ ਜਾ ਰਹੀਆਂ। ਜਿਸ ਕਰਕੇ ਇਹ ਖੇਡ ਵਿੰਗ ਬੰਦ ਹੋਣ ਦੇ
ਕਿਨਾਰੇ 'ਤੇ ਹਨ। ਇਨ੍ਹਾਂ ਵਿੰਗਾਂ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ
ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਵਿੰਗਾਂ ਵਿਚ ਸਿਖਲਾਈ ਪ੍ਰਾਪਤ ਕਰਨ
ਵਾਲੇ ਵਿਦਿਆਰਥੀਆਂ ਨੂੰ 60-70 ਰੁਪਏ ਪ੍ਰਤੀ ਦਿਨ /ਪ੍ਰਤੀ ਵਿਦਿਆਰਥੀ ਖੁਰਾਕ ਭੱਤਾ
ਦਿੱਤਾ ਜਾਂਦਾ ਹੈ। ਇਹ ਖੁਰਾਕ ਭੱਤਾ ਹੁਣ ਤੱਕ ਨਾ ਦਿੱਤੇ ਜਾਣ ਕਾਰਨ ਰਾਜ ਦੇ ਇਕ
ਵਿੰਗ ਦਾ ਖਰਚਾ ਲੱਖਾਂ ਰੁਪਏ ਬਣ ਚੁਕਾ ਹੈ, ਜੋ ਸਕੂਲਾਂ ਦੀਆਂ ਮੈਨੇਜਮੈਂਟਾਂ ਵੱਲੋਂ
ਆਪਣੀ ਜੇਬ ਤੋਂ ਖਰਚ ਕੀਤੇ ਗਏ ਹਨ। ਇਥੇ ਦੱਸਣਯੋਗ ਹੈ ਕਿ ਰਾਜ ਦੇ ਹੀ ਖੇਡ ਵਿਭਾਗ
ਪੰਜਾਬ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਖੇਡ ਸਿਖਲਾਈ ਕੇਂਦਰ ਬਣਾਏ ਗਏ ਹਨ, ਜਿਸ
ਵਿਚ ਸਿਖਲਾਈ ਪ੍ਰਾਪਤ ਕਰ ਰਹੇ ਖਿਡਾਰੀਆਂ ਨੂੰ 120 ਰੁਪਏ (ਹੋਸਟਲ ਲਈ ਅਤੇ 60 ਰੁਪਏ
ਡੇਅ ਬੋਰਡਿੰਗ ਲਈ ਦਿੱਤੇ ਜਾਂਦੇ ਹਨ। ਵਿੰਗਾਂ ਨੂੰ ਚਲਾ ਰਹੇ ਪ੍ਰਬੰਧਕਾਂ ਦਾ ਕਹਿਣਾ
ਹੈ ਕਿ ਜੇਕਰ ਉਨ੍ਹਾਂ ਨੂੰ ਗ੍ਰਾਂਟ ਜਾਰੀ ਨਾ ਕੀਤੀ ਗਈ ਤਾਂ ਇਹ ਵਿੰਗ ਜਲਦੀ ਹੀ ਸਾਹ
ਸੂਤ ਜਾਣਗੇ। ਇਸ ਸਬੰਧੀ ਜਦੋਂ ਡਿਪਟੀ ਡਾਇਰੈਕਟਰ ਸਰੀਰਕ ਸਿੱਖਿਆ ਤੇ ਖੇਡਾਂ ਡੀ.
ਪੀ. ਆਈ ਪੰਜਾਬ ਦਫ਼ਤਰ ਚੰਡੀਗੜ੍ਹ ਸ੍ਰੀਮਤੀ ਅਮਰਜੀਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੰਗਾਂ ਲਈ ਪ੍ਰਤੀ ਵਿਦਿਆਰਥੀ/ਪ੍ਰਤੀ ਦਿਨ 70 ਰੁਪਏ ਦਾ
ਨੋਟੀਫਿਕੇਸ਼ਨ ਪਹੁੰਚ ਜਲਦ ਹੋ ਰਿਹਾ ਹੈ, ਇਸ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਇਨ੍ਹਾਂ
ਵਿੰਗਾਂ ਨੂੰ ਗ੍ਰਾਂਟਾਂ ਮੁਹੱਈਆਂ ਕਰਵਾ ਦਿੱਤੀਆਂ ਜਾਣਗੀਆਂ।
ਪੰਜਾਬ ਦੀ ਟੀਮ ਨੇ ਬੈਡਮਿੰਟਨ 'ਚ ਜਿੱਤਿਆ
ਚਾਂਦੀ ਦਾ ਤਗਮਾ
ਜਲੰਧਰ, 9 ਫਰਵਰੀ - ਪੂਨਾ (ਮਹਾਂਰਾਸ਼ਟਰ) 'ਚ 55ਵੀਆਂ ਨੈਸ਼ਨਲ ਸਕੂਲ ਖੇਡਾਂ
ਦੇ ਬੈਡਮਿੰਟਨ ਲੜਕੇ ਵਰਗ ਦੇ ਅੰਡਰ 19 ਸਾਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ
ਮੁਕਾਬਲਿਆਂ 'ਚ ਪੰਜਾਬ ਦੀ ਲੜਕੇ ਵਰਗ ਦੀ ਟੀਮ ਨੇ ਓਵਰਆਲ ਦੂਜਾ ਸਥਾਨ ਹਾਸਲ ਕੀਤਾ।
ਇਸ ਟੀਮ ਦੇ ਵਿਚ ਗੁਰਪ੍ਰਤਾਪ ਸਿੰਘ ਦਯਾਨੰਦ ਮਾਡਲ ਸਕੂਲ ਜਲੰਧਰ, ਰੋਹਿਤ ਗੁਰਦਾਸਪੁਰ,
ਮੁਦਿਤ ਅੰਮ੍ਰਿਤਸਰ, ਅਭਿਨਵ ਜਲੰਧਰ ਤੇ ਲਵ ਜ਼ਿਲ੍ਹਾ ਗੁਰਦਾਸਪੁਰ ਸ਼ਾਮਿਲ ਸਨ।
ਕਬੱਡੀ ਅਕੈਡਮੀ ਜਗਰਾਓਂ ਤੇ ਕਬੱਡੀ ਓਪਨ
ਬੱਧਨੀ ਖੁਰਦ ਦੀ ਝੰਡੀ
ਬੱਧਨੀ ਕਲਾਂ, 9 ਫਰਵਰੀ - ਦੂਜਾ ਕਬੱਡੀ ਗੋਲਡ ਕੱਪ 4 ਰੋਜ਼ਾ ਟੂਰਨਾਮੈਂਟ
ਬੱਧਨੀ ਕਲਾਂ ਦੇ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਆਖਰੀ ਦਿਨ
ਕਬੱਡੀ ਓਪਨ ਪਿੰਡ ਵਾਰ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀਆਂ 2 ਦਰਜਨ ਤੋਂ ਵੱਧ ਟੀਮਾਂ
ਵਿਚਕਾਰ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ 'ਚ ਪਿੰਡ ਬੱਧਨੀ ਖੁਰਦ ਦੀ ਟੀਮ ਨੇ
ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਤਖਤੂਪੁਰਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ।
ਕਬੱਡੀ ਅਕੈਡਮੀਆਂ ਦੀਆਂ 8 ਟੀਮਾਂ ਵਿਚਕਾਰ ਹੋਏ ਮੈਚਾਂ ਵਿਚੋਂ ਜਗਰਾਓਂ ਅਕੈਡਮੀ ਦੇ
ਕਬੱਡੀ ਖਿਡਾਰੀਆਂ ਨੇ ਫਾਈਨਲ ਮੈਚ ਵਿਚ ਸਾਢੇ 34 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ
ਹਾਸਲ ਕੀਤਾ ਜਦੋਂ ਕਿ ਬਾਜਾਖਾਨਾ ਅਕੈਡਮੀ ਦੀ ਟੀਮ 30 ਅੰਕ ਪ੍ਰਾਪਤ ਕਰਕੇ ਦੂਜੇ
ਸਥਾਨ 'ਤੇ ਰਹੀ। ਢੇਰੀ ਵਾਲੀ ਕਬੱਡੀ ਦੇ ਮੈਚ ਵਿਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ
ਅਤੇ ਗੁਰਦਾਸਪੁਰ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ 70 ਕਿਲੋ ਦੇ ਹੋਏ
ਫਾਈਨਲ ਮੁਕਾਬਲੇ ਵਿਚ ਮਾਣੂੰਕੇ ਪਿੰਡ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੱਧਨੀ ਖੁਰਦ
ਦੀ ਕਬੱਡੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਹਾਕੀ ਓਪਨ ਦੇ ਕਲੱਬ ਤੇ ਪਿੰਡ ਵਾਰ
ਮੁਕਾਬਲਿਆਂ ਵਿਚ ਕੁਲ 14 ਟੀਮਾਂ ਨੇ ਹਿੱਸਾ ਲਿਆ। ਸੈਮੀਫਾਈਨਲ ਵਿਚ ਬੱਧਨੀ ਕਲਾਂ ਨੇ
ਭਗਤਾ ਨੂੰ 1-0 ਦੇ ਫਰਕ ਨਾਲ ਹਰਾਇਆ ਅਤੇ ਢੁੱਡੀਕੇ ਨੇ ਘੋਲੀਆ ਦੀ ਟੀਮ ਨੂੰ 1-0
ਨਾਲ ਚਿੱਤ ਕੀਤਾ। ਹਾਕੀ ਫਾਈਨਲ ਮੁਕਾਬਲੇ ਵਿਚ ਢੁੱਡੀਕੇ ਦੀ ਓਪਨ ਪਹਿਲੇ ਸਥਾਨ ਤੇ
ਅਤੇ ਬੱਧਨੀ ਕਲਾਂ ਦੂਸਰੇ ਸਥਾਨ 'ਤੇ ਰਹੀ। ਇਸ ਵਿਸ਼ਾਲ ਖੇਡ ਮੇਲੇ ਵਿਚ ਕਬੱਡੀ,
ਫੁੱਟਬਾਲ ਤੇ ਹਾਕੀ ਦੀਆਂ 250 ਤੋਂ ਵੱਧ ਟੀਮਾਂ ਦੇ ਹਜ਼ਾਰਾਂ ਖਿਡਾਰੀਆਂ ਨੇ ਹਿੱਸਾ
ਲਿਆ।
ਲਸਾੜਾ 'ਚ ਖੇਡ ਮੇਲਾ 19 ਤੋਂ
ਲਸਾੜਾ/ਉੜਾਪੜ, 9 ਫਰਵਰੀ - 52ਵਾਂ ਸ਼ਹੀਦ-ਏ-ਆਜ਼ਮ ਬਾਬੂ ਲਾਭ ਸਿੰਘ ਆਲ
ਇੰਡੀਆ ਗੋਲਡ ਕੱਪ ਹਾਕੀ, ਕਬੱਡੀ ਤੇ ਫੁੱਟਬਾਲ ਟੂਰਨਾਮੈਂਟ 19 ਤੋਂ 22 ਫਰਵਰੀ ਤੱਕ
ਲਸਾੜਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਹਾਕੀ ਆਲ ਓਪਨ ਦੀ ਜੇਤੂ ਟੀਮ ਨੂੰ
31000 ਰੁਪਏ ਤੇ ਉਪ ਜੇਤੂ ਨੂੰ 25000 ਰੁਪਏ, ਕਬੱਡੀ ਆਲ ਓਪਨ ਤੇ ਫੁੱਟਬਾਲ ਆਲ ਓਪਨ
ਆਦਿ ਦੀਆਂ ਜੇਤੂ ਟੀਮਾਂ ਨੂੰ ਕ੍ਰਮਵਾਰ 31000 ਤੇ ਉਪ ਜੇਤੂ ਨੂੰ 25000 ਰੁਪਏ ਨਕਦ
ਇਨਾਮ ਤੇ ਟਰਾਫ਼ੀਆਂ ਦਿੱਤੀਆਂ ਜਾਣਗੀਆ। ਟੀਮਾਂ ਦੀਆਂ ਐਂਟਰੀਆਂ ਖੇਡ ਸਟੇਡੀਅਮ ਲਸਾੜਾ
ਵਿਖੇ 17 ਅਤੇ 18 ਫਰਵਰੀ ਨੂੰ ਲਈਆਂ ਜਾਣਗੀਆਂ।
11ਵਾਂ ਕਬੱਡੀ ਟੂਰਨਾਮੈਂਟ 12 ਤੋਂ
ਬੱਧਨੀ ਕਲਾਂ, 8 ਫਰਵਰੀ - 11ਵਾਂ ਕਬੱਡੀ ਟੂਰਨਾਮੈਂਟ 12 ਤੋਂ 14 ਫਰਵਰੀ ਤੱਕ ਬੱਧਨੀ ਕਲਾਂ ਖੁਰਦ ਦੇ ਸਰਕਾਰੀ ਹਾਈ ਸਕੂਲ 'ਚ ਕਰਵਾਇਆ ਜਾ ਰਿਹਾ ਹੈ। 12 ਫਰਵਰੀ
ਨੂੰ 35 ਕਿੱਲੋ ਤੇ 42 ਕਿੱਲੋ ਦੇ ਕਬੱਡੀ ਮੈਚ ਸਵੇਰੇ 9 ਵਜੇ, 55 ਕਿੱਲੋ ਅਤੇ 65
ਕਿੱਲੋ ਦੇ ਕਬੱਡੀ ਮੈਚ 13 ਫਰਵਰੀ ਨੂੰ ਸਵੇਰੇ 9 ਵਜੇ ਅਤੇ 14 ਫਰਵਰੀ ਨੂੰ ਓਪਨ
ਕਬੱਡੀ ਦੇ ਮੈਚ 13 ਫਰਵਰੀ ਨੂੰ ਸਵੇਰੇ 9 ਵਜੇ ਅਤੇ 14 ਫਰਵਰੀ ਨੂੰ ਓਪਨ ਕਬੱਡੀ ਦੇ
ਮੈਚ ਸਵੇਰੇ 10 ਵਜੇ ਟਾਈਆਂ ਕੱਢਣ ਤੋਂ ਬਾਅਦ 10.30 ਵਜੇ ਸ਼ੁਰੂ ਹੋਣਗੇ।
11ਵੀਆਂ ਦੱਖਣੀ ਏਸ਼ੀਅਨ ਖੇਡਾਂ 'ਚ ਭਾਰਤੀਆਂ
ਦਾ 4 ਸੋਨ ਤਗਮਿਆਂ 'ਤੇ ਕਬਜ਼ਾ
ਮੀਰਪੁਰ, 8 ਫਰਵਰੀ - 11ਵੀਆਂ ਦੱਖਣੀ ਏਸ਼ੀਅਨ ਖੇਡਾਂ 'ਚ ਭਾਰਤੀ ਤੈਰਾਕਾਂ
ਨੇ ਚਾਰ ਹੋਰ ਸੋਨ ਤਮਗੇ ਜਿੱਤ ਕੇ ਨਵਾਂ ਰਿਕਾਰਡ ਕਾਇਮ ਕਰਦੇ ਤਗਮਾ ਸੂਚੀ 'ਚ 25
ਤਮਗੇ ਜੋੜ ਲਏ ਹਨ। ਭਾਰਤ ਨੇ ਇਕ ਚਾਂਦੀ ਦਾ ਤਗਮਾ ਵੀ ਜਿੱਤਿਆ। ਇਸ ਜਿੱਤ ਨਾਲ ਭਾਰਤ
ਨੇ 16 ਸੋਨੇ, 7 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਲਏ ਹਨ।
ਕਬੱਡੀ
ਗੋਲਡ ਕੱਪ ਟੂਰਨਾਮੈਂਟ ਵਿਚ ਬੱਧਨੀ ਕਲਾਂ ਦੇ ਖਿਡਾਰੀ ਅੱਵਲ
ਬੱਧਨੀ ਕਲਾਂ, 8 ਫਰਵਰੀ - ਦੂਜਾ ਕਬੱਡੀ ਗੋਲਡ ਕੱਪ 4 ਰੋਜ਼ਾ ਟੂਰਨਾਮੈਂਟ
ਬੱਧਨੀ ਕਲਾਂ ਦੇ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਬੱਧਨੀ ਕਲਾਂ
ਦੇ ਖਿਡਾਰੀਆਂ ਦੀ ਚੜ੍ਹਤ ਰਹੀ। ਕਬੱਡੀ 60 ਕਿੱਲੋ ਭਾਰ ਵਰਗ ਦੇ ਖਿਡਾਰੀਆਂ ਦੀਆਂ 34
ਟੀਮਾਂ ਵਿਚ ਮੁਕਾਬਲਾ ਹੋਇਆ। ਉਨ੍ਹਾਂ ਵਿਚੋਂ ਰਸੂਲਪੁਰ ਦੀ ਕਬੱਡੀ ਟੀਮ ਨੂੰ ਫਾਈਨਲ
ਮੈਚ ਵਿਚ ਹਰਾ ਕੇ ਬੱਧਨੀ ਕਲਾਂ ਦੇ ਕਬੱਡੀ ਖਿਡਾਰੀ ਪਹਿਲੇ ਸਥਾਨ 'ਤੇ ਆਏ। ਕਬੱਡੀ
ਦੇ ਇਸ ਟੂਰਨਾਮੈਂਟ ਵਿਚ 240 ਦੇ ਕਰੀਬ ਕਬੱਡੀ ਟੀਮਾਂ ਨੇ ਹਿੱਸਾ ਲਿਆ। ਹਾਕੀ 55
ਕਿੱਲੋ ਵਿਚ ਦਰਜਨ ਦੇ ਕਰੀਬ ਹਾਕੀ ਟੀਮਾਂ ਵਿਚ ਮੈਚ ਖੇਡਦਿਆਂ ਫਾਈਨਲ ਮੈਚ ਵਿਚ ਬੱਧਨੀ
ਕਲਾਂ ਏ ਦੀ ਹਾਕੀ ਟੀਮ ਨੇ ਲੋਪੋ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਾਕੀ
ਕਲੱਬ ਓਪਨ ਪਿੰਡ ਵਾਰ ਹੋਏ ਮੁਕਾਬਲਿਆਂ ਵਿਚ ਘੋਲੀਏ ਦੀ ਟੀਮ ਨੇ ਤਖਾਣਵੱਧ ਦੀ ਟੀਮ
ਨੂੰ 1-0 ਨਾਲ ਹਰਾਇਆ, ਜਦੋਂ ਕਿ ਢੁੱਡੀਕੇ ਕਲੱਬ ਨੇ 3-2 ਦੇ ਫਰਕ ਨਾਲ ਬੁੱਟਰ ਨੂੰ
ਹਰਾਇਆ। ਭਗਤਾ ਭਾਈ ਦੀ ਹਾਕੀ ਕਲੱਬ ਨੇ ਪੂਹਲੀ ਨੂੰ 2-0 ਦੇ ਫਰਕ ਨਾਲ ਹਰਾਇਆ। ਹਾਕੀ
ਓਪਨ ਦਾ ਫਾਈਨਲ ਮੁਕਾਬਲਾ 9 ਫਰਵਰੀ ਨੂੰ ਕਰਵਾਇਆ ਜਾਵੇਗਾ। ਪਿੰਡ ਵਾਰ ਫੁੱਟਬਾਲ ਓਪਨ
ਦੀਆਂ ਕੁੱਲ 2 ਦਰਜਨ ਤੋਂ ਵੱਧ ਟੀਮਾਂ ਵਿਚੋਂ ਬੱਧਨੀ ਕਲਾਂ ਨੇ 3-0 ਦੇ ਫਰਕ ਨਾਲ
ਬੁੱਟਰ ਬੀ ਨੂੰ ਹਰਾਇਆ। ਆਕਲੀਆਂ ਤੋਂ 1-0 ਦੇ ਫਰਕ ਨਾਲ ਸਮਾਲਸਰ ਦੀ ਟੀਮ ਹਾਰੀ।
ਮੱਲ੍ਹਾ ਟੀਮ ਪਨੈਲਟੀਆਂ ਰਾਹੀਂ ਗਲੋਟੀ ਤੋਂ ਜੇਤੂ ਬਣੀ। ਸੈਮੀਫਾਈਨਲ ਫੁੱਟਬਾਲ
ਮੁਕਾਬਲੇ ਵਿਚ ਬੱਧਨੀ ਏ ਨੇ ਬਾਘਾ ਪੁਰਾਣਾ ਨੂੰ 2-1 ਨਾਲ ਹਰਾਇਆ ਤੇ ਬਿਲਾਸਪੁਰ ਨੇ
ਮੱਲ੍ਹਾ ਟੀਮ ਨੂੰ 3-1 ਨਾਲ ਹਰਾਇਆ। ਫੁੱਟਬਾਲ ਓਪਨ ਦੇ ਸੰਘਰਸ਼ਪੂਰਨ ਫਾਈਨਲ ਮੁਕਾਬਲਾ
ਬੱਧਨੀ ਕਲਾਂ ਅਤੇ ਬਿਲਾਸਪੁਰ ਦੀ ਟੀਮ ਵਿਚ ਹੋਇਆ। ਜਿਸ ਵਿਚ ਬੱਧਨੀ ਕਲਾਂ ਦੀ ਟੀਮ
3-1 ਨਾਲ ਬਿਲਾਸਪੁਰ ਨੂੰ ਹਰਾ ਕੇ ਜੇਤੂ ਰਹੀ।
ਜਗਰਾਉਂ ਖੇਡ ਮੇਲਾ 17 ਤੋਂ
ਜਗਰਾਉਂ, 8 ਫਰਵਰੀ - ਦੋ ਦਿਨਾਂ ਖੇਡ ਮੇਲਾ 17-18 ਫਰਵਰੀ ਨੂੰ ਜਗਰਾਉਂ 'ਚ
ਕਰਵਾਇਆ ਜਾ ਰਿਹਾ ਹੈ। 17 ਫਰਵਰੀ ਨੂੰ 70 ਕਿਲੋ ਕਬੱਡੀ ਦੀਆਂ ਅਤੇ 18 ਫਰਵਰੀ ਨੂੰ
ਪਿੰਡ ਵਾਰ ਓਪਨ ਕਬੱਡੀ ਦੀਆਂ 32-32 ਟੀਮਾਂ ਦੇ ਆਪਸੀ ਮੁਕਾਬਲੇ ਕਰਵਾਏ ਜਾਣਗੇ ਤੇ
18 ਨੂੰ ਹੀ ਫੁੱਟਬਾਲ ਆਲ ਓਪਨ ਦੇ ਮੈਚ ਕਰਵਾਏ ਜਾਣਗੇ।
6ਵਾਂ ਹਰਜੀਤ ਕਬੱਡੀ ਕੱਪ 24 ਨੂੰ
ਮੋਗਾ, 8 ਫਰਵਰੀ - 6ਵਾਂ ਹਰਜੀਤ ਕਬੱਡੀ ਕੱਪ 24 ਫਰਵਰੀ ਨੂੰ ਗੋਧੇਵਾਲਾ
ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। 21 ਫਰਵਰੀ ਨੂੰ ਲੜਕੀਆਂ ਦੇ ਸਮੂਹਿਕ ਆਨੰਦ
ਕਾਰਜ ਅਤੇ 26 ਫਰਵਰੀ ਨੂੰ ਜ਼ਿਲ੍ਹੇ ਦੇ ਪਿੰਡ ਲੁਹਾਰਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ
ਲਾਇਆ ਜਾ ਰਿਹਾ ਹੈ।
ਦੱਖਣ ਏਸ਼ੀਆਈ ਖੇਡਾਂ 'ਚ ਭਾਰਤ ਦਾ 42
ਤਗਮਿਆਂ 'ਤੇ ਕਬਜ਼ਾ
ਢਾਕਾ, 8 ਫਰਵਰੀ - ਭਾਰਤ ਨੇ ਦੱਖਣ ਏਸ਼ੀਆਈ ਖੇਡਾਂ ਦੇ ਆਖਰੀ ਦਿਨ ਤੋਂ ਇਕ
ਦਿਨ ਪਹਿਲਾਂ 42 ਤਗਮੇ ਜਿੱਤੇ, ਜਿਨ੍ਹਾਂ 'ਚ 21 ਸੋਨੇ ਦੇ ਤਗਮੇ ਹਨ। ਇਸ ਤਰਾਂ
ਭਾਰਤ ਦੀ ਤਗਮਾ ਸੂਚੀ 'ਚ 170 ਤਗਮੇ ਹੋ ਗਏ ਹਨ। ਭਾਰਤ ਨੇ ਵੱਖ-ਵੱਖ ਮੁਕਾਬਲਿਆਂ 'ਚ
21 ਸੋਨੇ, 13 ਚਾਂਦੀ ਅਤੇ 7 ਕਾਂਸੀ ਦੇ ਤਗਮੇ ਜਿੱਤੇ। ਭਾਰਤ ਨੂੰ ਜ਼ਿਆਦਾ ਸਫਲਤਾ
ਤੈਰਾਕੀ, ਦੌੜਾਂ ਅਤੇ ਮੈਦਾਨੀ ਖੇਡਾਂ ਵਿਚ ਮਿਲੀ। ਇਸ ਤਰਾਂ ਭਾਰਤ ਤਗਮਾ ਸੂਚੀ 'ਚ
88 ਸੋਨੇ, 53 ਚਾਂਦੀ ਅਤੇ 29 ਕਾਂਸੀ ਦੇ ਤਗਮਿਆਂ ਨਾਲ ਪਹਿਲੇ ਸਥਾਨ 'ਤੇ ਚੱਲ ਰਿਹਾ
ਹੈ, ਜਦਕਿ ਬੰਗਲਾਦੇਸ਼ ਕੁੱਲ 96 ਤਗਮਿਆਂ ਨਾਲ ਦੂਸਰੇ ਅਤੇ ਪਾਕਿਸਤਾਨ 77 ਤਗਮਿਆਂ
ਨਾਲ ਤੀਸਰੇ ਸਥਾਨ 'ਤੇ ਹੈ।
ਭਾਰਤੀ ਤੈਰਾਕਾਂ ਨੇ ਚਾਰ ਹੋਰ ਸੋਨ ਤਮਗੇ ਜਿੱਤ ਕੇ ਨਵਾਂ ਰਿਕਾਰਡ ਕਾਇਮ ਕਰਦੇ ਤਮਗਾ
ਸੂਚੀ 'ਚ 25 ਤਮਗੇ ਜੋੜ ਲਏ ਹਨ। ਪਿਛਲੇ ਸਾਲ ਦੀ ਚੈਂਪੀਅਨ ਟੀਮ ਭਾਰਤ ਸੀਨੀਅਰਜ਼ ਨੇ
ਇਸ ਵਾਰ ਵੀ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਵਾਲੀਬਾਲ 'ਚ ਸੋਨ ਤਮਗਾ ਜਿੱਤ ਲਿਆ
ਹੈ। ਭਾਰਤ ਦੇ ਤਿੰਨ ਮੁੱਕੇਬਾਜ਼ਾਂ ਨੇ ਸੋਨ ਤਮਗੇ ਜਿੱਤੇ ਹਨ। 57 ਕਿਲੋਗ੍ਰਾਮ ਭਾਰ
ਵਰਗ 'ਚ ਭਾਰਤੀ ਮੁੱਕੇਬਾਜ਼ ਛੋਟੇ ਲਾਲ, 51 ਕਿਲੋਗ੍ਰਾਮ ਵਰਗ 'ਚ ਸੂਰਨਜੋਇ ਅਤੇ 48
ਕਿਲੋਗ੍ਰਾਮ ਵਰਗ 'ਚ ਅਮਨਦੀਪ ਸਿੰਘ ਨੇ ਸੋਨ ਤਮਗੇ ਜਿੱਤੇ।
ਛੇਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ
ਗੋਲਡ ਹਾਕੀ ਕੱਪ
ਲੁਧਿਆਣਾ, 8 ਫਰਵਰੀ - 6ਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਗੋਲਡ ਹਾਕੀ
ਟੂਰਨਾਮੈਂਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਸਟੇਡੀਅਮ 'ਚ ਚੱਲ ਰਿਹਾ
ਹੈ। ਇਹ ਹਾਕੀ ਟੂਰਨਾਮੈਂਟ ਪੰਜਾਬ ਰੂਰਲ ਸਪੋਰਟਸ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ
ਗਿਆ। ਇਸ ਟੂਰਨਾਮੈਂਟ ਵਿਚ ਨਾਮਧਾਰੀ ਇਲੈਵਨ ਨੇ ਪੰਜਾਬ ਪੁਲਿਸ ਨੂੰ ਹਰਾ ਕੇ ਮਰਦਾਂ
ਦੇ ਵਰਗ ਵਿਚ ਅਤੇ ਹਰਿਆਣਾ ਇਲੈਵਨ ਨੇ ਸੈਂਟਰਲ ਰੇਲਵੇ ਮੁੰਬਈ ਨੂੰ ਹਰਾ ਕੇ ਲੜਕੀਆਂ
ਦੇ ਵਰਗ ਵਿੱਚ ਚੈਪੀਅਨਸ਼ਿਪ 'ਤੇ ਕਬਜ਼ਾ ਕੀਤਾ। ਹਰਿਆਣਾ ਇਲੈਵਨ ਵੱਲੋਂ ਖੇਡਦੀਆਂ
ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਦੀਆਂ ਖਿਡਾਰਨਾਂ ਨੇ ਸੈਂਟਰਲ ਰੇਲਵੇ ਮੁੰਬਈ ਨੂੰ
4-1 ਦੇ ਫਰਕ ਨਾਲ ਹਰਾਇਆ। ਮਰਦਾਂ ਦੇ ਵਰਗ ਵਿਚ ਫਾਈਨਲ ਮੁਕਾਬਲਾ ਸ: ਰਣਜੀਤ ਸਿੰਘ
ਤਲਵੰਡੀ ਸਾਬਕਾ ਵਿਧਾਇਕ ਨੇ ਸ਼ੁਰੂ ਕਰਵਾਇਆ। ਫਾਈਨਲ ਮੁਕਾਬਲੇ ਵਿਚ ਨਾਮਧਾਰੀ ਇਲੈਵਨ
ਅਤੇ ਪੰਜਾਬ ਪੁਲਿਸ ਵਿਚਕਾਰ ਜਿੱਤ ਲਈ ਕਾਂਟੇਦਾਰ ਟੱਕਰ ਹੋਈ ਪਰ ਅੰਤ ਨੂੰ ਨਾਮਧਾਰੀ
ਇਲੈਵਨ ਨੇ 2-1 ਨਾਲ ਮੋਰਚਾ ਫਤਿਹ ਕੀਤਾ। ਜੇਤੂ ਟੀਮ ਨੂੰ ਟਰਾਫੀ ਤੋਂ ਇਲਾਵਾ 60
ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਹਾਕੀ ਉਲੰਪੀਅਨ ਸ਼੍ਰੀ ਐਮ ਐਸ
ਕੋਸ਼ਿਕ ਤੋਂ ਇਲਾਵਾ 1975 ਵਿਸ਼ਵ ਕੱਪ ਦੇ ਜੇਤੂ ਹੀਰੋ ਅਸ਼ੋਕ ਦੀਵਾਨ ਨੂੰ ਗੁਰੂ
ਗੋਬਿੰਦ ਸਿੰਘ ਐਵਾਰਡ ਵਿਚ ਇਕਵੰਜਾ-ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਅਤੇ ਦੋਸ਼ਾਲਿਆਂ
ਨਾਲ ਸਨਮਾਨਿਤ ਕੀਤਾ। ਇਸ ਮੌਕੇ ਟੋਰਾਂਟੋ ਵਸਦੇ ਉਘੇ ਪੰਜਾਬੀ ਲੇਖਕ ਪ੍ਰਿੰਸੀਪਲ
ਬਲਕਾਰ ਸਿੰਘ ਬਾਜਵਾ ਵੱਲੋਂ ਲਿਖੀ ਪੁਸਤਕ ਹਾਕੀ ਸਿਤਾਰੇ ਸੁਧਾਰ ਦੇ ਵੀ ਰਿਲੀਜ਼ ਕੀਤੀ।
ਨਹਿਰੂ ਸੇਲ ਹਾਕੀ ਚੈਂਪੀਅਨਸ਼ਿਪ 'ਚ ਖਾਲਸਾ
ਕਾਲਜ ਜਲੰਧਰ ਜੇਤੂ
ਜਲੰਧਰ, 8 ਫਰਵਰੀ - ਨਹਿਰੂ ਸੇਲ ਹਾਕੀ ਚੈਂਪੀਅਨਸ਼ਿਪ ਜੋ ਕਿ ਇਕ ਫਰਵਰੀ ਤੋਂ
ਭੁਪਾਲ 'ਚ ਚੱਲ ਰਹੀ ਸੀ। ਇਹ ਹਾਕੀ ਚੈਂਪੀਅਨਸ਼ਿਪ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ
ਦੀ ਹਾਕੀ ਟੀਮ ਨੇ ਜਵਾਹਰ ਲਾਲ ਨਹਿਰੂ ਡਿਗਰੀ ਕਾਲਜ ਭੂਪਾਲ (ਮੱਧ ਪ੍ਰਦੇਸ਼) ਦੀ ਟੀਮ
ਨੂੰ 2-0 ਨਾਲ ਹਰਾ ਕੇ ਜਿੱਤ ਲਈ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਤੋਂ ਕੁੱਲ 16
ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ। ਫਾਈਨਲ ਮੁਕਾਬਲੇ 'ਚ ਖਾਲਸਾ ਕਾਲਜ ਜਲੰਧਰ
ਨੇ ਇਹ ਜਿੱਤ ਦਰਜ ਕੀਤੀ।
ਆਲ ਇੰਡੀਆ ਇੰਟਰ-ਯੂਨੀਵਰਸਿਟੀ ਸਾਫਟਬਾਲ
ਚੈਂਪੀਅਨਸ਼ਿਪ 17 ਤੋਂ 23 ਤੱਕ
ਅੰਮ੍ਰਿਤਸਰ, 8 ਫਰਵਰੀ - 17 ਤੋਂ 23 ਫਰਵਰੀ ਤੱਕ ਗੁਰੂ ਨਾਨਕ ਦੇਵ
ਯੂਨੀਵਰਸਿਟੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਸਾਫਟਬਾਲ (ਪੁਰਸ਼ ਅਤੇ ਇਸਤਰੀਆਂ)
ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਦੀਆਂ ਵੱਖ-ਵੱਖ
ਯੂਨੀਵਰਸਿਟੀਆਂ ਤੋਂ 50 ਪੁਰਸ਼ਾਂ ਅਤੇ 50 ਹੀ ਇਸਤਰੀਆਂ ਦੀਆਂ ਟੀਮਾਂ ਭਾਗ ਲੈਣਗੀਆਂ।
ਨਕੋਦਰ ਕਬੱਡੀ ਕੱਪ 9 ਦੀ ਥਾਂ 15 ਨੂੰ
ਨਕੋਦਰ, 8 ਫਰਵਰੀ - ਨਕੋਦਰ ਕਬੱਡੀ ਕੱਪ ਮੌਸਮ ਦੀ ਖਰਾਬੀ ਕਰਕੇ ਮੁਲਤਵੀ ਕਰ
ਦਿੱਤਾ ਗਿਆ ਹੈ। ਇਹ ਪਹਿਲਾਂ 9 ਫਰਵਰੀ ਨੂੰ ਹੋਣਾ ਸੀ ਪਰ ਹੁਣ 15 ਫਰਵਰੀ ਨੂੰ
ਹੋਵੇਗਾ। ਬਾਕੀ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ।
ਲੱਖਣ ਕੇ ਪੱਡਾ ਦਾ 55ਵਾਂ ਕਬੱਡੀ ਕੱਪ 18
ਨੂੰ
ਸੁਭਾਨਪੁਰ, 8 ਫਰਵਰੀ - 55ਵਾਂ ਕਬੱਡੀ ਕੱਪ ਪਿੰਡ ਲੱਖਣ ਕੇ ਪੱਡਾ 'ਚ 18
ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੀਆਂ ਪ੍ਰਮੁੱਖ ਕਬੱਡੀ ਕਲੱਬ,
ਜਿਨ੍ਹਾਂ 'ਚ ਬਾਬਾ ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ, ਦਸ਼ਮੇਸ਼ ਕਬੱਡੀ ਕਲੱਬ ਨਕੋਦਰ,
ਬਾਬਾ ਦੀਪ ਸਿੰਘ ਕੱਬਡੀ ਕਲੱਬ ਨਾਰਵੇ, ਸ਼ੇਰੇ ਪੰਜਾਬ ਕਬੱਡੀ ਅਕੈਡਮੀ ਕੈਲੀਫੋਰਨੀਆ,
ਬਿਜਲੀ ਬੋਰਡ ਤੇ ਬਾਬਾ ਬਚਨ ਸਿੰਘ ਕਬੱਡੀ ਕਲੱਬ ਢਿੱਲਵਾਂ ਦੇ ਮੈਚ ਹੋਣਗੇ। ਇਸ ਤੋਂ
ਇਲਾਵਾ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਹੋਵੇਗਾ। ਕਬੱਡੀ
ਕੱਪ ਦਾ ਪਹਿਲਾ ਇਨਾਮ 1 ਲੱਖ ਰੁਪਏ ਦਾਹੋਵੇਗਾ, ਜੋ ਕਿ ਉੱਘੇ ਖੇਡ ਪ੍ਰਮੋਟਰ ਸ:
ਮੰਗਲ ਭੰਡਾਲ ਵੱਲੋਂ ਦਿੱਤਾ ਜਾਵੇਗਾ। ਦੂਸਰਾ ਇਨਾਮ 71 ਹਜ਼ਾਰ ਰੁਪਏ ਦਾ ਹੋਵੇਗਾ। ਇਸ
ਮੌਕੇ ਸਭਿਆਚਾਰ ਪ੍ਰੋਗਰਾਮ ਹੋਣਗੇ।
6ਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ
ਗੋਲਡ ਹਾਕੀ ਟੂਰਨਾਮੈਂਟ
ਲੁਧਿਆਣਾ, 7 ਫਰਵਰੀ - 6ਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਜੀ ਗੋਲਡ ਹਾਕੀ
ਟੂਰਨਾਮੈਂਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਦਮਸ੍ਰੀ ਪਿਥੀਪਾਲ ਸਿੰਘ
ਹਾਕੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਹਾਕੀ ਟੂਰਨਾਮੈਂਟ 'ਚ ਮਰਦਾਂ ਦੇ ਵਰਗ ਵਿਚ
ਪੰਜਾਬ ਪੁਲਿਸ ਅਤੇ ਨਾਮਧਾਰੀ ਇਲੈਵਨ ਨੇ ਆਪੋ ਆਪਣੇ ਸੈਮੀਫਾਈਨਲ ਮੈਚ ਜਿੱਤ ਕੇ
ਫਾਈਨਲ ਵਿਚ ਪ੍ਰਵੇਸ਼ ਪਾਇਆ, ਜਦਕਿ ਇਸਤਰੀਆਂ ਦਾ ਸੈਮੀਫਾਈਨਲ ਮੁਕਾਬਲਾ ਸ਼ਾਹਬਾਦ
ਮਾਰਕੰਡਾ ਹਾਕੀ ਸੈਂਟਰ ਹਰਿਆਣਾ ਅਤੇ ਸੈਂਟਰਲ ਰੇਲਵੇ ਮੁੰਬਈ ਵਿਚਕਾਰ ਹੋਵੇਗਾ। ਇਸ
ਸਰਵਭਾਰਤੀ ਟੂਰਨਾਮੈਂਟ ਦੇ ਪੰਜਵੇਂ ਦਿਨ ਮਰਦਾਂ ਦੇ ਵਰਗ ਵਿਚ ਪਹਿਲੇ ਸੈਮੀਫਾਈਨਲ
ਮੁਕਾਬਲੇ ਵਿਚ ਨਾਮਧਾਰੀ ਇਲੈਵਨ ਨੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਨੂੰ 3-0 ਨਾਲ ਮਾਤ
ਦਿੱਤੀ। ਦੂਜੇ ਸੈਮੀਫਾਈਨਲ ਮੁਕਾਬਲੇ ਵਿਚ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਇੰਡੀਅਨ
ਏਅਰ ਫੋਰਸ ਨੂੰ 2-0 ਨਾਲ ਮਾਤ ਦਿੱਤੀ। ਦੂਸਰੇ ਮੈਚ ਵਿਚ ਸੈਂਟਰਲ ਰੇਲਵੇ ਨੇ ਰੇਲ
ਕੋਚ ਫੈਕਟਰੀ ਕਪੂਰਥਲਾ ਨੂੰ 3-1 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਪਾਇਆ। ਦੋਹਾਂ
ਫਾਈਨਲ ਮੁਕਾਬਲਿਆਂ ਦਾ ਫਾਸਟ-ਵੇਅ ਚੈਨਲ ਅਤੇ ਚੈਨਲ ਨੰਬਰ 1 ਤੋਂ ਸਿੱਧਾ ਪ੍ਰਸਾਰਣ
ਹੋਵੇਗਾ।
ਕਬੱਡੀ ਗੋਲਡ ਕੱਪ ਟੂਰਨਾਮੈਂਟ
ਬੱਧਨੀਂ ਕਲਾਂ, 7 ਫਰਵਰੀ - 4 ਰੋਜ਼ਾ ਕਬੱਡੀ ਖੇਡ ਮੇਲਾ ਬੱਧਨੀਂ ਕਲਾ 'ਚ
ਚੱਲ ਰਿਹਾ ਹੈ। ਇਸ ਮੌਕੇ ਕਬੱਡੀ 35 ਕਿਲੋ ਭਾਰ ਵਰਗ ਵਿਚੋਂ ਫਾਈਨਲ ਮੁਕਾਬਲਾ ਜਿੱਤਣ
ਵਾਲੀ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੀ ਬੱਧਨੀਂ ਕਲਾਂ ਦੇ ਨੰਨੇ ਮੁੰਨੇ ਖਿਡਾਰੀਆਂ
ਦੀ ਟੀਮ ਨੂੰ ਟਰਾਫ਼ੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ
ਸਮਾਪਤ
ਬੰਗਾ, 7 ਫਰਵਰੀ - ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਦੂਜਾ ਫੁੱਟਬਾਲ
ਟੂਰਨਾਮੈਂਟ ਲਧਾਣਾ ਉਚਾ 'ਚ ਕਰਵਾਇਆ ਗਿਆ। ਫੁੱਟਬਾਲ ਏ ਦੇ ਫਾਈਨਲ 'ਚ ਪਿੰਡ ਮਾਹਿਲ
ਗਹਿਲਾ ਅਤੇ ਡਾਨਸੀਵਾਲ ਦੀਆਂ ਟੀਮਾਂ ਦਾ ਭੇੜ ਹੋਇਆ। ਦੋਹਾਂ 'ਚ ਸਖ਼ਤ ਮੁਕਾਬਲਾ ਹੋਣ
ਦੇ ਬਾਵਜੂਦ ਦੋਵੇਂ ਟੀਮਾਂ ਬਰਾਬਰ ਰਹੀਆਂ ਅਤੇ ਇਨਾਮੀ ਰਾਸ਼ੀ ਦੋਹਾਂ ਟੀਮਾਂ ਨੂੰ
ਬਰਾਬਰ-ਬਰਾਬਰ ਵੰਡੀ ਗਈ। ਫੁੱਟਬਾਲ ਬੀ ਦੇ ਫਾਈਨਲ 'ਚ ਪਿੰਡ ਕਾਹਮਾ ਦੀ ਟੀਮ ਨੇ ਭੌਰਾ
ਦੀ ਟੀਮ ਨੂੰ ਹਰਾ ਕੇ ਪਹਿਲੇ ਇਨਾਮ ਤੇ ਕਬਜ਼ਾ ਕਰ ਲਿਆ।
ਬਜ਼ੁਰਗਾਂ ਦੀਆਂ ਦੌੜਾਂ ਅਤੇ ਕਬੱਡੀ ਕੱਪ
21 ਤੋਂ
ਖਰੜ, 7 ਫਰਵਰੀ - ਪਿੰਡ ਬੱਲੋਮਾਜਰਾ 'ਚ 20-21 ਫਰਵਰੀ ਨੂੰ ਬਾਬਾ ਜਾਨਕੀ
ਦਾਸ ਯਾਦਗਾਰੀ ਬਜ਼ੁਰਗਾਂ ਦੀਆਂ ਦੌੜਾਂ-ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ
ਕੱਪ ਵਿਚ ਇੱਕ ਪਿੰਡ ਓਪਨ ਦੇ ਮੈਚ ਤੋਂ ਇਲਾਵਾ 16 ਨਾਮਵਰ ਅਕੈਡਮੀਆਂ ਪੁੱਜ ਰਹੀਆਂ
ਹਨ। ਜਿਨ੍ਹਾਂ ਵਿਚ ਅਲੰਕਾਰ ਕਬੱਡੀ ਕਲੱਬ ਟੋਨੀ ਕੱਬੇ, ਲੋਧੀਆਣਾ ਕਬੱਡੀ ਕਲੱਬ
ਪਰਸਰਾਮਪੁਰ, ਦਸਮੇਸ਼ ਕਬੱਡੀ ਕਲੱਬ ਨਕੋਦਰ,ਗੁਰੂ ਨਾਨਕ ਕਬੱਡੀ ਕਲੱਬ ਗੁਰਦਾਸਪੁਰ,
ਸਪੋਰਟਸ ਕਲੱਬ ਲਿਤਰਾਂ, ਗਿੱਲ ਸਪੋਰਟਸ ਜਰਗੜੀ, ਸਾਹਿਬਜ਼ਾਦਾ ਅਜੀਤ ਸਿੰਘ -ਜੁਝਾਰ
ਸਿੰਘ, ਕਬੱਡੀ ਅਕੈਡਮੀ ਚਮਕੌਰ ਸਾਹਿਬ, ਸਮਰਾਲਾ ਕਲੱਬ ਵੈਨਕੁਵਰ, ਸ਼ਹੀਦ ਬਚਨ ਸਿੰਘ
ਐਕਡਮੀ ਦ੍ਰਿੜਬਾ, ਬਾਬਾ ਸਿਆ ਸਿੰਘ ਸਿਧਸਰ, ਬਾਬਾ ਹਸਥਨਾ ਕਲੱਬ ਕਪੂਰਥਲਾ, ਪੰਜਾਬ
ਰਾਜ ਬਿਜਲੀ ਬੋਰਡ, ਗੁਰੂ ਗੋਬਿੰਦ ਸਿੰਘ ਜੀ ਕਬੱਡੀ ਅਕੈਡਮੀ ਕੋਟਲੀ ਥਾਨ ਸਿੰਘ,
ਖਘੂੰੜਾ ਅਕੈਡਮੀ ਲਤਾਲਾ, ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਨਾਰਵੇ ਦੇ ਖਿਡਾਰੀ ਪੁੱਜ
ਰਹੇ ਹਨ। 20 ਫਰਵਰੀ ਸ਼ਾਮ ਨੂੰ ਲਵਲੀ ਨਿਰਮਾਣ ਤੇ ਪ੍ਰਵੀਨ ਭਾਰਟਾ ਤੇ 21 ਫਰਵਰੀ ਨੂੰ
ਗਾਇਕ ਰਵਿੰਦਰ ਗਰੇਵਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।
ਦਸਮੇਸ਼ ਕਬੱਡੀ ਕੱਪ ਨਕੋਦਰ ਅੱਵਲ
ਬੰਗਾ, 7 ਫਰਵਰੀ - 5ਵਾਂ ਸ਼ਹੀਦ ਭਗਤ ਸਿੰਘ ਵਰਲਡ ਕਬੱਡੀ ਕੱਪ ਖਟਕੜ ਕਲਾਂ
'ਚ ਕਰਵਾਇਆ ਗਿਆ। ਇਸ ਵਰਲਡ ਕਬੱਡੀ ਕੱਪ ਦਸਮੇਸ਼ ਕਬੱਡੀ ਕਲੱਬ ਨਕੋਦਰ ਹਾਲੈਂਡ ਦੀ
ਝੋਲੀ ਜਾ ਪਿਆ। ਜੇਤੂ ਟੀਮ ਦੇ ਖਿਡਾਰੀ ਗੁਰਲਾਲ ਸਮੇਤ ਸਾਰਿਆਂ ਨੇ ਵਧੀਆ ਖੇਡ ਦਾ
ਪ੍ਰਦਰਸ਼ਨ ਕਰਦੇ ਹੋਏ ਸ਼ਹੀਦ ਬਾਬਾ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਦੀ ਟੀਮ ਨੂੰ ਹਰਾ
ਕੇ ਇਹ ਸ਼ਾਨਦਾਰ ਜਿੱਤ ਪ੍ਰਾਪਤ ਕੀਤਾ।
ਪੰਜਾਬ ਦਾ ਓਵਰਆਲ ਟਰਾਫੀ 'ਤੇ ਕਬਜ਼ਾ
ਜਲੰਧਰ, 7 ਫਰਵਰੀ - ਤ੍ਰਿਵੇਂਦਰਮ (ਕੇਰਲਾ) 'ਚ 55ਵੀਆਂ ਰਾਸ਼ਟਰੀ ਸਕੂਲ ਖੇਡਾਂ
ਦੇ ਜੂਡੋ ਮੁਕਾਬਲੇ ਕਰਵਾਏ ਗਏ। ਪੰਜਾਬ ਨੇ ਇਨ੍ਹਾਂ ਮੁਕਾਬਲਿਆਂ ਵਿਚ 'ਚ ਸੋਨ ਤਗਮੇ,
9 ਚਾਂਦੀ ਦੇ ਤਗਮੇ ਤੇ 10 ਕਾਂਸੀ ਦੇ ਤਗਮੇ ਤੇ ਕੁਲ 97 ਅੰਕ ਹਾਸਲ ਕਰਕੇ ਉਵਰਆਲ
ਟਰਾਫੀ 'ਤੇ ਕਬਜ਼ਾ ਕੀਤਾ। ਹਰਿਆਣਾ ਨੇ 9 ਸੋਨ, 6 ਚਾਂਦੀ ਤੇ 10 ਕਾਂਸੀ ਦੇ ਤਗਮੇ ਤੇ
68 ਅੰਕ ਲੈ ਕੇ ਦੂਸਰਾ ਸਥਾਨ, ਕਰਨਾਟਕਾ ਨੇ 6 ਸੋਨ, 3 ਚਾਂਦੀ ਤੇ 10 ਕਾਂਸੀ ਦੇ
ਤਗਮੇ ਹਾਸਲ ਕਰਕੇ 44 ਅੰਕ ਹਾਸਲ ਕਰਕੇ ਤੀਜਾ ਸਥਾਨ, ਮਹਾਰਾਸ਼ਟਰ ਨੇ 4 ਸੋਨ, 4 ਚਾਂਦੀ
ਤੇ 6 ਕਾਂਸੀ ਦੇ ਤਗਮੇ ਹਾਸਲ ਕਰਕੇ 35 ਅੰਕ ਲੈ ਕੇ ਚੌਥਾ ਸਥਾਨ ਹਾਸਲ ਕੀਤਾ।
ਕਬੱਡੀ ਟੂਰਨਾਮੈਂਟ 6 ਫਰਵਰੀ ਤੋਂ
ਦਾਲਮਵਾਲ 'ਚ
ਬੁੱਲ੍ਹੋਵਾਲ, 6 ਫਰਵਰੀ - 6 ਤੋਂ 8 ਫਰਵਰੀ ਤੱਕ ਪੰਜਵਾਂ ਕੈਨੇਡੀਅਨ ਦਰਸ਼ਨ
ਸਿੰਘ ਚੌਹਾਨ ਅਤੇ ਪ੍ਰਭਜੀਤ ਸਿੰਘ ਗਰੇਵਾਲ ਵਿਸ਼ਾਲ ਕਬੱਡੀ ਟੂਰਨਾਮੈਂਟ ਦੋਆਬਾ
ਇੰਟਰਨੈਸ਼ਨਲ ਕਲੱਬ ਦਾਲਮਵਾਲ (ਹੁਸ਼ਿਆਰਪੁਰ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ
ਟੂਰਨਾਮੈਂਟ ਦੇ ਆਖਰੀ ਦਿਨ 8 ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਦੇ ਭੇੜ ਹੋਣਗੇ। ਓਪਨ
ਕਲੱਬ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ 1 ਹਜ਼ਾਰ ਅਤੇ ਦੂਜਾ ਇਨਾਮ 75 ਹਜ਼ਾਰ
ਰੁਪਏ ਦਿੱਤਾ ਜਾਵੇਗਾ। ਵਧੀਆ ਰੇਡਰ ਤੇ ਜਾਫੀ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਆ
ਜਾਵੇਗਾ। ਇਸ ਤੋਂ ਇਲਾਵਾ ਓਪਨ ਪਿੰਡ ਪੱਧਰ, 60 ਕਿਲੋ ਭਾਰ ਅਤੇ 45 ਕਿਲੋ ਭਾਰ ਦੇ
ਵੀ ਕਬੱਡੀ ਮੁਕਾਬਲੇ ਹੋਣਗੇ ਅਤੇ ਦਿਲਕਸ਼ ਇਨਾਮ ਦਿੱਤੇ ਜਾਣਗੇ।
ਕੁੱਲ ਹਿੰਦ ਅੰਤਰ 'ਵਰਸਿਟੀ ਹੈਂਡਬਾਲ
ਚੈਂਪੀਅਨਸ਼ਿਪ
ਪਟਿਆਲਾ, 5 ਫਰਵਰੀ - ਕੁੱਲ ਹਿੰਦ ਅੰਤਰ 'ਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ
ਪੰਜਾਬੀ ਯੂਨੀਵਰਸਿਟੀ 'ਚ ਚੱਲ ਰਹੀ ਹੈ। ਇਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਪੰਜਾਬੀ
ਯੂਨੀਵਰਸਿਟੀ ਨੇ ਦੋਨਾਂ ਵਰਗਾਂ ਵਿਚ ਫਾਈਨਲ ਵਿਚ ਖੇਡਣ ਦਾ ਹੱਕ ਪ੍ਰਾਪਤ ਕੀਤਾ।
ਪੁਰਸ਼ ਵਰਗ 'ਚ ਪੰਜਾਬੀ ਯੂਨੀਵਰਸਿਟੀ ਦਾ ਮੁਕਾਬਲਾ ਕੁਰੂਕਸ਼ੇਤਰ ਤੇ ਮਹਿਲਾ ਵਰਗ 'ਚ
ਦਿੱਲੀ ਯੂਨੀਵਰਸਿਟੀ ਨਾਲ ਭਲਕੇ 6 ਫਰਵਰੀ ਨੂੰ ਹੋਵੇਗਾ। ਸੈਮੀਫਾਈਨਲ ਮੁਕਾਬਲਿਆਂ 'ਚ
ਪੁਰਸ਼ ਵਰਗ ਵਿਚ ਪੰਜਾਬੀ ਯੂਨੀਵਰਸਿਟੀ ਨੇ ਆਚਾਰੀਆ ਨਾਗਾਰਜੁਨਾ ਯੂਨੀਵਰਸਿਟੀ ਗੁੰਟੂਰ
ਨੂੰ 38 ਦੇ ਮੁਕਾਬਲੇ 18 ਗੋਲਾਂ ਨਾਲ ਹਰਾਇਆ। ਜੇਤੂ ਟੀਮ ਲਈ ਮਨਪ੍ਰੀਤ ਸਿੰਘ ਨੇ 12
ਅਤੇ ਹਰਮਿੰਦਰ ਸਿੰਘ ਨੇ 13 ਗੋਲ ਕੀਤੇ। ਮਹਿਲਾਵਾਂ ਦੇ ਵਰਗ ਵਿਚ ਪੰਜਾਬੀ
ਯੂਨੀਵਰਸਿਟੀ ਨੇ ਐਮ.ਜੀ.ਯੂਨੀਵਰਸਿਟੀ ਕੋਟਿਆਮ ਨੂੰ 32-17 ਨਾਲ ਹਰਾਇਆ। ਜੇਤੂ ਟੀਮ
ਲਈ ਰਾਜਵੰਤ ਕੌਰ ਨੇ 11 ਅਤੇ ਰਮਨਜੋਤ ਕੌਰ ਨੇ 7 ਗੋਲ ਕੀਤੇ। ਪੁਰਸ਼ ਵਰਗ 'ਚ
ਐਮ.ਡੀ.ਯੂ. ਰੋਹਤਕ ਤੇ ਗੰਟੂਰ ਯੂਨੀਵਰਸਿਟੀ, ਮਹਿਲਾ ਵਰਗ 'ਚ ਕੁਰੂਕਸ਼ੇਤਰ
ਯੂਨੀਵਰਸਿਟੀ ਤੇ ਐਮ.ਜੀ.ਕੋਟਿਯਾਮ ਤੀਸਰੇ ਸਥਾਨ ਲਈ ਖੇਡਣਗੀਆਂ।
ਦੂਜਾ ਕਬੱਡੀ ਕੱਪ 8 ਤੋਂ
ਬਨੂੜ, 5 ਫਰਵਰੀ - ਦੂਜਾ ਕਬੱਡੀ ਕੱਪ 8 ਤੋਂ 10 ਫਰਵਰੀ ਤੱਕ ਬਨੂੜ 'ਚ
ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ
ਸਮਰਪਿਤ ਹੋਵੇਗਾ। 8 ਫਰਵਰੀ ਨੂੰ ਘੋੜਿਆਂ ਤੇ ਬਲਦਾਂ ਦੀਆਂ ਦੌੜਾਂ ਤੋਂ ਇਲਾਵਾ 45
ਕਿਲੋ, 52 ਕਿਲੋ ਵਰਗ ਦੇ ਕਬੱਡੀ ਮੁਕਾਬਲੇ ਹੋਣਗੇ, 9 ਫਰਵਰੀ ਨੂੰ 52 ਕਿਲੋ ਤੋਂ 70
ਕਿਲੋ ਵਰਗ ਦੇ ਕਬੱਡੀ ਮੁਕਾਬਲੇ ਤੇ ਗੱਤਕਾ ਪਾਰਟੀਆਂ ਆਪਣੇ ਜੌਹਰ ਵਿਖਾਉਣਗੀਆਂ। 10
ਫਰਵਰੀ ਨੂੰ 8 ਵੱਡੀਆਂ ਅਕਾਡਮੀਆਂ ਵਿਚਕਾਰ ਕਬੱਡੀ ਮੁਕਾਬਲੇ ਹੋਣਗੇ ਤੇ ਪਹਿਲਾ ਇਨਾਮ
ਇਕ ਲੱਖ ਰੁਪਏ, ਦੂਜਾ ਇਨਾਮ 75 ਹਜ਼ਾਰ ਰੁਪਏ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਤੇ
ਹਰਿਆਣਾ ਦੀਆਂ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ।
ਕਿਲ੍ਹਾ ਰਾਏਪੁਰ ਦੀਆਂ 75ਵੀਆਂ ਪੇਂਡੂ
ਉਲੰਪਿਕਸ 18 ਤੋਂ
ਡੇਹਲੋਂ, 5 ਫਰਵਰੀ - ਕਿਲ੍ਹਾ ਰਾਏਪੁਰ ਦੀਆਂ 75ਵੀਂਆਂ ਖੇਡਾਂ 18 ਤੋਂ 21
ਫਰਵਰੀ ਤੱਕ ਕਿਲ੍ਹਾ ਰਾਏ ਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ 'ਚ ਕਰਵਾਈਆਂ ਜਾ ਰਹੀਆਂ
ਹਨ। ਹਰ ਸਾਲ ਦੀ ਤਰਾ੍ਹਂ ਇਹਨਾਂ ਖੇਡਾਂ ਵਿਚ ਇਸ ਵਾਰ ਵੀ ਰਵਾਇਤੀ ਖੇਡਾਂ ਦੇ ਨਾਲ
ਨਾਲ ਉਲੰਪਿਕ ਲਹਿਰ ਦੀ ਤਰਜ 'ਤੇ ਆਧੁਨਿਕ ਖੇਡਾਂ ਵੀ ਕਰਵਾਈਆਂ ਜਾਣਗੀਆਂ।
ਪਹਿਲਾ ਹਾਕੀ ਟੂਰਨਾਮੈਂਟ ਸ਼ੁਰੂ
ਬਾਬਾ ਬਕਾਲਾ, 5 ਫਰਵਰੀ - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ
ਨੂੰ ਸਮਰਪਿਤ ਪਹਿਲਾ ਹਾਕੀ ਟੂਰਨਾਮੈਂਟ ਬਾਬਾ ਬਕਾਲਾ 'ਚ ਕਰਵਾਇਆ ਜਾ ਰਿਹਾ ਹੈ। ਇਹ
ਹਾਕੀ ਟੂਰਨਾਮੈਂਟ ਲਗਾਤਾਰ ਤਿੰਨ ਦਿਨ ਚੱਲਣਗੇ। ਇਸ ਮੌਕੇ ਮਹਿਤਾ ਅਕੈਡਮੀ ਤੇ
ਮਹਾਰਾਜਾ ਕਲੱਬ ਫਤਿਹਗੜ੍ਹ ਦੀਆਂ ਟੀਮਾਂ ਦਰਮਿਆਨ ਹਾਕੀ ਦਾ ਉਦਘਾਟਨੀ ਮੈਚ ਵੀ
ਕਰਵਾਇਆ ਗਿਆ।
ਪੰਜਾਬ ਪੁਲਿਸ, ਪੀ. ਐਨ. ਬੀ., ਨਾਮਧਾਰੀ
ਇਲੈਵਨ ਤੇ ਹਵਾਈ ਸੈਨਾ ਮੋਹਰੀ
ਲੁਧਿਆਣਾ, 5 ਫਰਵਰੀ - 6ਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਜੀ ਗੋਲਡ ਹਾਕੀ
ਟੂਰਨਾਮੈਂਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਦਮ ਸ੍ਰੀ ਪ੍ਰਿਥੀਪਾਲ
ਸਿੰਘ ਹਾਕੀ ਸਟੇਡੀਅਮ 'ਚ ਚੱਲ ਰਿਹਾ ਹੈ। ਇਹ ਹਾਕੀ ਟੂਰਨਾਮੈਂਟ ਪੰਜਾਬ ਰੂਰਲ
ਸਪੋਰਟਸ਼ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ
ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਹਾਕੀ ਟੂਰਨਾਮੈਂਟ ਵਿੱਚ ਮਰਦਾਂ ਦੇ ਵਰਗ ਵਿੱਚ
ਪੰਜਾਬ ਪੁਲਿਸ, ਪੀ. ਐਨ. ਬੀ. ਦਿੱਲੀ, ਨਾਮਧਾਰੀ ਇਲੈਵਨ ਅਤੇ ਇੰਡੀਅਨ ਏਅਰ ਫੋਰਸ ਨੇ
ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਜਦ ਕਿ ਕੁੜੀਆਂ ਦੇ ਵਰਗ ਵਿਚ ਸ਼ਾਹਬਾਦ
ਮਾਰਕੰਡਾ ਹਾਕੀ ਸੈਂਟਰ ਨੇ ਸੈਂਟਰ ਰੇਲਵੇ ਮੁੰਬਈ ਨੂੰ 8-1 ਨਾਲ ਹਰਾ ਕੇ ਆਪਣੀ ਜੇਤੂ
ਸ਼ੁਰੂਆਤ ਕੀਤੀ ਇਸ ਤੋਂ ਇਲਾਵਾ ਚੰਡੀਗੜ ਇਲੈਵਨ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ
3-3 ਗੋਲਾਂ ਦੀ ਬਰਾਬਰੀ ਤੇ ਰੋਕਿਆ। ਲੜਕੀਆਂ ਦੇ ਹਾਕੀ ਟੂਰਨਾਮੈਂਟ ਦਾ ਉਦਘਾਟਨ
ਹਰਿੰਦਰ ਸਿੰਘ ਚਾਹਲ ਐਸ. ਐਸ. ਪੀ ਲੁਧਿਆਣਾ ਦਿਹਾਤੀ ਨੇ ਕੀਤਾ ਜਦ ਕਿ ਦੂਸਰੇ ਮੈਚਾਂ
ਦੌਰਾਨ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਚੇਅਰਮੈਨ ਮੋਹਨ ਲਾਲ ਬੱਗਾ
ਮੁੱਖ ਮਹਿਮਾਨ ਵਜੋਂ ਪੁੱਜੇ। 6 ਫਰਵਰੀ ਨੂੰ 12 ਵਜੇ ਚੰਡੀਗੜ੍ਹ ਇਲੈਵਨ ਅਤੇ ਸੈਂਟਰ
ਰੇਲਵੇ ਮੁੰਬਈ (ਲੜਕੀਆਂ) ਦੀਆਂ ਟੀਮਾਂ ਦਰਮਿਆਨ ਅਤੇ ਬਾਅਦ ਦੁਪਹਿਰ 2.00 ਵਜੇ
ਹਰਿਆਣਾ ਇਲੈਵਨ ਅਤੇ ਰੇਲ ਕੋਚ ਫੈਕਟਰੀ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਵੇਗਾ।
ਨਿਸ਼ਾਨੇਬਾਜ਼ੀ ਅਤੇ ਤੈਰਾਕੀ 'ਚ ਭਾਰਤੀਆਂ
ਦੀ ਬੱਲੇ ਬੱਲੇ
ਢਾਕਾ, 5 ਫਰਵਰੀ - 11ਵੀਆਂ ਦੱਖਣੀ-ਏਸ਼ੀਆਈ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ
ਖੇਡਾਂ ਵਿਚ ਭਾਰਤ ਦੇ ਨਿਸ਼ਾਨੇਬਾਜ਼ਾਂ ਅਤੇ ਤੈਰਾਕਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ 10
ਤਗਮਿਆਂ ਵਿਚੋਂ 8 'ਤੇ ਕਬਜ਼ਾ ਕਰ ਲਿਆ। ਇਸ ਤੋਂ ਇਲਾਵਾ ਤਿੰਨ ਚਾਂਦੀ ਦੇ ਅਤੇ ਇਕ
ਕਾਂਸੇ ਦਾ ਤਗਮਾ ਵੀ ਭਾਰਤ ਦੇ ਨਾਂਅ ਰਿਹਾ। ਇਸ ਤਰ੍ਹਾਂ ਹੁਣ ਤੱਕ ਭਾਰਤ ਦੇ ਹਿੱਸੇ
ਕੁੱਲ 67 ਤਗਮੇ ਆ ਚੁੱਕੇ ਹਨ ਜਦੋਂਕਿ ਪਾਕਿਸਤਾਨ 31 ਤਗਮੇ ਹਾਸਿਲ ਕਰਕੇ ਹਾਲੇ ਵੀ
ਦੂਜੇ ਸਥਾਨ 'ਤੇ ਚੱਲ ਰਿਹਾ ਹੈ। ਅੱਜ ਭਾਰਤ ਦੇ ਨਿਸ਼ਾਨੇਬਾਜ਼ ਚਾਰ ਦੇ ਚਾਰ ਸੋਨ ਤਗਮੇ
ਜਿੱਤਣ ਵਿਚ ਸਫਲ ਰਹੇ। ਫ਼ੌਜ ਦੇ ਨਿਸ਼ਾਨੇਬਾਜ਼ ਓਮ ਪ੍ਰਕਾਸ਼ ਦਾ ਪ੍ਰਦਰਸ਼ਨ ਸਭ ਤੋਂ ਚੰਗਾ
ਰਿਹਾ ਤੇ ਉਸ ਨੇ ਏਅਰ ਪਿਸਟਲ ਨਾਲ 10 ਮੀਟਰ ਦੇ ਨਿਸ਼ਾਨੇ ਲਗਾ ਕੇ ਆਪਣੀ ਪ੍ਰਤਿਭਾ ਦਾ
ਲੋਹਾ ਮਨਵਾਇਆ। ਪਹਿਲਾ ਉਸ ਨੇ ਏਅਰ ਪਿਸਟਲ ਦੇ 50 ਮੀਟਰ ਦੇ ਨਿਸ਼ਾਨੇ 'ਚੋਂ ਵੀ ਸੋਨੇ
ਦਾ ਤਗਮਾ ਜਿੱਤਿਆ ਸੀ। ਸੁਰਿੰਦਰ ਸਿੰਘ ਰਾਠੌਰ ਨੇ ਵੀ ਪਹਿਲੀਆਂ ਦੱਖਣੀ ਏਸ਼ੀਆਈ ਖੇਡਾਂ
ਦੇ ਰਿਕਾਰਡ ਦੀ ਬਰਾਬਰਤਾ ਕਰਦਿਆਂ ਸੋਨੇ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਅਮਿੱਤ
ਕੁਮਾਰ (673.7) ਨੇ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਭਾਰਤ ਦੇ ਤੈਰਾਕਾਂ ਨੇ
ਵੀ 6 ਵਿਚੋਂ ਚਾਰ ਤਗਮੇ ਜਿੱਤ ਲਏ। ਪਹਿਲਾ ਤਗਮਾ ਐਰੋਨ ਐਗਨੇਲ ਡੀਸੂਜਾ ਨੇ 100
ਮੀਟਰ ਸ਼੍ਰੇਣੀ ਵਿਚ ਜਿੱਤ ਕੇ ਮੁਹਿੰਮ ਵਿੱਢੀ।
ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ
ਬੰਗਾ, 5 ਫਰਵਰੀ - ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ
ਦਸਮੇਸ਼ ਸਪੋਰਟਸ ਕਲੱਬ ਲਧਾਣਾ ਉੱਚਾ ਵਲੋਂ ਚੱਲ ਰਿਹਾ ਹੈ। ਜਿਸ ਵਿਚ ਫੁੱਟਬਾਲ-ਏ ਵਿਚ
ਡਾਨਸੀਵਾਲ ਦੀ ਟੀਮ ਫਾਈਨਲ 'ਚ ਪੁੱਜ ਗਈ ਜਦਕਿ ਫੁੱਟਬਾਲ ਬੀ ਵਿਚ ਪਿੰਡ ਭੌਰਾ ਅਤੇ
ਕਾਹਮਾ ਦੀਆਂ ਟੀਮਾਂ ਦਾ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਵੇਗਾ।
ਅੰਤਰਰਾਸ਼ਟਰੀ ਕਬੱਡੀ ਕੱਪ 'ਚ ਅੰਬੀ ਹਠੂਰ
ਮੋਗਾ ਦੀ ਸਰਦਾਰੀ
ਬਾਜਾਖਾਨਾ, 4 ਫਰਵਰੀ - 12ਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ
ਟੂਰਨਾਮੈਂਟ ਪਿੰਡ ਬਾਜਾਖਾਨਾ 'ਚ ਚਲ ਰਿਹਾ ਹੈ। ਇਸ ਟੂਰਨਾਮੈਂਟ ਦੇ ਅੰਤਰਰਾਸ਼ਟਰੀ
ਕਲੱਬਾਂ ਦੇ ਮੈਚਾਂ ਵਿਚ ਅੰਬੀ ਹਠੂਰ ਮੋਗਾ ਨੇ ਡੀ. ਏ. ਵੀ. ਮਾਲਵਾ ਕਲੱਬ ਬਠਿੰਡਾ
ਨੂੰ ਹਰਾ ਕੇ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਡੀ. ਏ. ਵੀ. ਕਲੱਬ ਬਠਿੰਡਾ
ਨੇ 71 ਹਜ਼ਾਰ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਸੈਮੀਫ਼ਾਈਨਲ ਵਿਚ ਹਰਜੀਤ ਕਲੱਬ,
ਬਾਜਾਖਾਨਾ ਅਤੇ ਅੰਬੀ ਹਠੂਰ ਮੋਗੇ ਵਿਚਕਾਰ ਗਹਿ ਗੱਚਵਾਂ ਮੁਕਾਬਲਾ ਹੋਇਆ, ਜਿਸ ਵਿਚ
ਅੱਧੇ ਪੁਆਇੰਟ 'ਤੇ ਅੰਬੀ ਹਠੂਰ ਮੋਗਾ ਜੇਤੂ ਰਿਹਾ। 12ਵੇਂ ਹਰਜੀਤ ਟੂਰਨਾਮੈਂਟ ਦੇ
ਅੰਤਿਮ ਦਿਨ ਦੇ ਮੈਚਾਂ 'ਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡਣ ਦੀ ਰਸਮ ਪੰਜਾਬ ਦੇ
ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਰਣਜੀਤ ਸਿੰਘ ਰਾਣਾ ਟੁੱਟ ਬ੍ਰਦਰਜ਼,
ਸਤਨਾਮ ਸਿੰਘ ਰੰਧਾਵਾ ਜੀ. ਐਮ. ਗਰੁੱਪ ਦਿੱਲੀ, ਅਵਤਾਰ ਸਿੰਘ ਸਮਾਧ ਭਾਈ ਪਰਲਜ਼ ਸਿਟੀ
ਬਠਿੰਡਾ ਆਦਿ ਨੇ ਅਦਾ ਕੀਤੀ। ਕਬੱਡੀ ਇਕ ਪਿੰਡ ਓਪਨ ਵਿਚ ਜਲਾਲ ਨੇ ਭਗਤੇ ਦੀ ਟੀਮ
ਨੂੰ ਹਰਾ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ। ਕਬੱਡੀ ਪ੍ਰੋਮੋਟਰ ਬਾਪੂ ਸਹੋਤਾ ਸਪੇਨ
ਵੱਲੋਂ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਕਬੱਡੀ ਖਿਡਾਰੀ
ਇੰਦਰ ਪੰਜਗਰਾਈਂ, ਕਾਲਾ ਥਾਂਦੇਵਾਲੀਆ, ਗਾਦੜ ਰੋੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ
ਸੀਰਾ ਪਿੱਥੋਵਾਲਾ ਅਤੇ ਨਿਰਵੈਰ ਘੋਨੀ ਰਾਣੇਵਾਲਾ ਨੂੰ ਬੁਲੇਟ ਮੋਟਰ ਸਾਈਕਲ ਦੇ ਕੇ
ਸਨਮਾਨ ਕੀਤਾ ਗਿਆ।
ਧਰਮਪੁਰਾ ਦਾ ਕਬੱਡੀ ਮੇਲਾ 17 ਤੋਂ
ਬਰੇਟਾ, 4 ਫਰਵਰੀ - 17 ਤੋਂ 19 ਫਰਵਰੀ ਤੱਕ ਬਰੇਟਾ ਦੇ ਨੇੜਲੇ ਪਿੰਡ
ਧਰਮਪੁਰਾ 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ ਓਪਨ ਅਤੇ
70 ਕਿਲੋ ਵਰਗ, 62 ਕਿਲੋ, 50 ਕਿਲੋ ਅਤੇ 32 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। ਇਸ
ਦੌਰਾਨ ਓਪਨ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 45000 ਰੁਪਏ ਨਕਦ
ਦਿੱਤੇ ਜਾਣਗੇ।
ਫਗਵਾੜਾ ਗੋਲਡ ਕਬੱਡੀ ਕੱਪ 6 ਨੂੰ
ਫਗਵਾੜਾ, 4 ਫਰਵਰੀ - ਦੂਜਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 6 ਫਰਵਰੀ ਨੂੰ
ਬਾਈਪਾਸ ਨੇੜੇ ਗੁਰਦੁਆਰਾ ਸੁਖਚੈਨ ਸਾਹਿਬ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ।
ਤਲਵੰਡੀ ਰਾਏ ਦਾ 17ਵਾਂ ਟੂਰਨਾਮੈਂਟ 21
ਤੋਂ
ਰਾਏਕੋਟ, 4 ਫਰਵਰੀ - 21 ਤੋਂ 23 ਫਰਵਰੀ ਤੱਕ 17ਵਾਂ ਟੂਰਨਾਮੈਂਟ ਪਿੰਡ
ਤਲਵੰਡੀ ਰਾਏ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਕਰਵਾਇਆ ਜਾ
ਰਿਹਾ ਹੈ। ਇਸ ਖੇਡ ਮੇਲੇ ਦਾ ਕਬੱਡੀ 42 ਕਿਲੋ, 60,70 ਓਪਨ ਪਿੰਡ ਵਾਰ ਫੁੱਟਬਾਲ
ਓਪਨ ਪਾਸਾ ਤੇ ਸ਼ੀਪ ਦੇ ਮੁਕਾਬਲੇ ਕਰਵਾਏ ਜਾਣਗੇ।
ਦਸਮੇਸ਼ ਕਲੱਬ ਨਕੋਦਰ ਜੇਤੂ
ਮਹਿਰਾਜ, 3 ਫਰਵਰੀ - ਚਾਰ ਰੋਜ਼ਾ ਕਬੱਡੀ ਕੱਪ ਪਿੰਡ ਮਹਿਰਾਜ ਦੇ ਮਹਾਰਾਜਾ
ਯਾਦਵਿੰਦਰ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ 8 ਅੰਤਰਰਾਸ਼ਟਰੀ
ਅਕੈਡਮੀਆਂ ਦੇ ਗਹਿਗੱਚ ਮੁਕਾਬਲੇ ਦਰਸ਼ਕਾਂ ਨੂੰ ਵੇਖਣ ਨੂੰ ਮਿਲੇ। ਇਨ੍ਹਾਂ ਮੁਕਾਬਲਿਆਂ
ਦੌਰਾਨ ਫਾਈਨਲ ਵਿਚ ਦਸਮੇਸ਼ ਕਲੱਬ ਨਕੋਦਰ ਨੇ ਡੀ.ਏ.ਵੀ. ਕੈਲੋਫੋਰਨੀਆ ਕਲੱਬ ਜਲੰਧਰ
ਨੂੰ ਸਾਢੇ 34 ਤੇ 28 ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲੇ ਇੱਕ ਲੱਖ ਰੁਪਏ ਦਾ ਇਨਾਮ
ਦਿੱਤਾ ਗਿਆ। ਕੈਲੋਫੋਰਨੀਆ ਕਲੱਬ ਜਲੰਧਰ ਨੂੰ 71 ਹਜ਼ਾਰ ਰੁਪਏ 'ਤੇ ਸਬਰ ਕਰਨਾ ਪਿਆ।
ਕਬੱਡੀ 75 ਕਿਲੋ 'ਚ ਪਿੱਥੋ ਪਹਿਲੇ ਥਾਂ 'ਤੇ ਰਹੀ ਅਤੇ ਟੀਮ ਦੇ ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਖਰਾਜੀ ਪਿੱਥੋ ਨੂੰ ਕਬੱਡੀ ਪ੍ਰਮੋਟਰ ਮੇਜਰ ਭਲੂਰ ਤੇ ਕਰਮਪਾਲ ਸਿੰਘ ਲੰਢੇਕੇ
ਵਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ। ਇਸ ਮੈਚ 'ਚ ਭੁੱਚੋ ਦੀ ਟੀਮ ਦੂਜੇ
ਥਾਂ 'ਤੇ ਰਹੀ। ਕਬੱਡੀ 65 ਕਿਲੋ 'ਚ ਬੱਬੀ ਮਹਿਰਾਜ ਪਹਿਲੇ ਅਤੇ ਚੀਮਾ ਜੋਧਪੁਰ ਦੂਜੇ
ਸਥਾਨ 'ਤੇ ਰਹੀ। ਕਬੱਡੀ ਕੱਪ ਨੂੰ ਮਨੀ ਸਿੱਧੂ ਯੂ.ਐਸ.ਏ. ਵਲੋਂ 1 ਲੱਖ 51 ਹਜ਼ਾਰ
ਰੁਪਏ ਅਤੇ ਜਸਵਿੰਦਰ ਸਿੰਘ ਜੱਸੂ ਜਰਮਨ ਵੱਲੋਂ 51 ਹਜ਼ਾਰ ਰੁਪਏ ਕਲੱਬ ਨੂੰ ਦਿੱਤੇ।
ਬੱਧਨੀ ਕਲਾਂ 'ਚ ਕਬੱਡੀ ਗੋਲਡ ਕੱਪ 6 ਤੋਂ
ਬੱਧਨੀ ਕਲਾਂ, 3 ਫਰਵਰੀ - ਦੂਜਾ ਅੰਤਰਰਾਸ਼ਟਰੀ ਕਬੱਡੀ ਗੋਲਡ ਕੱਪ 4 ਰੋਜ਼ਾ
ਖੇਡ ਮੇਲਾ 6 ਤੋਂ 9 ਫਰਵਰੀ ਤੱਕ ਬੱਧਨੀ ਕਲਾਂ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ
ਮੇਲੇ ਵਿਚ ਪਹਿਲੇ ਤਿੰਨ ਦਿਨ ਕਬੱਡੀ ਓਪਨ, ਕਬੱਡੀ 70 ਕਿੱਲੋ, 60 ਕਿੱਲੋ, 55 ਕਿੱਲੋ,
48 ਕਿੱਲੋ ਅਤੇ ਕਬੱਡੀ 35 ਕਿੱਲੋ ਭਾਰ ਵਰਗ ਸਮੇਤ ਹਾਕੀ ਪਿੰਡ ਵਾਰ ਓਪਨ ਅਤੇ ਹਾਕੀ
55 ਕਿੱਲੋ ਅਤੇ ਫੁੱਟਬਾਲ ਦੇ ਪਿੰਡ ਵਾਰ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਆਖਰੀ
ਦਿਨ 9 ਫਰਵਰੀ ਨੂੰ ਅਕੈਡਮੀ ਕਬੱਡੀ ਦੇ ਮੈਚ ਹੋਣਗੇ, ਜਿਸ 'ਚ ਲੱਖਾਂ ਰੁਪਏ ਦੇ ਇਨਾਮ
ਜੇਤੂਆਂ ਨੂੰ ਦਿੱਤੇ ਜਾਣਗੇ। ਆਖਰੀ ਦਿਨ ਢੇਰੀ ਵਾਲੀ ਕਬੱਡੀ ਦਾ ਸ਼ੋਅ ਮੈਚ ਵੀ ਹੋਵੇਗਾ।
ਭਾਰਤੀ ਹਾਕੀ ਟੀਮ ਦਾ ਕੈਂਪ ਸ਼ੁਰੂ
ਨਵੀਂ ਦਿੱਲੀ, 3 ਫਰਵਰੀ - ਰਾਸ਼ਟਰੀ ਸਟੇਡੀਅਮ (ਮੇਜਰ ਧਿਆਨਚੰਦ ਸਟੇਡੀਅਮ)
'ਚ ਵਿਸ਼ਵ ਹਾਕੀ ਕੱਪ ਦੀ ਤਿਆਰੀ ਲਈ ਭਾਰਤੀ ਹਾਕੀ ਟੀਮ ਦਾ ਆਖਰੀ ਅਭਿਆਸ ਕੈਂਪ ਸ਼ੁਰੂ
ਹੋ ਗਿਆ ਹੈ। ਜਿੱਥੇ ਸੁਰੱਖਿਆ ਦਾ ਹਵਾਲਾ ਦੇ ਕੇ ਪੱਤਰਕਾਰਾਂ ਨੂੰ ਵੀ ਅੰਦਰ ਨਹੀਂ
ਜਾਣ ਦਿੱਤਾ ਗਿਆ। ਖੇਡ ਮੰਤਰਾਲਾ ਅਤੇ ਹਾਕੀ ਇੰਡੀਆ ਇਸ ਦੀ ਜ਼ਿੰਮੇਵਾਰੀ ਇਕ-ਦੂਸਰੇ
'ਤੇ ਸੁੱਟਦੇ ਰਹੇ। ਖਿਡਾਰੀਆਂ ਨੇ ਨੈਸ਼ਨਲ ਸਟੇਡੀਅਮ 'ਚ ਅਭਿਆਸ ਸ਼ੁਰੂ ਕੀਤਾ, ਜਿੱਥੇ
28 ਫਰਵਰੀ ਤੋਂ 13 ਮਾਰਚ ਤੱਕ ਵਿਸ਼ਵ ਕੱਪ ਦੇ ਮੈਚ ਹੋਣੇ ਹਨ। ਰੌਲਾ ਉਦੋਂ ਪਿਆ ਜਦ
ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਕ ਅੰਗਰੇਜ਼ੀ ਅਖਬਾਰ ਦੇ
ਫੋਟੋਗ੍ਰਾਫਰ ਨੇ ਜਦ ਕੰਧ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਪੁਲਿਸ
ਨੇ ਗ੍ਰਿਫ਼ਤਾਰ ਕਰ ਲਿਆ। ਹਾਕੀ ਇੰਡੀਆ ਦੇ ਸਕੱਤਰ ਨਰਿੰਦਰ ਬਤਰਾ ਨੇ ਕਿਹਾ ਕਿ
ਖਿਡਾਰੀਆਂ ਨੂੰ ਮੀਡੀਏ ਨਾਲ ਗੱਲ ਕਰਨ ਤੋਂ ਰੋਕਿਆ ਨਹੀਂ ਗਿਆ, ਸਟੇਡੀਅਮ 'ਚ
ਪੱਤਰਕਾਰਾਂ ਨੂੰ ਜਾਣ ਤੋਂ ਰੋਕਣ ਦਾ ਫੈਸਲਾ ਖੇਡ ਮੰਤਰਾਲੇ ਦਾ ਹੈ। ਵਿਸ਼ਵ ਕੱਪ ਹਾਕੀ
ਦੀਆਂ ਟਿਕਟਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਵਰਲਡ-ਕੱਪ ਦੀ ਪ੍ਰਬੰਧਕੀ ਕਮੇਟੀ ਦੇ
ਜੁਆਇੰਟ ਚੇਅਰਮੈਨ ਸੁਰੇਸ਼ ਕੁਲਮਾਡੀ ਨੇ ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਪਹਿਲੀ ਟਿਕਟ
ਜਾਰੀ ਕਰਦਿਆਂ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨੂੰ ਵਿਸ਼ਵ ਕੱਪ ਦੇਖਣ
ਦਾ ਸੱਦਾ ਦਿੰਦਿਆਂ ਟਿਕਟ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਦੀ ਟਿਕਟ 100
ਰੁਪਏ ਦੀ ਹੋਵੇਗੀ, ਜਦਕਿ ਫਾਈਨਲ ਮੁਕਾਬਲੇ ਦੀ ਟਿਕਟ 150 ਰੁਪਏ ਹੋਵੇਗੀ। ਟਿਕਟਾਂ
ਖਰੀਦਣ ਦੇ ਚਾਹਵਾਨ ਹਾਕੀ ਪ੍ਰੇਮੀ ਹੀਰੋ ਹੌਂਡਾ ਐਫ ਆਈ ਐਚ ਵਰਲਡ ਕੱਪ ਦੀ ਵੈਬਸਾਈਟ
www.worldhocky.org 'ਤੇ ਜਾ ਕੇ ਟਿਕਟ ਪ੍ਰਾਪਤ ਕਰ ਸਕਦੇ ਹਨ।
ਕਬੱਡੀ ਫਾਈਨਲ 'ਚ ਭਾਰਤ ਤੇ ਪਾਕਿਸਤਾਨ ਦਾ
ਮੁਕਾਬਲਾ
ਢਾਕਾ, 3 ਫਰਵਰੀ - 11ਵੀਆਂ ਦੱਖਣੀ ਏਸ਼ੀਆਈ ਖੇਡਾਂ ਦੌਰਾਨ ਬੰਗਲਾਦੇਸ ਨੂੰ
ਭਾਰਤੀ ਪੁਰਸ਼ ਕਬੱਡੀ ਟੀਮ ਨੇ ਹਰਾਇਆ। ਫਾਈਨਲ 'ਚ ਇਸ ਦਾ ਮੁਕਾਬਲਾ ਪਾਕਿਸਤਾਨ ਨਾਲ
ਹੋਣਾ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 34-11 ਨਾਲ ਹਰਾਇਆ ਅਤੇ ਉਹ ਸਾਰੇ ਚਾਰੇ
ਮੈਚ ਜਿੱਤ ਕੇ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਰਹੀ। ਪਾਕਿਸਤਾਨ ਨੇ ਨੇਪਾਲ ਨੂੰ
44-16 ਨਾਲ ਹਰਾਕੇ ਫਾਈਨਲ 'ਚ ਥਾਂ ਬਣਾਈ ਹੈ। ਬੰਗਲਾਦੇਸ਼ ਅਤੇ ਨੇਪਾਲ ਨੂੰ ਤੀਸਰੇ
ਅਤੇ ਚੌਥੇ ਸਥਾਨ ਲਈ ਸੰਘਰਸ਼ ਕਰਨਾ ਪਵੇਗਾ।
6ਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ
ਗੋਲਡ ਕੱਪ ਹਾਕੀ ਟੂਰਨਾਮੈਂਟ
ਲੁਧਿਆਣਾ, 3 ਫਰਵਰੀ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਦਮ
ਸ੍ਰੀ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ 'ਚ 6ਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ
ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਹਾਕੀ ਟੂਰਨਾਮੈਂਅ ਪੰਜਾਬ
ਰੂਰਲ ਸਪੋਰਟਸ ਪ੍ਰਮੋਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਇਸ ਟੂਰਨਾਮੈਂਟ
ਦੇ ਮੁੱਢਲੇ ਮੈਚ ਵਿਚ ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 2-0 ਨਾਲ
ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਦੂਸਰੇ ਮੈਚ ਵਿਚ ਬੀ. ਐਸ. ਐਫ. ਜਲੰਧਰ ਨੇ ਸਾਬਕਾ
ਚੈਂਪੀਅਨ ਨਾਮਧਾਰੀ ਇਲੈਵਨ ਨੂੰ ਗੋਲ ਰਹਿਤ ਬਰਾਬਰੀ 'ਤੇ ਰੋਕਿਆ।
ਤੀਜਾ ਕਬੱਡੀ ਟੂਰਨਾਮੈਂਟ 12 ਤੋਂ
ਸਮਾਲਸਰ, 2 ਫਰਵਰੀ - ਤੀਜਾ ਕਬੱਡੀ ਟੂਰਨਾਮੈਂਟ 12-13 ਫਰਵਰੀ ਨੂੰ ਖਾਲਸਾ
ਸਟੇਡੀਅਮ ਪਿੰਡ ਰੋਡੇ (ਮੋਗਾ) 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ ਓਪਨ ਅਤੇ
ਕਬੱਡੀ 70 ਕਿੱਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਕਬੱਡੀ ਓਪਨ ਦੀ ਜੇਤੂ ਟੀਮ ਨੂੰ
41000 ਹਜ਼ਾਰ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 31000 ਹਜ਼ਾਰ ਰੁਪਏ ਦਾ
ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਬੱਡੀ 70 ਕਿੱਲੋ ਦੀ ਜੇਤੂ ਟੀਮ ਨੂੰ 12 ਹਜ਼ਾਰ
ਅਤੇ ਉਪ ਜੇਤੂ ਨੂੰ 10 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਗਿਆਰਾਂ ਫਰਵਰੀ ਨੂੰ
ਦਸਤਾਰਬੰਦੀ ਦੇ ਮੁਕਾਬਲੇ ਅਤੇ ਆਰਮੀ ਅਤੇ ਸਪੋਰਟਸ ਵਿੰਗ ਦੀਆਂ ਟੀਮਾਂ ਦੇ ਹੈਂਡਬਾਲ
ਦੇ ਸ਼ੋਅ ਮੈਚ ਕਰਵਾਏ ਜਾਣਗੇ। ਇਹ ਕਬੱਡੀ ਕੱਪ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ
ਵਾਲਿਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਦੋ ਰੋਜ਼ਾ ਕਬੱਡੀ ਖੇਡ ਮੇਲਾ 12 ਤੋਂ
ਸਵੱਦੀ ਕਲਾਂ, 2 ਫਰਵਰੀ - ਦੋ ਰੋਜ਼ਾ ਕਬੱਡੀ ਖੇਡ ਮੇਲਾ 12 -13 ਫਰਵਰੀ ਨੂੰ
ਪਿੰਡ ਤਲਵੰਡੀ ਕਲਾਂ ਦੇ ਖੁੱਲ੍ਹੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਮਿਤੀ 12
ਫਰਵਰੀ ਨੂੰ ਕਬੱਡੀ 70 ਕਿਲੋ ਵਰਗ ਦੇ ਮੁਕਾਬਲੇ ਅਤੇ ਤਾਸ਼ ਸੀਪ ਦੇ ਮੁਕਾਬਲੇ ਹੋਣਗੇ,
ਜਦਕਿ 13 ਫਰਵਰੀ ਕਬੱਡੀ ਓਪਨ ਪਿੰਡ ਵਾਰ ਦੇ ਰੌਚਿਕ ਮੁਕਾਬਲੇ ਹੋਣਗੇ।
ਬੱਦੋਵਾਲ ਦਾ ਦੂਜਾ ਤਿੰਨ ਰੋਜ਼ਾ ਖੇਡ ਮੇਲਾ
23 ਨੂੰ ਅਤੇ ਝਾਂਡੇ ਦਾ 25 ਨੂੰ
ਇਯਾਲੀ/ਥਰੀਕੇ, 2 ਫਰਵਰੀ - ਦੂਜਾ ਤਿੰਨ ਰੋਜ਼ਾ ਖੇਡ ਮੇਲਾ 23 ਤੋਂ 25 ਫਰਵਰੀ
ਤੱਕ ਪਿੰਡ ਬੱਦੋਵਾਲ 'ਚ ਕਰਵਾਇਆ ਜਾ ਰਿਹਾ ਹੈ। ਜਿਸ ਖੇਡ ਮੇਲੇ ਵਿਚ ਬੈਲ ਗੱਡੀਆਂ
ਦੀਆਂ ਦੌੜਾਂ, ਤਾਸ਼ ਸੀਪ ਦੇ ਮੁਕਾਬਲਿਆਂ ਸਮੇਤ ਕਬੱਡੀ ਅਕੈਡਮੀਆਂ ਦੇ ਦਿਲਕਸ਼ ਮੁਕਾਬਲੇ
ਹੋਣਗੇ। 25 ਤੋਂ 27 ਫਰਵਰੀ ਤੱਕ ਪਿੰਡ ਝਾਂਡੇ ਦੇ ਖੇਡ ਮੈਦਾਨ ਵਿਚ ਖੇਡ ਮੇਲਾ
ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ 70, 60 ਕਿਲੋ, 47 ਕਿਲੋ, ਕਬੱਡੀ ਓਪਨ ਦੇ
ਮੁਕਾਬਲਿਆਂ ਨਾਲ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ।
ਵਿਸ਼ਵ ਐਥਲੈਟਿਕ ਮੀਟ 'ਚ ਛਾਏ ਪੰਜਾਬੀ
ਜਲੰਧਰ, 2 ਫਰਵਰੀ - ਅੰਤਰਰਾਸ਼ਟਰੀ ਵੈਟਰਨਜ਼ ਅਥਲੈਟਿਕਸ ਮੀਟ ਪਿਛਲੇ ਦਿਨੀਂ
ਪੁਣੇ 'ਚ ਕਰਵਾਈ ਗਈ। ਇਸ ਪ੍ਰਤੀਯੋਗਤਾ 'ਚ ਕਈ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।
ਇਸ ਪ੍ਰਤੀਯੋਗਤਾ 'ਚ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਪੰਜਾਬੀ ਐਥਲੀਟਾਂ ਨੇ ਕਈ ਤਮਗੇ
ਜਿੱਤੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਪੰਜਾਬੀ ਖਿਡਾਰੀ ਸਰਦਾਰ ਚੰਦ ਨੇ ਇਸ
ਪ੍ਰਤੀਯੋਗਤਾ 'ਚ 400 ਮੀਟਰ ਦੌੜ 'ਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਕੁਲਵੰਤ ਸਿੰਘ
ਨੇ 400, 800 ਅਤੇ 1500 ਮੀਟਰ ਵਰਗ 'ਚ ਸੋਨ ਤਗਮੇ ਪ੍ਰਾਪਤ ਕੀਤੇ। ਇਸ ਤੋਂ ਇਲਾਵਾ
ਰਾਜ ਕੁਮਾਰ ਨੇ 100, 200, 400 ਅਤੇ ਸ਼ਾਟਪੁੱਟ 'ਚ ਤਗਮੇ ਜਿੱਤ ਕੇ ਪੰਜਾਬ ਦਾ ਸਿਰ
ਉੱਚਾ ਕੀਤਾ।
12ਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ
ਕਬੱਡੀ ਟੂਰਨਾਮੈਂਟ
ਬਾਜਾਖਾਨਾ, 2 ਫਰਵਰੀ - 12ਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ
ਟੂਰਨਾਮੈਂਟ ਪਿੰਡ ਬਾਜਾਖਾਨਾ 'ਚ ਚਲ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਜੇ ਦਿਨ
ਵਾਲੀਬਾਲ ਦੇ ਫ਼ਾਈਨਲ ਮੁਕਾਬਲੇ ਵਿਚ ਨੱਥੂਵਾਲਾ ਗਰਬੀ ਦੀ ਟੀਮ ਨੇ ਬਲਾੜ੍ਹ ਮਹਿਮਾ ਦੀ
ਟੀਮ ਨੂੰ ਹਰਾਇਆ। 70 ਕਿਲੋ ਵਜ਼ਨੀ ਕਬੱਡੀ ਦੇ ਫ਼ਾਈਨਲ ਵਿਚ ਬਾਜਾਖਾਨਾ ਨੇ ਬਰਗਾੜੀ
ਨੂੰ ਹਰਾਇਆ। ਓਪਨ ਕਬੱਡੀ ਪਿੰਡ-ਪਿੰਡ ਦੇ ਮੈਚ ਸ਼ੁਰੂ ਕੀਤੇ ਗਏ। ਟੂਰਨਾਮੈਂਟ ਵਿਚ
ਅਕੈਡਮੀਆਂ ਹਰਜੀਤ ਕਲੱਬ ਬਾਜਾਖਾਨਾ, ਹਰਜੀਤ ਤਲਵਾਰ ਕਲੱਬ ਜਗਰਾਉਂ, ਅੰਬੀ ਕਲੱਬ
ਹਠੂਰ, ਮੀਰੀ ਪੀਰੀ ਕਲੱਬ ਅਮਰੀਕਾ, ਦਸਮੇਸ਼ ਕਲੱਬ ਕਾਲਖ਼ ਅਤੇ ਹੋਰ ਅੰਤਰਾਰਸ਼ਟਰੀ ਕਲੱਬਾਂ
ਦੀਆਂ ਟੀਮਾਂ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਹਨ। ਇਨਾਮਾਂ ਦੀ ਵੰਡ ਉਪ-ਮੁੱਖ
ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ। ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ
ਵੀ ਕਰਵਾਇਆ ਜਾਵੇਗਾ।
ਅੰਬੀ ਹਠੂਰ ਯਾਦਗਾਰੀ ਕਬੱਡੀ ਕੱਪ 7 ਤੋਂ
ਜਗਰਾਉਂ/ਹਠੂਰ, 2 ਫਰਵਰੀ - ਅੰਬੀ ਹਠੂਰ ਯਾਦਗਾਰੀ ਕਬੱਡੀ ਕੱਪ 7 ਫਰਵਰੀ
ਨੂੰ ਹਠੂਰ 'ਚ ਕਰਵਾਇਆ ਜਾ ਰਿਹਾ ਹੈ। ਜਿਸ ਕਬੱਡੀ ਕੱਪ 'ਚ ਭਿੜਨ ਵਾਲੀਆਂ ਅੱਠ ਕਬੱਡੀ
ਅਕੈਡਮੀਆਂ 'ਚ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਖੇਡਣਗੇ। ਖੇਡ ਮੇਲੇ 'ਤੇ
ਪੰਜਾਬ ਦੇ ਨਾਮਵਾਰ ਛੇ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ
ਜਾ ਰਿਹਾ।
ਹਮਦਰਦ ਯਾਦਗਾਰੀ ਫੁੱਟਬਾਲ ਟੂਰਨਾਮੈਂਟ
ਬੰਗਾ, 2 ਫਰਵਰੀ - ਦੂਜਾ ਸਵ. ਸਾਧੂ ਸਿੰਘ ਹਮਦਰਦ ਯਾਦਗਾਰੀ ਫੁੱਟਬਾਲ
ਟੂਰਨਾਮੈਂਟ ਦਸਮੇਸ਼ ਸਪੋਰਟਸ ਕਲੱਬ ਲਧਾਣਾ ਉਚਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਦੇ
ਦੂਜੇ ਦਿਨ ਪਹਿਲਾ ਮੈਚ ਸੂਰਾਪੁਰ ਅਤੇ ਰੁੜਕੀ ਖਾਸ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ
ਵਿਚ ਸੂਰਾਪੁਰ ਨੇ ਜਿੱਤ ਦਰਜ ਕੀਤੀ। ਦੂਜਾ ਮੈਚ ਪੱਲੀਝਿੱਕੀ ਨੇ ਡਘਾਮ ਨੂੰ ਹਰਾ ਕੇ
ਜਿੱਤਿਆ। ਤੀਜੇ ਮੈਚ ਵਿਚ ਮੁਕੰਦਪੁਰ ਦੀ ਟੀਮ ਨੂੰ ਸਕੋਹਪੁਰ ਦੀ ਟੀਮ ਨੇ ਹਰਾਇਆ। ਇਸੇ
ਤਰ੍ਹਾਂ ਸਲੋਹ ਨੇ ਮੰਗੂਵਾਲ ਨੂੰ ਹਰਾਇਆ।
ਨੌਸ਼ਿਹਰਾ ਪੰਨੂੰਆਂ 'ਚ ਟੂਰਨਾਮੈਂਟ 11
ਤੋਂ
ਨੌਸ਼ਿਹਰਾ ਪੰਨੂੰਆਂ, 2 ਫਰਵਰੀ - ਪਿੰਡ ਪੱਧਰ ਦਾ ਫੁੱਟਬਾਲ ਟੂਰਨਾਮੈਂਟ
ਨੌਸ਼ਿਹਰਾ ਪੰਨੂੰਆਂ ਦੇ ਖੇਡ ਸਟੇਡੀਅਮ 'ਚ 11 ਤੋਂ 14 ਫਰਵਰੀ ਤੱਕ ਕਰਵਾਇਆ ਜਾ ਰਿਹਾ
ਹੈ। ਜਿਸ ਵਿਚ ਫੁੱਟਬਾਲ 'ਚ ਪਹਿਲਾ ਇਨਾਮ 10 ਹਜ਼ਾਰ ਰੁਪਏ ਅਤੇ ਦੂਸਰਾ ਇਨਾਮ 8100
ਰੁਪਏ ਹੋਵੇਗਾ। ਇਸ ਤੋਂ ਇਲਾਵਾ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਬੁੱਢੇਵਾਲ ਖੇਡ ਮੇਲਾ 12 ਤੋਂ
ਲੁਧਿਆਣਾ, 2 ਫਰਵਰੀ - 12 ਤੋਂ 15 ਫਰਵਰੀ ਤੱਕ ਪਿੰਡ ਬੁੱਢੇਵਾਲ 'ਚ ਖੇਡ
ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਖੇਡ ਮੇਲੇ ਵਿਚ ਕਬੱਡੀ, ਵਾਲੀਵਾਲ, ਬੈਲਾਂ ਤੇ
ਖੀਰੇ ਦੁੱਗਿਆਂ ਦੀਆਂ ਗੱਡੀਆਂ ਦੀਆਂ ਦੌੜਾਂ ਦੇ ਮੁਕਾਬਲੇ ਹੋਣਗੇ। ਅਖੀਰਲੇ ਦਿਨ
ਮਨਮੋਹਨ ਵਾਰਿਸ ਅਤੇ ਕਮਲਹੀਰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨਗੇ।
ਪਿੰਡ ਲਸਾੜਾ ਦਾ 51ਵਾਂ ਖੇਡ ਮੇਲਾ ਸਮਾਪਤ
ਲਸਾੜਾ/ਉੜਾਪੜ, 1 ਫਰਵਰੀ - 51ਵਾਂ ਸ਼ਹੀਦ-ਏ-ਆਜ਼ਮ ਬਾਬੂ ਲਾਲ ਸਿੰਘ ਯਾਦਗਾਰੀ
ਖੇਡ ਮੇਲਾ ਪਿੰਡ ਲਸਾੜਾ 'ਚ ਕਰਵਾਇਆ ਗਿਆ। ਇਸ 'ਚ ਹਾਕੀ 58 ਕਿਲੋ ਦਾ ਫਾਈਨਲ ਮੈਚ
ਸਪੋਰਟਸ ਕਲੱਬ ਲਸਾੜਾ ਤੇ ਬੱਧਨੀ ਕਲਾਂ (ਮੋਗਾ) ਵਿਚਕਾਰ ਹੋਇਆ ਜਿਸ ਵਿਚ ਬੱਧਨੀ ਕਲਾਂ
ਦੀ ਟੀਮ 3-2 ਗੋਲਾਂ ਦੇ ਫ਼ਰਕ ਨਾਲ ਜੇਤੂ ਰਹੀ। ਹਾਕੀ ਆਲ ਓਪਨ ਮੈਚ 'ਚ ਸਪੋਰਟਸ ਕਲੱਬ
ਜੰਡਿਆਲੀ ਨੇ ਸਪੋਰਟਸ ਕਲੱਬ ਸਰੀਂਹ ਨੂੰ 1-0 ਦੇ ਫ਼ਰਕ ਨਾਲ ਹਰਾਇਆ। ਫੁੱਟਬਾਲ ਆਲ
ਓਪਨ ਮੁਕਾਬਲੇ 'ਚ ਸਪੋਰਟਸ ਕਲੱਬ ਰੁੜਕੀ ਖਾਸ ਨੇ ਸਪੋਰਟਸ ਕਲੱਬ ਜਲੰਧਰ ਨੂੰ 1-0
ਗੋਲ ਦੇ ਫ਼ਰਕ ਨਾਲ ਹਰਾਇਆ। ਪ੍ਰਸਿੱਧ ਲੋਕ ਗਾਇਕ ਰੌਸ਼ਨ ਪ੍ਰਿੰਸ ਵਲੋਂ ਦੇਰ ਰਾਤ ਤੱਕ
ਖਿਡਾਰੀਆਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਸ਼ਵ
ਕਬੱਡੀ ਕੱਪ 5 ਨੂੰ
ਜਲੰਧਰ, 1 ਫਰਵਰੀ - ਸਿੱਖ ਨੈਸ਼ਨਲ ਕਾਲਜ ਬੰਗਾ 'ਚ ਸ੍ਰੀ ਗੁਰੂ ਹਰਿਗੋਬਿੰਦ
ਸਾਹਿਬ ਵਿਸ਼ਵ ਕਬੱਡੀ ਕੱਪ 5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ
6 ਕਬੱਡੀ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਦਾ ਪਹਿਲਾ ਇਨਾਮ ਇਕ ਲੱਖ ਰੁਪਏ, ਦੂਸਰਾ
75 ਹਜ਼ਾਰ ਰੁਪਏ ਤੇ ਹਰ ਟੀਮ ਨੂੰ 20 ਹਜ਼ਾਰ ਰੁਪਏ ਦਿੱਤਾ ਜਾਏਗਾ। ਕੁੜੀਆਂ ਦਾ
ਪ੍ਰਦਰਸ਼ਨੀ ਮੈਚ ਵੀ ਕਰਵਾਇਆ ਜਾ ਰਿਹਾ ਹੈ। ਦਰਸ਼ਕਾਂ ਲਈ ਇਕ ਮੋਟਰ ਸਾਈਕਲ ਤੇ ਸਿਲਾਈ
ਮਸ਼ੀਨਾਂ ਲੱਕੀ ਡਰਾਅ ਰਾਹੀਂ ਕੱਢੀਆਂ ਜਾਣਗੀਆਂ।
63ਵਾਂ ਆਲ ਇੰਡੀਆ ਕਲਗੀਧਰ ਖੇਡ ਮੇਲਾ
ਸਮਾਪਤ
ਜਗਰਾਉਂ, 31 ਜਨਵਰੀ - ਆਲ ਇੰਡੀਆ 63ਵਾਂ ਕਲਗੀਧਰ ਕਮਾਲਪੁਰਾ ਖੇਡ ਮੇਲਾ
ਕਲਗੀਧਰ ਸਟੇਡੀਅਮ 'ਚ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਆਖ਼ਰੀ ਦਿਨ ਹੋਏ ਕਬੱਡੀ ਆਲ
ਓਪਨ ਦੇ ਮੁਕਾਬਲੇ 'ਚ ਦਸਮੇਸ਼ ਕਲੱਬ ਨਕੋਦਰ ਨੇ ਪਹਿਲਾ ਅਤੇ ਡੀ.ਏ.ਵੀ. ਕਲੱਬ ਜਲੰਧਰ
ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਾਕੀ ਆਲ ਓਪਨ ਦੇ ਮੁਕਾਬਲੇ 'ਚ
ਫਰੈਂਡਜ਼ ਸਪੋਰਟਸ ਕਲੱਬ ਟੀਮ ਪਹਿਲੇ ਅਤੇ ਤਖਾਣਵੱਧ ਟੀਮ ਦੂਸਰੇ ਅਤੇ ਫੁੱਟਬਾਲ ਦੇ
ਮੁਕਾਬਲੇ 'ਚ ਪਿੰਡ ਈਸੜੂ ਦੀ ਟੀਮ ਪਹਿਲੇ ਅਤੇ ਚੰਡੀਗੜ੍ਹ ਟੀਮ ਦੂਸਰੇ ਸਥਾਨ 'ਤੇ ਰਹੀ।
ਕਬੱਡੀ ਪਿੰਡ ਵਾਰ ਓਪਨ ਦੇ ਮੁਕਾਬਲੇ 'ਚ ਅੱਚਰਵਾਲ ਪਹਿਲੇ ਅਤੇ ਜਨੇਤਪੁਰਾ ਦੂਸਰੇ
ਸਥਾਨ 'ਤੇ ਰਹੀ।
ਚੌਥਾ ਕਬੱਡੀ ਕੱਪ 4 ਫਰਵਰੀ ਤੋਂ
ਕੁੱਪ ਕਲਾਂ, 31 ਜਨਵਰੀ - ਚੌਥਾ ਕਬੱਡੀ ਕੱਪ 4-5 ਫਰਵਰੀ ਨੂੰ ਪਿੰਡ ਜੰਡਾਲੀ
ਖੁਰਦ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਕਬੱਡੀ ਅਕੈਡਮੀਜ਼
ਐਸੋਸੀਏਸ਼ਨ ਅਧੀਨ ਖੇਡਣ ਵਾਲੀਆਂ ਅੱਠ ਕਬੱਡੀ ਅਕੈਡਮੀਆਂ ਦੇ ਦਿਲਚਸਪ ਮੁਕਾਬਲੇ ਹੋਣਗੇ।
4 ਫਰਵਰੀ ਨੂੰ 60 ਤੇ 70 ਕਿਲੋ ਵਜ਼ਨੀ ਕਬੱਡੀ ਦੇ ਮੁਕਾਬਲੇ ਹੋਣਗੇ ਅਤੇ 5 ਫਰਵਰੀ ਦੇ
ਦਿਨ ਅਕੈਡਮੀਆਂ ਦੇ ਭੇੜ ਹੋਣਗੇ। ਅਕੈਡਮੀਆਂ ਦੀ ਜੇਤੂ ਕਬੱਡੀ ਟੀਮ ਨੂੰ ਪਹਿਲਾ 51
ਹਜ਼ਾਰ ਰੁਪਏ ਦਾ ਇਨਾਮ ਬਲਵਿੰਦਰ ਸਿੰਘ ਯੂ.ਐਸ.ਏ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ
ਅਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਇਥੋਪੀਆ ਦੇ ਮਸ਼ਰੇਸ਼ਾ ਤੇ ਬੋਨੀਫੇਸ ਅੱਵਲ
ਚੰਡੀਗੜ੍ਹ, 31 ਜਨਵਰੀ - ਪਹਿਲੀ ਮੈਰਾਥਨ ਦੌੜ ਚੰਡੀਗੜ੍ਹ 'ਚ ਕਰਵਾਈ ਗਈ।
ਇਸ ਦੌੜ ਵਿਚ 3 ਹਜ਼ਾਰ ਲੋਕ ਦੌੜੇ। ਇਸ ਮੈਰਾਥਨ ਦੌੜ ਵਿਚ ਸ਼ਹਿਰ ਦੇ ਲੋਕਾਂ ਤੋਂ ਇਲਾਵਾ
ਕੀਨੀਆ, ਇਥੋਪੀਆ, ਇੰਗਲੈਂਡ, ਪੋਲੈਂਡ ਅਤੇ ਜਰਮਨੀ ਦੇ ਤੇਜ਼ ਦੌੜਾਕ ਸ਼ਾਮਲ ਹੋਏ।
ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਅਤੇ ਹਾਸਰਸ ਕਲਾਕਾਰ ਜਸਪਾਲ ਭੱਟੀ ਵੀ ਦੌੜ 'ਚ
ਸ਼ਾਮਿਲ ਹੋਏ। ਰਾਕ ਗਾਰਡਨ ਵਿਖੇ ਕ੍ਰਿਕਟ ਖਿਡਾਰੀ ਦਿਨੇਸ਼ ਮੋਂਗੀਆ ਅਤੇ ਪ੍ਰਸ਼ਾਸਨਿਕ
ਅਧਿਕਾਰੀਆਂ ਦੀ ਮੌਜੂਦਗੀ 'ਚ ਫਲਾਇੰਗ ਸਿੱਖ ਮਿਲਖਾ ਸਿੰਘ ਨੇ ਪੂਰੀ ਮੈਰਾਥਨ ਦੌੜ
ਨੂੰ ਰਵਾਨਾ ਕੀਤਾ। ਦੌੜ ਵਿਚ ਇਥੋਪੀਆ ਦੇ ਦੌੜਾਕ ਮਸ਼ਰੇਸ਼ਾ ਨੇ 2 ਮਿੰਟ 10 ਸਕਿੰਟ ਤੇ
51 ਮਿਲੀ ਸਕਿੰਟਾਂ 'ਚ ਦੌੜ ਪੂਰੀ ਕਰਕੇ ਨਾ ਸਿਰਫ਼ ਪਹਿਲਾ ਸਥਾਨ ਹਾਸਲ ਕੀਤਾ, ਬਲਕਿ
ਰਿਕਾਰਡ ਵੀ ਕਾਇਮ ਕਰ ਦਿੱਤਾ। ਇਸ ਤੋਂ ਪਹਿਲਾਂ ਮੁੰਬਈ ਵਿਖੇ ਹੋਈ ਮੈਰਾਥਨ ਦੌੜ ਵਿਚ
ਇਕ ਦੌੜਾਕ ਨੇ 2 ਮਿੰਟ 12 ਸਕਿੰਟ ਅਤੇ 34 ਮਿਲੀ ਸਕਿੰਟਾਂ 'ਚ ਦੌੜ ਪੂਰੀ ਕਰਕੇ
ਰਿਕਾਰਡ ਕਾਇਮ ਕੀਤਾ ਸੀ। ਵਿਦੇਸ਼ੀ ਦੌੜਾਕ ਰੋਨਾਲਡ ਨੇ ਦੂਜਾ ਅਤੇ ਭਾਰਤੀ ਦੌੜਾਕ
ਅਸ਼ੀਸ਼ ਚੌਹਾਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਹਾਫ ਮੈਰਾਥਨ ਦੌੜ ਨੂੰ
ਗ੍ਰਹਿ ਸਕੱਤਰ ਰਾਮ ਨਿਵਾਸ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌੜ ਵਿਚ ਵੀ ਇਥੋਪੀਆ
ਦੇ ਬੋਨੀਫੇਸ ਵੈਂਮਬੂਆ, ਤੇਸ਼ਫਾਈ ਅਤੇ ਭਾਰਤੀ ਦੌੜਾਕ ਪ੍ਰਮੋਦ ਕੁਮਾਰ ਨੇ ਕ੍ਰਮਵਾਰ
ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ 5 ਕਿਲੋਮੀਟਰ ਲੰਮੀ
ਡਰੀਮ ਰਨ ਦੌੜ 'ਚ ਕੁੱਲ 3 ਹਜ਼ਾਰ ਲੋਕ ਦੌੜੇ।
ਪੰਜਾਬ ਫੁੱਟਬਾਲ ਚੈਂਪੀਅਨਸ਼ਿਪ 10 ਤੋਂ
ਪਟਿਆਲਾ, 31 ਜਨਵਰੀ - 10 ਤੋਂ 15 ਫਰਵਰੀ ਤੱਕ ਪਟਿਆਲਾ ਦੇ ਰਾਜਾ ਭਾਲਿੰਦਰਾ
ਸਿੰਘ ਸਪੋਰਟਸ ਕੰਪਲੈਕਸ (ਪੋਲੋ ਮੈਦਾਨ) ਵਿਖੇ 62ਵੀਂ ਪੰਜਾਬ ਸਟੇਟ ਸੀਨੀਅਰ
ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਟੂਰਨਾਮੈਂਟ 'ਚ 19 ਜ਼ਿਲ੍ਹਿਆਂ ਦੀਆਂ
ਟੀਮਾਂ ਹਿੱਸਾ ਲੈਣਗੀਆਂ।
ਲੜਕੀਆਂ ਦਾ ਕਬੱਡੀ ਕੱਪ ਪਟਿਆਲਾ 'ਚ 6
ਤੋਂ
ਪਟਿਆਲਾ, 31 ਜਨਵਰੀ - 6-7 ਫਰਵਰੀ ਨੂੰ ਡੀ. ਸੀ. ਡਬਲਿਊ. ਸਟੇਡੀਅਮ ਵਿਖੇ
ਕਬੱਡੀ ਕੱਪ ਪਟਿਆਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 8 ਅਕੈਡਮੀਆਂ ਦੇ ਦਿਲਕਸ਼
ਮੁਕਾਬਲਿਆਂ ਤੋਂ ਇਲਾਵਾ ਪਹਿਲੇ ਦਿਨ ਲੜਕੀਆਂ ਦੇ ਵੀ ਖੁੱਲ੍ਹੇ ਕਬੱਡੀ ਮੁਕਾਬਲੇ
ਹੋਣਗੇ। ਲੜਕਿਆਂ ਦੀ ਕੱਪ ਜੇਤੂ ਟੀਮ ਨੂੰ ਇਕ ਲੱਖ ਇਕ ਹਜ਼ਾਰ ਰੁਪਏ ਦਾ ਨਕਦ ਇਨਾਮ
ਸ੍ਰੀ ਅਮਰੀਕ ਸਿੰਘ ਪੰਧੇਰ ਤੇ ਸਾਥੀਆਂ ਵੱਲੋਂ ਦਿੱਤਾ ਜਾਵੇਗਾ। ਪਹਿਲੇ ਦਿਨ ਇਕ
ਪਿੰਡ ਓਪਨ ਦੇ ਕਬੱਡੀ ਮੁਕਾਬਲੇ ਹੋਣਗੇ।
ਜੇ. ਸੀ. ਟੀ. ਬਨਾਮ ਏਅਰ ਇੰਡੀਆ ਮੁੰਬਈ
ਮੁਕਾਬਲਾ 3 ਨੂੰ
ਲੁਧਿਆਣਾ, 31 ਜਨਵਰੀ - ਕੌਮੀ ਫੁੱਟਬਾਲ ਲੀਗ 'ਚ ਜੇ. ਸੀ. ਟੀ. ਫੁੱਟਬਾਲ
ਕਲੱਬ ਫਗਵਾੜਾ ਦਾ ਅਗਲਾ ਮੈਚ ਜੋ 2 ਫਰਵਰੀ ਨੂੰ ਹੋਣਾ ਸੀ, ਹੁਣ 3 ਫਰਵਰੀ ਨੂੰ ਏਅਰ
ਇੰਡੀਆ ਮੁੰਬਈ ਨਾਲ ਹੋਵੇਗਾ। ਇਹ ਮੁਕਾਬਲਾ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ
ਠੀਕ 2 ਵਜੇ ਸ਼ੁਰੂ ਹੋਵੇਗਾ।
10ਵਾਂ ਸਾਲਾਨਾ ਖੇਡ ਮੇਲਾ ਸ਼ੁਰੂ
ਰਾਏਕੋਟ, 31 ਜਨਵਰੀ - 10ਵਾਂ ਤਿੰਨ ਰੋਜ਼ਾ ਪੇਂਡੂ ਸਾਲਾਨਾ ਖੇਡ ਮੇਲਾ ਪਿੰਡ
ਬੁਰਜ ਹਰੀ 'ਚ ਕਰਵਾਇਆ ਜਾ ਰਿਹਾ ਹੈ। ਉਦਘਾਟਨੀ ਹਾਕੀ ਮੈਚ ਮੇਜ਼ਬਾਨ ਬੁਰਜ ਹਰੀ ਸਿੰਘ
ਅਤੇ ਜੱਸੋਵਾਲ ਕੁਲਾਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ 'ਚ ਬੁਰਜ ਹਰੀ ਸਿੰਘ
5-0 ਦੇ ਫਰਕ ਨਾਲ ਜੇਤੂ ਰਿਹਾ। ਅਗਲੇ ਦੋ ਦਿਨਾਂ ਵਿਚ ਕਬੱਡੀ 50, 57, 75 ਕਿਲੋ
ਓਪਨ ਅਤੇ ਹਾਕੀ ਪਿੰਡ ਵਾਰ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।
|