|
ਕਬੱਡੀ ਖੇਡ ਖ਼ਬਰਾਂ
ਪਿੰਡ ਲੱਖਣ ਕੇ ਪੱਡਾ ਦਾ 55ਵਾਂ ਕਬੱਡੀ
ਟੂਰਨਾਮੈਂਟ 12 ਤੋਂ
ਨਡਾਲਾ, 9 ਮਾਰਚ - 55ਵਾਂ ਕਬੱਡੀ ਟੂਰਨਾਮੈਂਟ 12 ਤੋਂ 14 ਮਾਰਚ ਤੱਕ ਪਿੰਡ
ਲੱਖਣ ਕੇ ਪੱਡਾ ਵਿੱਚ ਕਰਵਾਇਆ ਜਾ ਰਿਹਾ ਹੈ। ਕਬੱਡੀ ਓਪਨ ਪਿੰਡ ਪੱਧਰ, ਕਬੱਡੀ 57,
50, 40 ਤੇ ਕਿਲੋ ਪਿੰਡ ਪੱਧਰ ਦੇ ਫ਼ਸਵੇਂ ਮੁਕਾਬਲੇ ਹੋਣਗੇ। 12 ਮਾਰਚ ਨੂੰ ਵਾਲੀਬਾਲ
ਦੇ ਸਾਰੇ ਮੈਚ ਹੋਣਗੇ। 14 ਮਾਰਚ ਨੂੰ ਪ੍ਰਸਿੱਧ ਗਾਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼
ਕਰਨਗੇ।
ਪਿੰਡ ਕੋਹਰ ਸਿੰਘ ਵਾਲਾ 'ਚ ਦੋ ਰੋਜ਼ਾ
ਕਬੱਡੀ ਟੂਰਨਾਮੈਂਟ 14 ਤੋਂ
ਗੋਲੂ ਕਾ ਮੋੜ, 9 ਮਾਰਚ - ਦੋ ਰੋਜ਼ਾ ਕਬੱਡੀ ਟੂਰਨਾਮੈਂਟ 14-15 ਮਾਰਚ ਨੂੰ
ਪਿੰਡ ਕੋਹਰ ਸਿੰਘ ਵਾਲਾ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ
14 ਮਾਰਚ ਨੂੰ 57 ਕਿਲੋ ਕਬੱਡੀ ਦੇ ਮੈਚ ਕਰਵਾਏ ਜਾਣਗੇ। 15 ਮਾਰਚ ਨੂੰ ਓਪਨ ਕਬੱਡੀ
ਮੈਚ ਕਰਵਾਏ ਜਾਣਗੇ, ਜਿਸ ਦੌਰਾਨ ਓਪਨ ਕਬੱਡੀ ਵਿਚ ਜੇਤੂ ਟੀਮ ਨੂੰ ਪਹਿਲਾ ਇਨਾਮ 17
ਹਜ਼ਾਰ, ਦੂਜਾ ਇਨਾਮ 12 ਹਜ਼ਾਰ ਦਿੱਤਾ ਜਾਵੇਗਾ। 57 ਕਿਲੋ ਵਰਗ ਵਿਚ ਪਹਿਲਾ ਇਨਾਮ 5
ਹਜ਼ਾਰ ਤੇ ਦੂਜਾ ਇਨਾਮ 3 ਹਜ਼ਾਰ ਰੁਪਏ ਦਿੱਤਾ ਜਾਵੇਗਾ। ਕੁੱਕੜ ਫੜਨਾ, ਬਜ਼ੁਰਗਾਂ ਦੀ
ਦੌੜ ਵਾਲੀ ਖੇਡ ਵੀ ਕਰਵਾਈ ਜਾਵੇਗੀ।
ਦੂਜਾ ਇੰਟਰਨੈਸ਼ਨਲ ਇੰਟਰਸਿਟੀ ਕਬੱਡੀ
ਟੂਰਨਾਮੈਂਟ ਸਮਾਪਤ
ਕੁਆਲਾਲੰਪੁਰ (ਮਲੇਸ਼ੀਆ), 8 ਮਾਰਚ - ਦੂਜਾ ਇੰਟਰਨੈਸ਼ਨਲ ਇੰਟਰਸਿਟੀ ਕਬੱਡੀ
ਟੂਰਨਾਮੈਂਟ ਕੁਆਲਾਲੰਪੁਰ ਦੇ ਟੀਟੀਬਾਂਗਸਾ ਸਟੇਡੀਅਮ 'ਚ ਕਰਵਾਇਆ ਗਿਆ। ਇਸ ਕਬੱਡੀ
ਟੂਰਨਾਮੈਂਟ ਦੇ ਪੁਰਸ਼ ਵਰਗ ਵਿਚ ਚੇਨਈ ਅਤੇ ਮਹਿਲਾ ਵਰਗ ਵਿਚ ਕੋਚ ਕੁਲਵਿੰਦਰ ਸਿੰਘ
ਦੀ ਅਗਵਾਈ ਵਾਲੀ ਜਗਤਪੁਰਾ ਦੀਆਂ ਟੀਮਾਂ ਨੇ ਖਿਤਾਬੀ ਜਿੱਤਾਂ ਹਾਸਲ ਕੀਤੀਆਂ। ਪੁਰਸ਼ਾਂ
ਦੇ ਵਰਗ ਵਿਚ ਫਾਇਨਲ ਮੁਕਾਬਲੇ ਵਿਚ ਚੇਨਈ ਨੇ ਮੇਜ਼ਬਾਨ ਕੁਆਲਾਲੰਪੁਰ ਨੂੰ 21-14 ਨਾਲ
ਹਰਾਇਆ। ਇਸ ਵਰਗ ਵਿਚ ਪਟਿਆਲਾ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਚੇਨਈ ਦੇ ਕਰਨਮ ਨੂੰ
ਸਰਵੋਤਮ ਖਿਡਾਰੀ ਅਤੇ ਸੁੰਦਰ ਮੂਰਤੀ ਨੂੰ ਸਰਵੋਤਮ ਰੇਡਰ ਦਾ ਖਿਤਾਬ ਦਿੱਤਾ ਗਿਆ।
ਮਹਿਲਾ ਵਰਗ ਵਿਚ ਜਗਤਪੁਰਾ ਨੇ ਓਸਲੋ ਨੂੰ 52 ਦੇ ਮੁਕਾਬਲੇ 28 ਅੰਕਾਂ ਨਾਲ ਹਰਾਇਆ।
ਇਸ ਵਰਗ ਵਿਚ ਕੁਆਲਾਲੰਪੁਰ ਦੀ ਟੀਮ ਤੀਸਰੇ ਸਥਾਨ 'ਤੇ ਰਹੀ। ਲੜਕੀਆਂ ਦੇ ਵਰਗ ਵਿਚ
ਮਨਜੀਤ ਬੋਹਾ ਨੂੰ ਸਰਵੋਤਮ ਰੇਡਰ, ਅਨੂ ਨੂੰ ਸਰਵੋਤਮ ਜਾਫੀ ਅਤੇ ਜਸੂ ਨੂੰ ਸਰਵੋਤਮ
ਖਿਡਾਰੀ ਦਾ ਖਿਤਾਬ ਦਿੱਤਾ ਗਿਆ।
ਦੋ-ਦਿਨਾ ਕਬੱਡੀ ਟੂਰਨਾਮੈਂਟ ਸਮਾਪਤ
ਆਦਮਪੁਰ, 7 ਮਾਰਚ - ਦੋ ਦਿਨਾ ਕਬੱਡੀ ਟੂਰਨਾਮੈਂਟ ਅਤੇ ਘੋੜੀਆਂ ਦੀਆਂ ਦੌੜਾਂ
ਆਦਮਪੁਰ 'ਚ ਕਰਵਾਈਆਂ ਗਈਆਂ। ਇਸ ਵਿਚ ਕਬੱਡੀ ਓਪਨ ਪਿੰਡ ਪੱਧਰ ਵਿਚ ਲੱਖਣ ਕੇ ਪੱਡੇ
ਨੇ ਪਹਿਲਾ ਤੇ ਪਟਿਆਲਾ ਨੇ ਦੂਸਰਾ ਸਥਾਨ ਹਾਸਲ ਕੀਤਾ। 65 ਕਿਲੋ ਕਲੱਬ ਵਿਚ ਚਮਿਆਰਾ
ਨੇ ਉਦੇਸੀਆਂ ਨੂੰ ਪਛਾੜਦਿਆਂ ਪਹਿਲਾਂ ਸਥਾਨ ਹਾਸਲ ਕੀਤਾ। 58 ਕਿਲੋ ਕਲੱਬ ਵਿਚ
ਫਤਿਹਪੁਰ ਨੇ ਪਹਿਲਾ ਤੇ ਚੋਰਾਹਾਂ ਨੇ ਦੂਜਾ ਸਥਾਨ ਹਾਸਿਲ ਕੀਤਾ।
ਵਰਲਡ ਕਬੱਡੀ ਕੱਪ ਗੁਰੂ ਨਾਨਕ ਅਕੈਡਮੀ
ਬਟਾਲਾ ਦੇ ਨਾਂਅ
ਬਟਾਲਾ, 6 ਮਾਰਚ - ਬਟਾਲਾ ਦੇ ਗੁਰੂ ਨਾਨਕ ਕਾਲਜ 'ਚ ਅੰਤਰ ਰਾਸ਼ਟਰੀ ਵਰਲਡ
ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਅੱਠ ਕਬੱਡੀ ਅਕੈਡਮੀਆਂ ਨੇ ਹਿੱਸਾ
ਲਿਆ। ਟੂਰਨਾਮੈਂਟ ਦਾ ਫਾਈਨਲ ਮੈਚ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ ਬਟਾਲਾ ਅਤੇ
ਡੀ.ਏ.ਵੀ. ਕੈਲੇਫੋਰਨੀਆ ਜਲੰਧਰ ਦਰਮਿਆਨ ਖੇਡਿਆ ਗਿਆ, ਜਿਸ ਵਿਚ ਸ਼੍ਰੀ ਗੁਰੂ ਨਾਨਕ
ਦੇਵ ਅਕੈਡਮੀ ਜੇਤੂ ਰਹੀ। ਦੋਵਾਂ ਟੀਮਾਂ ਵਿਚੋਂ ਬੈਸਟ ਰੇਡਰ ਰਾਜੂ ਅਤੇ ਮੱਲ ਚੋੜਮਧਰਾ
ਅਤੇ ਬੈਸਟ ਸਟਾਪਰ ਬਲਕਾਰਾ ਅਤੇ ਮਾਂਜੂ ਔਲਖ ਨੂੰ ਐਲਾਨਿਆ ਗਿਆ। ਪ੍ਰਬੰਧਕਾਂ ਨੇ ਜੇਤੂ
ਟੀਮ ਨੂੰ ਇਕ ਲੱਖ ਰੁਪਏ ਅਤੇ ਦੂਸਰੀ ਟੀਮ ਨੂੰ 75 ਹਜ਼ਾਰ ਰੁਪਏ ਨਕਦ ਇਨਾਮ ਦਿੱਤੇ।
ਹਰੇਕ ਹਿੱਸਾ ਲੈਣ ਵਾਲੀ ਟੀਮ ਨੂੰ ਵੀ 25-25 ਹਜ਼ਾਰ ਰੁਪਏ ਦਿੱਤੇ ਗਏ।
ਮੇਜ਼ਬਾਨ ਕੋਟ ਕਲਾਂ ਦੀ ਝੰਡੀ
ਜਲੰਧਰ ਛਾਉਣੀ, 6 ਮਾਰਚ - ਪਿੰਡ ਕੋਟ ਕਲਾਂ ਵੱਲੋਂ ਕਬੱਡੀ ਟੂਰਨਾਮੈਂਟ
ਕਰਵਾਇਆ ਗਿਆ। ਇਸ ਕਬੱਡੀ ਟੂਰਨਾਮੈਂਟ ਦੇ ਦੂਜੇ ਦਿਨ ਮੇਜ਼ਬਾਨ ਕੋਟ ਕਲਾਂ ਦੀ ਝੰਡੀ
ਰਹੀ। 35 ਕਿਲੋ ਭਾਰ ਵਰਗ ਦੇ ਮੁਕਾਬਲੇ ਵਿਚ ਕੋਟ ਕਲਾਂ ਨੇ ਚੀਮਾ ਖੁਰਦ ਨੂੰ ਅਤੇ ਇਸੇ
ਤਰ੍ਹਾਂ 50 ਕਿਲੋ 'ਚ ਵੀ ਕੋਟ ਕਲਾਂ ਨੇ ਮਾਹਲਾਂ ਨੂੰ ਹਰਾ ਕੇ ਦੋਵੇਂ ਜੇਤੂ ਖਿਤਾਬਾਂ
'ਤੇ ਕਬਜ਼ਾ ਕੀਤਾ। ਇਸ ਮੌਕੇ ਕਬੱਡੀ 70 ਕਿਲੋ (ਓਪਨ ਕਲੱਬ), 60 ਕਿਲੋ ਪਿੰਡ ਪੱਧਰ
ਤੇ 50 ਕਿਲੋ ਭਾਰ ਵਰਗ ਦੇ ਮੁਕਾਬਲੇ ਵੀ ਹੋਏ।
ਇੰਟਰਨੈਸ਼ਨਲ ਇੰਟਰਸਿਟੀ ਕਬੱਡੀ
ਚੈਂਪੀਅਨਸ਼ਿਪ
ਕੁਆਲਾਲੰਪੁਰ - ਕੁਆਲਾਲੰਪੁਰ ਦੇ ਟੀਟੀਵਾਂਗਤਾ ਸਟੇਡੀਅਮ ਵਿਚ ਇੰਟਰਨੈਸ਼ਨਲ
ਇੰਟਰਸਿਟੀ ਕਬੱਡੀ ਚੈਂਪੀਅਨਸ਼ਿਪ ਚੱਲ ਰਹੀ ਹੈ। ਪਹਿਲੇ ਦਿਨ ਹੋਏ ਆਰੰਭਕ ਮੁਕਾਬਲਿਆਂ
ਵਿਚ ਓਸਲੋ, ਪਟਿਆਲਾ, ਕੁਆਲਾਲੰਪੁਰ ਤੇ ਕਪੂਰਥਲਾ ਦੀ ਟੀਮ ਨੇ ਆਪਣੇ ਮੈਚ ਜਿੱਤੇ।
ਪੁਰਸ਼ਾਂ ਦੇ ਵਰਗ ਵਿਚ ਹੋਏ ਪਹਿਲੇ ਮੈਚ ਵਿਚ ਚੇਨਈ ਦੀ ਟੀਮ ਨੇ ਪਟਿਆਲਾ ਨੂੰ 39-25
ਨਾਲ ਹਰਾਇਆ। ਦੂਸਰੇ ਮੈਚ ਵਿਚ ਕੁਆਲਾਲੰਪੁਰ ਇਲੈਵਨ ਨੇ ਦਿੱਲੀ ਨੂੰ 41-37 ਨਾਲ
ਹਰਾਇਆ। ਇਕ ਹੋਰ ਮੈਚ ਵਿਚ ਕੋਚ ਚਰਨਜੀਤ ਸਿੰਘ ਤੇ ਦਰਸ਼ਨ ਲਾਲ ਦੀ ਅਗਵਾਈ ਵਾਲੀ
ਕਪੂਰਥਲਾ ਦੀ ਟੀਮ ਨੇ ਉਤਰਾਜਯ ਨੂੰ 38-28 ਨਾਲ ਹਰਾਇਆ। ਹਰਿੰਦਰਪਾਲ ਸਿੰਘ ਟੀਕਾ
ਨਾਰਵੇ ਦੀ ਅਗਵਾਈ ਵਾਲੀ ਓਸਲੋ ਦੀ ਟੀਮ ਨੇ ਦਿੱਲੀ ਨੂੰ 42-12 ਨਾਲ ਹਰਾਇਆ। ਇਕ ਹੋਰ
ਮੁਕਾਬਲੇ ਵਿਚ ਪਟਿਆਲਾ ਨੇ ਕਪੂਰਥਲਾ ਨੂੰ 36-17 ਨਾਲ ਹਰਾਇਆ। ਪੁਰਸ਼ਾਂ ਦੇ ਹੋਰਨਾਂ
ਮੁਕਾਬਲਿਆਂ ਵਿਚ ਕੁਆਲਾਲੰਪੁਰ ਨੇ ਓਸਲੋ ਨੂੰ 34-29 ਨਾਲ ਹਰਾਇਆ। ਦਿੱਲੀ ਦੀ ਟੀਮ 2
ਮੈਚ ਹਾਰ ਕੇ ਸੈਮੀਫਾਈਨਲ ਦੌਰ ਵਿਚੋਂ ਬਾਹਰ ਹੋ ਗਈ। ਲੜਕੀਆਂ ਦੇ ਮੁਕਾਬਲਿਆਂ ਵਿਚ
ਓਸਲੋ ਦੀ ਟੀਮ ਨੇ ਉਤਰਾਜਯ ਨੂੰ 118 ਦੇ ਮੁਕਾਬਲੇ 19 ਅੰਕਾਂ ਨਾਲ ਹਰਾਇਆ।
ਪੰਜਾਬ 'ਚ ਵਿਸ਼ਵ ਕਬੱਡੀ ਕੱਪ 2 ਤੋਂ
ਭਾਦਸੋਂ, 5 ਮਾਰਚ - 2-12 ਅਪ੍ਰੈਲ ਤੱਕ ਪੰਜਾਬ 'ਚ ਵਿਸ਼ਵ ਕਬੱਡੀ ਕੱਪ
ਕਰਵਾਇਆ ਜਾ ਰਿਹਾ ਹੈ। ਵਿਸ਼ਵ ਕਬੱਡੀ ਕੱਪ ਸੰਬੰਧੀ ਚਾਰ-ਚਾਰ ਮੈਚ ਪੰਜਾਬ ਦੇ
ਪ੍ਰਮੁੱਖ ਸ਼ਹਿਰਾਂ ਅੰਦਰ ਹੋਣਗੇ ਜਿਸ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਜਾਵੇਗੀ। ਇਸ
ਕੱਪ 'ਚ ਅਮਰੀਕਾ, ਕੈਨੇਡਾ, ਪਾਕਿਸਤਾਨ, ਇਟਲੀ, ਮਲੇਸ਼ੀਆ, ਸ੍ਰੀਲੰਕਾ ਆਦਿ ਦੀਆਂ ਟੀਮਾਂ
ਦੇ ਖਿਡਾਰੀਆਂ ਭਾਗ ਲੈਣਗੇ।
ਕੋਟ ਕਲਾਂ ਦਾ ਕਬੱਡੀ ਟੂਰਨਾਮੈਂਟ ਸ਼ੁਰੂ
ਜਲੰਧਰ ਛਾਉਣੀ, 5 ਮਾਰਚ - ਦੂਜਾ ਕਬੱਡੀ ਟੂਰਨਾਮੈਂਟ ਸ਼ਹੀਦ ਭਗਤ ਸਿੰਘ
ਮੈਮੋਰੀਅਲ ਸਪੋਰਟਸ ਕਲੱਬ ਪਿੰਡ ਕੋਟ ਕਲਾਂ ਵਲੋਂ ਕਰਵਾਇਆ ਜਾ ਰਿਹਾ ਹੈ। ਇਸ
ਟੂਰਨਾਮੈਂਟ ਦੇ ਪਹਿਲੇ ਦਿਨ 35 ਕਿਲੋ ਅਤੇ 50 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ
ਗਏ। 6 ਮਾਰਚ ਨੂੰ ਕਬੱਡੀ 70 ਕਿਲੋ (ਓਪਨ ਕਲੱਬ), 60 ਕਿਲੋ ਪਿੰਡ ਪੱਧਰ ਅਤੇ 50
ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। 7 ਮਾਰਚ ਨੂੰ ਕੱਬਡੀ ਓਪਨ 'ਚ ਚੋਟੀ ਦੀਆਂ
ਕਲੱਬਾਂ ਦੇ ਭੇੜ ਹੋਣਗੇ ਤੇ ਇਸਦੇ ਨਾਲ ਹੀ ਲੜਕੀਆਂ ਦੇ ਮੁਕਾਬਲੇ ਤੇ ਦੌੜਾਂ ਵੀ
ਕਰਵਾਈਆਂ ਜਾਣਗੀਆਂ। ਇਸ ਮੌਕੇ ਗਾਇਕ ਸਿਮਰਨ ਗੋਰਾਇਆ ਵਲੋਂ ਰੰਗਾ-ਰੰਗ ਪ੍ਰੋਗਰਾਮ ਵੀ
ਪੇਸ਼ ਕੀਤਾ ਜਾਵੇਗਾ।
ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 7 ਨੂੰ
ਜੰਡਿਆਲਾ ਮੰਜਕੀ, 4 ਮਾਰਚ - ਤੀਜਾ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ
ਹੈਡਮਾਸਟਰ ਉਜਾਗਰ ਸਿੰਘ ਸਮਰਾ ਖੇਡ ਸਟੇਡੀਅਮ ਸਮਰਾਏ-ਜੰਡਿਆਲਾ 'ਚ 7 ਮਾਰਚ ਨੂੰ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪਿੰਡਾਂ ਦੀਆਂ ਕਬੱਡੀ ਟੀਮਾਂ ਤੋਂ ਇਲਾਵਾ
ਪ੍ਰਸਿੱਧ 8 ਕਬੱਡੀ ਕਲੱਬਾਂ ਦੇ ਮੁਕਾਬਲੇ ਇਸ ਮੌਕੇ ਹੋਣਗੇ।
ਕਬੱਡੀ ਚੈਂਪੀਅਨਸ਼ਿਪ 'ਤੇ ਚਮਕੌਰ ਸਾਹਿਬ
ਅਕੈਡਮੀ ਦਾ ਕਬਜ਼ਾ
ਬਾਬਾ ਬਕਾਲਾ, 4 ਮਾਰਚ - ਪੰਜਵਾਂ ਖੇਡ ਮੇਲਾ ਪਿੰਡ ਜੋਧਿਆਂ ਵਿਖੇ ਬਾਬਾ
ਗੋਪਾਲ ਦਾਸ ਜੀ ਦੀ ਯਾਦ 'ਚ ਕਰਵਾਇਆ। ਇਸ ਤਿੰਨ ਰੋਜ਼ਾ ਖੇਡ ਮੇਲੇ 'ਚ ਸਾਹਿਬਜ਼ਾਦਾ
ਅਜੀਤ ਸਿੰਘ ਜੁਝਾਰ ਸਿੰਘ ਅਕੈਡਮੀ ਚਮਕੌਰ ਸਾਹਿਬ ਦੀ ਕਬੱਡੀ ਟੀਮ ਨੇ ਸਪੋਰਟਸ ਕਲੱਬ
ਜਰਗੜੀ ਦੀ ਟੀਮ ਨੂੰ ਕਬੱਡੀ ਚੈਂਪੀਅਨਸ਼ਿਪ ਦੇ ਮੁਕਾਬਲੇ ਵਿਚ 38-34 ਅੰਕਾਂ ਦੇ ਫਰਕ
ਨਾਲ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕਰ ਲਿਆ ਤੇ ਇਕ ਲੱਖ ਇਕ ਹਜ਼ਾਰ ਰੁਪਏ ਦਾ ਨਕਦ ਇਨਾਮ
ਵੀ ਜਿਤਿਆ। ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ ਕਲੱਬ ਵਲੋਂ 75 ਹਜ਼ਾਰ ਰੁਪਏ ਨਕਦ
ਇਨਾਮ ਦਿੱਤਾ ਗਿਆ। ਲੜਕੀਆਂ ਦੇ ਕਬੱਡੀ ਦੇ ਸ਼ੋਅ ਮੈਚ ਵਿਚ ਪੰਜਾਬ ਦੀਆਂ ਮੁਟਿਆਰਾਂ
ਨੇ ਹਰਿਆਣੇ ਦੀਆਂ ਛੋਰੀਆਂ ਨੂੰ ਸਾਢੇ 19-16 ਅੰਕਾਂ ਦੇ ਫ਼ਰਕ ਨਾਲ ਹਰਾਇਆ। ਰੱਸਾਕੱਸੀ
ਮੈਚ ਦੌਰਾਨ ਜਫ਼ਰਵਾਦ ਟੀਮ ਨੇ ਲੋਹਾਰ ਮਾਜਰਾ ਟੀਮ ਨੂੰ ਹਾਰ ਦਿੱਤੀ। ਪਹਿਲਵਾਨ ਬੁੱਧ
ਸਿੰਘ ਕੈਨੇਡੀਅਨ ਦੀ ਘੋੜੀ ਨੇ ਢੋਲ ਦੀ ਤਾਲ 'ਤੇ ਕਰਤੱਬ ਦਿਖਾ ਕੇ ਲੋਕਾਂ ਦਾ ਭਰਪੂਰ
ਮਨੋਰੰਜਨ ਕੀਤਾ।
ਕੌਮਾਂਤਰੀ ਕਬੱਡੀ ਟੂਰਨਾਮੈਂਟ ਸ਼ੁਰੂ
ਕੁਆਲਾਲੰਪੁਰ (ਮਲੇਸ਼ੀਆ), 4 ਮਾਰਚ - ਕੁਆਲਾਲੰਪੁਰ ਦੇ ਟਿੱਕੀਵਾਗਸਾ
ਸਟੇਡੀਅਮ 'ਚ ਦੂਜਾ ਇੰਟਰਸਿਟੀ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ
ਹੈ। ਇਸ ਟੂਰਨਾਮੈਂਟ ਵਿਚ ਕੁੱਲ 13 ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ਵਿਚ 8
ਪੁਰਸ਼ਾਂ ਤੇ 5 ਮਹਿਲਾਵਾਂ ਦੀਆਂ ਟੀਮਾਂ ਸ਼ਾਮਿਲ ਹਨ। ਪੁਰਸ਼ਾਂ ਦੀਆਂ ਟੀਮਾਂ ਨੂੰ ਦੋ
ਪੂਲਾਂ ਵਿਚ ਵੰਡਿਆ ਗਿਆ ਹੈ। ਪਹਿਲਾਂ ਲੀਗ ਦੇ ਅਧਾਰ 'ਤੇ ਮੈਚ ਹੋਣਗੇ ਅਤੇ ਫਿਰ
ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਪੁਰਸ਼ਾਂ ਦੀਆਂ ਟੀਮਾਂ ਵਿਚ ਓਸਲੋ,
ਦਿੱਲੀ, ਕੁਆਲਾਲੰਪੁਰ, ਉਤਰਾਜਯਾ, ਕੁਆਲਾਲੰਪੁਰ ਜੂਨੀਅਰ, ਦਿੱਲੀ, ਚੇਨਈ, ਕਪੂਰਥਲਾ
ਤੇ ਪਟਿਆਲਾ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਮਹਿਲਾ ਵਰਗ ਵਿਚ ਓਸਲੋ, ਜਗਤਪੁਰਾ,
ਕੁਆਲਾਲੰਪੁਰ, ਦਿੱਲੀ ਤੇ ਉਤਰਾਜਯਾ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਹਰਜੀਤ ਤਲਵਾਰ ਕਲੱਬ ਜਗਰਾਉਂ ਦੀ ਝੰਡੀ
ਭਾਦਸੋਂ, 3 ਮਾਰਚ - ਦੂਜੇ ਅੰਤਰਰਾਸ਼ਟਰੀ ਟੌਹੜਾ ਕਬੱਡੀ ਕੱਪ ਵਿਚ ਹਰਜੀਤ
ਤਲਵਾਰ ਕਲੱਬ ਜਗਰਾਉਂ ਨੇ ਮਾਲਵਾ ਕਲੱਬ ਮੋਗਾ ਨੂੰ ਹਰਾ ਕੇ ਉਸ 'ਤੇ ਆਪਣਾ ਕਬਜ਼ਾ ਕੀਤਾ।
ਪਹਿਲੇ ਸਥਾਨ 'ਤੇ ਰਹੀ ਟੀਮ ਨੂੰ ਇਕ ਲੱਖ ਰੁਪਏ ਅਤੇ ਦੂਜੇ ਸਥਾਨ 'ਤੇ ਆਈ ਟੀਮ ਨੂੰ
75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਕਬੱਡੀ ਕੱਪ 'ਚ ਪੰਜਾਬ ਕਬੱਡੀ
ਅਕੈਡਮੀਜ਼ ਦੀਆਂ 8 ਅਕੈਡਮੀਆਂ ਜਿਸ ਵਿੱਚ ਮੀਰੀ-ਪੀਰੀ ਕਲੱਬ ਅਮਰੀਕਾ, ਹਰਜੀਤ ਕਲੱਬ
ਬਾਜਾਖਾਨਾ, ਮਾਲਵਾ ਕਲੱਬ ਅੰਬੀ ਹਠੂਰ ਮੋਗਾ, ਹਰਜੀਤ ਤਲਵਾਰ ਜਗਾਰਓਂ, ਨਿਰਮਲ ਨਿਮਾ
ਮਾਨੂੰਪੁਰ, ਸੰਤ ਈਸ਼ਰ ਸਿੰਘ ਕਲੱਬ ਰਾੜਾ ਸਾਹਿਬ, ਵੈਦਵਾਨ ਕੰਬੜਾ ਕਲੱਬ, ਸ਼ੰਕਰਪੁਰੀ
ਕਲੱਬ ਸਾਧੂਵਾਲਾ ਆਦਿ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਸੰਤ
ਈਸ਼ਰ ਸਿੰਘ ਕਲੱਬ ਜਗਰਾਉਂ ਅਤੇ ਖਾਲਸਾ ਆਲਮਾ ਵਾਲਾ ਕਲੱਬ ਦੇ ਗੁਰਸਿੱਖ ਬੱਚਿਆਂ ਦੇ
ਕਬੱਡੀ ਸ਼ੋਅ ਮੈਚ ਮੌਕੇ ਸੰਤ ਈਸ਼ਰ ਸਿੰਘ ਕਲੱਬ ਜਗਰਾਉਂ ਨੇ ਪਹਿਲਾ ਸਥਾਨ ਲਿਆ।
ਅੰਤਰਰਾਸ਼ਟਰੀ ਵਰਲਡ ਕਬੱਡੀ ਕੱਪ 6 ਨੂੰ
ਬਟਾਲਾ, 3 ਮਾਰਚ - ਗੁਰੂ ਨਾਨਕ ਕਾਲਜ ਬਟਾਲਾ 'ਚ ਵਰਲਡ ਕਬੱਡੀ ਕੱਪ 6 ਮਾਰਚ
ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਅੱਠ ਕਬੱਡੀ ਅਕੈਡਮੀਆਂ ਹਿੱਸਾ
ਲੈਣਗੀਆਂ। ਇਸ ਵਾਰ ਦਾ ਕਬੱਡੀ ਕੱਪ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਛਿੰਦਾ ਅਮਲੀ ਅਤੇ
ਸਵ. ਕਰਮਜੀਤ ਸਿੰਘ ਡੀ.ਪੀ.ਈ. ਰਣਸੀਕੇ ਤਲਾ ਦੀ ਮਿੱਠੀ ਯਾਦ ਨੂੰ ਸਮਰਪਿਤ ਹੋਵੇਗਾ।
6ਵਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 7
ਤੋਂ
ਸੈਲਾਖੁਰਦ, 2 ਮਾਰਚ - 6ਵਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 7-8 ਮਾਰਚ
ਨੂੰ ਸਰਕਾਰੀ ਸੀਨੀ. ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਦੇ ਖੇਡ ਮੈਦਾਨ ਵਿਚ ਕਰਵਾਇਆ
ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਪਿੰਡ ਪੱਧਰ ਦੇ ਮੈਚ 7 ਮਾਰਚ ਦਿਨ ਐਤਵਾਰ ਨੂੰ
ਹੋਣਗੇ ਅਤੇ ਓਪਨ ਕਲੱਬਾਂ ਦੇ ਮੈਚ 8 ਮਾਰਚ ਦਿਨ ਸੋਮਵਾਰ ਨੂੰ ਹੋਣਗੇ। ਆਲ ਓਪਨ ਕਲੱਬ
ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 5100 ਰੁਪਏ ਅਤੇ ਦੂਜਾ 41 ਹਜ਼ਾਰ ਰੁਪਏ ਹੋਵੇਗਾ।
ਓਪਨ ਪਿੰਡ ਭੱਧਰ ਜੇਤੂ ਟੀਮਨੂੰ ਪਹਿਲਾ ਇਨਾਮ 20 ਹਜ਼ਾਰ ਅਤੇ ਦੂਜਾ ਇਨਾਮ 15 ਹਜ਼ਾਰ
ਰੁਪਏ ਦਿੱਤਾ ਜਾਵੇਗਾ।
29ਵਾਂ ਪੰਜਾਬ ਕਬੱਡੀ ਕੱਪ ਸਮਾਪਤ
ਬਰਨਾਲਾ, 28 ਫਰਵਰੀ -29ਵਾਂ ਪੰਜਾਬ ਕਬੱਡੀ ਕੱਪ ਬਰਨਾਲਾ ਦੇ ਸ਼ਹੀਦ ਭਗਤ
ਸਿੰਘ ਸਟੇਡੀਅਮ 'ਚ ਕਰਵਾਇਆ ਗਿਆ। ਕਬੱਡੀ 60 ਕਿਲੋ 'ਚ ਰੂੜੇਕੇ ਕਲਾਂ ਦੀ ਟੀਮ ਨੇ
ਬਾਜ਼ੀ ਮਾਰੀ ਜਦੋਂਕਿ ਭੱਠਲਾਂ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਕਬੱਡੀ 70 ਕਿਲੋ 'ਚ
ਬਰਨਾਲਾ ਦੀ ਮੇਜ਼ਬਾਨ ਟੀਮ ਜੇਤੂ ਰਹੀ ਤੇ ਭੱਠਲਾਂ ਨੂੰ ਦੂਜਾ ਸਥਾਨ ਮਿਲਿਆ। ਕੁੜੀਆਂ
ਦੀ ਕਬੱਡੀ ਦੇ ਸ਼ੋਅ ਮੈਚ 'ਚ ਦੇਵ ਸਮਾਜ ਕਾਲਜ ਫਿਰੋਜ਼ਪੁਰ ਦੀਆਂ ਲੜਕੀਆਂ ਬਾਜ਼ੀ ਮਾਰ
ਗਈਆਂ ਜਦੋਂਕਿ ਫਰੀਦਕੋਟ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਪੰਜਾਬ ਕਬੱਡੀ ਕੱਪ ਦੇ
ਕਬੱਡੀ ਅਕੈਡਮੀਆਂ ਦੇ ਫਸਵੇ ਤੇ ਰੋਮਾਂਚਕ ਮੁਕਾਬਲੇ ਵਿਚ ਸਵਾਰਗੀ ਭਗਵਾਨ ਸਿੰਘ
ਅਕੈਡਮੀ ਫਰਵਾਹੀ ਦੀ ਟੀਮ ਨੇ ਜਿੱਤ ਕੇ ਪੰਡਿਤ ਹੁਕਮ ਚੰਦ ਸ਼ਰਮਾ ਯਾਦਗਾਰ ਟਰਾਫੀ ਤੇ
51 ਹਜ਼ਾਰ ਦਾ ਇਨਾਮ ਜਦੋਂਕਿ ਮਾਨ ਸਿੰਘ ਕਬੱਡੀ ਅਕੈਡਮੀ ਫਿਰੋਜ਼ਪੁਰ ਨੇ ਦੂਜਾ ਸਥਾਨ
ਹਾਸਿਲ ਕਰਕੇ 41 ਹਜ਼ਾਰ ਤੇ ਟਰਾਫੀ ਹਾਸਲ ਕੀਤੀ। ਖੇਡ ਕੱਪ ਦੌਰਾਨ ਵੱਖ-ਵੱਖ ਖੇਤਰਾਂ
'ਚ ਮੱਲਾਂ ਮਾਰਨ ਵਾਲੀਆਂ ਅਹਿਮ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ
ਹਰਦਿਆਲ ਸਿੰਘ ਮਾਨ (ਆਈ. ਪੀ. ਐਸ.) ਐਸ. ਐਸ. ਪੀ. ਮਾਨਸਾ, ਬਲਵੰਤ ਸਿੰਘ ਭੁੱਲਰ
ਠੀਕਰੀਵਾਲਾ ਸਹਾਇਕ ਖਜ਼ਾਨਾ ਅਫ਼ਸਰ, ਦਵਿੰਦਰ ਪਾਲ, ਉਘੇ ਕਬੱਡੀ ਖਿਡਾਰੀ ਜਗਜੀਤ ਸਿੰਘ
ਭਲਵਾਨ ਮੌੜ ਨੂੰ ਬੁਲਿਟ ਮੋਟਰ ਸਾਈਕਲ ਨਾਲ ਤੇ ਬਲਜੀਤ ਬੇਲੀ ਤੇ ਸ਼ੀਸ਼ੇ ਨੂੰ ਸੋਨੇ ਦੀ
ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ।
ਪੰਜਵੇਂ ਕਬੱਡੀ ਕੱਪ 'ਚ ਦਸਮੇਸ਼ ਕਲੱਬ
ਨਕੋਦਰ ਦੀ ਝੰਡੀ
ਗੁਰਾਇਆ, 28 ਫਰਵਰੀ - ਪੰਜਵਾਂ ਕਬੱਡੀ ਕੱਪ ਗੁਰਾਇਆ ਦੇ ਨੇੜਲੇ ਪਿੰਡ
ਡੱਲੇਵਾਲ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ ਦੇ ਫਾਈਨਲ 'ਚ ਦਸਮੇਸ਼ ਕਬੱਡੀ ਕਲੱਬ
ਨਕੋਦਰ ਨੇ ਬਾਬਾ ਹਸਤਾਨਾ ਕਬੱਡੀ ਕਲੱਬ ਖੀਰਾਂਵਾਲੀ ਕਪੂਰਥਲਾ ਨੂੰ ਹਰਾ ਕੇ ਕਬੱਡੀ
ਕੱਪ ਅਤੇ ਇਕ ਲੱਖ ਰੁਪਏ ਦਾ ਨਕਦ ਇਨਾਮ ਆਪਣੀ ਝੋਲੀ 'ਚ ਪਾਇਆ। ਦੂਸਰੇ ਸਥਾਨ 'ਤੇ
ਰਹਿਣ ਵਾਲੀ ਟੀਮ ਨੂੰ 75000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ
ਕਰਵਾਏ ਗਏ ਮੁਕਾਬਲਿਆਂ 'ਚ 48 ਕਿਲੋ ਵਰਗ 'ਚ ਸਿਧਵਾਂ ਦੋਨਾ ਨੇ ਪਹਿਲਾ ਸਥਾਨ, 62
ਕਿਲੋ 'ਚ ਮਸੀਤਾਂ (ਮੋਗਾ), 68 ਕਿਲੋ 'ਚ ਡੱਲੇਵਾਲ ਅਤੇ ਆਲ ਓਪਨ 'ਚ ਰੁੜਕਾ ਕਲਾਂ
ਪਹਿਲੇ ਸਥਾਨ 'ਤੇ ਰਹੇ। ਬਜ਼ੁਰਗਾਂ ਦੀ ਕਬੱਡੀ 'ਚ ਡੱਲੇਵਾਲ ਨੇ ਆਪਣੀ ਧਾਂਕ ਜਮਾਈ
ਰੱਖੀ। ਲੜਕੀਆਂ ਦੇ ਸ਼ੋਅ-ਮੈਚ 'ਚ ਜੰਡਿਆਲਾ ਪਹਿਲੇ ਅਤੇ ਸ਼ਹੀਦ ਭਗਤ ਸਿੰਘ ਨਗਰ ਦੀ
ਟੀਮ ਦੂਸਰੇ ਸਥਾਨ 'ਤੇ ਰਹੀ।
ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ 5 ਤੋਂ
ਮਾਛੀਵਾੜਾ, 28 ਫਰਵਰੀ : 5-6 ਮਾਰਚ ਨੂੰ ਮਾਛੀਵਾੜਾ ਦੇ ਸ੍ਰੀ ਗੁਰੂ
ਗੋਬਿੰਦ ਸਿੰਘ ਸਟੇਡੀਅਮ 'ਚ ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।
5 ਮਾਰਚ ਨੂੰ ਕਬੱਡੀ ਇੱਕ ਪਿੰਡ ਕਲੱਬ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਟੀਮ
ਨੂੰ 41 ਹਜਾਰ ਤੇ ਦੂਸਰੇ ਨੰਬਰ ਦੀ ਟੀਮ ਨੂੰ 31 ਹਜਾਰ ਰੁਪਏ ਇਨਾਮ ਵਜੋਂ ਦਿੱਤੇ
ਜਾਣਗੇ। ਕਬੱਡੀ ਕੱਪ ਦੇ ਦੂਸਰੇ ਦਿਨ 6 ਮਾਰਚ ਨੂੰ ਅੰਤਰਰਾਸ਼ਟਰੀ ਨੌਰਥ ਇੰਡੀਆਂ ਕਬੱਡੀ
ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਵਿਚ ਪਹਿਲੇ ਨੰਬਰ
'ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਜਦਕਿ ਦੂਜੇ ਨੰਬਰ
'ਤੇ ਆਉਣ ਵਾਲੀ ਟੀਮ ਨੂੰ 75 ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਕਬੱਡੀ ਦੇ
ਮੁਕਾਬਲਿਆਂ ਦੌਰਾਨ ਬੈਸਟ ਜਾਫੀ ਤੇ ਬੈਸਟ ਰੇਡਰਾਂ ਨੂੰ ਨਗਦ ਇਨਾਮ ਦੇ ਕੇ ਨਿਵਾਜਿਆ
ਜਾਵੇਗਾ। ਇਸ ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਲੜਕੀਆਂ ਦੇ ਪੰਜਾਬ ਪੱਧਰ ਦੇ ਕਬੱਡੀ
ਮੁਕਾਬਲੇ ਵੀ ਕਰਵਾਏ ਜਾਣਗੇ।
ਪੰਜਾਬ ਕਬੱਡੀ ਕੱਪ ਸ਼ੁਰੂ
ਬਰਨਾਲਾ, 27 ਫਰਵਰੀ - 29ਵਾਂ ਪੰਜਾਬ ਕਬੱਡੀ ਕੱਪ ਬਰਨਾਲਾ ਦੇ ਸ਼ਹੀਦ ਭਗਤ
ਸਿੰਘ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਉਦਘਾਟਨੀ ਮੁਕਾਬਲੇ 'ਚ
60 ਕਿਲੋ ਕਬੱਡੀ 'ਚ ਰੂੜੇਕੇ ਕਲਾਂ ਜੇਤੂ ਰਿਹਾ ਅਤੇ 10 ਹੋਰ ਅਰੰਭਕ ਕਬੱਡੀ ਤੇ
ਵਾਲੀਬਾਲ ਸੂਟਿੰਗ ਦੇ ਮੁਕਾਬਲੇ ਕਰਵਾਏ ਗਏ।
ਬੋਪਾਰਾਏ ਕਲਾਂ ਦੇ ਕਬੱਡੀ ਓਪਨ ਮੁਕਾਬਲੇ
'ਚ ਇੰਦਗੜ੍ਹ ਅੱਵਲ
ਮੁੱਲਾਂਪੁਰ ਦਾਖਾ, 27 ਫਰਵਰੀ - ਗਿਆਨੀ ਸੁੰਦਰ ਸਿੰਘ ਨੂੰ ਸਮਰਪਿਤ
ਟੂਰਨਾਮੈਂਟ ਬੋਪਰਾਏ ਕਲਾਂ 'ਚ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਕਬੱਡੀ ਟੀਮਾਂ
ਵਿਚਕਾਰ ਫਸਵੇਂ ਮੁਕਾਬਲੇ ਹੋਏ। ਕਬੱਡੀ 68 ਕਿਲੋ ਦੇ ਫਾਈਨਲ ਮੁਕਾਬਲੇ ਵਿਚ 13-19
ਅੰਕਾਂ ਦੇ ਫ਼ਰਕ ਨਾਲ ਸੁਧਾਰ ਕਬੱਡੀ ਨੇ ਟੀਮ ਦਾਖਾ ਨੂੰ ਹਰਾ ਕੇ ਫਾਈਨਲ ਮੁਕਾਬਲਾ
ਜਿੱਤਿਆ। ਕਬੱਡੀ ਫਾਈਨਲ ਮੁਕਾਬਲੇ ਵਿਚ 23-27 ਅੰਕਾਂ ਦੇ ਫ਼ਰਕ ਨਾਲ ਇੰਦਗੜ੍ਹ, ਕਬੱਡੀ
ਟੀਮ ਰਸੂਲਪੁਰ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ।
ਕਕਰਾਲਾ ਭਾਈਕਾ ਦਾ ਕਬੱਡੀ ਕੱਪ 12 ਨੂੰ
ਘੱਗਾ, 26 ਫਰਵਰੀ - 22ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਪਟਿਆਲਾ ਜ਼ਿਲ੍ਹੇ ਦੇ
ਪਿੰਡ ਕਕਰਾਲਾ ਭਾਈਕਾ ਵਿਖੇ 12-13 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 5
ਕਿਲੋ, 65 ਕਿਲੋ, 70 ਕਿਲੋ ਭਾਰ ਅਤੇ ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ। 13 ਮਾਰਚ
ਨੂੰ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ ਲੱਗੇਗਾ। ਇਸ ਮੌਕੇ ਚਮਕੌਰ ਕਕਰਾਲਾ ਨੂੰ ਮੋਟਰ
ਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਚੰਨਣ ਸਿੰਘ ਬਡਿਆਲ ਯਾਦਗਾਰੀ ਕਬੱਡੀ ਕੱਪ
ਪਹਿਲੀ ਤੋਂ
ਸ਼ਾਮਚੁਰਾਸੀ, 25 ਫਰਵਰੀ - 1-2 ਮਾਰਚ ਨੂੰ ਚੰਨਣ ਸਿੰਘ ਬਡਿਆਲ ਯਾਦਗਾਰੀ
ਕਬੱਡੀ ਕੱਪ ਪਿੰਡ ਬਡਿਆਲ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਓਪਨ ਕਲੱਬ
ਅਤੇ ਓਪਨ ਪਿੰਡ ਪੱਧਰ ਦੀਆਂ ਪਹਿਲੇ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ
51,000-41,000 ਅਤੇ 13,000-9,000 ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ
ਵਾਲੀਬਾਲ, ਕੁੱਤਿਆਂ ਦੀਆਂ ਟਰੈਕ ਦੌੜਾਂ, ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਅਤੇ
ਸਰਦਾਰ ਖਿਡਾਰੀਆਂ ਦੀ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ।
ਪਿੰਡ ਕਾਲਖ 'ਚ ਕਬੱਡੀ ਕੱਪ ਤੇ ਪੇਂਡੂ
ਖੇਡ ਮੇਲਾ 27 ਤੋਂ
ਲੁਧਿਆਣਾ, 25 ਫਰਵਰੀ - ਕਬੱਡੀ ਕੱਪ ਤੇ ਪੇਂਡੂ ਖੇਡ ਮੇਲਾ ਪਿੰਡ ਕਾਲਖ 'ਚ
27 ਫਰਵਰੀ ਤੋਂ 1 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਕ ਮਾਰਚ ਨੂੰ ਕਬੱਡੀ ਅਕੈਡਮੀਆਂ
ਦੇ ਮੈਚਾਂ ਤੋਂ ਇਲਾਵਾ 27 ਅਤੇ 28 ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ ਕਬੱਡੀ 40
ਕਿਲੋ, 65 ਕਿਲੋ, ਵਾਲੀਬਾਲ, ਕੁੱਤਿਆਂ ਦੀਆਂ ਦੌੜਾਂ, ਬੈਲ ਗੱਡੀਆਂ ਦੀਆਂ ਦੌੜਾਂ,
ਘੋੜਿਆਂ ਦੀ ਦੌੜਾਂ, ਤਾਸ਼ ਸੀਪ ਆਦਿ ਮੁਕਾਬਲੇ ਹੋਣਗੇ। ਕਬੱਡੀ ਅਕੈਡਮੀਆਂ ਦੀ
ਚੈਂਪੀਅਨ ਟੀਮ ਨੂੰ ਇੱਕ ਲੱਖ ਰੁਪਏ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ
ਮਿਲੇਗਾ।
ਦਸਮੇਸ਼ ਕਲੱਬ ਨਕੋਦਰ ਦੀ ਝੰਡੀ
ਕਪੂਰਥਲਾ, 23 ਫਰਵਰੀ - ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ 'ਚ 6ਵਾਂ ਕਬੱਡੀ
ਗੋਲਡ ਕੱਪ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ। ਇਸ ਕਬੱਡੀ
ਕੱਪ ਵਿਚ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਦੀ
ਟੀਮ ਨੂੰ ਪਛਾੜ ਕੇ 2 ਲੱਖ 51 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਕਬੱਡੀ ਕੱਪ ਜਿੱਤਿਆ,
ਜਦਕਿ ਉਪ ਜੇਤੂ ਟੀਮ ਨੂੰ 2 ਲੱਖ 11 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਨਿਵਾਜਿਆ ਗਿਆ।
ਇਸ ਕੱਪ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਰਮਿਆਨ ਦਰਸ਼ਨੀ ਮੈਚ ਹੋਇਆ। ਕਬੱਡੀ
ਕੱਪ ਮੌਕੇ ਪੰਜਾਬੀਆਂ ਦੇ ਮਾਨ ਬੱਬੂ ਮਾਨ ਵੱਲੋਂ ਲਗਾਏ ਖੁੱਲ੍ਹੇ ਅਖਾੜੇ ਦਾ ਦਰਸ਼ਕਾਂ
ਨੇ ਖੂਬ ਆਨੰਦ ਮਾਣਿਆ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖੀ ਲੱਖਣ ਕੇ ਪੱਡਾ ਨੂੰ
ਇਨੋਵਾ ਗੱਡੀ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਵਰਨ ਸਿੰਘ ਮਾਣਾ ਨੂੰ ਸਕਾਰਪੀਓ
ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉੱਘੇ ਕਬੱਡੀ ਖਿਡਾਰੀਆਂ ਤਾਉ
ਤੁੱਗਾਵਾਲ, ਸਿਕੰਦਰ ਕਾਂਜਲੀ, ਅਮਨ ਪੱਤੜ, ਜੱਗਾ ਫਿਆਲੀ ਅਤੇ ਕਾਲੂ ਕਾਲਾ ਸੰਘਿਆਂ
ਦਾ ਬੁਲਟ ਮੋਟਰ ਸਾਈਕਲਾਂ ਨਾਲ ਸਨਮਾਨ ਕੀਤਾ ਗਿਆ।
ਮੇਲਾ ਜੋਧਿਆਂ ਦਾ ਅਤੇ ਪੰਜਵੀਂ
ਅੰਤਰਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ 1 ਮਾਰਚ ਨੂੰ
ਬਾਬਾ ਬਕਾਲਾ, 23 ਫਰਵਰੀ - ਬ੍ਰਹਿਮ ਗਿਆਨੀ ਬਾਬਾ ਗੋਪਾਲ ਦਾਸ ਦੀ ਯਾਦ ਨੂੰ
ਸਮਰਪਿਤ ਸਲਾਨਾ ਜੋੜ ਮੇਲਾ ਅਤੇ ਪੰਜਵੀਂ ਅੰਤਰਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ 1 ਮਾਰਚ
ਨੂੰ ਬਾਬਾ ਬਕਾਲਾ ਉਪ ਮੰਡਲ ਦੇ ਪਿੰਡ ਜੋਧੇ 'ਚ ਕਰਵਾਈ ਜਾ ਰਹੀ ਹੈ। ਇਕ ਮਾਰਚ ਨੂੰ
62 ਕਿੱਲੋ ਪਿੰਡ ਪੱਧਰ ਅਤੇ ਓਪਨ ਦੇ ਮੁਕਾਬਲੇ ਹੋਣਗੇ। 2 ਮਾਰਚ ਨੂੰ ਕੁੱਤਿਆਂ ਦੀਆਂ
ਟਰੈਕ ਦੌੜਾਂ ਅਤੇ 3 ਮਾਰਚ ਕਬੱਡੀ ਚੈਂਪੀਅਨਸ਼ਿਪ ਹੋਵੇਗੀ। ਨੂੰ
ਥਿਆੜਾ ਯਾਦਗਾਰੀ ਕਬੱਡੀ ਟੂਰਨਾਮੈਂਟ 25
ਤੋਂ
ਜਲੰਧਰ, 23 ਫਰਵਰੀ - 14ਵਾਂ ਸਵ: ਨਿਰੰਜਣ ਸਿੰਘ ਥਿਆੜਾ ਅਤੇ ਸਵ: ਬੀਬੀ
ਊਧਮ ਕੌਰ ਥਿਆੜਾ ਯਾਦਗਾਰੀ ਕਬੱਡੀ ਟੂਰਨਾਮੈਂਟ 25-26 ਫਰਵਰੀ ਨੂੰ ਪਿੰਡ ਲਾਂਦੜਾ 'ਚ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਆਲ ਓਪਨ 60 ਤੇ 70 ਕਿਲੋ ਅਤੇ ਪਿੰਡ
ਪੱਧਰ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।
ਬਾਬਾ ਜਾਨਕੀ ਦਾਸ ਯਾਦਗਾਰੀ ਕਬੱਡੀ ਕੱਪ
ਸਮਾਪਤ
ਖਰੜ, 22 ਫਰਵਰੀ - ਪਿੰਡ ਬੱਲੋਮਾਜਰਾ 'ਚ ਬਾਬਾ ਜਾਨਕੀ ਦਾਸ ਯਾਦਗਾਰੀ
ਬਜ਼ੁਰਗਾਂ ਦੀਆਂ ਦੌੜਾਂ ਅਤੇ ਕਬੱਡੀ ਕੱਪ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਦੂਸਰੇ
ਦਿਨ ਆਲ ਇੰਡੀਆ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਕਿਰਨਵੀਰ ਸਿੰਘ ਕੰਗ ਪਹੁੰਚੇ,
ਜਿਨ੍ਹਾਂ ਨੇ ਸਭਾ ਨੂੰ 1 ਲੱਖ ਰੁਪਏ ਦਿੱਤੇ। ਇਸ ਖੇਡ ਮੇਲੇ ਦਾ ਕਬੱਡੀ ਕੱਪ ਦਸਮੇਸ਼
ਕਬੱਡੀ ਕਲੱਬ ਨਕੋਦਰ ਨੇ ਪੰਜਾਬ ਰਾਜ ਬਿਜਲੀ ਬੋਰਡ ਦੀ ਟੀਮ ਨੂੰ ਹਰਾ ਕੇ ਜਿੱਤਿਆ।
ਇੱਕ ਪਿੰਡ ਓਪਨ ਵਿਚ ਬਜਹੇੜੀ ਦੀ ਟੀਮ ਨੇ ਪਹਿਲਾਂ ਸਥਾਨ ਤੇ ਧਨੌਰੀ ਦੀ ਟੀਮ ਨੇ
ਦੂਸਰਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਦੀ ਕਬੱਡੀ ਦਾ ਸੋਅ ਮੈਚ ਵੀ ਕਰਵਾਇਆ ਗਿਆ।
ਇਨ੍ਹਾਂ ਮੈਚਾਂ ਦੀ ਰੈਫਰੀ ਬਲਜੀਤ ਸਿੰਘ ਰਤਨਗੜ੍ਹ, ਮੇਜਰ ਸਿੰਘ ਸਹੇੜੀ, ਸਾਧੂ ਸਿੰਘ
ਕੰਗ ਮਾਦਪੁਰ, ਨੈਬ ਸਿੰਘ ਸਰਪੰਚ ਦਾਓਮਾਜਰਾ ਨੇ ਕੀਤੀ। ਬਜੁਰਗਾਂ ਦੀਆਂ ਦੌੜਾਂ ਵਿਚ
ਅਜੈਬ ਸਿੰਘ ਪੰਜਕੋਹਾ ਨੇ ਪਹਿਲਾਂ, ਜਸਵੰਤ ਸਿੰਘ ਖਹਿਰਾ ਨੇ ਦੂਸਰਾ, ਨਛੱਤਰ ਸਿੰਘ
ਕੋਟ ਮੰਜੀ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਖੇਡ ਮੇਲੇ ਦੀ ਸਮਾਪਤੀ 'ਤੇ
ਗਾਇਕ ਰਵਿੰਦਰ ਗਰੇਵਾਲ ਨੇ ਦਰਸ਼ਕਾਂ ਅਤੇ ਖਿਡਾਰੀਆਂ ਦਾ ਖੂਬ ਮੰਨੋਰੰਜਨ ਕੀਤਾ।
ਬੋਪਾਰਾਏ ਕਲਾਂ ਦਾ ਦੂਜਾ ਟੂਰਨਾਮੈਂਟ 25
ਤੋਂ
ਮੁੱਲਾਂਪੁਰ ਦਾਖਾ, 22 ਫਰਵਰੀ - 25 ਤੋਂ 27 ਫਰਵਰੀ ਤੱਕ ਬੋਪਾਰਾਏ ਕਲਾਂ
'ਚ ਦੂਜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ 25 ਫਰਵਰੀ ਨੂੰ
ਦੇਸੀ ਘੋੜੇ-ਘੋੜੀਆਂ ਦੀਆਂ ਦੌੜਾਂ ਦੇ ਨਾਲ ਖੀਰੇ-ਦੁੱਗੇ ਬਲਦਾਂ ਦੀਆਂ ਦੌੜਾਂ ਦਾ
ਮੁਕਾਬਲਾ ਹੋਵੇਗਾ। ਟੂਰਨਾਮੈਂਟ ਦੇ ਦੂਸਰੇ ਦਿਨ ਵੱਡੇ ਬਲਦਾਂ ਦੇ ਨਾਲ ਰੇਹੜਾ ਦੌੜ
ਅਤੇ 27 ਫਰਵਰੀ ਕਬੱਡੀ 68 ਕਿਲੋ ਵਜਨੀ ਅਤੇ ਪਿੰਡ ਵਾਰ ਕਬੱਡੀ ਓਪਨ ਦਰਸ਼ਕਾਂ ਦੀ
ਖਿੱਚ ਬਣੇਗੀ। ਕਬੱਡੀ ਓਪਨ ਪਿੰਡ ਵਾਰ ਟੀਮਾਂ, ਜਿਸ ਵਿਚ ਇਕ ਖਿਡਾਰੀ ਬਾਹਰ ਤੋਂ ਖੇਡ
ਸਕੇਗਾ, ਦੀ ਜੇਤੂ ਟੀਮ ਨੂੰ 61 ਹਜ਼ਾਰ ਰੁਪਏ ਅਤੇ ਉਪ ਜੇਤੂ ਨੂੰ 41 ਹਜ਼ਾਰ ਨਗਦ ਇਨਾਮ
ਦਿੱਤਾ ਜਾ ਰਿਹਾ ਹੈ। ਕਬੱਡੀ ਓਪਨ ਪਿੰਡ ਵਾਰ ਮੁਕਾਬਲੇ ਲਈ 27 ਫਰਵਰੀ 12 ਵਜੇ ਤੱਕ
ਪਹੁੰਚਣ ਵਾਲੀ ਹਰ ਟੀਮ ਨੂੰ ਇਕ ਹਜ਼ਾਰ ਰੁਪਏ ਸਾਬਾਸ਼ ਇਨਾਮ ਹੋਵੇਗਾ। ਟੂਰਨਾਮੈਂਟ ਦੇ
ਤਿੰਨੇ ਦਿਨ ਜਲੇਬੀਆਂ ਦਾ ਅਟੁੱਟ ਲੰਗਰ ਅਤੇ ਰੰਗਾ-ਰੰਗ ਪ੍ਰੋਗਰਾਮ ਦਰਸ਼ਕਾਂ ਦੀ ਖਿੱਚ
ਬਣੇਗਾ।
ਸੰਗਤਪੁਰਾ (ਢੈਪਈ) ਦਾ ਕਬੱਡੀ ਖੇਡ ਮੇਲਾ
26 ਤੋਂ
ਸਵੱਦੀ ਕਲਾਂ, 21 ਫਰਵਰੀ - ਪਹਿਲਾ ਕਬੱਡੀ ਖੇਡ ਮੇਲਾ 26-27 ਫਰਵਰੀ ਨੂੰ
ਪਿੰਡ ਸੰਗਤਪੁਰਾ 'ਚ ਕਰਵਾਇਆ ਜਾ ਰਿਹਾ ਹੈ। 26 ਫਰਵਰੀ ਨੂੰ ਕਬੱਡੀ 70 ਕਿਲੋ ਭਾਰ
ਵਰਗ ਦੇ ਮੁਕਾਬਲੇ ਹੋਣਗੇ। ਅਗਲੇ ਦਿਨ 27 ਫਰਵਰੀ ਨੂੰ ਕਬੱਡੀ ਓਪਨ ਦੇ ਮੁਕਾਬਲਿਆਂ
ਤੋਂ ਇਲਾਵਾ ਬਜ਼ੁਰਗਾਂ ਦੀ ਦੌੜ, ਵਾਲੀਬਾਲ ਸ਼ੂਟਿੰਗ ਤੇ ਲੜਕੀਆਂ ਦੇ ਵਾਲੀਬਾਲ ਮੈਚ ਵੀ
ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੋਣਗੇ।
ਗੁਰਮੇਲ ਰਾਇਸਰ ਯਾਦਗਾਰੀ ਕਬੱਡੀ ਕੱਪ 24
ਤੋਂ
ਮਲੌਦ, 21 ਫਰਵਰੀ - 24-25 ਫਰਵਰੀ ਨੂੰ ਗੁਰਮੇਲ ਰਾਇਸਰ ਯਾਦਗਾਰੀ ਕਬੱਡੀ
ਕੱਪ ਪਿੰਡ ਬੇਰਕਲਾਂ 'ਚ ਕਰਵਾਇਆ ਜਾ ਰਿਹਾ ਹੈ। 24 ਫਰਵਰੀ ਨੂੰ ਕਬੱਡੀ 65 ਕਿਲੋ ਅਤੇ
ਇਕ ਪਿੰਡ ਉਪਲ ਦੇ ਫਸਵੇਂ ਮੈਚ ਹੋਣਗੇ ਅਤੇ 25 ਨੂੰ ਪੰਜਾਬ ਦੀਆਂ ਚੋਟੀ ਦੀਆਂ 8
ਅਕੈਡਮੀਆਂ ਰਾੜਾ ਸਾਹਿਬ, ਕਾਲਖ, ਹਰਜੀਤ ਤਲਵਾਰ ਕਬੱਡੀ ਕਲੱਬ ਜਗਰਾਓਂ, ਹਰਜੀਤ
ਬਾਜਖਾਨਾ, ਮਾਲਵਾ ਕਲੱਬ ਮੋਗਾ, ਮੀਰੀ ਪੀਰੀ ਕਪੂਰਥਲਾ, ਇੰਟਰਨੈਸ਼ਨਲ ਕਲੱਬ ਰੋਪੜ,
ਨਿਰਮਲ ਸਿੰਘ ਨਿੰਮਾ ਮਾਨੂੰਪੁਰ ਅਕੈਡਮੀ ਦੇ ਚੋਟੀ ਦੇ ਖਿਡਾਰੀ ਜ਼ੋਰ ਅਜ਼ਮਾਈ ਕਰਨਗੇ।
ਅੰਤਰਰਾਸ਼ਟਰੀ ਕਬੱਡੀ ਕੱਪ 24 ਤੋਂ
ਬਰਨਾਲਾ, 21 ਫਰਵਰੀ - 24-25 ਫਰਵਰੀ ਨੂੰ ਬਾਬਾ ਥੰਮਣ ਸਿੰਘ ਯਾਦਗਾਰੀ
ਅੰਤਰਰਾਸ਼ਟਰੀ ਕਬੱਡੀ ਕੱਪ ਪਿੰਡ ਫਰਵਾਹੀ ਦੀ ਅਨਾਜ ਮੰਡੀ 'ਚ ਕਰਵਾਇਆ ਜਾ ਰਿਹਾ ਹੈ।
ਜਿਸ ਵਿਚ 24 ਫਰਵਰੀ ਨੂੰ ਕਬੱਡੀ ਓਪਨ ਤੇ 25 ਫਰਵਰੀ ਨੂੰ ਅੰਤਰਰਾਸ਼ਟਰੀ ਕਬੱਡੀ
ਅਕੈਡਮੀਆਂ ਦੇ ਰੋਮਾਂਚਕ ਮੁਕਾਬਲੇ ਹੋਣਗੇ। ਇਸੇ ਦਿਨ ਲੜਕੀਆਂ ਦੀ ਕਬੱਡੀ ਦੇ ਸ਼ੋਅ
ਮੈਚ ਵੀ ਕਰਵਾਏ ਜਾਣਗੇ। ਅਕੈਡਮੀਆਂ ਦੇ ਜੇਤੂ ਨੂੰ ਇਕ ਲੱਖ ਇਨਾਮ ਤੇ ਉਪ ਜੇਤੂ ਨੂੰ
71 ਹਜ਼ਾਰ ਦਾ ਇਨਾਮ ਤੇ ਟਰਾਫੀ ਦਿੱਤੀ ਜਾਵੇਗੀ। ਇਸ ਕੌਮਾਂਤਰੀ ਕਬੱਡੀ ਕੱਪ ਦੌਰਾਨ
ਕੌਮਾਂਤਰੀ ਕਬੱਡੀ ਖਿਡਾਰੀ ਲੱਕੀ ਬੈਲਜੀਅਮ, ਲਾਲਾ ਸੰਘੈਣ ਤੇ ਕੀਪਾ ਜੋਧਪੁਰ-ਚੀਮਾਂ
ਨੂੰ ਬੁਲੇਟ ਮੋਟਰ ਸਾਈਕਲ ਨਾਲ, ਉਘੇ ਕੁਮੈਂਟੇਟਰ ਸਤਨਾਮ ਖਾਰਾ ਨੂੰ ਚੰਨਾ ਆਲਮਗੀਰ
ਵੱਲੋਂ ਹੀਰੋ ਹਾਂਡਾ ਸਪਲੈਂਡਰ ਮੋਟਰ ਸਾਈਕਲ ਤੋਂ ਇਲਾਵਾ ਕਬੱਡੀ ਕੋਚ ਅਸ਼ੋਕ ਖਿਆਲੀ
ਤੇ ਬਾਰ੍ਹਾਂ ਉਭਰਦੇ ਕਬੱਡੀ ਖਿਡਾਰੀਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ
ਜਾਵੇਗਾ।
6ਵਾਂ ਕਬੱਡੀ ਗੋਲਡ ਕੱਪ 23 ਨੂੰ
ਕਪੂਰਥਲਾ, 19 ਫਰਵਰੀ -6ਵਾਂ ਕਬੱਡੀ ਗੋਲਡ ਕੱਪ 23 ਫਰਵਰੀ ਨੂੰ ਗੁਰੂ ਨਾਨਕ
ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ 8 ਅੰਤਰਾਰਸ਼ਟਰੀ
ਟੀਮਾਂ ਭਾਗ ਲੈਣਗੀਆਂ ਅਤੇ ਗਾਇਕ ਬੱਬੂ ਮਾਨ ਦਾ ਖੁੱਲਾ ਅਖਾੜਾ ਲੱਗੇਗਾ। ਕਬੱਡੀ
ਗੋਲਡ ਕੱਪ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ ਸ: ਸੁਰਜੀਤ ਸਿੰਘ ਵਿਰਕ, ਸ:
ਮੁਖਤਿਆਰ ਸਿੰਘ ਪੱਡਾ, ਸ: ਕਰਮਜੀਤ ਸਿੰਘ ਪੱਡਾ, ਸ: ਕਸ਼ਮੀਰ ਸਿੰਘ ਬੋਪਾਰਾਏ 2 ਲੱਖ
51 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨਗੇ, ਜਦਕਿ ਉਪ ਜੇਤੂ ਟੀਮ ਨੂੰ ਸ:
ਸੁਖਜੀਵਨ ਸਿੰਘ ਲਾਂਧੜਾ, ਸ: ਦਲਜੀਤ ਸਿੰਘ ਗੋਲਡੀ, ਸ: ਮਨਦੀਪ ਸਿੰਘ ਲਾਡੀ ਤੇ ਸ:
ਤੇਜਿੰਦਰ ਸਿੰਘ ਨਿੱਝਰ 2 ਲੱਖ 11 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਨਿਵਾਜਣਗੇ।
ਘੱਗੇ ਦਾ ਕਬੱਡੀ ਕੱਪ ਸ਼ੁਰੂ
ਘੱਗਾ, 19 ਫਰਵਰੀ - ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ ਘੱਗੇ 'ਚ ਕਰਵਾਇਆ ਜਾ
ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਪੰਜਾਬ ਅਤੇ ਹਰਿਆਣੇ ਦੀਆਂ ਕੁੜੀਆਂ ਦੇ
ਕਬੱਡੀ ਖੇਡ ਮੁਕਾਬਲਿਆਂ ਤੋਂ ਇਲਾਵਾ ਕਬੱਡੀ 52 ਕਿਲੋ ਅਤੇ 40 ਸਾਲਾ ਤੋਂ ਵੱਧ ਉਮਰ
ਦੇ ਖਿਡਾਰੀਆਂ ਦੇ ਮੈਚ ਕਰਵਾਏ ਗਏ ਅਤੇ ਨਾਲ ਹੀ ਰੱਸਾਕਸ਼ੀ ਦੇ ਮੁਕਾਬਲੇ ਵੀ ਹੋਏ।
ਕੁੜੀਆਂ ਦੀ ਕਬੱਡੀ ਵਿਚ ਪੰਜਾਬ ਦੀਆਂ ਮੁਟਿਆਰਾਂ ਨੇ ਹਰਿਆਣੇ ਦੀਆਂ ਕੁੜੀਆਂ ਨੂੰ
ਮਾਤ ਦਿੱਤੀ।
11ਵਾਂ ਧਿਆਨ ਸਿੰਘ ਦੁਆਬੀਆ ਯਾਦਗਾਰੀ
ਕਬੱਡੀ ਟੂਰਨਾਮੈਂਟ 24 ਤੋਂ
ਮਿਆਣੀ, 19 ਫਰਵਰੀ - 11ਵਾਂ ਧਿਆਨ ਸਿੰਘ ਦੁਆਬੀਆ ਯਾਦਗਾਰੀ ਕਬੱਡੀ
ਟੂਰਨਾਮੈਂਟ 24-25 ਫਰਵਰੀ ਨੂੰ ਬਲਾਕ ਟਾਂਡਾ ਦੇ ਪਿੰਡ ਸਲੇਮਪੁਰ 'ਚ ਕਰਵਾਇਆ ਜਾ
ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਓਪਨ ਕਲੱਬ, ਪਿੰਡ ਓਪਨ, 65 ਕਿਲੋ, 55 ਕਿਲੋ, 42
ਕਿਲੋਗ੍ਰਾਮ ਭਾਰ ਦੇ ਮੈਚ ਹੋਣਗੇ।
ਦੋ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ 1 ਤੋਂ
ਸ਼ਾਮਚੁਰਾਸੀ, 18 ਫਰਵਰੀ - ਦੋ ਰੋਜ਼ਾ ਕਬੱਡੀ ਕੱਪ 1-2 ਮਾਰਚ ਨੂੰ ਪਿੰਡ
ਬਡਿਆਲ (ਨੇੜੇ ਹਰਗੜ੍ਹ) ਜ਼ਿਲ੍ਹਾ ਹੁਸ਼ਿਆਰਪੁਰ 'ਚ ਕਰਵਾਇਆ ਜਾ ਰਿਹਾ ਹੈ। ਇਸ
ਟੂਰਨਾਮੈਂਟ ਵਿਚ ਓਪਨ ਕਲੱਬ ਅਤੇ ਓਪਨ ਪਿੰਡ ਪੱਧਰ ਦੀਆਂ ਪਹਿਲੇ ਅਤੇ ਦੂਸਰੇ ਸਥਾਨ
'ਤੇ ਆਉਣ ਵਾਲੀਆਂ ਜੇਤੂ ਟੀਮਾਂ ਨੂੰ 51,000 ਤੇ 41,000 ਅਤੇ 13,000 ਅਤੇ 9,000
ਰੁਪਏ ਦੀ ਨਗਦ ਰਾਸ਼ੀ ਅਤੇ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ
ਬਾਲੀਵਾਲ, ਕੁੱਤਿਆਂ ਦੀਆਂ ਟਰੈਕ ਦੌੜਾਂ, ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਅਤੇ
ਸਰਦਾਰ ਖਿਡਾਰੀਆਂ ਦੀ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ।
ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ 19 ਤੋਂ
ਘੱਗਾ, 17 ਫਰਵਰੀ - ਤੀਜਾ ਅੰਤਰਰਾਸ਼ਟਰੀ ਕਬੱਡੀ ਕੱਪ 19-20 ਫਰਵਰੀ ਨੂੰ
ਘੱਗਾ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਭਾਰ 52
ਕਿਲੋ, 70 ਕਿਲੋ, ਇਕ ਪਿੰਡ ਓਪਨ, ਆਲ ਓਪਨ, ਕੁੜੀਆਂ ਦੀਆਂ ਅਕੈਡਮੀਆਂ ਤੋਂ ਇਲਾਵਾ
ਚਾਲੀ ਸਾਲਾ ਖਿਡਾਰੀਆਂ ਦੇ ਮੈਚ ਕਰਵਾਏ ਜਾਣਗੇ। ਦੇਬੀ ਮਖਸੂਸਪੁਰੀ ਦਾ ਅਖਾੜਾ 20
ਫਰਵਰੀ ਨੂੰ ਲੱਗੇਗਾ।
ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ 'ਚ ਬੱਧਨੀ
ਕਲਾਂ ਦੀ ਟੀਮ ਜੇਤੂ
ਬੱਧਨੀ ਕਲਾਂ, 15 ਫਰਵਰੀ - ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਬੱਧਨੀ ਕਲਾਂ
'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਅਖੀਰਲੇ ਦਿਨ 65 ਕਿਲੋ ਭਾਰ ਦੇ ਫਾਈਨਲ
ਮੁਕਾਬਲੇ ਵਿਚ ਬੱਧਨੀ ਖੁਰਦ ਦੀ ਟੀਮ ਨੇ ਰਾਉਕੇ ਕਲਾਂ ਦੀ ਟੀਮ ਨੂੰ ਹਰਾ ਕੇ ਕੱਪ
'ਤੇ ਕਬਜ਼ਾ ਕੀਤਾ। 55 ਕਿਲੋ ਭਾਰ 'ਚ ਬੁਰਜ ਫਤਹਿਗੜ੍ਹ ਦੀ ਟੀਮ ਪਹਿਲੇ ਤੇ ਸ਼ਿਵਪੁਰੀ
ਲੋਪੋ ਦੀ ਟੀਮ ਦੂਸਰੇ ਨੰਬਰ ਤੇ ਰਹੀ। ਓਪਨ ਪਿੰਡ ਵਾਰ ਦੀਆਂ 30 ਟੀਮਾਂ 'ਚੋਂ ਬਾਬਾ
ਹੀਰਾ ਲਾਲ ਕਲੱਬ ਦੌਧਰ ਪਹਿਲੇ ਤੇ ਤੇਜ਼ ਕਲੱਬ ਰੋਡੇ ਦੂਸਰੇ ਨੰਬਰ 'ਤੇ ਰਹੀ।
ਕੁਮੈਂਟਰੀ ਦੀ ਭੂਮਿਕਾ ਅਮਨਾ ਲੋਪੋ ਤੇ ਰੈਫਰੀ ਦੀ ਭੂਮਿਕਾ ਨਿਰਮਲ ਸਿੰਘ ਨੇ ਬਾਖੂਬੀ
ਨਿਭਾਈ।
ਜਥੇਦਾਰ ਅਮਰ ਸਿੰਘ ਯਾਦਗਾਰੀ ਮੈਮੋਰੀਅਲ
ਕਬੱਡੀ ਕੱਪ 18 ਤੋਂ
ਢਿਲਵਾਂ, 15 ਫਰਵਰੀ - ਪਿੰਡ ਧਾਲੀਵਾਲ ਬੇਟ 'ਚ 18 ਤੋਂ 20 ਫਰਵਰੀ ਤੱਕ
ਜਥੇਦਾਰ ਅਮਰ ਸਿੰਘ ਯਾਦਗਾਰੀ ਮੈਮੋਰੀਅਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।
ਟੂਰਨਾਮੈਂਟ ਵਿਚ ਕਬੱਡੀ ਓਪਨ ਪਿੰਡ ਪੱਧਰ ਤੋਂ ਇਲਾਵਾ 70 ਕਿਲੋ, 63 ਕਿਲੋ, 45 ਕਿਲੋ
ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਅੰਤਰਰਾਸ਼ਟਰੀ ਕਬੱਡੀ ਕੱਪ ਮੁਕਾਬਲੇ 21
ਤੋਂ ਕਟਾਣੀ ਕਲਾਂ 'ਚ
ਕੁਹਾੜਾ, 14 ਫਰਵਰੀ - ਸ: ਬਹਾਦਰ ਸ: ਕਰਤਾਰ ਸਿੰਘ ਯਾਦਗਾਰੀ ਅੰਤਰਰਾਸ਼ਟਰੀ
ਕਬੱਡੀ ਕੱਪ ਮੁਕਾਬਲੇ ਕਟਾਣੀ ਕਲਾਂ 'ਚ 21-22 ਫ਼ਰਵਰੀ ਨੂੰ ਕਰਵਾਏ ਜਾ ਰਹੇ ਹਨ।
ਜਿਨ੍ਹਾਂ ਵਿਚ ਅਲੰਕਾਰ ਟੋਨੀ ਕਲੱਬ ਕੁੱਬੇ, ਯੂਨੀਈਟਡ ਸਪੋਰਟਸ ਕਲੱਬ ਘੱਲ ਕਲਾਂ,
ਸ੍ਰੀ ਹਰਗੋਬਿੰਦ ਕਲੱਬ ਟਾਂਡੀ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੰਗੂਵਾਲ, ਰਾਮਦਾਸ
ਸਪੋਰਟਸ ਕਲੱਬ ਅੰਮ੍ਰਿਤਸਰ, ਸ੍ਰੀ ਹਰਗੋਬਿੰਦ ਕਲੱਬ ਹੁਸ਼ਿਆਰਪੁਰ, ਫ਼ਤਹਿਗੜ੍ਹ ਸਪੋਰਟਸ
ਕਲੱਬ ਫ਼ਤਹਿਗੜ੍ਹ ਸਾਹਿਬ, ਹੈਰੀਟੇਜ਼ ਸਪੋਰਟਸ ਐਂਡ ਕਲਚਰਲ ਕਲੱਬ ਕਪੂਰਥਲਾ, ਕਬੱਡੀ
ਅਕੈਡਮੀਆਂ ਦੇ ਮੁਕਾਬਲੇ ਹੋਣਗੇ।
ਮੰਨਣ 'ਚ ਕਬੱਡੀ ਟੂਰਨਾਮੈਂਟ 16 ਤੋਂ
ਕਾਲਾ ਸੰਘਿਆਂ, 14 ਫਰਵਰੀ - 16-17 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਪਿੰਡ
ਮੰਨਣ ਜ਼ਿਲ੍ਹਾ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ ਪਿੰਡ ਪੱਧਰ
ਖੁੱਲ੍ਹਾ ਭਾਰ, 65 ਕਿਲੋ ਅਤੇ 55 ਕਿਲੋ ਭਾਰ ਦੇ ਜ਼ਬਰਦਸਤ ਮੁਕਾਬਲੇ ਕਰਵਾਏ ਜਾਣਗੇ।
ਮਿਤੀ 18 ਫਰਵਰੀ ਨੂੰ ਦਮਦਾਰ ਆਵਾਜ਼ ਦੇ ਮਾਲਕ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਅਤੇ
ਬੀ. ਐਸ. ਬੱਲੀ ਕੱਵਾਲ ਪਾਸਲੇ ਵਾਲੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ।
ਮੋਹਨਪੁਰ ਕਬੱਡੀ ਕੱਪ 18 ਤੋਂ
ਖੰਨਾ, 14 ਫਰਵਰੀ - ਪਿੰਡ ਮੋਹਨਪੁਰ 'ਚ 18 ਫਰਵਰੀ ਨੂੰ ਕਬੱਡੀ ਕੱਪ
ਕਰਵਾਇਆ ਜਾ ਰਿਹਾ ਹੈ। ਇਸ ਵਿਚ ਕਬੱਡੀ ਕਲੱਬ ਇਕ ਪਿੰਡ ਓਪਨ (ਇਕ ਖਿਡਾਰੀ ਬਾਹਰਲਾ),
ਸਲੋ ਰੇਸ ਅਤੇ ਤਾਸ਼ ਸੀਪ ਦੇ ਮੁਕਾਬਲੇ ਹੋਣਗੇ। ਕਲੱਬ ਵੱਲੋਂ ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਮੱਤਾ ਗੁਰਦਾਸਪੁਰੀਆ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਦਰਸ਼ਕਾਂ ਅਤੇ
ਖਿਡਾਰੀਆਂ ਦੇ ਚਿੱਤ ਪ੍ਰਚਾਵੇ ਲਈ ਗਾਇਕ ਮੁਹੰਮਦ ਸਦੀਕ, ਦੀਪ ਢਿੱਲੋਂ ਅਤੇ ਜਾਸਮੀਨ
ਜੱਸੀ ਦਾ ਅਖਾੜਾ ਲੱਗੇਗਾ।
ਕਬੱਡੀ ਮੁਕਾਬਲੇ 'ਚ ਦਸਮੇਸ਼ ਕਲੱਬ ਨਕੋਦਰ
ਦੀ ਸਰਦਾਰੀ
ਫਿਲੌਰ, 14 ਫਰਵਰੀ - 3 ਰੋਜ਼ਾ 8ਵਾਂ ਇੰਟਰਨੈਸ਼ਨਲ ਕਬੱਡੀ ਕੱਪ ਫਿਲੌਰ ਦੇ
ਨੇੜਲੇ ਪਿੰਡ ਮੁਠੱਡਾ ਕਲਾਂ 'ਚ ਕਰਵਾਇਆ ਗਿਆ। ਕਬੱਡੀ ਮੁਕਾਬਲੇ ਵਿੱਚ ਦਸਮੇਸ਼ ਕਲੱਬ
ਨਕੋਦਰ ਪਹਿਲੇ ਸਥਾਨ 'ਤੇ ਰਿਹਾ ਜਿਸ ਨੂੰ 1 ਲੱਖ ਰੁਪਏ ਅਤੇ ਲਿੱਤਰਾਂ ਦੀ ਟੀਮ, ਜੋ
ਦੂਸਰੇ ਸਥਾਨ 'ਤੇ ਰਹੀ, ਨੂੰ 65 ਹਜ਼ਾਰ ਰੁਪਏ ਭੇਟ ਕੀਤੇ ਗਏ। ਇਸ ਮੌਕੇ ਉਘੇ ਕਲਾਕਾਰ
ਮਨਮੋਹਨ ਵਾਰਿਸ ਅਤੇ ਜੈਜ਼ੀ ਬੈਂਸ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕ ਨੱਚਣ ਲਾ
ਦਿੱਤੇ।
ਅੰਬੀ ਕਲੱਬ ਮੋਗਾ ਜੇਤੂ
ਜਗਰਾਉਂ, 13 ਫਰਵਰੀ - 6ਵੇਂ ਯੂ.ਕੇ. ਗੋਲਡ ਕਬੱਡੀ ਕੱਪ ਦੇ ਫਾਈਨਲ
ਮੁਕਾਬਲਿਆਂ 'ਚ ਅੰਬੀ ਕਲੱਬ ਮੋਗਾ ਨੇ ਹਰਜੀਤ ਤਲਵਾਰ ਕਲੱਬ ਨੂੰ ਹਰਾ ਕੇ ਗੋਲਡ ਕੱਪ
ਅਤੇ ਇਕ ਲੱਖ ਰੁਪਏ 'ਤੇ ਕਬਜ਼ਾ ਕਰ ਲਿਆ। ਪਿੰਡ ਵਾਰ ਓਪਨ ਦੇ ਹੋਏ ਮੁਕਾਬਲਿਆਂ 'ਚ
ਬਾਬਾ ਰੋਡੂ ਕਲੱਬ ਕਾਉਂਕੇ ਕਲਾਂ ਜੇਤੂ ਰਹੀ, ਜਦਕਿ ਗਿਆਨੀ ਕਲੱਬ ਜੰਡੀ ਨੂੰ ਉਪ ਜੇਤੂ
ਕਰਾਰ ਦਿੱਤਾ ਗਿਆ। ਬਾਸਕਿਟਬਾਲ ਦੇ ਮੈਚਾਂ ਤੋਂ ਇਲਾਵਾ ਲੜਕੀਆਂ ਦਾ ਸ਼ੋਅ ਮੈਚ ਵੀ
ਕਰਵਾਇਆ ਗਿਆ।
ਨਿੰਮਾ ਯਾਦਗਾਰੀ ਕਬੱਡੀ ਕੱਪ 'ਤੇ ਰਾੜਾ
ਸਾਹਿਬ ਅਕੈਡਮੀ ਕਾਬਜ਼
ਡੇਹਲੋਂ, 13 ਫਰਵਰੀ - ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ ਦੇ ਪਹਿਲੇ
ਸੈਮੀਫਾਈਨਲ ਮੈਚ ਦੌਰਾਨ ਹਰਜੀਤ ਕਲੱਬ ਬਾਜਾਖਾਨਾਂ ਮੋਗਾ ਨੇ ਅੰਬੀ ਹਠੂਰ ਕਲੱਬ
ਜਗਰਾਉਂ ਨੂੰ ਹਰਾਇਆ ਜਦਕਿ ਦੂਸਰੇ ਸੈਮੀਫਾਈਨਲ ਮੈਚ ਸੰਤ ਈਸ਼ਰ ਸਿੰਘ ਅਕੈਡਮੀ ਰਾੜਾ
ਸਾਹਿਬ ਨੂੰ ਮਾਤ ਦਿੱਤੀ। ਕਬੱਡੀ 70 ਕਿੱਲੋ ਦੇ ਮੈਚ ਵਿੱਚੋਂ ਜੋਧਾਂ ਦੀ ਟੀਮ ਨੇ
ਕਾਲਖ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ ਕੱਪ ਦੌਰਾਨ ਕੁੜੀਆਂ
ਦੇ ਖੇਡੇ ਗਏ ਸ਼ੋਅ ਮੈਚ ਵਿੱਚੋਂ ਜਗਤਪੁਰ ਅਕੈਡਮੀ ਨੇ ਕਪੂਰਥਲਾ ਕਲੱਬ ਨੂੰ ਹਰਾਇਆ।
ਫਾਈਨਲ ਮੈਚ ਦੌਰਾਨ ਸੰਤ ਈਸ਼ਰ ਸਿੰਘ ਅਕੈਡਮੀ ਰਾੜਾ ਸਾਹਿਬ ਅਤੇ ਹਰਜੀਤ ਕਲੱਬ
ਬਾਜਾਖਾਨਾਂ ਵਿੱਚ ਫਸਵਾਂ ਮੁਕਾਬਲਾ ਹੋਇਆ ਜਿਸ ਵਿਚ ਸੰਤ ਈਸ਼ਰ ਸਿੰਘ ਅਕੈਡਮੀ ਨੇ
ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਕਬੱਡੀ ਦੀ ਕੁਮੈਂਟਰੀ ਦੀ ਭੂਮਿਕਾ ਗੁਰਪ੍ਰੀਤ ਸਿੰਘ
ਬੇਰਕਲਾਂ, ਹਰਜੋਤ ਸਿਹੌੜਾ ਨੇ ਬਾਖੂਬੀ ਨਿਭਾਈ।
ਤਿੰਨ ਰੋਜ਼ਾ ਕਬੱਡੀ ਕੱਪ
ਟੂਰਨਾਮੈਂਟ
ਬੱਧਨੀ ਕਲਾਂ, 13 ਫਰਵਰੀ - ਤਿੰਨ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ ਪਿੰਡ
ਬੱਧਨੀ ਖੁਰਦ 'ਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਜੇ ਦਿਨ 42 ਕਿਲੋ ਭਾਰ ਦੀਆਂ
40 ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਭਿੰਡਰ ਦੀ ਟੀਮ ਨੇ ਸੱਦਾ ਸਿੰਘ ਦੀ ਟੀਮ ਨੂੰ
ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ। ਅੰਡਰ 35 ਕਿਲੋ ਭਾਰ ਵਿਚ ਸਮਾਧ ਭਾਈ ਦੀ ਟੀਮ
ਇੰਦਗੜ੍ਹ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ।
ਲਾਂਬੜਾ ਦਾ ਪੰਜਵਾਂ ਪੇਂਡੂ ਖੇਡ ਮੇਲਾ 16
ਤੋਂ
ਲਾਂਬੜਾ, 13 ਫਰਵਰੀ - ਪੰਜਵਾਂ ਪੇਂਡੂ ਖੇਡ ਮੇਲਾ 16 ਤੋਂ 18 ਫਰਵਰੀ ਤੱਕ
ਲਾਂਬੜਾ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਅਖੀਰਲੇ ਦਿਨ ਅੱਠ ਅੰਤਰਰਾਸ਼ਟਰੀ
ਕਲੱਬਾਂ ਦੇ ਕਬੱਡੀ ਖਿਡਾਰੀ ਆਪਣੀ ਸੁਚੱਜੀ ਖੇਡ ਦਾ ਪ੍ਰਦਰਸ਼ਨ ਕਰਨਗੇ। ਕਲੱਬ ਦੀ ਜੇਤੂ
ਟੀਮ ਨੂੰ ਇਕ ਲੱਖ ਰੁਪਏ ਇਨਾਮ ਅਤੇ ਦੂਸਰਾ ਇਨਾਮ ਪਜੱਤਰ ਹਜ਼ਾਰ ਰੁਪਏ ਅਤੇ ਪਿੰਡ
ਪੱਧਰ ਓਪਨ ਦਾ ਪਹਿਲਾ ਇਨਾਮ ਇਕਵੰਜਾ ਹਜ਼ਾਰ ਰੁਪਏ ਦਿੱਤਾ ਜਾਵੇਗਾ।
ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ
ਸ਼ੁਰੂ
ਬੱਧਨੀ ਕਲਾਂ, 12 ਫਰਵਰੀ - 11ਵਾਂ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਪਿੰਡ
ਬੱਧਨੀ ਖੁਰਦ 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਟੂਰਨਾਮੈਂਟ ਧੰਨ ਧੰਨ ਬਾਬਾ ਉਤਮ
ਸਿੰਘ ਜੀ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ। ਉਦਘਾਟਨੀ ਮੈਚ ਵਿਚ 35 ਕਿੱਲੋ ਵਿਚ
ਪਿੰਡ ਲੋਪੋ ਦੀ ਟੀਮ ਨੇ ਕਪੂਰੇ ਦੀ ਟੀਮ ਨੂੰ ਹਰਾਇਆ। 35 ਕਿੱਲੋ ਦੀਆਂ 60 ਟੀਮਾਂ
ਨੇ ਇਸ ਟੂਰਨਾਮੈਂਟ 'ਚ ਹਿੱਸਾ ਲਿਆ। ਰੈਫਰੀ ਦੀ ਭੂਮਿਕਾ ਨਿਰਮਲ ਸਿੰਘ ਅਤੇ ਕੁਮੈਂਟਰੀ
ਦੀ ਭੂਮਿਕਾ ਬੂਟਾ ਖਾਨ ਆਲਮਵਾਲਾ ਨੇ ਨਿਭਾਈ।
ਮੁਠੱਡਾ ਕਲਾਂ 'ਚ ਅੰਤਰਰਾਸ਼ਟਰੀ ਕਬੱਡੀ
ਕੱਪ ਸ਼ੁਰੂ
ਗੁਰਾਇਆ, 12 ਫਰਵਰੀ - ਅੰਤਰਰਾਸ਼ਟਰੀ ਕਬੱਡੀ ਕੱਪ ਮੁਠੱਡਾ ਕਲਾਂ 'ਚ ਸ਼ੁਰੂ
ਹੋ ਗਿਆ ਹੈ। ਪਹਿਲੇ ਦਿਨ ਕਬੱਡੀ ਦੇ ਦਿਲਕਸ਼ ਮੁਕਾਬਲੇ ਹੋਏ।
ਨਿੰਮਾ ਕਬੱਡੀ ਕੱਪ ਕਾਲਖ 13 ਨੂੰ
ਡੇਹਲੋਂ, 11 ਫਰਵਰੀ - ਨਿੰਮਾ ਕਬੱਡੀ ਕੱਪ ਕਾਲਖ 13 ਫਰਵਰੀ ਨੂੰ ਡੇਹਲੋਂ
ਦੇ ਨੇੜਲੇ ਪਿੰਡ ਕਾਲਖ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਪੰਜਾਬ ਕਬੱਡੀ
ਅਕੈਡਮੀਜ਼ ਐਸੋਸੀਏਸ਼ਨ ਦੀਆਂ 8 ਨਾਮਵਰ ਟੀਮਾਂ 'ਚ ਦਸਮੇਸ਼ ਕਬੱਡੀ ਅਕੈਡਮੀ ਕਾਲਖ, ਸੰਤ
ਈਸ਼ਰ ਸਿੰਘ ਅਕੈਡਮੀ ਰਾੜਾ ਸਾਹਿਬ, ਅੰਬੀ ਹਠੂਰ ਮੋਗਾ, ਹਰਜੀਤ ਤਲਵਾਰ ਕਲੱਬ ਜਗਰਾਉਂ,
ਹਰਜੀਤ ਕਲੱਬ ਬਾਜਾਖਾਨਾ, ਨਿਰਮਲ ਨਿੰਮਾ ਅਕੈਡਮੀ ਮਾਨੂੰਪੁਰ, ਮਾਲਵਾ ਦੁਆਬਾ ਕਬੱਡੀ
ਅਕੈਡਮੀ ਜਗਰਾਉਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜੇਤੂ ਟੀਮ ਨੂੰ 2 ਲੱਖ 11 ਹਜ਼ਾਰ
ਦਾ ਨਗਦ ਇਨਾਮ ਸ: ਪ੍ਰਿਤਪਾਲ ਸਿੰਘ ਸੇਖੋਂ ਕੈਨੇਡਾ, ਗੁਰਦੀਪ ਸਿੰਘ ਚੀਮਾ ਕਾਲਖ
ਕੈਨੇਡਾ ਅਤੇ ਹਰਮਨ ਭਰੋਵਾਲ ਐਡਮਿੰਟਨ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਜਾਵੇਗਾ ਅਤੇ
ਉਪ ਜੇਤੂ ਨੂੰ 1 ਲੱਖ 51 ਹਜ਼ਾਰ ਦਾ ਨਕਦ ਇਨਾਮ ਪਰਮਜੀਤ ਸਿੰਘ ਪੰਮਾ ਕੈਨੇਡਾ, ਸ:
ਜਸਵੰਤ ਸਿੰਘ ਕਾਲਖ ਅਤੇ ਸ: ਅੰਮ੍ਰਿਤਪਾਲ ਸਿੰਘ ਐਡਮਿੰਟਨ ਵੱਲੋਂ ਸਾਂਝੇ ਤੌਰ 'ਤੇ
ਦਿੱਤਾ ਜਾ ਰਿਹਾ ਹੈ।
11ਵਾਂ ਕਬੱਡੀ ਖੇਡ ਮੇਲਾ 13 ਤੋਂ
ਸਵੱਦੀ ਕਲਾਂ, 10 ਫਰਵਰੀ - 11ਵਾਂ ਕਬੱਡੀ ਖੇਡ ਮੇਲਾ 13-14 ਫਰਵਰੀ ਨੂੰ
ਪਿੰਡ ਤਲਵੰਡੀ ਕਲਾਂ ਦੇ ਸ਼ਹੀਦ ਜਸਵੰਤ ਸਿੰਘ ਯਾਦਗਾਰੀ ਖੇਡ ਸਟੇਡੀਅਮ 'ਚ ਕਰਵਾਇਆ ਜਾ
ਰਿਹਾ ਹੈ। ਖੇਡ ਮੇਲੇ ਦੇ ਪਹਿਲੇ ਦਿਨ 13 ਫਰਵਰੀ ਨੂੰ ਕਬੱਡੀ 70 ਕਿਲੋ ਭਾਰ ਵਰਗ ਦੇ
ਮੁਕਾਬਲੇ ਅਤੇ ਤਾਸ਼ ਸੀਪ ਦੇ ਮੁਕਾਬਲੇ ਹੋਣਗੇ। ਦੂਸਰੇ ਦਿਨ 14 ਫਰਵਰੀ ਨੂੰ ਕਬੱਡੀ
ਓਪਨ ਪਿੰਡ ਵਾਰ ਦੇ ਦਿਲਖਿਚਵੇਂ ਮੁਕਾਬਲੇ ਹੋਣਗੇ। 15 ਫਰਵਰੀ ਨੂੰ ਕੇਵਲ ਬੈਲ ਗੱਡੀਆਂ
ਦੀਆਂ ਦੌੜਾਂ ਕਰਵਾਈਆਂ ਜਾਣਗੀਆਂ।
ਆਲ ਓਪਨ ਅੰਤਰ-ਰਾਸ਼ਟਰੀ ਕਬੱਡੀ ਕੱਪ
ਟੂਰਨਾਮੈਂਟ 12 ਤੋਂ
ਔੜ, 10 ਫਰਵਰੀ - 17ਵਾਂ ਆਲ ਓਪਨ ਅੰਤਰਰਾਸ਼ਟਰੀ ਕਬੱਡੀ ਕੱਪ 12-13 ਫਰਵਰੀ
ਨੂੰ ਗੜ੍ਹਪਧਾਣਾ 'ਚ ਕਰਵਾਇਆ ਜਾ ਰਿਹਾ ਹੈ। 12 ਫਰਵਰੀ ਨੂੰ ਪਿੰਡ ਪੱਧਰ ਅਤੇ 13
ਫਰਵਰੀ ਨੂੰ ਅਕੈਡਮੀਆਂ ਦੇ ਦਿਲਚਸਪ ਭੇੜ ਕਰਵਾਏ ਜਾਣਗੇ। ਜਿਸਦੇ ਜੇਤੂ ਅਤੇ ਉਪ ਜੇਤੂ
ਨੂੰ 35/30 ਹਜ਼ਾਰ ਦੇ ਆਕਰਸ਼ਕ ਇਨਾਮ ਦਿੱਤੇ ਜਾਣਗੇ।
ਕਬੱਡੀ ਅਕੈਡਮੀ ਜਗਰਾਓਂ ਤੇ ਕਬੱਡੀ ਓਪਨ
ਬੱਧਨੀ ਖੁਰਦ ਦੀ ਝੰਡੀ
ਬੱਧਨੀ ਕਲਾਂ, 9 ਫਰਵਰੀ - ਦੂਜਾ ਕਬੱਡੀ ਗੋਲਡ ਕੱਪ 4 ਰੋਜ਼ਾ ਟੂਰਨਾਮੈਂਟ
ਬੱਧਨੀ ਕਲਾਂ ਦੇ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਆਖਰੀ ਦਿਨ
ਕਬੱਡੀ ਓਪਨ ਪਿੰਡ ਵਾਰ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀਆਂ 2 ਦਰਜਨ ਤੋਂ ਵੱਧ ਟੀਮਾਂ
ਵਿਚਕਾਰ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ 'ਚ ਪਿੰਡ ਬੱਧਨੀ ਖੁਰਦ ਦੀ ਟੀਮ ਨੇ
ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਤਖਤੂਪੁਰਾ ਦੀ ਟੀਮ ਦੂਸਰੇ ਸਥਾਨ 'ਤੇ ਰਹੀ।
ਕਬੱਡੀ ਅਕੈਡਮੀਆਂ ਦੀਆਂ 8 ਟੀਮਾਂ ਵਿਚਕਾਰ ਹੋਏ ਮੈਚਾਂ ਵਿਚੋਂ ਜਗਰਾਓਂ ਅਕੈਡਮੀ ਦੇ
ਕਬੱਡੀ ਖਿਡਾਰੀਆਂ ਨੇ ਫਾਈਨਲ ਮੈਚ ਵਿਚ ਸਾਢੇ 34 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ
ਹਾਸਲ ਕੀਤਾ ਜਦੋਂ ਕਿ ਬਾਜਾਖਾਨਾ ਅਕੈਡਮੀ ਦੀ ਟੀਮ 30 ਅੰਕ ਪ੍ਰਾਪਤ ਕਰਕੇ ਦੂਜੇ
ਸਥਾਨ 'ਤੇ ਰਹੀ। ਢੇਰੀ ਵਾਲੀ ਕਬੱਡੀ ਦੇ ਮੈਚ ਵਿਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ
ਅਤੇ ਗੁਰਦਾਸਪੁਰ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਕਬੱਡੀ 70 ਕਿਲੋ ਦੇ ਹੋਏ
ਫਾਈਨਲ ਮੁਕਾਬਲੇ ਵਿਚ ਮਾਣੂੰਕੇ ਪਿੰਡ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੱਧਨੀ ਖੁਰਦ
ਦੀ ਕਬੱਡੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਹਾਕੀ ਓਪਨ ਦੇ ਕਲੱਬ ਤੇ ਪਿੰਡ ਵਾਰ
ਮੁਕਾਬਲਿਆਂ ਵਿਚ ਕੁਲ 14 ਟੀਮਾਂ ਨੇ ਹਿੱਸਾ ਲਿਆ। ਸੈਮੀਫਾਈਨਲ ਵਿਚ ਬੱਧਨੀ ਕਲਾਂ ਨੇ
ਭਗਤਾ ਨੂੰ 1-0 ਦੇ ਫਰਕ ਨਾਲ ਹਰਾਇਆ ਅਤੇ ਢੁੱਡੀਕੇ ਨੇ ਘੋਲੀਆ ਦੀ ਟੀਮ ਨੂੰ 1-0
ਨਾਲ ਚਿੱਤ ਕੀਤਾ। ਹਾਕੀ ਫਾਈਨਲ ਮੁਕਾਬਲੇ ਵਿਚ ਢੁੱਡੀਕੇ ਦੀ ਓਪਨ ਪਹਿਲੇ ਸਥਾਨ ਤੇ
ਅਤੇ ਬੱਧਨੀ ਕਲਾਂ ਦੂਸਰੇ ਸਥਾਨ 'ਤੇ ਰਹੀ। ਇਸ ਵਿਸ਼ਾਲ ਖੇਡ ਮੇਲੇ ਵਿਚ ਕਬੱਡੀ,
ਫੁੱਟਬਾਲ ਤੇ ਹਾਕੀ ਦੀਆਂ 250 ਤੋਂ ਵੱਧ ਟੀਮਾਂ ਦੇ ਹਜ਼ਾਰਾਂ ਖਿਡਾਰੀਆਂ ਨੇ ਹਿੱਸਾ
ਲਿਆ।
11ਵਾਂ ਕਬੱਡੀ ਟੂਰਨਾਮੈਂਟ 12 ਤੋਂ
ਬੱਧਨੀ ਕਲਾਂ, 8 ਫਰਵਰੀ - 11ਵਾਂ ਕਬੱਡੀ ਟੂਰਨਾਮੈਂਟ 12 ਤੋਂ 14 ਫਰਵਰੀ
ਤੱਕ ਬੱਧਨੀ ਕਲਾਂ ਖੁਰਦ ਦੇ ਸਰਕਾਰੀ ਹਾਈ ਸਕੂਲ 'ਚ ਕਰਵਾਇਆ ਜਾ ਰਿਹਾ ਹੈ। 12 ਫਰਵਰੀ
ਨੂੰ 35 ਕਿੱਲੋ ਤੇ 42 ਕਿੱਲੋ ਦੇ ਕਬੱਡੀ ਮੈਚ ਸਵੇਰੇ 9 ਵਜੇ, 55 ਕਿੱਲੋ ਅਤੇ 65
ਕਿੱਲੋ ਦੇ ਕਬੱਡੀ ਮੈਚ 13 ਫਰਵਰੀ ਨੂੰ ਸਵੇਰੇ 9 ਵਜੇ ਅਤੇ 14 ਫਰਵਰੀ ਨੂੰ ਓਪਨ
ਕਬੱਡੀ ਦੇ ਮੈਚ 13 ਫਰਵਰੀ ਨੂੰ ਸਵੇਰੇ 9 ਵਜੇ ਅਤੇ 14 ਫਰਵਰੀ ਨੂੰ ਓਪਨ ਕਬੱਡੀ ਦੇ
ਮੈਚ ਸਵੇਰੇ 10 ਵਜੇ ਟਾਈਆਂ ਕੱਢਣ ਤੋਂ ਬਾਅਦ 10.30 ਵਜੇ ਸ਼ੁਰੂ ਹੋਣਗੇ।
ਕਬੱਡੀ ਗੋਲਡ ਕੱਪ ਟੂਰਨਾਮੈਂਟ ਵਿਚ ਬੱਧਨੀ
ਕਲਾਂ ਦੇ ਖਿਡਾਰੀ ਅੱਵਲ
ਬੱਧਨੀ ਕਲਾਂ, 8 ਫਰਵਰੀ - ਦੂਜਾ ਕਬੱਡੀ ਗੋਲਡ ਕੱਪ 4 ਰੋਜ਼ਾ ਟੂਰਨਾਮੈਂਟ
ਬੱਧਨੀ ਕਲਾਂ ਦੇ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਬੱਧਨੀ ਕਲਾਂ
ਦੇ ਖਿਡਾਰੀਆਂ ਦੀ ਚੜ੍ਹਤ ਰਹੀ। ਕਬੱਡੀ 60 ਕਿੱਲੋ ਭਾਰ ਵਰਗ ਦੇ ਖਿਡਾਰੀਆਂ ਦੀਆਂ 34
ਟੀਮਾਂ ਵਿਚ ਮੁਕਾਬਲਾ ਹੋਇਆ। ਉਨ੍ਹਾਂ ਵਿਚੋਂ ਰਸੂਲਪੁਰ ਦੀ ਕਬੱਡੀ ਟੀਮ ਨੂੰ ਫਾਈਨਲ
ਮੈਚ ਵਿਚ ਹਰਾ ਕੇ ਬੱਧਨੀ ਕਲਾਂ ਦੇ ਕਬੱਡੀ ਖਿਡਾਰੀ ਪਹਿਲੇ ਸਥਾਨ 'ਤੇ ਆਏ। ਕਬੱਡੀ
ਦੇ ਇਸ ਟੂਰਨਾਮੈਂਟ ਵਿਚ 240 ਦੇ ਕਰੀਬ ਕਬੱਡੀ ਟੀਮਾਂ ਨੇ ਹਿੱਸਾ ਲਿਆ। ਹਾਕੀ 55
ਕਿੱਲੋ ਵਿਚ ਦਰਜਨ ਦੇ ਕਰੀਬ ਹਾਕੀ ਟੀਮਾਂ ਵਿਚ ਮੈਚ ਖੇਡਦਿਆਂ ਫਾਈਨਲ ਮੈਚ ਵਿਚ ਬੱਧਨੀ
ਕਲਾਂ ਏ ਦੀ ਹਾਕੀ ਟੀਮ ਨੇ ਲੋਪੋ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਹਾਕੀ
ਕਲੱਬ ਓਪਨ ਪਿੰਡ ਵਾਰ ਹੋਏ ਮੁਕਾਬਲਿਆਂ ਵਿਚ ਘੋਲੀਏ ਦੀ ਟੀਮ ਨੇ ਤਖਾਣਵੱਧ ਦੀ ਟੀਮ
ਨੂੰ 1-0 ਨਾਲ ਹਰਾਇਆ, ਜਦੋਂ ਕਿ ਢੁੱਡੀਕੇ ਕਲੱਬ ਨੇ 3-2 ਦੇ ਫਰਕ ਨਾਲ ਬੁੱਟਰ ਨੂੰ
ਹਰਾਇਆ। ਭਗਤਾ ਭਾਈ ਦੀ ਹਾਕੀ ਕਲੱਬ ਨੇ ਪੂਹਲੀ ਨੂੰ 2-0 ਦੇ ਫਰਕ ਨਾਲ ਹਰਾਇਆ। ਹਾਕੀ
ਓਪਨ ਦਾ ਫਾਈਨਲ ਮੁਕਾਬਲਾ 9 ਫਰਵਰੀ ਨੂੰ ਕਰਵਾਇਆ ਜਾਵੇਗਾ। ਪਿੰਡ ਵਾਰ ਫੁੱਟਬਾਲ ਓਪਨ
ਦੀਆਂ ਕੁੱਲ 2 ਦਰਜਨ ਤੋਂ ਵੱਧ ਟੀਮਾਂ ਵਿਚੋਂ ਬੱਧਨੀ ਕਲਾਂ ਨੇ 3-0 ਦੇ ਫਰਕ ਨਾਲ
ਬੁੱਟਰ ਬੀ ਨੂੰ ਹਰਾਇਆ। ਆਕਲੀਆਂ ਤੋਂ 1-0 ਦੇ ਫਰਕ ਨਾਲ ਸਮਾਲਸਰ ਦੀ ਟੀਮ ਹਾਰੀ।
ਮੱਲ੍ਹਾ ਟੀਮ ਪਨੈਲਟੀਆਂ ਰਾਹੀਂ ਗਲੋਟੀ ਤੋਂ ਜੇਤੂ ਬਣੀ। ਸੈਮੀਫਾਈਨਲ ਫੁੱਟਬਾਲ
ਮੁਕਾਬਲੇ ਵਿਚ ਬੱਧਨੀ ਏ ਨੇ ਬਾਘਾ ਪੁਰਾਣਾ ਨੂੰ 2-1 ਨਾਲ ਹਰਾਇਆ ਤੇ ਬਿਲਾਸਪੁਰ ਨੇ
ਮੱਲ੍ਹਾ ਟੀਮ ਨੂੰ 3-1 ਨਾਲ ਹਰਾਇਆ। ਫੁੱਟਬਾਲ ਓਪਨ ਦੇ ਸੰਘਰਸ਼ਪੂਰਨ ਫਾਈਨਲ ਮੁਕਾਬਲਾ
ਬੱਧਨੀ ਕਲਾਂ ਅਤੇ ਬਿਲਾਸਪੁਰ ਦੀ ਟੀਮ ਵਿਚ ਹੋਇਆ। ਜਿਸ ਵਿਚ ਬੱਧਨੀ ਕਲਾਂ ਦੀ ਟੀਮ
3-1 ਨਾਲ ਬਿਲਾਸਪੁਰ ਨੂੰ ਹਰਾ ਕੇ ਜੇਤੂ ਰਹੀ।
6ਵਾਂ ਹਰਜੀਤ ਕਬੱਡੀ ਕੱਪ 24 ਨੂੰ
ਮੋਗਾ, 8 ਫਰਵਰੀ - 6ਵਾਂ ਹਰਜੀਤ ਕਬੱਡੀ ਕੱਪ 24 ਫਰਵਰੀ ਨੂੰ ਗੋਧੇਵਾਲਾ
ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। 21 ਫਰਵਰੀ ਨੂੰ ਲੜਕੀਆਂ ਦੇ ਸਮੂਹਿਕ ਆਨੰਦ
ਕਾਰਜ ਅਤੇ 26 ਫਰਵਰੀ ਨੂੰ ਜ਼ਿਲ੍ਹੇ ਦੇ ਪਿੰਡ ਲੁਹਾਰਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ
ਲਾਇਆ ਜਾ ਰਿਹਾ ਹੈ।
ਨਕੋਦਰ ਕਬੱਡੀ ਕੱਪ 9 ਦੀ ਥਾਂ 15 ਨੂੰ
ਨਕੋਦਰ, 8 ਫਰਵਰੀ - ਨਕੋਦਰ ਕਬੱਡੀ ਕੱਪ ਮੌਸਮ ਦੀ ਖਰਾਬੀ ਕਰਕੇ ਮੁਲਤਵੀ ਕਰ
ਦਿੱਤਾ ਗਿਆ ਹੈ। ਇਹ ਪਹਿਲਾਂ 9 ਫਰਵਰੀ ਨੂੰ ਹੋਣਾ ਸੀ ਪਰ ਹੁਣ 15 ਫਰਵਰੀ ਨੂੰ
ਹੋਵੇਗਾ। ਬਾਕੀ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ।
ਲੱਖਣ ਕੇ ਪੱਡਾ ਦਾ 55ਵਾਂ ਕਬੱਡੀ ਕੱਪ 18
ਨੂੰ
ਸੁਭਾਨਪੁਰ, 8 ਫਰਵਰੀ - 55ਵਾਂ ਕਬੱਡੀ ਕੱਪ ਪਿੰਡ ਲੱਖਣ ਕੇ ਪੱਡਾ 'ਚ 18
ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੀਆਂ ਪ੍ਰਮੁੱਖ ਕਬੱਡੀ ਕਲੱਬ,
ਜਿਨ੍ਹਾਂ 'ਚ ਬਾਬਾ ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ, ਦਸ਼ਮੇਸ਼ ਕਬੱਡੀ ਕਲੱਬ ਨਕੋਦਰ,
ਬਾਬਾ ਦੀਪ ਸਿੰਘ ਕੱਬਡੀ ਕਲੱਬ ਨਾਰਵੇ, ਸ਼ੇਰੇ ਪੰਜਾਬ ਕਬੱਡੀ ਅਕੈਡਮੀ ਕੈਲੀਫੋਰਨੀਆ,
ਬਿਜਲੀ ਬੋਰਡ ਤੇ ਬਾਬਾ ਬਚਨ ਸਿੰਘ ਕਬੱਡੀ ਕਲੱਬ ਢਿੱਲਵਾਂ ਦੇ ਮੈਚ ਹੋਣਗੇ। ਇਸ ਤੋਂ
ਇਲਾਵਾ ਪੰਜਾਬ ਤੇ ਹਰਿਆਣਾ ਦੀਆਂ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਹੋਵੇਗਾ। ਕਬੱਡੀ
ਕੱਪ ਦਾ ਪਹਿਲਾ ਇਨਾਮ 1 ਲੱਖ ਰੁਪਏ ਦਾਹੋਵੇਗਾ, ਜੋ ਕਿ ਉੱਘੇ ਖੇਡ ਪ੍ਰਮੋਟਰ ਸ:
ਮੰਗਲ ਭੰਡਾਲ ਵੱਲੋਂ ਦਿੱਤਾ ਜਾਵੇਗਾ। ਦੂਸਰਾ ਇਨਾਮ 71 ਹਜ਼ਾਰ ਰੁਪਏ ਦਾ ਹੋਵੇਗਾ। ਇਸ
ਮੌਕੇ ਸਭਿਆਚਾਰ ਪ੍ਰੋਗਰਾਮ ਹੋਣਗੇ।
ਕਬੱਡੀ ਗੋਲਡ ਕੱਪ ਟੂਰਨਾਮੈਂਟ
ਬੱਧਨੀਂ ਕਲਾਂ, 7 ਫਰਵਰੀ - 4 ਰੋਜ਼ਾ ਕਬੱਡੀ ਖੇਡ ਮੇਲਾ ਬੱਧਨੀਂ ਕਲਾ 'ਚ
ਚੱਲ ਰਿਹਾ ਹੈ। ਇਸ ਮੌਕੇ ਕਬੱਡੀ 35 ਕਿਲੋ ਭਾਰ ਵਰਗ ਵਿਚੋਂ ਫਾਈਨਲ ਮੁਕਾਬਲਾ ਜਿੱਤਣ
ਵਾਲੀ ਅਤੇ ਦੂਸਰੇ ਸਥਾਨ 'ਤੇ ਆਉਣ ਵਾਲੀ ਬੱਧਨੀਂ ਕਲਾਂ ਦੇ ਨੰਨੇ ਮੁੰਨੇ ਖਿਡਾਰੀਆਂ
ਦੀ ਟੀਮ ਨੂੰ ਟਰਾਫ਼ੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਦਸਮੇਸ਼ ਕਬੱਡੀ ਕੱਪ ਨਕੋਦਰ ਅੱਵਲ
ਬੰਗਾ, 7 ਫਰਵਰੀ - 5ਵਾਂ ਸ਼ਹੀਦ ਭਗਤ ਸਿੰਘ ਵਰਲਡ ਕਬੱਡੀ ਕੱਪ ਖਟਕੜ ਕਲਾਂ
'ਚ ਕਰਵਾਇਆ ਗਿਆ। ਇਸ ਵਰਲਡ ਕਬੱਡੀ ਕੱਪ ਦਸਮੇਸ਼ ਕਬੱਡੀ ਕਲੱਬ ਨਕੋਦਰ ਹਾਲੈਂਡ ਦੀ
ਝੋਲੀ ਜਾ ਪਿਆ। ਜੇਤੂ ਟੀਮ ਦੇ ਖਿਡਾਰੀ ਗੁਰਲਾਲ ਸਮੇਤ ਸਾਰਿਆਂ ਨੇ ਵਧੀਆ ਖੇਡ ਦਾ
ਪ੍ਰਦਰਸ਼ਨ ਕਰਦੇ ਹੋਏ ਸ਼ਹੀਦ ਬਾਬਾ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਦੀ ਟੀਮ ਨੂੰ ਹਰਾ
ਕੇ ਇਹ ਸ਼ਾਨਦਾਰ ਜਿੱਤ ਪ੍ਰਾਪਤ ਕੀਤਾ।
ਕਬੱਡੀ ਟੂਰਨਾਮੈਂਟ 6 ਫਰਵਰੀ ਤੋਂ
ਦਾਲਮਵਾਲ 'ਚ
ਬੁੱਲ੍ਹੋਵਾਲ, 6 ਫਰਵਰੀ - 6 ਤੋਂ 8 ਫਰਵਰੀ ਤੱਕ ਪੰਜਵਾਂ ਕੈਨੇਡੀਅਨ ਦਰਸ਼ਨ
ਸਿੰਘ ਚੌਹਾਨ ਅਤੇ ਪ੍ਰਭਜੀਤ ਸਿੰਘ ਗਰੇਵਾਲ ਵਿਸ਼ਾਲ ਕਬੱਡੀ ਟੂਰਨਾਮੈਂਟ ਦੋਆਬਾ
ਇੰਟਰਨੈਸ਼ਨਲ ਕਲੱਬ ਦਾਲਮਵਾਲ (ਹੁਸ਼ਿਆਰਪੁਰ) ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ
ਟੂਰਨਾਮੈਂਟ ਦੇ ਆਖਰੀ ਦਿਨ 8 ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਦੇ ਭੇੜ ਹੋਣਗੇ। ਓਪਨ
ਕਲੱਬ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ 1 ਹਜ਼ਾਰ ਅਤੇ ਦੂਜਾ ਇਨਾਮ 75 ਹਜ਼ਾਰ
ਰੁਪਏ ਦਿੱਤਾ ਜਾਵੇਗਾ। ਵਧੀਆ ਰੇਡਰ ਤੇ ਜਾਫੀ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਆ
ਜਾਵੇਗਾ। ਇਸ ਤੋਂ ਇਲਾਵਾ ਓਪਨ ਪਿੰਡ ਪੱਧਰ, 60 ਕਿਲੋ ਭਾਰ ਅਤੇ 45 ਕਿਲੋ ਭਾਰ ਦੇ
ਵੀ ਕਬੱਡੀ ਮੁਕਾਬਲੇ ਹੋਣਗੇ ਅਤੇ ਦਿਲਕਸ਼ ਇਨਾਮ ਦਿੱਤੇ ਜਾਣਗੇ।
ਦੂਜਾ ਕਬੱਡੀ ਕੱਪ 8 ਤੋਂ
ਬਨੂੜ, 5 ਫਰਵਰੀ - ਦੂਜਾ ਕਬੱਡੀ ਕੱਪ 8 ਤੋਂ 10 ਫਰਵਰੀ ਤੱਕ ਬਨੂੜ 'ਚ
ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ
ਸਮਰਪਿਤ ਹੋਵੇਗਾ। 8 ਫਰਵਰੀ ਨੂੰ ਘੋੜਿਆਂ ਤੇ ਬਲਦਾਂ ਦੀਆਂ ਦੌੜਾਂ ਤੋਂ ਇਲਾਵਾ 45
ਕਿਲੋ, 52 ਕਿਲੋ ਵਰਗ ਦੇ ਕਬੱਡੀ ਮੁਕਾਬਲੇ ਹੋਣਗੇ, 9 ਫਰਵਰੀ ਨੂੰ 52 ਕਿਲੋ ਤੋਂ 70
ਕਿਲੋ ਵਰਗ ਦੇ ਕਬੱਡੀ ਮੁਕਾਬਲੇ ਤੇ ਗੱਤਕਾ ਪਾਰਟੀਆਂ ਆਪਣੇ ਜੌਹਰ ਵਿਖਾਉਣਗੀਆਂ। 10
ਫਰਵਰੀ ਨੂੰ 8 ਵੱਡੀਆਂ ਅਕਾਡਮੀਆਂ ਵਿਚਕਾਰ ਕਬੱਡੀ ਮੁਕਾਬਲੇ ਹੋਣਗੇ ਤੇ ਪਹਿਲਾ ਇਨਾਮ
ਇਕ ਲੱਖ ਰੁਪਏ, ਦੂਜਾ ਇਨਾਮ 75 ਹਜ਼ਾਰ ਰੁਪਏ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਤੇ
ਹਰਿਆਣਾ ਦੀਆਂ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ।
ਅੰਤਰਰਾਸ਼ਟਰੀ ਕਬੱਡੀ ਕੱਪ 'ਚ ਅੰਬੀ ਹਠੂਰ
ਮੋਗਾ ਦੀ ਸਰਦਾਰੀ
ਬਾਜਾਖਾਨਾ, 4 ਫਰਵਰੀ - 12ਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ
ਟੂਰਨਾਮੈਂਟ ਪਿੰਡ ਬਾਜਾਖਾਨਾ 'ਚ ਚਲ ਰਿਹਾ ਹੈ। ਇਸ ਟੂਰਨਾਮੈਂਟ ਦੇ ਅੰਤਰਰਾਸ਼ਟਰੀ
ਕਲੱਬਾਂ ਦੇ ਮੈਚਾਂ ਵਿਚ ਅੰਬੀ ਹਠੂਰ ਮੋਗਾ ਨੇ ਡੀ. ਏ. ਵੀ. ਮਾਲਵਾ ਕਲੱਬ ਬਠਿੰਡਾ
ਨੂੰ ਹਰਾ ਕੇ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਡੀ. ਏ. ਵੀ. ਕਲੱਬ ਬਠਿੰਡਾ
ਨੇ 71 ਹਜ਼ਾਰ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਸੈਮੀਫ਼ਾਈਨਲ ਵਿਚ ਹਰਜੀਤ ਕਲੱਬ,
ਬਾਜਾਖਾਨਾ ਅਤੇ ਅੰਬੀ ਹਠੂਰ ਮੋਗੇ ਵਿਚਕਾਰ ਗਹਿ ਗੱਚਵਾਂ ਮੁਕਾਬਲਾ ਹੋਇਆ, ਜਿਸ ਵਿਚ
ਅੱਧੇ ਪੁਆਇੰਟ 'ਤੇ ਅੰਬੀ ਹਠੂਰ ਮੋਗਾ ਜੇਤੂ ਰਿਹਾ। 12ਵੇਂ ਹਰਜੀਤ ਟੂਰਨਾਮੈਂਟ ਦੇ
ਅੰਤਿਮ ਦਿਨ ਦੇ ਮੈਚਾਂ 'ਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡਣ ਦੀ ਰਸਮ ਪੰਜਾਬ ਦੇ
ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਰਣਜੀਤ ਸਿੰਘ ਰਾਣਾ ਟੁੱਟ ਬ੍ਰਦਰਜ਼,
ਸਤਨਾਮ ਸਿੰਘ ਰੰਧਾਵਾ ਜੀ. ਐਮ. ਗਰੁੱਪ ਦਿੱਲੀ, ਅਵਤਾਰ ਸਿੰਘ ਸਮਾਧ ਭਾਈ ਪਰਲਜ਼ ਸਿਟੀ
ਬਠਿੰਡਾ ਆਦਿ ਨੇ ਅਦਾ ਕੀਤੀ। ਕਬੱਡੀ ਇਕ ਪਿੰਡ ਓਪਨ ਵਿਚ ਜਲਾਲ ਨੇ ਭਗਤੇ ਦੀ ਟੀਮ
ਨੂੰ ਹਰਾ ਕੇ ਪਹਿਲਾ ਇਨਾਮ ਪ੍ਰਾਪਤ ਕੀਤਾ। ਕਬੱਡੀ ਪ੍ਰੋਮੋਟਰ ਬਾਪੂ ਸਹੋਤਾ ਸਪੇਨ
ਵੱਲੋਂ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਕਬੱਡੀ ਖਿਡਾਰੀ
ਇੰਦਰ ਪੰਜਗਰਾਈਂ, ਕਾਲਾ ਥਾਂਦੇਵਾਲੀਆ, ਗਾਦੜ ਰੋੜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ
ਸੀਰਾ ਪਿੱਥੋਵਾਲਾ ਅਤੇ ਨਿਰਵੈਰ ਘੋਨੀ ਰਾਣੇਵਾਲਾ ਨੂੰ ਬੁਲੇਟ ਮੋਟਰ ਸਾਈਕਲ ਦੇ ਕੇ
ਸਨਮਾਨ ਕੀਤਾ ਗਿਆ।
ਧਰਮਪੁਰਾ ਦਾ ਕਬੱਡੀ ਮੇਲਾ 17 ਤੋਂ
ਬਰੇਟਾ, 4 ਫਰਵਰੀ - 17 ਤੋਂ 19 ਫਰਵਰੀ ਤੱਕ ਬਰੇਟਾ ਦੇ ਨੇੜਲੇ ਪਿੰਡ
ਧਰਮਪੁਰਾ 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਵਿਚ ਕਬੱਡੀ ਓਪਨ ਅਤੇ
70 ਕਿਲੋ ਵਰਗ, 62 ਕਿਲੋ, 50 ਕਿਲੋ ਅਤੇ 32 ਕਿਲੋ ਦੇ ਮੁਕਾਬਲੇ ਕਰਵਾਏ ਜਾਣਗੇ। ਇਸ
ਦੌਰਾਨ ਓਪਨ ਮੁਕਾਬਲੇ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 45000 ਰੁਪਏ ਨਕਦ
ਦਿੱਤੇ ਜਾਣਗੇ।
ਫਗਵਾੜਾ ਗੋਲਡ ਕਬੱਡੀ ਕੱਪ 6 ਨੂੰ
ਫਗਵਾੜਾ, 4 ਫਰਵਰੀ - ਦੂਜਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 6 ਫਰਵਰੀ ਨੂੰ
ਬਾਈਪਾਸ ਨੇੜੇ ਗੁਰਦੁਆਰਾ ਸੁਖਚੈਨ ਸਾਹਿਬ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ।
ਦਸਮੇਸ਼ ਕਲੱਬ ਨਕੋਦਰ ਜੇਤੂ
ਮਹਿਰਾਜ, 3 ਫਰਵਰੀ - ਚਾਰ ਰੋਜ਼ਾ ਕਬੱਡੀ ਕੱਪ ਪਿੰਡ ਮਹਿਰਾਜ ਦੇ ਮਹਾਰਾਜਾ
ਯਾਦਵਿੰਦਰ ਖੇਡ ਸਟੇਡੀਅਮ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ 8 ਅੰਤਰਰਾਸ਼ਟਰੀ
ਅਕੈਡਮੀਆਂ ਦੇ ਗਹਿਗੱਚ ਮੁਕਾਬਲੇ ਦਰਸ਼ਕਾਂ ਨੂੰ ਵੇਖਣ ਨੂੰ ਮਿਲੇ। ਇਨ੍ਹਾਂ ਮੁਕਾਬਲਿਆਂ
ਦੌਰਾਨ ਫਾਈਨਲ ਵਿਚ ਦਸਮੇਸ਼ ਕਲੱਬ ਨਕੋਦਰ ਨੇ ਡੀ.ਏ.ਵੀ. ਕੈਲੋਫੋਰਨੀਆ ਕਲੱਬ ਜਲੰਧਰ
ਨੂੰ ਸਾਢੇ 34 ਤੇ 28 ਅੰਕਾਂ ਦੇ ਫਰਕ ਨਾਲ ਹਰਾ ਕੇ ਪਹਿਲੇ ਇੱਕ ਲੱਖ ਰੁਪਏ ਦਾ ਇਨਾਮ
ਦਿੱਤਾ ਗਿਆ। ਕੈਲੋਫੋਰਨੀਆ ਕਲੱਬ ਜਲੰਧਰ ਨੂੰ 71 ਹਜ਼ਾਰ ਰੁਪਏ 'ਤੇ ਸਬਰ ਕਰਨਾ ਪਿਆ।
ਕਬੱਡੀ 75 ਕਿਲੋ 'ਚ ਪਿੱਥੋ ਪਹਿਲੇ ਥਾਂ 'ਤੇ ਰਹੀ ਅਤੇ ਟੀਮ ਦੇ ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਖਰਾਜੀ ਪਿੱਥੋ ਨੂੰ ਕਬੱਡੀ ਪ੍ਰਮੋਟਰ ਮੇਜਰ ਭਲੂਰ ਤੇ ਕਰਮਪਾਲ ਸਿੰਘ ਲੰਢੇਕੇ
ਵਲੋਂ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ। ਇਸ ਮੈਚ 'ਚ ਭੁੱਚੋ ਦੀ ਟੀਮ ਦੂਜੇ
ਥਾਂ 'ਤੇ ਰਹੀ। ਕਬੱਡੀ 65 ਕਿਲੋ 'ਚ ਬੱਬੀ ਮਹਿਰਾਜ ਪਹਿਲੇ ਅਤੇ ਚੀਮਾ ਜੋਧਪੁਰ ਦੂਜੇ
ਸਥਾਨ 'ਤੇ ਰਹੀ। ਕਬੱਡੀ ਕੱਪ ਨੂੰ ਮਨੀ ਸਿੱਧੂ ਯੂ.ਐਸ.ਏ. ਵਲੋਂ 1 ਲੱਖ 51 ਹਜ਼ਾਰ
ਰੁਪਏ ਅਤੇ ਜਸਵਿੰਦਰ ਸਿੰਘ ਜੱਸੂ ਜਰਮਨ ਵੱਲੋਂ 51 ਹਜ਼ਾਰ ਰੁਪਏ ਕਲੱਬ ਨੂੰ ਦਿੱਤੇ।
ਬੱਧਨੀ ਕਲਾਂ 'ਚ ਕਬੱਡੀ ਗੋਲਡ ਕੱਪ 6 ਤੋਂ
ਬੱਧਨੀ ਕਲਾਂ, 3 ਫਰਵਰੀ - ਦੂਜਾ ਅੰਤਰਰਾਸ਼ਟਰੀ ਕਬੱਡੀ ਗੋਲਡ ਕੱਪ 4 ਰੋਜ਼ਾ
ਖੇਡ ਮੇਲਾ 6 ਤੋਂ 9 ਫਰਵਰੀ ਤੱਕ ਬੱਧਨੀ ਕਲਾਂ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ
ਮੇਲੇ ਵਿਚ ਪਹਿਲੇ ਤਿੰਨ ਦਿਨ ਕਬੱਡੀ ਓਪਨ, ਕਬੱਡੀ 70 ਕਿੱਲੋ, 60 ਕਿੱਲੋ, 55 ਕਿੱਲੋ,
48 ਕਿੱਲੋ ਅਤੇ ਕਬੱਡੀ 35 ਕਿੱਲੋ ਭਾਰ ਵਰਗ ਸਮੇਤ ਹਾਕੀ ਪਿੰਡ ਵਾਰ ਓਪਨ ਅਤੇ ਹਾਕੀ
55 ਕਿੱਲੋ ਅਤੇ ਫੁੱਟਬਾਲ ਦੇ ਪਿੰਡ ਵਾਰ ਓਪਨ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਆਖਰੀ
ਦਿਨ 9 ਫਰਵਰੀ ਨੂੰ ਅਕੈਡਮੀ ਕਬੱਡੀ ਦੇ ਮੈਚ ਹੋਣਗੇ, ਜਿਸ 'ਚ ਲੱਖਾਂ ਰੁਪਏ ਦੇ ਇਨਾਮ
ਜੇਤੂਆਂ ਨੂੰ ਦਿੱਤੇ ਜਾਣਗੇ। ਆਖਰੀ ਦਿਨ ਢੇਰੀ ਵਾਲੀ ਕਬੱਡੀ ਦਾ ਸ਼ੋਅ ਮੈਚ ਵੀ ਹੋਵੇਗਾ।
ਕਬੱਡੀ ਫਾਈਨਲ 'ਚ ਭਾਰਤ ਤੇ ਪਾਕਿਸਤਾਨ ਦਾ
ਮੁਕਾਬਲਾ
ਢਾਕਾ, 3 ਫਰਵਰੀ - 11ਵੀਆਂ ਦੱਖਣੀ ਏਸ਼ੀਆਈ ਖੇਡਾਂ ਦੌਰਾਨ ਬੰਗਲਾਦੇਸ ਨੂੰ
ਭਾਰਤੀ ਪੁਰਸ਼ ਕਬੱਡੀ ਟੀਮ ਨੇ ਹਰਾਇਆ। ਫਾਈਨਲ 'ਚ ਇਸ ਦਾ ਮੁਕਾਬਲਾ ਪਾਕਿਸਤਾਨ ਨਾਲ
ਹੋਣਾ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 34-11 ਨਾਲ ਹਰਾਇਆ ਅਤੇ ਉਹ ਸਾਰੇ ਚਾਰੇ
ਮੈਚ ਜਿੱਤ ਕੇ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਰਹੀ। ਪਾਕਿਸਤਾਨ ਨੇ ਨੇਪਾਲ ਨੂੰ
44-16 ਨਾਲ ਹਰਾਕੇ ਫਾਈਨਲ 'ਚ ਥਾਂ ਬਣਾਈ ਹੈ। ਬੰਗਲਾਦੇਸ਼ ਅਤੇ ਨੇਪਾਲ ਨੂੰ ਤੀਸਰੇ
ਅਤੇ ਚੌਥੇ ਸਥਾਨ ਲਈ ਸੰਘਰਸ਼ ਕਰਨਾ ਪਵੇਗਾ।
ਤੀਜਾ ਕਬੱਡੀ ਟੂਰਨਾਮੈਂਟ 12 ਤੋਂ
ਸਮਾਲਸਰ, 2 ਫਰਵਰੀ - ਤੀਜਾ ਕਬੱਡੀ ਟੂਰਨਾਮੈਂਟ 12-13 ਫਰਵਰੀ ਨੂੰ ਖਾਲਸਾ
ਸਟੇਡੀਅਮ ਪਿੰਡ ਰੋਡੇ (ਮੋਗਾ) 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਬੱਡੀ ਓਪਨ ਅਤੇ
ਕਬੱਡੀ 70 ਕਿੱਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਕਬੱਡੀ ਓਪਨ ਦੀ ਜੇਤੂ ਟੀਮ ਨੂੰ
41000 ਹਜ਼ਾਰ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 31000 ਹਜ਼ਾਰ ਰੁਪਏ ਦਾ
ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਬੱਡੀ 70 ਕਿੱਲੋ ਦੀ ਜੇਤੂ ਟੀਮ ਨੂੰ 12 ਹਜ਼ਾਰ
ਅਤੇ ਉਪ ਜੇਤੂ ਨੂੰ 10 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਗਿਆਰਾਂ ਫਰਵਰੀ ਨੂੰ
ਦਸਤਾਰਬੰਦੀ ਦੇ ਮੁਕਾਬਲੇ ਅਤੇ ਆਰਮੀ ਅਤੇ ਸਪੋਰਟਸ ਵਿੰਗ ਦੀਆਂ ਟੀਮਾਂ ਦੇ ਹੈਂਡਬਾਲ
ਦੇ ਸ਼ੋਅ ਮੈਚ ਕਰਵਾਏ ਜਾਣਗੇ। ਇਹ ਕਬੱਡੀ ਕੱਪ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ
ਵਾਲਿਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਦੋ ਰੋਜ਼ਾ ਕਬੱਡੀ ਖੇਡ ਮੇਲਾ 12 ਤੋਂ
ਸਵੱਦੀ ਕਲਾਂ, 2 ਫਰਵਰੀ - ਦੋ ਰੋਜ਼ਾ ਕਬੱਡੀ ਖੇਡ ਮੇਲਾ 12 -13 ਫਰਵਰੀ ਨੂੰ
ਪਿੰਡ ਤਲਵੰਡੀ ਕਲਾਂ ਦੇ ਖੁੱਲ੍ਹੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਮਿਤੀ 12
ਫਰਵਰੀ ਨੂੰ ਕਬੱਡੀ 70 ਕਿਲੋ ਵਰਗ ਦੇ ਮੁਕਾਬਲੇ ਅਤੇ ਤਾਸ਼ ਸੀਪ ਦੇ ਮੁਕਾਬਲੇ ਹੋਣਗੇ,
ਜਦਕਿ 13 ਫਰਵਰੀ ਕਬੱਡੀ ਓਪਨ ਪਿੰਡ ਵਾਰ ਦੇ ਰੌਚਿਕ ਮੁਕਾਬਲੇ ਹੋਣਗੇ।
12ਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ
ਕਬੱਡੀ ਟੂਰਨਾਮੈਂਟ
ਬਾਜਾਖਾਨਾ, 2 ਫਰਵਰੀ - 12ਵਾਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ
ਟੂਰਨਾਮੈਂਟ ਪਿੰਡ ਬਾਜਾਖਾਨਾ 'ਚ ਚਲ ਰਿਹਾ ਹੈ। ਇਸ ਟੂਰਨਾਮੈਂਟ ਦੇ ਦੂਜੇ ਦਿਨ
ਵਾਲੀਬਾਲ ਦੇ ਫ਼ਾਈਨਲ ਮੁਕਾਬਲੇ ਵਿਚ ਨੱਥੂਵਾਲਾ ਗਰਬੀ ਦੀ ਟੀਮ ਨੇ ਬਲਾੜ੍ਹ ਮਹਿਮਾ ਦੀ
ਟੀਮ ਨੂੰ ਹਰਾਇਆ। 70 ਕਿਲੋ ਵਜ਼ਨੀ ਕਬੱਡੀ ਦੇ ਫ਼ਾਈਨਲ ਵਿਚ ਬਾਜਾਖਾਨਾ ਨੇ ਬਰਗਾੜੀ
ਨੂੰ ਹਰਾਇਆ। ਓਪਨ ਕਬੱਡੀ ਪਿੰਡ-ਪਿੰਡ ਦੇ ਮੈਚ ਸ਼ੁਰੂ ਕੀਤੇ ਗਏ। ਟੂਰਨਾਮੈਂਟ ਵਿਚ
ਅਕੈਡਮੀਆਂ ਹਰਜੀਤ ਕਲੱਬ ਬਾਜਾਖਾਨਾ, ਹਰਜੀਤ ਤਲਵਾਰ ਕਲੱਬ ਜਗਰਾਉਂ, ਅੰਬੀ ਕਲੱਬ
ਹਠੂਰ, ਮੀਰੀ ਪੀਰੀ ਕਲੱਬ ਅਮਰੀਕਾ, ਦਸਮੇਸ਼ ਕਲੱਬ ਕਾਲਖ਼ ਅਤੇ ਹੋਰ ਅੰਤਰਾਰਸ਼ਟਰੀ ਕਲੱਬਾਂ
ਦੀਆਂ ਟੀਮਾਂ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਹਨ। ਇਨਾਮਾਂ ਦੀ ਵੰਡ ਉਪ-ਮੁੱਖ
ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ। ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ
ਵੀ ਕਰਵਾਇਆ ਜਾਵੇਗਾ।
ਅੰਬੀ ਹਠੂਰ ਯਾਦਗਾਰੀ ਕਬੱਡੀ ਕੱਪ 7 ਤੋਂ
ਜਗਰਾਉਂ/ਹਠੂਰ, 2 ਫਰਵਰੀ - ਅੰਬੀ ਹਠੂਰ ਯਾਦਗਾਰੀ ਕਬੱਡੀ ਕੱਪ 7 ਫਰਵਰੀ
ਨੂੰ ਹਠੂਰ 'ਚ ਕਰਵਾਇਆ ਜਾ ਰਿਹਾ ਹੈ। ਜਿਸ ਕਬੱਡੀ ਕੱਪ 'ਚ ਭਿੜਨ ਵਾਲੀਆਂ ਅੱਠ ਕਬੱਡੀ
ਅਕੈਡਮੀਆਂ 'ਚ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਖੇਡਣਗੇ। ਖੇਡ ਮੇਲੇ 'ਤੇ
ਪੰਜਾਬ ਦੇ ਨਾਮਵਾਰ ਛੇ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ
ਜਾ ਰਿਹਾ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਸ਼ਵ
ਕਬੱਡੀ ਕੱਪ 5 ਨੂੰ
ਜਲੰਧਰ, 1 ਫਰਵਰੀ - ਸਿੱਖ ਨੈਸ਼ਨਲ ਕਾਲਜ ਬੰਗਾ 'ਚ ਸ੍ਰੀ ਗੁਰੂ ਹਰਿਗੋਬਿੰਦ
ਸਾਹਿਬ ਵਿਸ਼ਵ ਕਬੱਡੀ ਕੱਪ 5 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ
6 ਕਬੱਡੀ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਦਾ ਪਹਿਲਾ ਇਨਾਮ ਇਕ ਲੱਖ ਰੁਪਏ, ਦੂਸਰਾ
75 ਹਜ਼ਾਰ ਰੁਪਏ ਤੇ ਹਰ ਟੀਮ ਨੂੰ 20 ਹਜ਼ਾਰ ਰੁਪਏ ਦਿੱਤਾ ਜਾਏਗਾ। ਕੁੜੀਆਂ ਦਾ
ਪ੍ਰਦਰਸ਼ਨੀ ਮੈਚ ਵੀ ਕਰਵਾਇਆ ਜਾ ਰਿਹਾ ਹੈ। ਦਰਸ਼ਕਾਂ ਲਈ ਇਕ ਮੋਟਰ ਸਾਈਕਲ ਤੇ ਸਿਲਾਈ
ਮਸ਼ੀਨਾਂ ਲੱਕੀ ਡਰਾਅ ਰਾਹੀਂ ਕੱਢੀਆਂ ਜਾਣਗੀਆਂ।
3ਵਾਂ ਆਲ ਇੰਡੀਆ ਕਲਗੀਧਰ ਖੇਡ ਮੇਲਾ
ਸਮਾਪਤ
ਜਗਰਾਉਂ, 31 ਜਨਵਰੀ - ਆਲ ਇੰਡੀਆ 63ਵਾਂ ਕਲਗੀਧਰ ਕਮਾਲਪੁਰਾ ਖੇਡ ਮੇਲਾ
ਕਲਗੀਧਰ ਸਟੇਡੀਅਮ 'ਚ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਆਖ਼ਰੀ ਦਿਨ ਹੋਏ ਕਬੱਡੀ ਆਲ
ਓਪਨ ਦੇ ਮੁਕਾਬਲੇ 'ਚ ਦਸਮੇਸ਼ ਕਲੱਬ ਨਕੋਦਰ ਨੇ ਪਹਿਲਾ ਅਤੇ ਡੀ.ਏ.ਵੀ. ਕਲੱਬ ਜਲੰਧਰ
ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਾਕੀ ਆਲ ਓਪਨ ਦੇ ਮੁਕਾਬਲੇ 'ਚ
ਫਰੈਂਡਜ਼ ਸਪੋਰਟਸ ਕਲੱਬ ਟੀਮ ਪਹਿਲੇ ਅਤੇ ਤਖਾਣਵੱਧ ਟੀਮ ਦੂਸਰੇ ਅਤੇ ਫੁੱਟਬਾਲ ਦੇ
ਮੁਕਾਬਲੇ 'ਚ ਪਿੰਡ ਈਸੜੂ ਦੀ ਟੀਮ ਪਹਿਲੇ ਅਤੇ ਚੰਡੀਗੜ੍ਹ ਟੀਮ ਦੂਸਰੇ ਸਥਾਨ 'ਤੇ ਰਹੀ।
ਕਬੱਡੀ ਪਿੰਡ ਵਾਰ ਓਪਨ ਦੇ ਮੁਕਾਬਲੇ 'ਚ ਅੱਚਰਵਾਲ ਪਹਿਲੇ ਅਤੇ ਜਨੇਤਪੁਰਾ ਦੂਸਰੇ
ਸਥਾਨ 'ਤੇ ਰਹੀ।
ਚੌਥਾ ਕਬੱਡੀ ਕੱਪ 4 ਫਰਵਰੀ ਤੋਂ
ਕੁੱਪ ਕਲਾਂ, 31 ਜਨਵਰੀ - ਚੌਥਾ ਕਬੱਡੀ ਕੱਪ 4-5 ਫਰਵਰੀ ਨੂੰ ਪਿੰਡ ਜੰਡਾਲੀ
ਖੁਰਦ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਕਬੱਡੀ ਅਕੈਡਮੀਜ਼
ਐਸੋਸੀਏਸ਼ਨ ਅਧੀਨ ਖੇਡਣ ਵਾਲੀਆਂ ਅੱਠ ਕਬੱਡੀ ਅਕੈਡਮੀਆਂ ਦੇ ਦਿਲਚਸਪ ਮੁਕਾਬਲੇ ਹੋਣਗੇ।
4 ਫਰਵਰੀ ਨੂੰ 60 ਤੇ 70 ਕਿਲੋ ਵਜ਼ਨੀ ਕਬੱਡੀ ਦੇ ਮੁਕਾਬਲੇ ਹੋਣਗੇ ਅਤੇ 5 ਫਰਵਰੀ ਦੇ
ਦਿਨ ਅਕੈਡਮੀਆਂ ਦੇ ਭੇੜ ਹੋਣਗੇ। ਅਕੈਡਮੀਆਂ ਦੀ ਜੇਤੂ ਕਬੱਡੀ ਟੀਮ ਨੂੰ ਪਹਿਲਾ 51
ਹਜ਼ਾਰ ਰੁਪਏ ਦਾ ਇਨਾਮ ਬਲਵਿੰਦਰ ਸਿੰਘ ਯੂ.ਐਸ.ਏ ਦੇ ਪਰਿਵਾਰ ਵਲੋਂ ਦਿੱਤਾ ਜਾਵੇਗਾ
ਅਤੇ ਉਪ ਜੇਤੂ ਨੂੰ 41 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਲੜਕੀਆਂ ਦਾ ਕਬੱਡੀ ਕੱਪ ਪਟਿਆਲਾ 'ਚ 6
ਤੋਂ
ਪਟਿਆਲਾ, 31 ਜਨਵਰੀ - 6-7 ਫਰਵਰੀ ਨੂੰ ਡੀ. ਸੀ. ਡਬਲਿਊ. ਸਟੇਡੀਅਮ ਵਿਖੇ
ਕਬੱਡੀ ਕੱਪ ਪਟਿਆਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿਚ 8 ਅਕੈਡਮੀਆਂ ਦੇ ਦਿਲਕਸ਼
ਮੁਕਾਬਲਿਆਂ ਤੋਂ ਇਲਾਵਾ ਪਹਿਲੇ ਦਿਨ ਲੜਕੀਆਂ ਦੇ ਵੀ ਖੁੱਲ੍ਹੇ ਕਬੱਡੀ ਮੁਕਾਬਲੇ
ਹੋਣਗੇ। ਲੜਕਿਆਂ ਦੀ ਕੱਪ ਜੇਤੂ ਟੀਮ ਨੂੰ ਇਕ ਲੱਖ ਇਕ ਹਜ਼ਾਰ ਰੁਪਏ ਦਾ ਨਕਦ ਇਨਾਮ
ਸ੍ਰੀ ਅਮਰੀਕ ਸਿੰਘ ਪੰਧੇਰ ਤੇ ਸਾਥੀਆਂ ਵੱਲੋਂ ਦਿੱਤਾ ਜਾਵੇਗਾ। ਪਹਿਲੇ ਦਿਨ ਇਕ
ਪਿੰਡ ਓਪਨ ਦੇ ਕਬੱਡੀ ਮੁਕਾਬਲੇ ਹੋਣਗੇ।
10ਵਾਂ ਸਾਲਾਨਾ ਖੇਡ ਮੇਲਾ ਸ਼ੁਰੂ
ਰਾਏਕੋਟ, 31 ਜਨਵਰੀ - 10ਵਾਂ ਤਿੰਨ ਰੋਜ਼ਾ ਪੇਂਡੂ ਸਾਲਾਨਾ ਖੇਡ ਮੇਲਾ ਪਿੰਡ
ਬੁਰਜ ਹਰੀ 'ਚ ਕਰਵਾਇਆ ਜਾ ਰਿਹਾ ਹੈ। ਉਦਘਾਟਨੀ ਹਾਕੀ ਮੈਚ ਮੇਜ਼ਬਾਨ ਬੁਰਜ ਹਰੀ ਸਿੰਘ
ਅਤੇ ਜੱਸੋਵਾਲ ਕੁਲਾਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ 'ਚ ਬੁਰਜ ਹਰੀ ਸਿੰਘ
5-0 ਦੇ ਫਰਕ ਨਾਲ ਜੇਤੂ ਰਿਹਾ। ਅਗਲੇ ਦੋ ਦਿਨਾਂ ਵਿਚ ਕਬੱਡੀ 50, 57, 75 ਕਿਲੋ
ਓਪਨ ਅਤੇ ਹਾਕੀ ਪਿੰਡ ਵਾਰ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।
7ਵਾਂ ਹਰਪ੍ਰੀਤ ਯਾਦਗਾਰੀ ਕਬੱਡੀ ਕੱਪ 12
ਤੋਂ
ਫ਼ਤਹਿਗੜ੍ਹ ਸਾਹਿਬ, 27 ਜਨਵਰੀ - 12 ਤੋਂ 14 ਫਰਵਰੀ ਤੱਕ 7ਵਾਂ ਹਰਪ੍ਰੀਤ
ਯਾਦਗਾਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ 35, 40,
45, 50, 60, 70 ਕਿਲੋ ਅਤੇ ਇਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਇਕ ਪਿੰਡ
ਓਪਨ ਦੀ ਜੇਤੂ ਟੀਮ ਨੂੰ ਸ੍ਰੀ ਪਿਆਰਾ ਸਿੰਘ ਅਤੇ ਜਗਤਾਰ ਸਿੰਘ ਕੈਨੇਡਾ ਵੱਲੋਂ 41
ਹਜ਼ਾਰ ਅਤੇ ਦੂਸਰਾ ਸਥਾਨ ਲੈਣ ਵਾਲੀ ਨੂੰ 31 ਹਜ਼ਾਰ ਰੁਪਏ ਦੀ ਨਕਦ ਰਾਸੀ ਅਤੇ ਕਲੱਬ
ਵੱਲੋਂ ਯਾਦਗਾਰੀ ਕੱਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰਾ੍ਹਂ 70 ਕਿਲੋ ਦੀ
ਜੇਤੂ ਟੀਮ ਨੂੰ 20 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ
ਜਤਿੰਦਰਦੀਪ ਸਿੰਘ ਦੀਪੀ ਹਾਂਗਕਾਂਗ ਵੱਲੋਂ ਦਿੱਤਾ ਜਾਵੇਗਾ।
ਪਿੰਡ ਬੱਧਨੀ ਖੁਰਦ ਦੀ ਟੀਮ ਜੇਤੂ
ਜਗਰਾਉਂ, 27 ਜਨਵਰੀ - ਤਿੰਨ ਰੋਜ਼ਾ ਖੇਡ ਮੇਲਾ ਪਿੰਡ ਰਾਮਗੜ੍ਹ ਭੁੱਲਰ 'ਚ
ਸੰਤ ਬਾਬਾ ਮੱਘਰ ਸਿੰਘ ਜੀ ਦੀ ਯਾਦ ਵਿਚ ਕਰਵਾਇਆ ਗਿਆ। ਇਸ ਖੇਡ ਮੇਲੇ ਦੇ ਅਖੀਰਲੇ
ਦਿਨ ਕਬੱਡੀ ਓਪਨ ਦੇ ਮੁਕਾਬਲਿਆਂ 'ਚ ਪੰਜਾਬ ਦੀਆਂ ਨਾਮਵਾਰ ਕਬੱਡੀ ਟੀਮਾਂ ਦੇ ਭੇੜ
ਹੋਏ ਅਤੇ ਫਾਈਨਲ ਮੁਕਾਬਲੇ 'ਚ ਪਿੰਡ ਬੱਧਨੀ ਖੁਰਦ ਟੀਮ ਪਹਿਲੇ ਸਥਾਨ 'ਤੇ ਰਹੀ,
ਜਦੋਂਕਿ ਜੰਡੀ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਬਾਬਾ ਰਣਜੀਤ ਸਿੰਘ ਲੀਲਾਂ ਵਾਲਿਆਂ
ਨੇ ਕਲੱਬ ਨੂੰ 51 ਸੌ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ।
6ਵਾਂ ਯੂ. ਕੇ. ਕਬੱਡੀ ਕੱਪ 13 ਤੋਂ
ਜਗਰਾਉਂ, 27 ਜਨਵਰੀ - 13-14 ਫਰਵਰੀ ਨੂੰ 6ਵਾਂ ਯੂ.ਕੇ. ਕਬੱਡੀ ਕੱਪ
ਜਗਰਾਉਂ ਦੀ ਜੀ.ਐਚ.ਜੀ. ਅਕੈਡਮੀ ਦੇ ਖੇਡ ਮੈਦਾਨ 'ਚ ਕਰਵਾਇਆ ਜਾ ਰਿਹਾ ਹੈ। ਇਸ
ਕਬੱਡੀ ਕੱਪ 'ਚ 13 ਫਰਵਰੀ ਨੂੰ ਪਿੰਡ ਵਾਰ ਓਪਨ ਤੇ 14 ਫਰਵਰੀ ਨੂੰ ਕਬੱਡੀ ਅਕੈਡਮੀਆਂ
ਦੇ ਜ਼ਬਰਦਸਤ ਮੁਕਾਬਲਿਆਂ ਦੇ ਨਾਲ ਬਾਸਕਿਟਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ। 40
ਸਾਲਾਂ ਨੌਜਵਾਨਾਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ।
ਹਿੰਮਤਪੁਰਾ ਦੀ ਸਰਦਾਰੀ
ਬਿਲਾਸਪੁਰ, 22 ਜਨਵਰੀ - ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰੀ ਕਬੱਡੀ ਕੱਪ
ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ 'ਚ ਕਰਵਾਇਆ ਗਿਆ। ਜਿਸ ਦੌਰਾਨ ਓਪਨ
ਮੁਕਾਬਲਿਆਂ ਵਿਚ ਹਿੰਮਤਪੁਰਾ ਦੀ ਟੀਮ ਨੇ ਬੈਂਸ ਦੀ ਟੀਮ ਨੂੰ ਹਰਾ ਕੇ ਬਾਜੀ ਮਾਰੀ।
70 ਕਿੱਲੋ ਵਿਚ ਰਾਮਾਂ ਫਸਟ, ਬਰਨਾਲਾ ਸੈਕਿੰਡ, 58 ਕਿੱਲੋ ਵਿਚ ਹਿੰਮਤਪੁਰਾ ਫਸਟ,
ਢਿੱਲਵਾਂ ਸੈਕਿੰਡ, 40 ਕਿੱਲੋ ਵਿਚ ਭਾਗੀਕੇ ਫਸਟ, ਮੌੜ ਸੈਕਿੰਡ, 40 ਸਾਲਾ ਮੈਚ ਵਿਚ
ਸੰਗਰੂਰ ਫਸਟ ਅਤੇ ਲੁਧਿਆਣਾ ਸੈਕਿੰਡ, ਸੀਪ ਮੁਕਾਬਲੇ ਵਿਚ ਕੁੱਸਾ ਦੇ ਕਾਲਾ ਅਤੇ ਰਾਜਾ
ਨੇ ਪਹਿਲਾ, ਬਿਲਾਸਪੁਰ ਦੇ ਨੈਬਾ ਅਤੇ ਸੇਤੂ ਨੇ ਦੂਸਰਾ ਸਥਾਨ ਹਾਸਲ ਕੀਤਾ।
10ਵਾਂ ਸਾਲਾਨਾ ਖੇਡ ਮੇਲਾ 31 ਤੋਂ
ਰਾਏਕੋਟ, 22 ਜਨਵਰੀ - 10ਵਾਂ ਸਾਲਾਨਾ ਖੇਡ ਮੇਲਾ 31 ਜਨਵਰੀ ਤੋਂ 2 ਫਰਵਰੀ
ਤੱਕ ਬੁਰਜ ਹਰੀ 'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ ਹਾਕੀ ਪਿੰਡ ਵਾਰ,
ਕਬੱਡੀ ਓਪਨ, ਕਬੱਡੀ 75 ਕਿਲੋ, 57 ਕਿਲੋ, 50 ਕਿਲੋ ਅਤੇ 32 ਕਿਲੋ ਭਾਰ ਵਰਗ ਦੇ
ਮੁਕਾਬਲੇ ਕਰਵਾਏ ਜਾਣਗੇ।
6ਵਾਂ ਕਬੱਡੀ ਟੂਰਨਾਮੈਂਟ 2 ਫਰਵਰੀ ਤੋਂ
ਕਪੂਰਥਲਾ, 22 ਜਨਵਰੀ - 6ਵਾਂ ਕਬੱਡੀ ਟੂਰਨਾਮੈਂਟ 2 ਫਰਵਰੀ ਨੂੰ ਗੁਰੂ
ਨਾਨਕ ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਟੂਰਨਾਮੈਂਟ ਦਾ
ਪਹਿਲਾ ਇਨਾਮ 2 ਲੱਖ 31 ਹਜ਼ਾਰ ਰੁਪਏ ਦਾ ਹੋਵੇਗਾ, ਜੋ ਕਿ ਪੈਰਿਸ ਫਰੈਂਡਸ ਸਪੋਰਟਸ
ਕਲੱਬ ਫਰਾਂਸ ਵੱਲੋਂ ਦਿੱਤਾ ਜਾਵੇਗਾ। 2 ਲੱਖ 1 ਹਜ਼ਾਰ ਰੁਪਏ ਦਾ ਦੂਸਰਾ ਇਨਾਮ ਅਮਰੀਕਾ
ਐਂਡ ਗੋਲਡ ਜਿੰਮ ਜਲੰਧਰ ਵੱਲੋਂ ਜਦਕਿ ਭਾਗ ਲੈਣ ਵਾਲੀਆਂ ਟੀਮਾਂ ਲਈ 1 ਲੱਖ 60 ਹਜ਼ਾਰ
ਰੁਪਏ ਦਾ ਇਨਾਮ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਯੂ. ਕੇ. ਅਤੇ ਯੂਨਾਈਟਿਡ ਕਲੱਬ ਕੈਨੇਡਾ
ਵੱਲੋਂ ਦਿੱਤਾ ਜਾਵੇਗਾ। ਟੂਰਨਾਮੈਂਟ ਦੌਰਾਨ ਖੇਡ ਪ੍ਰੇਮੀਆਂ ਦੇ ਮੰਨੋਰੰਜਨ ਲਈ
ਪ੍ਰਸਿੱਧ ਲੋਕ ਗਾਇਕ ਗੁਰਦਾਸ ਮਾਨ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ ਤੇ ਪ੍ਰਸਿੱਧ
ਅਦਾਕਾਰ ਗੁੱਗੂ ਗਿੱਲ ਵੀ ਦਰਸ਼ਕਾਂ ਦੇ ਰੂਬਰੂ ਹੋਣਗੇ।
ਪਿੰਡ ਕੱਦੋਂ ਦਾ ਕਬੱਡੀ ਖੇਡ ਮੇਲਾ
ਦੋਰਾਹਾ, 22 ਜਨਵਰੀ - ਤਿੰਨ ਰੋਜ਼ਾ ਕਬੱਡੀ ਕੱਪ ਪਿੰਡ ਕੱਦੋਂ 'ਚ ਚੱਲ ਰਿਹਾ
ਹੈ। ਇਸ ਦੇ ਦੂਜੇ ਦਿਨ ਕਬੱਡੀ ਦੇ ਵੱਖ ਵੱਖ ਵਰਗਾਂ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ।
ਕਬੱਡੀ ਕੱਪ ਦੌਰਾਨ ਕਰਵਾਏ ਕਬੱਡੀ 47 ਕਿਲੋ ਵਰਗ 'ਚ ਕਟਾਹਰੀ ਦੀ ਟੀਮ ਜੇਤੂ ਅਤੇ
ਘੁਲਾਲ ਉਪ ਜੇਤੂ ਰਹੀ। ਕਬੱਡੀ 60 ਕਿਲੋ ਵਰਗ ਲਗਪਗ 20 ਟੀਮਾਂ ਨੇ ਹਿੱਸਾ ਲਿਆ। ਜਿਸ
ਵਿਚ ਫਾਈਨਲ ਮੈਚ ਬੁਆਣੀ ਅਤੇ ਕੱਦੋਂ ਦੀਆਂ ਟੀਮਾਂ ਵਿਚਕਾਰ ਹੋਇਆ। ਕੱਦੋਂ ਦੀ ਟੀਮ
ਜੇਤੂ ਰਹੀ। ਕਬੱਡੀ 70 ਕਿਲੋ ਵਰਗ 'ਚ 26 ਟੀਮਾਂ ਦੇ ਮੈਚ ਕਰਵਾਏ ਗਏ। ਜਿਸ ਦੀਵਾਨੇ
ਤੇ ਲਲਤੋਂ, ਰਾਮਪੁਰਾ ਫੂਲ ਤੇ ਜੱਸੋਵਾਲ ਕੁਲਾਰ, ਸੀਹਾਂਦੌਦ ਤੇ ਲਤਾਲਾ ਆਦਿ ਟੀਮਾਂ
ਵਿਚ ਜ਼ਬਰਦਸਤ ਮੁਕਾਬਲੇ ਦੇਖਣ ਨੂੰ ਮਿਲੇ। 23 ਜਨਵਰੀ ਨੂੰ ਨੂੰ ਨਾਮਵਰ ਕਬੱਡੀ
ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ।
ਚਾਰ ਰੋਜ਼ਾ ਮਹਿਰਾਜ ਕਬੱਡੀ ਕੱਪ 30 ਤੋਂ
ਮਹਿਰਾਜ, 21 ਜਨਵਰੀ - ਚਾਰ ਰੋਜ਼ਾ ਮਹਿਰਾਜ ਕਬੱਡੀ ਕੱਪ 30 ਜਨਵਰੀ ਤੋਂ 2
ਫਰਵਰੀ ਤੱਕ ਮਹਿਰਾਜ ਅੰਦਰ ਮਹਾਰਾਜਾ ਯਾਦਵਿੰਦਰਾ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ
ਹੈ। ਇਸ ਵਿਚ 8 ਅੰਤਰਰਾਸ਼ਟਰੀ ਅਕੈਡਮੀਆਂ ਨਾਰਥ ਇੰਡੀਆ ਮਹਿਰਾਜ ਕਬੱਡੀ ਕੱਪ ਦਾ
ਸ਼ਿੰਗਾਰ ਹੋਣਗੀਆਂ। ਅੰਤਰਰਾਸ਼ਟਰੀ ਖਿਡਾਰੀ ਖਰਾਜੀ ਪਿੱਥੋ ਨੂੰ ਬੁਲਟ ਮੋਟਰਸਾਈਕਲ ਨਾਲ
ਸਨਮਾਨਿਤ ਕੀਤਾ ਜਾਵੇਗਾ। ਕੱਪ ਦੌਰਾਨ ਕਬੱਡੀ 35, 43, 50, 58, 65, 75 ਕਿਲੋ,
ਫੁੱਟਬਾਲ, ਕੁੱਤਿਆਂ ਦੀਆਂ ਟਰੈਕ ਦੌੜਾਂ ਤੇ ਕੁੜੀਆਂ ਦੇ ਕਬੱਡੀ ਮੈਚ ਵੀ ਕਰਵਾਏ
ਜਾਣਗੇ।
ਨਿੰਮਾ ਯਾਦਗਾਰੀ ਕਬੱਡੀ ਕੱਪ 13 ਤੋਂ
ਡੇਹਲੋਂ, 20 ਜਨਵਰੀ - ਨਿਰਮਲ ਨਿੰਮਾ ਯਾਦਗਾਰੀ ਕਬੱਡੀ ਕੱਪ 13 ਫਰਵਰੀ ਨੂੰ
ਡੇਹਲੋਂ ਦੇ ਨੇੜਲੇ ਪਿੰਡ ਕਾਲਖ ਜ਼ਿਲ੍ਹਾ ਲੁਧਿਆਣਾ 'ਚ ਕਰਵਾਇਆ ਜਾ ਰਿਹਾ ਹੈ। ਕਬੱਡੀ
ਕੱਪ ਦਾ ਪਹਿਲਾ ਇਨਾਮ 2 ਲੱਖ 11 ਹਜ਼ਾਰ ਦਾ ਹੋਵੇਗਾ, ਜਦਕਿ ਉਪ ਜੇਤੂ ਟੀਮ ਨੂੰ 1
ਲੱਖ 51 ਹਜ਼ਾਰ ਦੀ ਨਕਦ ਰਾਸ਼ੀ ਮਿਲੇਗੀ। ਦਰਸ਼ਕਾਂ ਨੂੰ 8 ਚੋਟੀ ਦੀਆਂ ਨਾਮਵਰ ਅਕੈਡਮੀਆਂ
ਦੇ ਮੈਚ ਦੇਖਣ ਨੂੰ ਮਿਲਣਗੇ।
ਈਸੇਵਾਲ ਕਬੱਡੀ ਕੱਪ 7 ਤੋਂ
ਮੁੱਲਾਂਪੁਰ ਦਾਖਾ, 20 ਜਨਵਰੀ - ਕਬੱਡੀ ਟੂਰਨਾਮੈਂਟ ਜੋ ਕਿ 7 ਤੋਂ 9 ਫਰਵਰੀ
ਤੱਕ ਪਿੰਡ ਈਸੇਵਾਲ, ਲੁਧਿਆਣਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਮੇਂ
ਕਬੱਡੀ ਵਜਨੀ 42, 52, 60, 70 ਕਿਲੋ ਦੇ ਨਾਲ ਕਬੱਡੀ ਓਪਨ ਪਿੰਡ ਵਾਰ ਦੀ ਜੇਤੂ ਟੀਮ
ਨੂੰ 51 ਹਜ਼ਾਰ, ਉਪ ਜੇਤੂ ਨੂੰ 31 ਹਜ਼ਾਰ ਨਕਦ ਇਨਾਮ ਦਿੱਤਾ ਜਾਵੇਗਾ।
ਦੁਗਾਲ ਕਲਾਂ ਦਾ ਕਬੱਡੀ ਕੱਪ ਸ਼ੁਰੂ
ਪਟਿਆਲਾ, 20 ਜਨਵਰੀ - ਪਹਿਲਾ ਕਬੱਡੀ ਕੱਪ 21 ਜਨਵਰੀ ਨੂੰ ਪਟਿਆਲਾ ਜ਼ਿਲ੍ਹੇ
ਦੇ ਪ੍ਰਸਿੱਧ ਪਿੰਡ ਦੁਗਾਲ ਕਲਾਂ (ਪਾਤੜਾਂ) 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ
ਕੱਪ ਵਿਚ ਚੋਟੀ ਦੀਆਂ ਅਕੈਡਮੀਆਂ ਦੀਆਂ ਟੀਮਾਂ ਕੱਪ ਜਿੱਤਣ ਲਈ ਭਿੜਨਗੀਆਂ। ਇਸ
ਟੂਰਨਾਮੈਂਟ ਵਿਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਟੀਮਾਂ 1 ਲੱਖ ਰੁਪਏ ਦੀ
ਨਕਦ ਰਾਸ਼ੀ ਵਾਲਾ ਕੱਪ ਜਿੱਤਣ ਲਈ ਜੁਝਣਗੀਆਂ। ਇਸ ਕੱਪ 'ਚ ਦੂਸਰੇ ਸਥਾਨ 'ਤੇ ਰਹਿਣ
ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ। ਇਸ ਮੌਕੇ 'ਤੇ
ਕੌਮਾਂਤਰੀ ਖਿਡਾਰੀ ਗੁਰਮੇਲ ਸਿੰਘ ਜੋਗੀ ਦੇਧਨਾ ਨੂੰ ਬੁਲੇਟ ਮੋਟਰ ਸਾਈਕਲ ਨਾਲ
ਸਨਮਾਨਿਤ ਕੀਤਾ ਜਾਵੇਗਾ।
ਕਬੱਡੀ ਕੱਪ 8 ਤੋਂ
ਬਨੂੜ, 19 ਜਨਵਰੀ - ਦੂਜਾ ਕਬੱਡੀ ਕੱਪ 8 ਤੋਂ 10 ਫਰਵਰੀ ਤੱਕ ਬਨੂੜ ਦੇ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ
ਹੈ। ਇਸ ਕਬੱਡੀ ਕੱਪ ਦਾ ਪਹਿਲਾ ਤੇ ਦੂਜਾ ਇਨਾਮ ਕ੍ਰਮਵਾਰ 81,000 ਤੇ 71,000 ਰੁਪਏ
ਰੱਖਿਆ ਗਿਆ ਹੈ।
ਹਰਜੀਤ ਬਾਜਾਖਾਨਾ ਦਾ 12ਵਾਂ ਕਬੱਡੀ
ਟੂਰਨਾਮੈਂਟ 1 ਤੋਂ
ਬਾਜਾਖਾਨਾ, 18 ਜਨਵਰੀ - 1 ਤੋਂ 3 ਫਰਵਰੀ ਤੱਕ ਹਰਜੀਤ ਸਪੋਰਟਸ ਸਟੇਡੀਅਮ
ਬਾਜਾਖਾਨਾ 'ਚ 12ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ
ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਜਰਮਨੀ ਆਦਿ ਦੇਸ਼ਾਂ ਦੀਆਂ ਅੰਤਰਰਾਸ਼ਟਰੀ ਕਬੱਡੀ
ਕਲੱਬਾਂ ਤੋਂ ਇਲਾਵਾ ਪਾਕਿਸਤਾਨ ਦੀ ਟੀਮ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇਗੀ।
ਗੋਲਡ ਕਬੱਡੀ ਕੱਪ 19 ਤੋਂ
ਨੱਥੂਵਾਲਾ ਗਰਬੀ, 16 ਜਨਵਰੀ - 19-20 ਜਨਵਰੀ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ
ਚੰਨੂਵਾਲਾ 'ਚ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੌਰਾਨ 8 ਉਚ
ਕੋਟੀ ਦੀਆਂ ਅਕੈਡਮੀਆਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ। ਜੇਤੂ ਅਕੈਡਮੀ ਨੂੰ
ਪਹਿਲਾ ਇਨਾਮ 1 ਲੱਖ ਰੁਪਏ ਬਿੱਟੂ ਬੁੱਧ ਸਿੰਘ ਵਾਲਾ ਅਤੇ ਜੋਰਾ ਬਰਾੜ ਨੱਥੂਵਾਲਾ
ਗਰਬੀ ਵੱਲੋਂ ਦਿੱਤਾ ਜਾਵੇਗਾ ਜਦੋਂ ਕਿ ਦੂਸਰਾ ਇਨਾਮ 75 ਹਜ਼ਾਰ ਰੁਪਏ ਨਿਰਮਲ ਸਿੰਘ
ਨੰਬਰਦਾਰ ਅਤੇ ਜਸਵੀਰ ਸਿੰਘ ਕੈਨੇਡਾ ਵੱਲੋਂ ਦਿੱਤਾ ਜਾਵੇਗਾ।
6ਵਾਂ ਕਬੱਡੀ ਗੋਲਡ ਕੱਪ 2 ਨੂੰ
ਕਪੂਰਥਲਾ, 15 ਜਨਵਰੀ - 6ਵਾਂ ਕਬੱਡੀ ਗੋਲਡ ਕੱਪ 2 ਫਰਵਰੀ ਨੂੰ ਗੁਰੂ ਨਾਨਕ
ਸਟੇਡੀਅਮ ਕਪੂਰਥਲਾ 'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਦੌਰਾਨ ਚੋਟੀ ਦੀਆਂ 8
ਕਬੱਡੀ ਟੀਮਾਂ ਦੇ ਭੇੜ ਹੋਣਗੇ ਅਤੇ ਜੇਤੂ ਟੀਮ ਨੂੰ 2 ਲੱਖ 31 ਹਜ਼ਾਰ ਰੁਪਏ ਦਾ ਨਗਦ
ਇਨਾਮ ਅਤੇ ਉਪ ਜੇਤੂ ਟੀਮ ਨੂੰ 2 ਲੱਖ 1 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਬੁਟਾਹਰੀ ਕਬੱਡੀ ਕੱਪ 9 ਤੋਂ
ਅਹਿਮਦਗੜ੍ਹ/ਡੇਹਲੋਂ, 15 ਜਨਵਰੀ - ਦੂਜਾ ਕਬੱਡੀ ਕੱਪ 9 ਤੋਂ 11 ਫਰਵਰੀ
ਨੂੰ ਬੁਟਾਹਰੀ 'ਚ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫੁੱਟਬਾਲ ਇਕ ਪਿੰਡ ਓਪਨ
ਅਤੇ ਕਬੱਡੀ ਲੜਕੀਆਂ ਦੇ ਮੈਚ ਵੀ ਹੋਣਗੇ। ਜਿਸ ਅਨੁਸਾਰ ਕਬੱਡੀ ਜੇਤੂ ਨੂੰ 1 ਲੱਖ ਅਤੇ
ਉਪ ਜੇਤੂ ਨੂੰ 71 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਕਬੱਡੀ ਟੂਰਨਾਮੈਂਟ 'ਚ
ਉਤਰੀ ਭਾਰਤ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਮੁਕਾਬਲੇ ਹੋਣਗੇ। ਪਹਿਲਾ 1 ਲੱਖ ਰੁਪਏ
ਦਾ ਇਨਾਮ, ਸਵਰਗੀ ਸ: ਕਮਿੱਕਰ ਸਿੰਘ ਸਾਬਕਾ ਸਰਪੰਚ ਬੁਟਾਹਰੀ ਦੇ ਪਰਿਵਾਰ ਵੱਲੋਂ
ਹੋਵੇਗਾ। ਟੂਰਨਾਮੈਂਟ ਦੌਰਾਨ 10 ਫਰਵਰੀ ਨੂੰ ਉੱਘੇ ਗਾਇਕ ਬਲਕਾਰ ਸਿੱਧੂ ਅਤੇ 11
ਫਰਵਰੀ ਨੂੰ ਬੱਬੂ ਮਾਨ ਦਾ ਅਖਾੜਾ ਲੱਗੇਗਾ।
17ਵਾਂ ਕਬੱਡੀ ਕੱਪ ਸ਼ੁਰੂ
ਬਠਿੰਡਾ/ਚਾਉਕੇ, 14 ਜਨਵਰੀ - 17ਵੇਂ ਕਬੱਡੀ ਕੱਪ ਦਾ ਪਿੰਡ ਚਾਉਕੇ 'ਚ ਸ.
ਸੁਖਬੀਰ ਸਿੰਘ ਬਾਦਲ ਉਪ ਮੰਤਰੀ ਪੰਜਾਬ ਨੇ ਉਦਘਾਟਨ ਕੀਤਾ। ਸ: ਸੁਖਬੀਰ ਸਿੰਘ ਬਾਦਲ
ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਪਿੰਡ ਚਾਉਕੇ ਵਿਖੇ 17ਵੇਂ ਕਬੱਡੀ ਕੱਪ ਮੁਕਾਬਲਿਆਂ
ਦਾ ਉਦਘਾਟਨ ਕੀਤਾ। ਉਪਰੰਤ ਸ: ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਖੇਡਾਂ ਨੂੰ
ਉਤਸ਼ਾਹਿਤ ਕਰਨ ਲਈ ਜ਼ਲਦੀ ਹੀ ਨਵੀਂ ਖੇਡ ਨੀਤੀ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ
ਦੱਸਿਆ ਕਿ ਮਾਰਚ ਮਹੀਨੇ 'ਚ ਸਰਕਾਰ ਵੱਲੋਂ ਵਿਸ਼ਵ ਕਬੱਡੀ ਕੱਪ ਰਾਜ ਵਿਚ ਕਰਵਾਇਆ
ਜਾਵੇਗਾ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਇਕ ਕਰੋੜ ਰੁਪਏ, ਦੂਜੇ ਨੰਬਰ ਦੀ
ਟੀਮ ਨੂੰ 51 ਲੱਖ ਅਤੇ ਤੀਸਰੇ ਨੰਬਰ ਦੀ ਟੀਮ ਨੂੰ 25 ਲੱਖ ਰੁਪਏ ਇਨਾਮ ਵਜੋਂ ਦਿੱਤੇ
ਜਾਣਗੇ।
ਕਬੱਡੀ ਕੱਪ ਪਟਿਆਲਾ 6 ਨੂੰ
ਪਟਿਆਲਾ, 14 ਜਨਵਰੀ - ਕਬੱਡੀ ਕੱਪ ਪਟਿਆਲਾ ਡੀ.ਐਮ.ਡਬਲਿਊ. ਸਟੇਡੀਅਮ 'ਚ
6-7 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਮਾਲਵੇ ਦੇ ਚੋਟੀ ਦੇ ਕਬੱਡੀ ਟੂਰਨਾਮੈਂਟਾਂ
'ਚ ਸ਼ਾਮਿਲ ਕਬੱਡੀ ਕੱਪ ਹੈ।
ਵਿਸ਼ਵ ਕਬੱਡੀ ਕੱਪ 22 ਤੋਂ
ਹੁਸ਼ਿਆਰਪੁਰ, 14 ਜਨਵਰੀ - 6ਵਾਂ ਵਰਲਡ ਕਬੱਡੀ ਕੱਪ ਅਤੇ 34ਵਾਂ ਸਲਾਨਾ
ਪੇਂਡੂ ਖੇਡ ਮੇਲਾ 22 ਤੋਂ 28 ਜਨਵਰੀ ਤੱਕ ਪਿੰਡ ਫੁਗਲਾਣਾ 'ਚ ਕਰਵਾਇਆ ਜਾ ਰਿਹਾ
ਹੈ। ਜਿਸ ਵਿਚ ਚਾਰ ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। 21 ਜਨਵਰੀ ਨੂੰ
ਐਂਟਰੀਆਂ ਲਈਆਂ ਜਾਣਗੀਆਂ।
12ਵਾਂ ਹਰਜੀਤ ਕਬੱਡੀ ਟੂਰਨਾਮੈਂਟ 3 ਫਰਵਰੀ
ਨੂੰ
ਬਾਜਾਖਾਨਾ, 13 ਜਨਵਰੀ - 12ਵਾਂ ਹਰਜੀਤ ਕਬੱਡੀ ਟੂਰਨਾਮੈਂਟ ਬਾਜਾਖਾਨਾ 3
ਫਰਵਰੀ ਨੂੰ ਹਰਜੀਤ ਯਾਦਗਾਰੀ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ
ਵਿਚ ਵੱਖ-ਵੱਖ ਦੇਸ਼ਾਂ ਦੀਆਂ ਕਬੱਡੀ ਟੀਮਾਂ ਪਹੁੰਚਣਗੀਆਂ। 3 ਫ਼ਰਵਰੀ ਨੂੰ ਪੰਜਾਬ ਦੇ
ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚਣਗੇ।
ਪਹਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ
ਕੱਪ ਸਮਾਪਤ
ਰਾਏਕੋਟ, 13 ਜਨਵਰੀ - ਪਹਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕੱਪ
ਦਸਮੇਸ਼ ਟੂਰਨਾਮੈਂਟ ਕਮੇਟੀ ਰਾਏਕੋਟ ਵੱਲੋਂ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਭਾਗ
ਲੈ ਰਹੀਆਂ ਅੱਠ ਅੰਤਰਰਾਸ਼ਟਰੀ ਕਬੱਡੀ ਅਕੈਡਮੀਆਂ ਵਿਚ ਅੱਜ ਜਬਰਦਸਤ ਮੁਕਾਬਲੇ ਦੇਖਣ
ਨੂੰ ਮਿਲੇ। ਫਾਈਨਲ ਵਿਚ ਮੁਕਾਬਲਾ ਪੱਤੋ ਹੀਰਾ ਸਿੰਘ ਕਲੱਬ ਅਤੇ ਅੰਬੀ ਕਲੱਬ ਮੋਗਾ
ਦੇ ਚੋਬਰਾਂ ਦਰਮਿਆਨ ਹੋਇਆ, ਜਿਸ ਵਿਚ ਬਾਜ਼ੀ ਪੱਤੋ ਹੀਰਾ ਸਿੰਘ ਕਲੱਬ ਦੇ ਚੋਬਰਾਂ ਨੇ
ਮਾਰੀ। ਇਸ ਤੋਂ ਇਲਾਵਾ ਅੱਜ ਕਬੱਡੀ ਓਪਨ, ਵਾਲੀਬਾਲ ਸ਼ੂਟਿੰਗ, ਹਾਕੀ, ਫੁੱਟਬਾਲ ਦੇ
ਰਹਿੰਦੇ ਸੈਮੀਫਾਈਨਲ ਤੇ ਫਾਈਨਲ ਮੈਚ ਕਰਵਾਏ ਗਏ। ਹਾਕੀ ਪਿੰਡ ਵਾਰ ਓਪਨ ਦੇ ਹੋਏ
ਮੁਕਾਬਲਿਆਂ ਵਿਚ ਰੂਮੀ ਦੀ ਟੀਮ ਨੇ ਅਕਾਲਗੜ੍ਹ ਦੀ ਟੀਮ ਨੂੰ ਹਰਾ ਕੇ ਲਗਾਤਾਰ ਤੀਜੇ
ਸਾਲ ਫਾਈਨਲ ਮੁਕਾਬਲਾ ਜਿੱਤਿਆ ਅਤੇ ਚਾਂਦੀ ਦੇ ਕੱਪ 'ਤੇ ਕਬਜ਼ਾ ਕੀਤਾ। ਕਬੱਡੀ ਓਪਨ
ਪਿੰਡ ਵਾਰ ਦੇ ਫਾਈਨਲ ਮੁਕਾਬਲੇ ਵਿਚ ਬੁਰਜ ਹਰੀ ਸਿੰਘ ਨੇ ਹਠੂਰ ਦੀ ਟੀਮ ਨੂੰ ਹਰਾ
ਕੇ ਪਹਿਲਾ ਸਥਾਨ ਹਾਸਲ ਕੀਤਾ। ਫੁੱਟਬਾਲ ਵਿਚ ਸਰਾਭਾ ਦੀ ਟੀਮ ਨੇ ਕਮਾਲਪੁਰਾ ਨੂੰ ਹਰਾ
ਕੇ ਪਹਿਲਾ ਸਥਾਨ ਹਾਸਲ ਕੀਤਾ, ਵਾਲੀਬਾਲ ਸ਼ੂਟਿੰਗ 'ਚ ਮੁਕਾਬਲਿਆਂ ਵਿਚ ਸਹਿਬਾਜਪੁਰਾ
ਦੀ ਟੀਮ ਪਹਿਲੇ ਅਤੇ ਰੂਪਾਹੇੜੀ ਦੀ ਟੀਮ ਦੂਜੇ ਸਥਾਨ 'ਤੇ ਰਹੀ। ਉੱਘੇ ਜਾਫੀ ਗੋਲਡੀ
ਕੂੰਮ ਕਲਾਂ ਨੂੰ ਬੁਲੇਟ ਮੋਟਰ ਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ੍ਰੀ ਗੁਰੂ ਨਾਨਕ ਕਬੱਡੀ ਕੱਪ ਫੁੱਲਾਂਵਾਲ
21 ਤੋਂ
ਲੁਧਿਆਣਾ, 13 ਜਨਵਰੀ - 21-22 ਜਨਵਰੀ ਨੂੰ ਸ਼ਹੀਦ ਕਰਨੈਲ ਸਿੰਘ ਨਗਰ
ਪੱਖੋਵਾਲ ਰੋਡ ਵਿਖੇ ਦੂਜਾ ਸ੍ਰੀ ਗੁਰੂ ਨਾਨਕ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।
ਜਿਸ ਵਿਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਟੀਮਾਂ 22 ਜਨਵਰੀ ਨੂੰ ਖੇਡਣਗੀਆਂ। ਇਸ
ਕਬੱਡੀ ਕੱਪ ਮੌਕੇ 6 ਚੋਣਵੇਂ ਖਿਡਾਰੀਆਂ ਨੂੰ 6 ਬੁਲਟ ਦਿੱਤੇ ਜਾਣਗੇ। 21 ਜਨਵਰੀ
ਨੂੰ 52 ਕਿੱਲੋ ਅਤੇ 70 ਕਿੱਲੋ ਦੀਆਂ ਟੀਮਾਂ ਖੇਡਣਗੀਆਂ।
ਬੱਦੋਵਾਲ ਕਬੱਡੀ ਕੱਪ 15 ਫਰਵਰੀ ਤੋਂ
ਮੁੱਲਾਂਪੁਰ ਦਾਖਾ, 12 ਜਨਵਰੀ - 15 ਤੋਂ 17 ਫਰਵਰੀ ਤੱਕ ਪਿੰਡ ਬੱਦੋਵਾਲ (ਲੁਧਿਆਣਾ)
'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। 15 ਫਰਵਰੀ ਘੋੜਿਆਂ, ਕੁੱਤਿਆਂ ਦੀ ਦੌੜਾਂ ਦੇ
ਨਾਲ ਦੂਸਰੇ ਦਿਨ ਕਬੱਡੀ ਓਪਨ ਪਿੰਡ ਵਾਰ ਅਤੇ 17 ਫਰਵਰੀ ਨੌਰਥ ਇੰਡੀਆ ਕਬੱਡੀ
ਫੈਡਰੇਸ਼ਨ ਨਿਯਮਾਂ ਅਨੁਸਾਰ ਕਬੱਡੀ ਅਕੈਡਮੀ ਦਰਸ਼ਕਾਂ ਦੀ ਖਿੱਚ ਹੋਣਗੇ। ਜੇਤੂ ਟੀਮਾਂ
ਨੂੰ ਨਗਦ ਇਨਾਮ ਨਾਲ ਬੱਦੋਵਾਲ ਕਬੱਡੀ ਕੱਪ ਦੇ ਬੈਸਟ ਜਾਫ਼ੀ ਤੇ ਧਾਵੀ ਦਾ ਮੋਟਰਸਾਈਕਲਾਂ
ਨਾਲ ਸਨਮਾਨ ਹੋਵੇਗਾ।
ਸ਼ਹੀਦ ਨਿਸ਼ਾਨ ਸਿੰਘ ਕਬੱਡੀ ਕੱਪ 19 ਫਰਵਰੀ
ਤੋਂ
ਘੱਗਾ, 12 ਜਨਵਰੀ - ਤੀਜਾ ਕਬੱਡੀ ਕੱਪ 19-20 ਫਰਵਰੀ ਨੂੰ ਘੱਗਾ ਸਟੇਡੀਅਮ
'ਚ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਖਾਲਸ ਇਕ ਪਿੰਡ ਓਪਨ, 70 ਕਿਲੋ ਭਾਰ
ਵਰਗ ਦੇ ਮੈਚਾਂ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਦੇ ਖਿਡਾਰੀ
ਮੁੰਡੇ ਅਤੇ ਕੁੜੀਆਂ ਦੇ ਮੈਚ ਵੀ ਕਰਵਾਏ ਜਾਣਗੇ।
37ਵਾਂ ਚਾਰ ਰੋਜ਼ਾ ਅੰਤਰਰਾਸ਼ਟਰੀ ਕਬੱਡੀ
ਕੱਪ ਸਮਾਪਤ
ਦਿੜ੍ਹਬਾ ਮੰਡੀ, 11 ਜਨਵਰੀ - ਦਿੜ੍ਹਬਾ ਮੰਡੀ ਵੱਲੋਂ 37ਵਾਂ ਚਾਰ ਰੋਜ਼ਾ
ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ
ਦਿੜ੍ਹਬਾ ਦੇ ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨੂੰ ਬੋਲਟ ਮੋਟਰਸਾਈਕਲਾਂ ਨਾਲ
ਸਨਮਾਨਿਤ ਕੀਤਾ ਗਿਆ।
ਪਹਿਲਾ ਗੋਲਡ ਕਬੱਡੀ ਕੱਪ ਅਤੇ ਕੁਸ਼ਤੀ
ਮੁਕਾਬਲੇ
ਮੁਕਤਸਰ, 11 ਜਨਵਰੀ - ਭਾਈ ਮਹਾਂ ਸਿੰਘ ਪਹਿਲਾ ਗੋਲਡ ਕਬੱਡੀ ਕੱਪ ਅਤੇ
ਕੁਸ਼ਤੀਆਂ ਦੇ ਮੁਕਾਬਲੇ ਗੁਰੂ ਨਾਨਕ ਕਾਲਜ ਮੁਕਤਸਰ ਵਿਖੇ ਚੱਲ ਰਹੇ ਹਨ। ਇਸ ਕਬੱਡੀ
ਟੂਰਨਾਮੈਂਟ ਵਿਚ ਪੰਜਾਬ ਤੋਂ ਅੱਠ ਟੀਮਾਂ ਨੇ ਭਾਗ ਲਿਆ ਅਤੇ ਕੁਸ਼ਤੀ ਦੰਗਲ ਵਿਚ
ਪਾਕਿਸਤਾਨ ਦੇ ਇਨਾਮੀ ਪਹਿਲਵਾਨ ਸ਼ਾਮਿਲ ਹੋਏ। ਕੁਸ਼ਤੀਆਂ ਦੇ ਮੁਕਾਬਲੇ ਇਸ ਪ੍ਰਕਾਰ ਰਹੇ
ਸੁਖਮੰਦਰ ਸਿੰਘ ਫ਼ਰੀਦਕੋਟ ਨੇ ਜੋਗਿੰਦਰ ਸਿੰਘ ਪੰਜਾਬ ਪੁਲਿਸ ਨੂੰ ਹਰਾਇਆ, ਸੁਖਚੈਨ
ਸਿੰਘ ਮੁਕਤਸਰ ਨੇ ਹਰਭਜਨ ਲਾਲ ਫ਼ਿਰੋਜ਼ਪੁਰ, ਮਨਦੀਪ ਸਿੰਘ ਫ਼ਰੀਦਕੋਟ ਨੇ ਜਗਦੀਪ ਸਿੰਘ
ਪੰਜਾਬ ਪੁਲਿਸ ਨੂੰ, ਮੁਹੰਮਦ ਅਮਿਰ ਪਾਕਿਸਤਾਨ ਹਰੀ ਕ੍ਰਿਸ਼ਨ ਭਾਰਤ ਨੂੰ, ਵਸੀਮ ਬਾਰੀ
ਪਾਕਿਸਤਾਨ ਨੇ ਦਿਨੇਸ ਕੁਮਾਰ ਨੂੰ, ਹਰਦੀਪ ਸਿੰਘ ਭਾਰਤ ਨੇ ਫਰਹਾਨ ਬੱਬਰ ਪਾਕਿਸਤਾਨ
ਨੂੰ, ਮੁਹੰਮਦ ਸੋਇਬ ਪਾਕਿਸਤਾਨ ਨੇ ਕੁਲਵੰਤ ਰਾਏ ਭਾਰਤ ਨੂੰ ਹਰਾਇਆ, ਜਦਕਿ ਔਰਤਾਂ
ਦੇ ਕੁਸ਼ਤੀ ਮੁਕਾਬਲਿਆਂ ਵਿਚ ਜਸਪ੍ਰੀਤ ਕੌਰ ਅਤੇ ਵੀਰਪਾਲ ਕੌਰ ਦੋਨੋ ਫ਼ਰੀਦਕੋਟ ਨੇ
ਅਮਨਜੀਤ ਕੌਰ ਅਤੇ ਮਨਦੀਪ ਕੌਰ ਦੋਨੋ ਫ਼ਿਰੋਜ਼ਪੁਰ ਨੂੰ ਹਰਾਇਆ।
ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਦੀ
ਸਰਦਾਰੀ
ਦਿੜ੍ਹਬਾ ਮੰਡੀ, 10 ਜਨਵਰੀ - 37ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ
ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਮੰਡੀ ਵੱਲੋਂ ਕਰਵਾਇਆ ਗਿਆ। ਕਬੱਡੀ ਕੱਪ ਦਾ
ਪਹਿਲਾ ਇਨਾਮ ਜਿੱਤਣ ਲਈ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਦੋ ਦਰਜਨ ਕਬੱਡੀ
ਅਕੈਡਮੀਆਂ ਦਰਮਿਆਨ ਮੁਕਾਬਲੇ ਕਰਵਾਏ ਗਏ। ਉਨ੍ਹਾਂ ਵਿਚੋਂ ਸ਼ਹੀਦ ਬਚਨ ਸਿੰਘ ਸਪੋਰਟਸ
ਅਕੈਡਮੀ ਦਿੜ੍ਹਬਾ ਅਤੇ ਸਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਫਾਈਨਲ 'ਚ
ਪੁੱਜੀਆਂ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇਂ ਨੇ ਪਹਿਲਾ ਸਥਾਨ ਪ੍ਰਾਪਤ
ਕਰਕੇ ਡੇਢ ਲੱਖ ਰੁਪਏ ਅਤੇ ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ ਦਿੜ੍ਹਬਾ ਨੇ ਦੂਸਰਾ
ਸਥਾਨ ਹਾਸਿਲ ਕਰਕੇ ਇਕ ਲੱਖ ਰੁਪਏ ਦਾ ਨਕਦ ਇਨਾਮ ਜਿੱਤਿਆ। ਪੰਜਾਬ ਕਬੱਡੀ ਅਕੈਡਮੀ
ਐਸੋਸੀਏਸ਼ਨ ਦੀਆਂ ਟੀਮਾਂ ਅਤੇ ਹਰਿਆਣਾ ਦੀਆਂ ਟੀਮਾਂ ਵਿਚ ਵੀ ਜਬਰਦਸਤ ਮੁਕਾਬਲੇ
ਕਰਵਾਏ ਗਏ ਜਿਸ ਵਿਚ ਹਰਿਆਣਾ ਸੋਨੀਪਤ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ ਹਰਾ ਕੇ
51 ਹਜ਼ਾਰ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ ਅਤੇ ਗੁਰਦਾਸਪੁਰ ਨੂੰ 41 ਹਜ਼ਾਰ ਦਾ ਦੂਸਰਾ
ਇਨਾਮ ਦਿੱਤਾ ਗਿਆ। ਲੜਕੀਆਂ ਦੇ ਸ਼ੋਅ ਮੈਚ ਦੌਰਾਨ ਜੀਂਦ ਨੇ ਪਹਿਲਾ ਅਤੇ ਨਾਰਵੇ ਨੇ
ਦੂਜਾ ਸਥਾਨ ਪ੍ਰਾਪਤ ਕੀਤਾ। ਢੇਰੀ ਵਾਲੀ ਕਬੱਡੀ ਵਿਚ ਅੰਮ੍ਰਿਤਸਰ ਨੇ ਪਹਿਲਾ ਅਤੇ
ਗੁਰਦਾਸਪੁਰ ਨੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ। ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ
ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ ਦਿੜ੍ਹਬਾ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜ
ਝੋਟ, ਕਾਲਾ ਸਨੇਤ, ਸਤੀਸ਼ ਖਟਕੜ ਅਤੇ ਮੌੜ ਕਕਰਾਲਾ ਨੂੰ ਬੋਲਟ ਮੋਟਰਸਾਇਕਲਾਂ ਨਾਲ
ਸਨਮਾਨਿਤ ਕੀਤਾ ਗਿਆ।
ਮੀਰੀ-ਪੀਰੀ ਕਬੱਡੀ ਕੱਪ ਸਮਾਪਤ
ਮਹਿਰਾਜ, 10 ਜਨਵਰੀ - 4 ਰੋਜ਼ਾ ਮੀਰੀ ਪੀਰੀ ਕਬੱਡੀ ਕੱਪ ਮਹਿਰਾਜ ਦੇ ਖੇਡ
ਸਟੇਡੀਅਮ 'ਚ ਕਰਵਾਇਆ ਗਿਆ। ਕਬੱਡੀ ਕੱਪ ਦੌਰਾਨ ਕਬੱਡੀ 70 ਕਿਲੋ 'ਚ ਮੀਰੀ-ਪੀਰੀ
ਕਲੱਬ ਮਹਿਰਾਜ ਨੇ ਪਹਿਲਾ ਤੇ ਪਿੱਥੋ ਨੇ ਦੂਜਾ ਸਥਾਨ ਲਿਆ। ਕਬੱਡੀ ਓਪਨ ਵਿਚ ਭਾਈਰੂਪਾ
ਪਹਿਲੇ ਤੇ ਮੀਰੀ ਪੀਰੀ ਕਲੱਬ ਮਹਿਰਾਜ ਨੂੰ ਦੂਜਾ ਸਥਾਨ ਹਾਸਲ ਹੋਇਆ। ਮੀਰੀ ਪੀਰੀ
ਕਬੱਡੀ ਕੱਪ ਨੂੰ ਜਿੱਤਣ ਲਈ ਅੰਤਰਰਾਸ਼ਟਰੀ 8 ਅਕੈਡਮੀਆਂ ਦੇ ਸਿੰਗ ਫਸਵੇਂ ਮੁਕਾਬਲੇ
ਦਰਸ਼ਕਾਂ ਨੂੰ ਵੇਖਣ ਨੂੰ ਮਿਲੇ ਜਿਨ੍ਹਾਂ 'ਚ ਨਿਰਵੈਰ ਖਾਲਸਾ ਅਕੈਡਮੀ ਪਟਿਆਲਾ ਨੇ
ਕਬੱਡੀ ਕੱਪ ਨੂੰ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਜਦੋਂਕਿ ਦੂਜੇ ਇਨਾਮ ਦੀ ਹੱਕਦਾਰ
ਭਗਵਾਨ ਅਕੈਡਮੀ ਫਰਵਾਹੀ ਬਣੀ। ਅੰਤਰਰਾਸ਼ਟਰੀ ਖਿਡਾਰੀ ਸੀਰਾ ਪਿੱਥੋ ਨੂੰ ਬੁਲਟ
ਮੋਟਰਸਾਈਕਲ ਨਾਲ ਨਿਵਾਜਿਆ ਗਿਆ ਤੇ ਪੱਤਰਕਾਰ ਜਗਰੂਪ ਸਿੰਘ ਜਰਖੜ ਤੇ ਉੱਘੇ ਆਲੂ
ਉਤਪਾਦਕ ਹਰਚਰਨ ਸਿੰਘ ਢਿੱਲੋਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਨਾਮ
ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ: ਹੀਰਾ ਸਿੰਘ ਗਾਬੜੀਆ ਕੈਬਨਿਟ ਮੰਤਰੀ ਪਹੁੰਚੇ।
ਪਿੰਡ ਬੁਰਜਹਰੀ ਦਾ ਕਬੱਡੀ ਕੱਪ ਸ਼ੁਰੂ
ਜੋਗਾ, 10 ਜਨਵਰੀ - ਤਿੰਨ ਰੋਜ਼ਾ ਕਬੱਡੀ ਕੱਪ ਪਿੰਡ ਬੁਰਜਹਰੀ ਵਿਖੇ ਚੱਲ
ਰਿਹਾ ਹੈ। ਰਸਮੀ ਉਦਘਾਟਨ ਇਫਕੋ ਦੇ ਡਾਇਰੈਕਟਰ ਬਲਵਿੰਦਰ ਸਿੰਘ ਨਕਈ ਨੇ ਕਰਨ ਮੌਕੇ
ਕਲੱਬ ਨੂੰ 25 ਹਜਾਰ ਰੁਪਏ ਦਾ ਚੈੱਕ ਵੀ ਭੇਟ ਕੀਤਾ। ਪਹਿਲੇ ਦਿਨ ਦੇ ਮੁਕਾਬਲਿਆਂ 'ਚ
33 ਕਿਲੋਗ੍ਰਾਮ ਵਿੱਚ ਬੁਰਜ ਹਰੀ ਨੇ ਪਹਿਲਾ, ਪੂਹਲਾ ਦੀ ਟੀਮ ਨੇ ਦੂਸਰਾ ਸਥਾਨ
ਪ੍ਰਾਪਤ ਕੀਤਾ। 38 ਕਿਲੋ ਵਰਗ 'ਚ ਭਾਈ ਰੂਪਾ ਦੇ ਚੋਬਰਾਂ ਨੇ ਜੀਦਾ ਦੇ ਗੱਭਰੂਆਂ
ਨੂੰ ਹਰਾਇਆ। ਵਾਲੀਬਾਲ ਸਮੈਸਿੰਗ ਵਿੱਚ ਪਿੰਡ ਗੰਗਾ ਦੀ ਟੀਮ ਨੇ ਪਹਿਲਾ, ਝੰਡੂਕੇ ਦੀ
ਟੀਮ ਨੇ ਦੂਸਰਾ, ਕਬੱਡੀ 54 ਕਿਲੋ 'ਚ ਜਵਾਹਰਕੇ ਨੇ ਪਹਿਲਾ ਅਤੇ ਤਾਮਕੋਟ ਨੇ ਦੂਸਰਾ
ਸਥਾਨ ਪ੍ਰਾਪਤ ਕੀਤਾ।
ਕਬੱਡੀ ਟੂਰਨਾਮੈਂਟ 15 ਤੋਂ
ਮੱਲ੍ਹੀਆਂ ਕਲਾਂ, 10 ਜਨਵਰੀ - 30ਵਾਂ ਕਬੱਡੀ ਟੂਰਨਾਮੈਂਟ 15 ਤੋਂ 17
ਜਨਵਰੀ ਤੱਕ ਨਜ਼ਦੀਕੀ ਪਿੰਡ ਰਸੂਲਪੁਰ ਕਲਾਂ (ਜਲੰਧਰ) ਵਿਖੇ ਕਰਵਾਇਆ ਜਾ ਰਿਹਾ ਹੈ।
ਕਬੱਡੀ ਓਪਨ ਨਿਰੋਲ ਪਿੰਡ ਪੱਧਰ, ਕਬੱਡੀ 60 ਕਿਲੋ, ਕਬੱਡੀ 56 ਕਿਲੋ, ਕਬੱਡੀ 53
ਕਿਲੋ, ਕਬੱਡੀ 54 ਕਿਲੋ, ਕਬੱਡੀ 45 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਜਿਸ ਵਿਚ ਕਬੱਡੀ ਓਪਨ ਪਿੰਡ ਪੱਧਰ ਨੂੰ ਪਹਿਲਾ ਇਨਾਮ 22000 ਰੁਪਏ, ਦੂਸਰਾ ਇਨਾਮ
16000 ਰੁਪਏ, 60 ਕਿਲੋ ਕਬੱਡੀ ਪਹਿਲਾ ਇਨਾਮ ਅੱਠ ਹਜ਼ਾਰ ਰੁਪਏ, ਦੂਸਰਾ ਇਨਾਮ ਸੱਤ
ਹਜ਼ਾਰ ਰੁਪਏ, 56 ਕਿਲੋ ਭਾਰ ਵਿਚ ਪਹਿਲਾ ਇਨਾਮ ਤਿੰਨ ਹਜ਼ਾਰ, ਦੂਸਰਾ ਇਨਾਮ 2500
ਰੁਪਏ, ਕਬੱਡੀ 53 ਕਿਲੋ ਭਾਰ ਵਿਚ ਪਹਿਲਾ ਦੋ ਹਜ਼ਾਰ ਰੁਪਏ, ਦੂਸਰਾ ਇਨਾਮ 1500 ਰੁਪਏ,
ਕਬੱਡੀ 45 ਕਿਲੋ ਭਾਰ 'ਚ ਪਹਿਲਾ ਇਨਾਮ 1500 ਰੁਪਏ, ਦੂਸਰਾ ਇਨਾਮ ਇਕ ਹਜ਼ਾਰ ਦਿੱਤੇ
ਜਾਣਗੇ। 45 ਕਿਲੋ ਤੇ 53 ਕਿਲੋ ਭਾਰ ਵਰਗ ਦੇ ਮੁਕਾਬਲੇ 15 ਜਨਵਰੀ ਨੂੰ ਕਰਵਾਏ ਜਾਣਗੇ।
ਕਬੱਡੀ 56 ਕਿਲੋ ਤੇ ਕਬੱਡੀ 60 ਕਿਲੋ ਭਾਰ ਵਰਗ ਦੇ ਮੁਕਾਬਲੇ 16 ਜਨਵਰੀ ਨੂੰ ਕਰਵਾਏ
ਜਾਣਗੇ, ਕਬੱਡੀ ਓਪਨ ਨਿਰੋਲ ਪਿੰਡ ਪੱਧਰ ਦੇ ਮੁਕਾਬਲੇ 17 ਜਨਵਰੀ ਨੂੰ ਸਵੇਰੇ 9 ਵਜੇ
ਕਰਵਾਏ ਜਾਣਗੇ ਤੇ ਆਖਰੀ ਦਿਨ 17 ਜਨਵਰੀ ਨੂੰ ਮੁੱਖ ਮਹਿਮਾਨ ਤੇ ਇਨਾਮਾਂ ਦੀ ਵੰਡ
ਜਥੇਦਾਰ ਅਜੀਤ ਸਿੰਘ ਕੋਹਾੜ ਮਾਲ ਤੇ ਮੁੜ-ਵਸੇਬਾ ਮੰਤਰੀ ਪੰਜਾਬ ਸ਼ਾਮ 4 ਵਜੇ ਕਰਨਗੇ।
ਪ੍ਰਵਾਸੀ ਭਾਰਤੀ ਸਤਨਾਮ ਸਿੰਘ ਕੈਨੇਡਾ ਨੇ ਹੋਰ ਦੱਸਿਆ ਕਿ ਇਸ ਟੂਰਨਾਮੈਂਟ ਵਿਚ
ਕਬੱਡੀ ਦੀਆਂ ਚੋਟੀਆਂ ਦੀਆਂ ਅਕੈਡਮੀਆਂ ਦੇ ਖਿਡਾਰੀ ਪਹੁੰਚ ਰਹੇ ਹਨ।
ਚੌਥਾ ਗੋਲਡ ਕਬੱਡੀ ਕੱਪ
ਮੋਗਾ, 10 ਜਨਵਰੀ - ਚੌਥਾ ਗੋਲਡ ਕਬੱਡੀ ਕੱਪ ਪਿੰਡ ਲੰਢੇਕੇ (ਮੋਗਾ) 'ਚ
ਚੱਲ ਰਿਹਾ ਹੈ। ਇਸ ਕਬੱਡੀ ਕੱਪ ਦੇ ਦੂਜੇ ਦਿਨ ਕਬੱਡੀ ਰੇਡਰ ਸੁਖਵੀਰ ਸਰਾਵਾਂ ਨੂੰ
ਬਲੈਰੋ ਗੱਡੀ ਦੀਆਂ ਚਾਬੀਆਂ ਟਹਿਲ ਸਿੰਘ ਸਿੱਧੂ, ਮੇਜਰ ਭਲੂਰ ਤੇ ਧੀਰਾ ਲੰਢੇਕੇ,
ਹਰਵਿੰਦਰ ਫਤਿਹਗੜ੍ਹ ਦੇ ਪਰਿਵਾਰ ਵੱਲੋਂ ਦੇ ਕੇ ਸਨਮਾਨਿਤ ਕੀਤਾ। ਖੇਡੇ ਗਏ ਕਬੱਡੀ
ਦੇ ਸੈਮੀਫਾਈਨਲ ਵਿਚ ਹਰਜੀਤ ਫਰੈਂਡਜ਼ ਪੱਤੋ ਹੀਰਾ ਸਿੰਘ ਨੇ ਹਰਜੀਤ ਤਲਵਾੜ ਕਲੱਬ
ਜਗਰਾਉਂ ਨੂੰ 36-28 ਦੇ ਫਰਕ ਨਾਲ ਹਰਾਇਆ। ਹਰਜੀਤ ਫਰੈਂਡਜ਼ ਕਲੱਬ ਪੱਤੋ ਤੇ ਸੰਤ ਬਾਬਾ
ਈਸ਼ਰ ਸਿੰਘ ਕਲੱਬ ਰਾੜਾ ਸਾਹਿਬ ਫਾਈਨਲ ਵਿਚ ਪ੍ਰਵੇਸ਼ ਕਰ ਗਈਆਂ। ਪਿੰਡ ਵਾਰ ਕਬੱਡੀ
ਕੱਪ ਰਸੂਲਪੁਰ ਨੇ ਸਾਫੂਵਾਲਾ ਨੂੰ 2 ਅੰਕਾਂ ਦੇ ਫਰਕ ਨਾਲ ਹਰਾ ਕੇ ਕੱਪ 'ਤੇ ਕਬਜ਼ਾ
ਜਮਾਇਆ। ਕਬੱਡੀ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਬੂ ਜਲਾਲ, ਬਿੱਲੀ ਭਲੂਰ,
ਨਿਰਭੈ ਸਿੰਘ, ਗੁਰਪਿਆਰ ਸਿੰਘ ਕਲੇਰ, ਸੋਨੀ ਧੂੜਕੋਟ, ਗੁਰਪ੍ਰੀਤ ਸਿੰਘ ਭਲੂਰ, ਵਿੱਕੀ
ਢੁੱਡੀ, ਸੀਲੂ ਨੂੰ ਮੋਟਰ ਸਾਇਕਲ ਦਾਨੀ ਸੱਜਣਾਂ ਵੱਲੋਂ ਮੇਜਰ ਭਲੂਰ ਤੇ ਦੀਲਾ
ਧੂੜਕੋਟ, ਗੁਰਪ੍ਰੀਤ ਭੁੱਟੋ ਨੂੰ ਚਾਬੀਆਂ ਸੌਂਪੀਆਂ।
ਕਬੱਡੀ ਟੂਰਨਾਮੈਂਟ 25 ਤੋਂ
ਮੁੱਲਾਂਪੁਰ-ਦਾਖਾ, 10 ਜਨਵਰੀ - ਕਬੱਡੀ ਕੱਪ 25 ਜਨਵਰੀ ਨੂੰ ਮੰਡੀ
ਮੁੱਲਾਂਪੁਰ ਦੀ ਆਜ਼ਾਦ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ
ਮੰਡੀ ਮੁੱਲਾਂਪੁਰ ਗੁਰਮਤਿ ਭਵਨ ਸਾਹਮਣੇ ਅਕੈਡਮੀ ਦੀ ਥਾਂ ਪਿੰਡ ਵਾਰ ਕਬੱਡੀ ਕਲੱਬਾਂ
ਦੇ ਮੁਕਾਬਲੇ ਕਰਵਾਏ ਜਾਣਗੇ। ਪਿੰਡ ਵਾਰ ਕਬੱਡੀ ਮੁਕਾਬਲਿਆਂ ਦੀ ਜੇਤੂ ਟੀਮ ਨੂੰ 51
ਹਜ਼ਾਰ ਰੁਪਏ ਅਤੇ ਉਪ-ਜੇਤੂ ਨੂੰ 41 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ।
ਕਬੱਡੀ ਕੱਪ ਪਿੰਡ ਚਾਉਕੇ 'ਚ 14 ਤੋਂ
ਚਾਉਕੇ, 9 ਜਨਵਰੀ - ਵਿਸ਼ਾਲ ਕਬੱਡੀ ਕੱਪ 14 ਤੋਂ 16 ਜਨਵਰੀ ਤੱਕ ਪਿੰਡ
ਚਾਉਕੇ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ ਵਿਚ ਕਬੱਡੀ ਓਪਨ,
70 ਕਿਲੋ, 60 ਕਿਲੋ, ਵਾਲੀਬਾਲ ਸ਼ੂਟਿੰਗ, ਰੱਸਾ-ਕਸੀ, ਕੁੱਤਿਆਂ ਦੀਆਂ ਦੌੜਾਂ ਅਤੇ
ਤਾਸ਼ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਖੇਡ ਮੇਲੇ ਦੇ ਅੰਤਿਮ ਦਿਨ ਦਾ ਉਦਘਾਟਨ ਇਫ਼ਕੋ
ਦੇ ਵਾਈਸ ਚੇਅਰਮੈਨ ਸ: ਬਲਵਿੰਦਰ ਸਿੰਘ ਨਕੱਈ ਕਰਨਗੇ। 14 ਜਨਵਰੀ ਨੂੰ ਗਾਇਕ ਬਲਕਾਰ
ਸਿੱਧੂ ਦਾ ਖੁੱਲ੍ਹਾ ਅਖਾੜਾ ਹੋਵੇਗਾ। 16 ਜਨਵਰੀ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ
ਵੰਡ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਕਰਨਗੇ ਅਤੇ ਪ੍ਰਧਾਨਗੀ
ਪੰਜਾਬ ਦੇ ਚੀਫ਼ ਪਾਰਲੀਮਾਨੀ ਸਕੱਤਰ (ਸਹਿਕਾਰਤਾ) ਸ: ਜਗਦੀਪ ਸਿੰਘ ਨਕੱਈ ਕਰਨਗੇ।
37ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ
ਕੱਪ
ਦਿੜ੍ਹਬਾ ਮੰਡੀ, 8 ਜਨਵਰੀ - 37ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ
ਕਬੱਡੀ ਕੱਪ ਦਿੜ੍ਹਬਾ ਮੰਡੀ 'ਚ ਚੱਲ ਰਿਹਾ ਹੈ। ਇਸ ਦੇ ਦੂਜੇ ਦਿਨ ਪੰਜਾਬ ਦੇ ਮੁੱਖ
ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸਕੱਤਰ ਜਨਰਲ ਸ: ਸੁਖਦੇਵ ਸਿੰਘ ਢੀਂਡਸਾ, ਜਥੇਦਾਰ
ਗੁਰਬਚਨ ਸਿੰਘ ਬਚੀ ਏ.ਐਮ ਪੰਜਾਬ ਰਾਜ ਬਿਜਲੀ ਬੋਰਡ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ
ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਸ: ਬਾਦਲ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ
ਕਰਨ ਉਪਰੰਤ ਉਨ੍ਹਾਂ ਨਾਲ ਯਾਦਗਾਰੀ ਤਸਵੀਰ ਵੀ ਖਿਚਵਾਈ। ਕਬੱਡੀ ਕੱਪ ਦੇ ਦੂਸਰੇ ਦਿਨ
ਖੇਡ ਪ੍ਰੇਮੀਆਂ ਨਾਲ ਖਚਾ-ਖਚ ਭਰੇ ਸਟੇਡੀਅਮ ਵਿਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ
ਦੋ ਦਰਜਨ ਕਬੱਡੀ ਅਕੈਡਮੀਆਂ ਦੇ ਜਬਰਦਸਤ ਫਸਵੇਂ ਮੁਕਾਬਲੇ ਕਰਵਾਏ ਗਏ। ਪਹਿਲਾ ਇਨਾਮ
ਡੇਢ ਲੱਖ ਰੁਪਏ ਅਤੇ ਦੂਸਰਾ ਇਨਾਮ ਇਕ ਲੱਖ ਰੁਪਏ ਜਿੱਤ ਕੇ ਕੱਪ ਨੂੰ ਚੁੰਮਣ ਲਈ 9
ਫਰਵਰੀ ਨੂੰ ਸ਼ਹੀਦ ਬਚਨ ਸਿੰਘ ਸਪੋਰਟਸ ਅਕੈਡਮੀ ਦਿੜ੍ਹਬਾ, ਕੋਟਲੀ ਥਾਨ ਸਿੰਘ ਵਾਲਾ,
ਬਾਬਾ ਬੁੱਢਾ ਕਲੱਬ ਰਾਮਦਾਸ, ਪੰਜਾਬ ਰਾਜ ਬਿਜਲੀ ਬੋਰਡ, ਬਾਬਾ ਦੀਪ ਸਿੰਘ ਕਲੱਬ
ਨਾਰਵੇ, ਕਬੱਡੀ ਕਲੱਬ ਲਿੱਤਰਾ, ਕਬੱਡੀ ਕਲੱਬ ਸਿੱਧਸਰ ਜਰਗੜੀ ਅਤੇ ਗਿੱਲ ਸਪੈਰੋਟਸੀ
ਜਰਗੜੀ ਦੀਆਂ ਕਬੱਡੀ ਅਕੈਡਮੀਆਂ ਅੱਡੀ ਚੋਟੀ ਦਾ ਜੋਰ ਲਗਾਉਣ ਗਈਆਂ। 9 ਜਨਵਰੀ ਨੂੰ
ਸ਼ਾਮ 4 ਵਜੇ ਬੱਬੂ ਮਾਨ ਦਾ ਖੁੱਲਾ ਅਖਾੜਾ ਲਗਵਾਇਆ ਜਾਵੇਗਾ। ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਰਾਮ ਝੋਟ, ਮੌੜ ਕਕਰਾਲਾ, ਕਾਲਾ ਸਨੇਤ ਅਤੇ ਸਤੀਸ਼ ਖਟਕੜ ਨੂੰ ਐਬਸਫੋਰਡ ਕਬੱਡੀ
ਕਲੱਬ ਵੈਨਕੂਵਰ ਕੈਨੇਡਾ ਵੱਲੋਂ ਬੋਲਟ ਮੋਟਰਸਾਇਕਲਾਂ ਨਾਲ ਸਨਮਾਨਿਤ ਕੀਤਾ ਜਾਣਾ ਹੈ।
ਗੋਲਡ ਕਬੱਡੀ ਕੱਪ ਤੇ ਵਾਲੀਬਾਲ
ਟੂਰਨਾਮੈਂਟ 9 ਤੋਂ
ਸੁਲਤਾਨਪੁਰ ਲੋਧੀ, 7 ਜਨਵਰੀ - ਗੋਲਡ ਕਬੱਡੀ ਕੱਪ ਤੇ ਵਾਲੀਬਾਲ ਟੂਰਨਾਮੈਂਟ
9 ਜਨਵਰੀ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਸੁਲਤਾਨਪੁਰ ਲੋਧੀ
ਕਪੂਰਥਲਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਸਾਹਿਬ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ ਵਿਚ 6 ਨਾਮਵਰ
ਕਬੱਡੀ ਕਲੱਬਾਂ ਵਿੱਚ ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਸ਼ਾਮਿਲ ਹਨ। ਇਸੇ ਤਰ੍ਹਾਂ
ਵਾਲੀਵਾਲ ਦੀਆਂ ਉੱਤਰੀ ਭਾਰਤ ਦੀਆਂ ਚਾਰੇ ਵਾਲੀਵਾਲ ਟੀਮਾਂ ਵਿੱਚ ਪੰਜ ਅਰਜਨਾ ਐਵਾਰਡੀ
ਖਿਡਾਰੀ ਸ਼ਾਮਿਲ ਹਨ।
ਕੈਨੇਡਾ ਕਬੱਡੀ ਕੱਪ ਹੁਣ 24 ਨੂੰ
ਜਗਰਾਉਂ, 7 ਜਨਵਰੀ - ਕੈਨੇਡਾ ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ
ਸਟੇਡੀਅਮ ਵਿਚ ਹੁਣ 24 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕੈਨੇਡਾ ਕਬੱਡੀ ਕੱਪ
'ਚ ਜਿਥੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਸਿੱਧ ਕਬੱਡੀ ਅਕੈਡਮੀਆਂ ਭਿੜਨਗੀਆਂ, ਉਥੇ
ਪ੍ਰਸਿੱਧ ਕਲਾਕਾਰ ਬੱਬੂ ਮਾਨ ਦੀ ਗਾਇਕੀ ਦਾ ਖੁੱਲ੍ਹਾ ਅਖਾੜਾ ਦਰਸ਼ਕਾਂ ਲਈ ਖਿੱਚ ਦਾ
ਕੇਂਦਰ ਰਹੇਗਾ।
ਮੀਰੀ-ਪੀਰੀ ਕਬੱਡੀ ਕੱਪ ਸ਼ੁਰੂ
ਮਹਿਰਾਜ, 7 ਜਨਵਰੀ - ਪਿੰਡ ਮਹਿਰਾਜ 'ਚ ਮੀਰੀ-ਪੀਰੀ ਕਬੱਡੀ ਕੱਪ ਕਰਵਾਇਆ
ਜਾ ਰਿਹਾ ਹੈ। ਇਸ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ 35 ਕਿਲੋ ਭਾਰ ਵਰਗ ਦੇ
ਮੁਕਾਬਲਿਆਂ ਵਿਚੋਂ ਸਮਾਧ ਭਾਈ ਪਹਿਲੇ ਤੇ ਰਾਮਪੁਰਾ ਦੂਧਾਧਾਰੀ ਨੇ ਦੂਜਾ ਸਥਾਨ ਹਾਸਲ
ਕੀਤਾ। ਕੁੱਤਿਆਂ ਦੀਆਂ ਦੌੜਾਂ 'ਚ ਕ੍ਰਮਵਾਰ ਬਲਵੰਤ ਸਿੰਘ ਚੁੱਪਕੀਤੀ ਦਾ ਕੁੱਤਾ,
ਅਮਰ ਸਿੰਘ ਗੁੰਮਟੀ ਦਾ ਕੁੱਤਾ, ਬੂਟਾ ਸਿੰਘ ਰਾਉਲੀ ਦਾ ਕੁੱਤਾ, ਬਲਵੰਤ ਸਿੰਘ ਘਣੀਆ
ਦਾ ਕੁੱਤਾ, ਬੱਬੀ ਸਿੰਘ ਦਿਆਲਪੁਰਾ ਦਾ ਕੁੱਤਾ, ਲੱਕੀ ਸਿੰਘ ਧੰਨੀ ਧਾਲੀਵਾਲ ਦਾ
ਕੁੱਤਾ ਤੇ ਕੇਵਲ ਸਿੰਘ ਸੈਦੋਵਾਲ ਦੇ ਕੁੱਤੇ ਨੇ ਜਿੱਤਿਆ। ਇਸ ਤਰ੍ਹਾਂ ਕਬੱਡੀ 45
ਕਿਲੋ ਭਾਰ ਵਰਗ ਦੀਆਂ 33 ਟੀਮਾਂ ਤੇ ਫੁੱਟਬਾਲ ਦੀਆਂ 20 ਟੀਮਾਂ ਦੇ ਮੈਚ ਵੀ ਹੋਏ।
ਗੁਰੀ ਕੈਨੇਡਾ ਕਬੱਡੀ ਕੱਪ 'ਚ ਨਕੋਦਰ ਜੇਤੂ
ਸੰਗਰੂਰ, 5 ਜਨਵਰੀ - ਦੂਜਾ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਮਾਲਵਾ
ਸਪੋਰਟਸ ਐਂਡ ਕਲਚਰਲ ਕਲੱਬ ਸੰਗਰੂਰ ਵੱਲੋਂ ਗੁਰੀ ਕੈਨੇਡਾ ਦੀ ਯਾਦ ਵਿਚ ਕਰਵਾਇਆ ਗਿਆ।
ਇਸ ਦੇ ਫਾਈਨਲ ਮੈਚ ਵਿਚ ਨਕੋਦਰ ਦੀ ਟੀਮ ਨੇ ਮੈਚ ਜਿੱਤ ਕੇ ਟੂਰਨਾਮੈਂਟ ਆਪਣੇ ਨਾਮ
ਕਰ ਲਿਆ ਜਦੋਂ ਕਿ ਨਾਰਵੇ ਦੀ ਟੀਮ ਦੂਸਰੇ ਨੰਬਰ 'ਤੇ ਰਹੀ। ਇਸ ਮੌਕੇ ਖੁਸ਼ੀ ਦਿੜ੍ਹਬਾ
ਨੂੰ ਉਸਦੀਆਂ ਪ੍ਰਾਪਤੀਆਂ ਬਦਲੇ ਸਵਿਫਟ ਕਾਰ, ਦਰਸ਼ਨ ਸਿੰਘ ਬਚੀ ਘਰਾਚੋਂ ਨੂੰ ਅਲਟੋ,
ਰਾਜੂ ਨੰਗਲ, ਸਤਨਾਮ ਖੇੜੀ, ਕਾਲਾ ਲੁਧਿਆਣਾ ਅਤੇ ਸਤੀਸ਼ ਖਟਕੜ ਕਲਾਂ ਨੂੰ (ਚਾਰਾਂ
ਨੂੰ) ਇਨ ਫੀਲਡ ਬੁਲਟ ਮੋਟਰ ਸਾਇਕਲ ਦੇ ਕੇ ਸਨਮਾਨਿਆ।
ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ 8 ਤੋਂ
ਬੰਗਾ, 5 ਜਨਵਰੀ - 8-9 ਜਨਵਰੀ ਨੂੰ ਪਿੰਡ ਹੇੜੀਆਂ ਜ਼ਿਲ੍ਹਾ ਸ਼ਹੀਦ ਭਗਤ
ਸਿੰਘ ਨਗਰ ਵਿਖੇ ਸੰਤ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਕਬੱਡੀ ਅਤੇ ਵਾਲੀਬਾਲ
ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
5ਵਾਂ ਕਬੱਡੀ ਕੱਪ 18 ਜਨਵਰੀ ਤੋਂ
ਰਾੜਾ ਸਾਹਿਬ, 5 ਜਨਵਰੀ - 5ਵਾਂ ਕਬੱਡੀ ਕੱਪ 18 ਜਨਵਰੀ ਨੂੰ ਰਾੜਾ ਸਾਹਿਬ
ਦੇ ਖੇਡ ਸਟੇਡੀਅਮ 'ਚ ਸੰਤ ਈਸ਼ਰ ਸਿੰਘ ਜੀ ਦੀ ਯਾਦ 'ਚ ਕਰਵਾਇਆ ਜਾ ਰਿਹਾ ਹੈ। ਇਸ
ਕੱਪ ਵਿਚ ਨਾਮਵਾਰ ਅੱਠ ਕਬੱਡੀ ਅਕੈਡਮੀਆਂ ਦੇ ਖਿਡਾਰੀਆਂ ਦੇ ਭੇੜ ਹੋਣਗੇ ਤੇ 40 ਸਾਲਾਂ
ਵੈਟਰਨ ਸ਼ੋਅ ਮੈਚ ਲੁਧਿਆਣਾ ਤੇ ਮੋਗਾ ਵਿਚਕਾਰ ਹੋਵੇਗਾ। ਪਹਿਲਾ ਇਨਾਮ ਇਕ ਲੱਖ ਰੁਪਏ
ਤੇ ਦੂਸਰਾ ਇਨਾਮ 75000 ਰੁਪਏ ਦਿੱਤਾ ਜਾਵੇਗਾ।
ਅੰਤਰਰਾਸ਼ਟਰੀ ਕੈਨੇਡਾ ਕਬੱਡੀ ਕੱਪ ਮੁਲਤਵੀ
ਲੁਧਿਆਣਾ, 4 ਜਨਵਰੀ - ਅੰਤਰਰਾਸ਼ਟਰੀ ਕੈਨੇਡਾ ਕਬੱਡੀ ਕੱਪ ਜੋ ਕਿ 7 ਜਨਵਰੀ
ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਕਰਵਾਇਆ ਜਾ ਰਿਹਾ ਸੀ। ਇਸ ਕਬੱਡੀ ਕੱਪ ਅਤੇ
ਲੋਕ ਗਾਇਕ ਬੱਬੂ ਮਾਨ ਦਾ ਅਖਾੜਾ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ ਕਿਉਂਕਿ
ਗੁਰੂ ਨਾਨਕ ਸਟੇਡੀਅਮ ਵਿਚ ਪਿਛਲੇ ਇਕ ਹਫ਼ਤੇ ਤੋਂ ਹੋ ਰਹੀ ਫ਼ੌਜੀ ਭਰਤੀ ਕਾਰਨ ਕੈਨੇਡਾ
ਕਬੱਡੀ ਕੱਪ ਮੁਲਤਵੀ ਕਰਨਾ ਪਿਆ। ਫ਼ੌਜ ਦੀ ਭਰਤੀ ਜੋ 6 ਜਨਵਰੀ ਤੱਕ ਹੋਣੀ ਸੀ, ਪਰ
ਫ਼ੌਜ 'ਚ ਭਰਤੀ ਲਈ ਆਏ ਜਵਾਨਾਂ ਦੀ ਗਿਣਤੀ ਵਧਣ ਕਾਰਨ ਭਰਤੀ ਦਾ ਕੰਮ 8 ਜਨਵਰੀ ਤੱਕ
ਚੱਲਣ ਦਾ ਅਨੁਮਾਨ ਹੈ। ਫ਼ੌਜੀ ਅਧਿਕਾਰੀ ਨੇ 7 ਜਨਵਰੀ ਨੂੰ ਸਟੇਡੀਅਮ ਦੇਣ ਤੋਂ ਅਸਮਰਥਾ
ਪ੍ਰਗਟਾਈ ਹੈ। ਕੈਨੇਡਾ ਕਬੱਡੀ ਕੱਪ ਹੁਣ ਲੋਹੜੀ ਦੇ ਲਾਗੇ ਕਰਵਾਇਆ ਜਾਵੇਗਾ, ਇਸ ਦੀਆਂ
ਤਰੀਕਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। 9 ਜਨਵਰੀ ਨੂੰ ਕੌਮੀ ਫੁੱਟਬਾਲ ਲੀਗ
ਵਿਚ ਜੇ. ਸੀ. ਟੀ. ਦਾ ਮੈਚ ਮਿੱਥੇ ਪ੍ਰੋਗਰਾਮ ਅਨੁਸਾਰ ਹੋਵੇਗਾ। ਇਹ ਮੈਚ ਬਾਅਦ
ਦੁਪਹਿਰ 2 ਵਜੇ ਸ਼ੁਰੂ ਹੋਵੇਗਾ।
ਫੁੱਲਾਂਵਾਲ ਕਬੱਡੀ ਕੱਪ 21 ਤੋਂ
ਇਯਾਲੀ/ਥਰੀਕੇ, 4 ਜਨਵਰੀ - ਦੂਜਾ ਦੋ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ
21-22 ਜਨਵਰੀ ਨੂੰ ਕਰਨੈਲ ਸਿੰਘ ਨਗਰ ਨਜ਼ਦੀਕ ਪਿੰਡ ਫੁੱਲਾਂਵਾਲ 'ਚ ਕਰਵਾਇਆ ਜਾ ਰਿਹਾ
ਹੈ। ਇਹ ਕਬੱਡੀ ਕੱਪ ਸਵ: ਖਿਡਾਰੀ ਜਗਪਾਲ ਸਿੰਘ ਬਿੱਟੂ, ਜਗਦੀਪ ਸਿੰਘ ਦੀਪ ਅਤੇ
ਹਰਭਜਨ ਸਿੰਘ ਭੱਜੀ ਦੀ ਯਾਦ ਨੂੰ ਸਮਰਪਿਤ ਹੋਵੇਗਾ।
28ਵਾਂ ਤਿੰਨ ਰੋਜ਼ਾ ਖੇਡ ਮੇਲਾ 22 ਤੋਂ
ਧਨੌਲਾ, 4 ਜਨਵਰੀ - 28ਵਾਂ ਤਿੰਨ ਰੋਜ਼ਾ ਖੇਡ ਮੇਲਾ 22 ਤੋਂ 24 ਜਨਵਰੀ ਤੱਕ
ਧਨੌਲਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ (ਪੱਕਾ ਬਾਗ) 'ਚ ਕਰਵਾਇਆ ਜਾ ਰਿਹਾ ਹੈ। ਇਸ
ਖੇਡ ਮੇਲੇ 'ਚ 22 ਜਨਵਰੀ ਨੂੰ ਕਬੱਡੀ 57 ਕਿਲੋ, 62 ਕਿਲੋ ਦੇ ਫਾਈਨਲ ਮੁਕਾਬਲੇ
ਕਰਵਾਏ ਜਾਣਗੇ ਅਤੇ ਬਾਸਕਿਟਬਾਲ (ਰਨਿੰਗ ਟਰਾਫੀ), ਫੁੱਟਬਾਲ, ਵਾਲੀਬਾਲ, ਦੇਸੀ
ਸਾਈਕਲ ਅਤੇ ਠੇਲ੍ਹੀ ਰੇਸ ਮੁਕਾਬਲੇ ਕਰਵਾਏ ਜਾਣਗੇ। 23 ਜਨਵਰੀ ਨੂੰ ਇਕ ਪਿੰਡ ਓਪਨ
ਕਬੱਡੀ, ਟਰਾਲੀ ਬੈਕ ਮੁਕਾਬਲੇ, ਫੁੱਟਬਾਲ, ਵਾਲੀਬਾਲ, ਬਾਸਕਿਟਬਾਲ ਦੇ ਫਾਈਨਲ
ਮੁਕਾਬਲੇ ਕਰਵਾਏ ਜਾਣਗੇ। 24 ਜਨਵਰੀ ਨੂੰ ਅੱਠ ਅੱਤਰ ਰਾਸ਼ਟਰੀ ਕਬੱਡੀ ਅਕੈਡਮੀਆਂ
ਜੌਹਰ ਵਿਖਾਉਣਗੀਆਂ। ਬਾਅਦ ਦੁਪਹਿਰ ਤੋਂ ਦੇਰ ਰਾਤ ਤੱਕ ਸੱਭਿਆਚਾਰਕ ਸਮਾਗਮ ਪੇਸ਼ ਕੀਤਾ
ਜਾਵੇਗਾ।
ਜਰਗ ਕਬੱਡੀ ਕੱਪ 27 ਤੋਂ
ਜੌੜੇਪੁਲ ਜਰਗ, 4 ਜਨਵਰੀ - ਜਰਗ ਕਬੱਡੀ ਕੱਪ 27 ਤੋਂ 29 ਜਨਵਰੀ ਤੱਕ
ਕਰਵਾਇਆ ਜਾ ਰਿਹਾ ਹੈ। 29 ਜਨਵਰੀ ਨੂੰ ਪੰਜਾਬ ਦੀਆਂ 8 ਚੋਟੀ ਦੀਆਂ ਅਕੈਡਮੀਆਂ ਦੇ
ਫਸਵੇਂ ਮੁਕਾਬਲੇ ਕਰਵਾਏ ਜਾਣਗੇ।
ਦਸਮੇਸ਼ ਕਬੱਡੀ ਕੱਪ 12 ਨੂੰ
ਰਾਏਕੋਟ, 3 ਜਨਵਰੀ - 38ਵਾਂ ਚਾਰ ਰੋਜ਼ਾ ਦਸਮੇਸ਼ ਖੇਡ ਮੇਲਾ ਲਗਾਤਾਰ ਮੀਂਹ
ਪੈਣ ਕਰਕੇ ਦੋ ਦਿਨ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਕਬੱਡੀ ਕੱਪ 12 ਜਨਵਰੀ
ਦਿਨ ਮੰਗਲਵਾਰ ਨੂੰ ਖੇਡਿਆ ਜਾਵੇਗਾ, ਜਿਸ ਵਿਚ ਅੱਠ ਕਬੱਡੀ ਅਕੈਡਮੀਆਂ ਭਾਗ ਲੈਣਗੀਆਂ।
ਇਸ ਤੋਂ ਇਲਾਵਾ ਹਾਕੀ, ਫੁੱਟਬਾਲ, ਵਾਲੀਬਾਲ ਸ਼ੂਟਿੰਗ, ਕਬੱਡੀ ਓਪਨ ਦੇ ਫਾਈਨਲ ਅਤੇ
ਸੈਮੀਫਾਈਨਲ ਮੈਚ ਨਹੀਂ ਹੋ ਸਕੇ ਹਨ। ਹੁਣ ਇਹ ਮੈਚ ਵੀ 12 ਜਨਵਰੀ ਨੂੰ ਦਸਮੇਸ਼
ਗਰਾਊਂਡ ਵਿਚ ਕਰਵਾਏ ਜਾਣਗੇ।
11ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ
ਕੱਪ 27 ਜਨਵਰੀ ਤੋਂ
ਜਲੰਧਰ, 11 ਜਨਵਰੀ - ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ 'ਚ 11ਵਾਂ ਗੁਰੂ
ਗੋਬਿੰਦ ਸਿੰਘ ਗੋਲਡ ਕਬੱਡੀ ਕੱਪ 27 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ।
ਕਬੱਡੀ ਕੱਪ 13 ਜਨਵਰੀ ਤੋਂ
ਅੱਡਾ ਸਰਾਂ, 30 ਦਸੰਬਰ - 13-14 ਜਨਵਰੀ ਨੂੰ ਪਿੰਡ ਦਰੀਆ ਖਿਵੇ 'ਚ ਕਬੱਡੀ
ਕੱਪ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸਵ. ਸ: ਰਤਨ ਸਿੰਘ ਧਾਮੀ ਦੀ ਯਾਦ ਨੂੰ
ਸਮਰਪਿਤ ਹੋਵੇਗਾ। ਇਸ ਕਬੱਡੀ ਕੱਪ ਵਿਚ ਕਈ ਟੀਮਾਂ ਭਾਗ ਲੈਣਗੀਆਂ । ਜੇਤੂ ਕਲੱਬ ਨੂੰ
1 ਲੱਖ 51 ਹਜ਼ਾਰ ਤੇ ਉਪ ਜੇਤੂ ਕਲੱਬ ਨੂੰ 1 ਲੱਖ 1 ਹਜ਼ਾਰ ਨਗਦ ਇਨਾਮ ਦਿੱਤਾ ਜਾਵੇਗਾ
ਤੇ ਪਿੰਡ ਪੱਧਰ ਦੀ ਓਪਨ ਜੇਤੂ ਟੀਮ ਨੂੰ 20 ਹਜ਼ਾਰ ਤੇ ਉਪ ਜੇਤੂ ਨੂੰ 15 ਹਜ਼ਾਰ ਦਿੱਤਾ
ਜਾਵੇਗਾ। ਇਨਾਮ ਵਜੋਂ ਪੰਜ ਮੋਟਰ ਸਾਇਕਲ ਵੀ ਦਿੱਤੇ ਜਾਣਗੇ। 13 ਜਨਵਰੀ ਨੂੰ ਗਾਇਕ
ਬੁੱਕਣ ਜੱਟ ਤੇ 14 ਨੂੰ ਲਹਿਬੰਰ ਹੁਸੈਨਪੁਰੀ ਦਾ ਅਖਾੜਾ ਲੱਗੇਗਾ।
ਦੂਜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ
ਕੱਪ 7 ਤੋਂ
ਹੁਸ਼ਿਆਰਪੁਰ, 29 ਦਸੰਬਰ - ਦੂਜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ
7 ਤੋਂ 9 ਜਨਵਰੀ ਤੱਕ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। 8
ਜਨਵਰੀ ਨੂੰ ਜ਼ਿਲ੍ਹਾ ਪੱਧਰੀ ਤੇ 9 ਜਨਵਰੀ ਨੂੰ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਆਪਣੇ
ਜੌਹਰ ਦਿਖਾਉਣਗੀਆਂ।
ਤੀਜਾ ਕਬੱਡੀ ਕੱਪ ਤੇ 42ਵਾਂ ਟੂਰਨਾਮੈਂਟ
30 ਦਸੰਬਰ ਤੋਂ
ਸਰਦੂਲਗੜ੍ਹ, 26 ਦਸੰਬਰ - ਤੀਜਾ ਕਬੱਡੀ ਕੱਪ ਅਤੇ 42ਵਾਂ ਟੂਰਨਾਮੈਂਟ
30-31 ਦਸੰਬਰ ਨੂੰ ਸਰਦੂਲਗੜ੍ਹ ਦੇ ਮਿੰਨੀ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ
ਕੈਂਪ ਦੌਰਾਨ 8 ਅਕੈਡਮੀਆਂ ਭਾਗ ਲੈ ਰਹੀਆਂ ਹਨ। ਪਹਿਲੇ ਦਿਨ 30 ਦਸੰਬਰ ਨੂੰ ਕਬੱਡੀ
56 ਕਿਲੋ ਅਤੇ 65 ਕਿਲੋ ਦੇ ਮੈਚ ਕਰਵਾਏ ਜਾਣਗੇ। ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ
ਨੂੰ 71 ਹਜ਼ਾਰ ਅਤੇ ਦੂਸਰੇ ਸਥਾਨ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਕਲੱਬ ਵੱਲੋਂ ਨਕਦ
ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ 31 ਦਸੰਬਰ ਨੂੰ ਸ਼ਾਮ 4 ਵਜੇ ਤੋਂ ਦੇਰ ਸ਼ਾਮ
ਤੱਕ ਸੱਭਿਆਚਾਰਕ ਸ਼ਾਮ 'ਚ ਗਾਇਕ ਲਾਭ ਹੀਰਾ, ਦਵਿੰਦਰ ਕੋਹਿਨੂਰ, ਲਵਜੀਤ ਪਹੁੰਚਣਗੇ।
ਪਿੰਡ ਘੱਲ ਕਲਾਂ ਦਾ ਤਿੰਨ ਦਿਨਾਂ ਕਬੱਡੀ
ਕੱਪ 5 ਤੋਂ
ਮੋਗਾ, 26 ਦਸੰਬਰ - 74ਵਾਂ ਸਾਲਾਨਾ ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਖੇਡ
ਮੇਲਾ ਪਿੰਡ ਘੱਲ ਕਲਾਂ ਵਿਖੇ 5 ਤੋਂ 7 ਜਨਵਰੀ ਤੱਕ ਸ੍ਰੀ ਹਰਗੋਬਿੰਦ ਸਾਹਿਬ
ਸਟੇਡੀਅਮ ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। 5 ਜਨਵਰੀ ਨੂੰ
ਕਬੱਡੀ ਕੱਪ ਦਾ ਉਦਘਾਟਨ ਜੋਗਿੰਦਰਪਾਲ ਜੈਨ ਵਿਧਾਇਕ ਮੋਗਾ ਕਰਨਗੇ। ਇਨਾਮਾਂ ਦੀ ਵੰਡ
7 ਜਨਵਰੀ ਨੂੰ ਤਰਸੇਮ ਸਿੰਘ ਰੱਤੀਆਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਤਰਲੋਚਨ
ਸਿੰਘ ਗਿੱਲ ਜ਼ਿਲ੍ਹਾ ਭਾਜਪਾ ਪ੍ਰਧਾਨ ਕਰਨਗੇ। 7 ਜਨਵਰੀ ਨੂੰ ਪੰਜਾਬ ਕਬੱਡੀ
ਐਸੋਸੀਏਸ਼ਨ ਦੀਆਂ ਚੋਟੀਆਂ ਦੀਆਂ 8 ਟੀਮਾਂ ਮਾਲਵਾ ਯੂਨਾਈਟਿਡ ਅਕੈਡਮੀ ਘੱਲ ਕਲਾਂ,
ਮੀਰੀ ਪੀਰੀ ਮਾਲਵਾ ਕਲੱਬ ਮਹਿਰਾਜ, ਭਾਈ ਮਹਾਂ ਸਿੰਘ ਕਬੱਡੀ ਕਲੱਬ ਮੁਕਤਸਰ, ਅਲੰਕਾਰ
ਟੋਨੀ ਕਲੱਬ ਕੁੱਬੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਹੁਸ਼ਿਆਰਪੁਰ, ਨਾਨਕਸਰ
ਅਕੈਡਮੀ ਗੁਰਦਾਸਪੁਰ, ਬਾਬਾ ਫਰੀਦ ਕਲੱਬ ਫਰੀਦਕੋਟ, ਸੰਤ ਈਸ਼ਰ ਸਿੰਘ ਕਬੱਡੀ ਕਲੱਬ
ਆਲਮਵਾਲਾ ਭਾਗ ਲੈਣਗੀਆਂ। ਇਸ ਤੋਂ ਇਲਾਵਾ ਅਥਲੈਟਿਕਸ, ਕਬੱਡੀ 35 ਕਿਲੋ, 40 ਕਿਲੋ
ਦੇ ਮੁਕਾਬਲੇ 5 ਜਨਵਰੀ ਨੂੰ, ਕਬੱਡੀ 70 ਅਤੇ 62 ਕਿਲੋ ਦੇ ਮੁਕਾਬਲੇ 6 ਜਨਵਰੀ ਹੋਣਗੇ।
7 ਜਨਵਰੀ ਨੂੰ 35 ਕਿੱਲੋ ਕਬੱਡੀ ਦਾ ਸ਼ੋਅ ਮੈਚ ਘੱਲ ਕਲਾਂ ਅਕੈਡਮੀ ਤੇ ਭਿੰਡਰਕਲਾਂ
ਅਕੈਡਮੀ ਵਿਚਕਾਰ ਹੋਵੇਗਾ।
ਸ਼ਹੀਦ ਘੀਲਾ ਸਿੰਘ ਕਬੱਡੀ ਕੱਪ
ਬਾਘਾ ਪੁਰਾਣਾ, 27 ਦਸੰਬਰ - ਸ਼ਹੀਦ ਘੀਲਾ ਸਿੰਘ ਯਾਦਗਾਰੀ ਇੰਟਰਨੈਸ਼ਨਲ ਕਬੱਡੀ
ਕੱਪ ਦੇ ਪਹਿਲੇ ਦਿਨ ਕਬੱਡੀ 40 ਕਿਲੋ ਤੇ 55 ਕਿਲੋ ਦੇ ਗਹਿਗੱਚ ਮੁਕਾਬਲੇ ਹੋਏ। ਅੱਜ
ਕਬੱਡੀ ਓਪਨ ਦੇ ਸ਼ੋਅ ਮੈਚ ਵੀ ਹੋਏ। 28 ਦਸੰਬਰ ਨੂੰ ਅੰਤਰਰਾਸ਼ਟਰੀ 8 ਅਕੈਡਮੀਆਂ ਦੇ
ਫਸਵੇਂ ਮੁਕਾਬਲੇ ਦੇਖਣਯੋਗ ਹੋਣਗੇ। ਪਹਿਲਾ ਇਨਾਮ ਇਕ ਲੱਖ ਰੁਪਏ ਤੇ ਕੱਪ ਅਤੇ ਦੂਸਰਾ
ਇਨਾਮ 75000 ਰੁਪਏ ਤੇ ਟਰਾਫ਼ੀ ਦਿੱਤੀ ਜਾਵੇਗੀ।
ਮੀਰੀ
ਪੀਰੀ ਕਬੱਡੀ ਕੱਪ ਮਹਿਰਾਜ 6 ਤੋਂ
ਮਹਿਰਾਜ, 25 ਦਸੰਬਰ - ਪਿੰਡ ਮਹਿਰਾਜ ਦੇ ਖੇਡ ਸਟੇਡੀਅਮ 'ਚ ਮੀਰੀ ਪੀਰੀ
ਕਬੱਡੀ ਕੱਪ 6 ਤੋਂ 9 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ। ਚਾਰ ਰੋਜ਼ਾ ਖੇਡ ਮੇਲੇ ਵਿਚ
9 ਜਨਵਰੀ ਨੂੰ ਅੱਠ ਅੰਤਰਰਾਸ਼ਟਰੀ ਪੱਧਰ ਦੀਆਂ ਅਕੈਡਮੀਆਂ ਆਪਣੇ ਜੌਹਰ ਵਿਖਾਉਣਗੀਆਂ
ਅਤੇ ਜੇਤੂ ਟੀਮ ਨੂੰ ਪਹਿਲਾ ਇਨਾਮ 1 ਲੱਖ ਰੁਪਏ ਦਿੱਤਾ ਜਾਵੇਗਾ। 6 ਜਨਵਰੀ ਨੂੰ
ਕਬੱਡੀ 35, 45 ਕਿੱਲੋ, ਫੁੱਟਬਾਲ ਅਤੇ ਕੁੱਤਿਆਂ ਦੀਆਂ ਟਰੈਕ ਦੌੜਾਂ, 7 ਜਨਵਰੀ ਨੂੰ
ਕਬੱਡੀ 70, 62, 52 ਕਿੱਲੋ ਦੇ ਮੁਕਾਬਲੇ, 8 ਜਨਵਰੀ ਨੂੰ ਓਪਨ ਕਬੱਡੀ ਦੇ ਮੁਕਾਬਲੇ
ਕਰਵਾਏ ਜਾਣਗੇ।
ਚੌਥਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 9
ਤੋਂ
ਮੋਗਾ, 24 ਦਸੰਬਰ - ਚੌਥਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 9-10 ਜਨਵਰੀ
ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਲੰਢੇਕੇ ਵਿਖੇ ਖੇਡ ਮੈਦਾਨ ਨਿਰਮਲ ਸਿੰਘ ਫਾਰਮ ਵਿਚ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ 'ਚ ਅੰਤਰਰਾਸ਼ਟਰੀ ਸਟਾਰ ਰੇਡਰ ਸੁਖਵੀਰ ਸਰਾਵਾਂ
ਨੂੰ ਕਰਮਪਾਲ ਸਿੱਧੂ, ਮੇਜਰ ਭਲੂਰ, ਹਰਵਿੰਦਰ ਫਤਹਿਗੜ੍ਹ ਵੱਲੋਂ ਬੁਲੈਰੋ ਗੱਡੀ ਨਾਲ
ਸਨਮਾਨਿਤ ਕੀਤਾ ਜਾਵੇਗਾ।
ਕੌਮਾਂਤਰੀ ਖਿਡਾਰੀ ਸਰੋਵਰ ਸਿੰਘ ਦੁਗਾਲ
ਯਾਦਗਾਰੀ ਕੱਪ 20 ਤੋਂ
ਪਟਿਆਲਾ, 23 ਦਸੰਬਰ - ਪਹਿਲਾ ਕਬੱਡੀ ਕੱਪ 20-21 ਜਨਵਰੀ ਨੂੰ ਪਿੰਡ ਦੁਗਾਲ
ਕਲਾਂ (ਪਾਤੜਾਂ) 'ਚ ਮਰਹੂਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਰੋਵਰ ਸਿੰਘ ਦੀ ਯਾਦ 'ਚ
ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਪਹਿਲੇ ਦਿਨ ਪਿੰਡ ਪੱਧਰ ਦੇ ਕਬੱਡੀ
ਮੁਕਾਬਲੇ ਹੋਣਗੇ, ਜਦੋਂਕਿ ਦੂਸਰੇ ਦਿਨ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ
ਟੀਮਾਂ 1 ਲੱਖ ਰੁਪਏ ਦੀ ਨਕਦ ਰਾਸ਼ੀ ਵਾਲਾ ਕੱਪ ਜਿੱਤਣ ਲਈ ਜੁੜਣਗੀਆਂ। ਇਸ ਕੱਪ 'ਚ
ਦੂਸਰੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ
ਜਾਵੇਗੀ।
ਅੰਤਰਰਾਸ਼ਟਰੀ ਕਨੇਡਾ ਹਾਕੀ-ਕਬੱਡੀ ਕੱਪ 4
ਤੋਂ
ਲੁਧਿਆਣਾ, 23 ਦਸੰਬਰ - ਅੰਤਰਰਾਸ਼ਟਰੀ ਕਨੇਡਾ ਹਾਕੀ ਤੇ ਕਬੱਡੀ ਕੱਪ ਜਨਵਰੀ
4 ਤੋਂ 6 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪ੍ਰਿਥੀਪਾਲ ਸਿੰਘ
ਹਾਕੀ ਸਟੇਡੀਅਮ ਵਿਖੇ ਕਰਵਾਏ ਜਾਣਗੇ ਜਦਕਿ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਦੇ ਮੈਚ 7
ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ 'ਚ ਹੋਣਗੇ। ਅੰਤਰਰਾਸ਼ਟਰੀ ਪੱਧਰ ਦੇ ਮੈਚ
7 ਜਨਵਰੀ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਲੋਕ ਗਾਇਕ ਬੱਬੂ ਮਾਨ
ਦਾ ਖੁੱਲ੍ਹਾ ਅਖਾੜਾ ਖੇਡ ਪ੍ਰੇਮੀਆਂ ਲਈ ਮੁੱਖ ਖਿੱਚ ਦਾ ਕੇਂਦਰ ਹੋਵੇਗਾ।
ਸ਼ਹੀਦ ਬਚਨ ਸਿੰਘ ਯਾਦਗਾਰੀ ਕਬੱਡੀ ਕੱਪ 7
ਤੋਂ
ਦਿੜ੍ਹਬਾ ਮੰਡੀ, 22 ਦਸੰਬਰ - 7 ਤੋਂ 9 ਜਨਵਰੀ ਤੱਕ 37ਵਾਂ ਸ਼ਹੀਦ ਬਚਨ
ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਮੰਡੀ ਦੇ ਖੇਡ ਸਟੇਡੀਅਮ 'ਚ
ਕਰਵਾਇਆ ਜਾ ਰਿਹਾ ਹੈ। ਅੰਤਰਰਾਸਟਰੀ ਕਬੱਡੀ ਕੱਪ ਦੌਰਾਨ ਨੌਰਥ ਕਬੱਡੀ ਫੈਡਰੇਸ਼ਨ ਦੀਆਂ
ਚੋਟੀ ਦੀਆਂ ਕਬੱਡੀ ਅਕੈਡਮੀਆਂ ਦੇ ਜਬਰਦਸਤ ਫਸਵੇਂ ਮੁਕਾਬਲੇ ਕਰਵਾਏ ਜਾਣਗੇ, 7 ਜਨਵਰੀ
ਨੂੰ ਗਾਇਕ ਜੈਜੀ ਬੀ, 8 ਜਨਵਰੀ ਨੂੰ ਲਾਭ ਹੀਰਾ ਅਤੇ 9 ਜਨਵਰੀ ਨੂੰ ਬੱਬੂ ਮਾਨ ਦਾ
ਖੁੱਲ੍ਹਾ ਅਖ਼ਾੜਾ ਸ਼ਾਮ 4 ਵਜੇ ਲਗਾਇਆ ਜਾਵੇਗਾ। ਅੰਤਰਰਾਸ਼ਟਰੀ ਕੱਪ ਵਿਚ ਪਹਿਲਾ ਸਥਾਨ
ਪ੍ਰਾਪਤ ਕਰਨ ਵਾਲੀ ਟੀਮ ਨੂੰ ਡੇਢ ਲੱਖ ਰੁਪਏ ਨੀਲੂ ਕੈਨੇਡਾ ਅਤੇ ਗੁਰਦੀਪ ਕੈਨੇਡਾ
ਵੱਲੋਂ ਦਿੱਤਾ ਜਾਏਗਾ ਜਦਕਿ ਦੂਸਰਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ ਇਕ ਲੱਖ ਰੁਪਏ
ਦਾ ਨਕਦ ਇਨਾਮ ਇੰਦਰਜੀਤ ਕੈਨੇਡਾ ਵਲੋਂ ਦਿੱਤਾ ਜਾਵੇਗਾ। ਸ਼ਹੀਦ ਬਚਨ ਸਿੰਘ ਸਪੋਰਟਸ
ਅਕੈਡਮੀ ਦਿੜ੍ਹਬਾ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੌੜ ਕਕਰਾਲਾ, ਸਤੀਸ਼ ਖਟਕੜ ਅਤੇ
ਕਾਲਾ ਸਨੇਤ ਨੂੰ ਐਫਸਫੋਰਡ ਕਬੱਡੀ ਕਲੱਬ ਕੈਨੇਡਾ ਵਲੋ ਬੋਲਟ ਮੋਟਰਸਾਈਕਲਾਂ ਨਾਲ
ਸਨਮਾਨਿਤ ਕੀਤਾ ਜਾਵੇਗਾ। ਕੱਪ ਦੇ ਪਹਿਲੇ ਦਿਨ ਲੜਕੀਆਂ ਦੇ ਸ਼ੋਅ ਮੈਚ ਅਤੇ ਹਰਿਆਣਾ
ਪੰਜਾਬ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ।
ਦੂਜਾ ਗੁਰੂ ਨਾਨਕ ਕਬੱਡੀ ਕੱਪ 21 ਤੋਂ
ਇਯਾਲੀ/ਥਰੀਕੇ, 22 ਦਸੰਬਰ - ਦੋ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ 21-22
ਜਨਵਰੀ ਤੱਕ ਪੱਖੋਵਾਲ ਰੋਡ ਸਥਿਤ ਸ਼ਹੀਦ ਕਰਨੈਲ ਸਿੰਘ ਨਗਰ ਦੇ ਖੇਡ ਮੈਦਾਨ (ਨਜ਼ਦੀਕ
ਫੁੱਲਾਂਵਾਲ) ਅੰਦਰ ਕਰਵਾਇਆ ਜਾ ਰਿਹਾ ਹੈ। 21 ਜਨਵਰੀ ਨੂੰ ਕਬੱਡੀ 57 ਤੇ 70 ਕਿਲੋ
ਦੇ ਮੁਕਾਬਲੇ ਹੋਣਗੇ, ਜਦਕਿ 22 ਜਨਵਰੀ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ ਅੱਠ
ਅਕੈਡਮੀਆਂ ਦੇ ਰੌਚਿਕ ਮੁਕਾਬਲੇ ਖੇਡ ਪ੍ਰੇਮੀਆਂ ਦੀ ਖਿੱਚ ਦਾ ਖਾਸ ਕੇਂਦਰ ਹੋਣਗੇ।
ਗੋਲਡ ਕਬੱਡੀ ਕੱਪ 19 ਤੋਂ
ਨੱਥੂਵਾਲਾ ਗਰਬੀ, 22 ਦਸੰਬਰ - ਪਿੰਡ ਚੰਨੂਵਾਲਾ ਦੇ ਖੇਡ ਸਟੇਡੀਅਮ 'ਚ ਦੂਜਾ
ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 19-20 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਖੇਡ ਮੇਲੇ
ਦੌਰਾਨ ਪਹਿਲਾ ਇਨਾਮ 1 ਲੱਖ ਰੁਪਏ ਅਤੇ ਦੂਸਰਾ ਇਨਾਮ 75 ਹਜ਼ਾਰ ਰੁਪਏ ਦਿੱਤਾ ਜਾਵੇਗਾ।
11ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ
ਕੱਪ 27 ਜਨਵਰੀ ਤੋਂ
ਜਲੰਧਰ, 21 ਦਸੰਬਰ - 11ਵਾਂ ਗੁਰੂ ਗੋਬਿੰਦ ਸਿੰਘ ਗੋਲਡ ਕਬੱਡੀ ਕੱਪ 27
ਜਨਵਰੀ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕਰਵਾਇਆ ਜਾ ਰਿਹਾ ਹੈ।
14 ਕੱਪ ਅਤੇ ਕੁਝ ਹਾਕੀ ਦੇ ਕੱਪ ਕਰਵਾਏ ਜਾਣਗੇ। ਜਿਸ ਦਾ ਇਨਾਮ ਵੰਡ ਸਮਾਗਮ ਉੱਪ
ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਸਰਬਜੀਤ ਸਿੰਘ ਮੱਕੜ ਵਿਧਾਇਕ ਕਰਨਗੇ।
ਬੱਦੋਵਾਲ ਕਬੱਡੀ ਕੱਪ 15 ਫਰਵਰੀ ਤੋਂ
ਮੁੱਲਾਂਪੁਰ ਦਾਖਾ, 20 ਦਸੰਬਰ - 15 ਤੋਂ 17 ਫਰਵਰੀ ਤੱਕ ਬੱਦੋਵਾਲ ਕਬੱਡੀ
ਕੱਪ ਕਰਵਾਇਆ ਜਾ ਰਿਹਾ ਹੈ। ਬੱਦੋਵਾਲ ਕਬੱਡੀ ਕੱਪ ਜੇਤੂ ਟੀਮ ਨੂੰ ਇਕ ਲੱਖ ਨਕਦ,
ਉਪ-ਜੇਤੂ ਨੂੰ 71 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।
ਕੈਨੇਡਾ-ਅਮਰੀਕਾ ਕਬੱਡੀ ਕੱਪ 'ਚ ਨਾਰਵੇ
ਕਲੱਬ ਦੀ ਸਰਦਾਰੀ
ਮੁੱਲਾਂਪੁਰ ਦਾਖਾ, 20 ਦਸੰਬਰ - 8ਵਾਂ ਮੱਖਣ ਯਾਦਗਾਰੀ ਅੰਤਰਰਾਸ਼ਟਰੀ
ਕੈਨੇਡਾ-ਅਮਰੀਕਾ ਕਬੱਡੀ ਕੱਪ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਇਆ ਗਿਆ।
ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ 10
ਟੀਮਾਂ ਕਬੱਡੀ ਮੈਦਾਨ ਅੰਦਰ ਮੁਕਾਬਲੇ ਲਈ ਨਿੱਤਰੀਆਂ। ਇਸ ਵਿਚ ਕਬੱਡੀ ਦੇ ਪਹਿਲੇ
ਮੁਕਾਬਲੇ ਵਿਚ ਲਿੱਤਰਾਂ ਕਬੱਡੀ ਕਲੱਬ ਨੂੰ 17-23 ਅੰਕਾਂ ਦੇ ਫਰਕ ਨਾਲ ਕਬੱਡੀ ਕਲੱਬ
ਦਿੜ੍ਹਬਾ ਨੇ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਦੂਸਰੇ ਮੁਕਾਬਲੇ ਵਿਚ ਕਬੱਡੀ
ਕਲੱਬ ਬੀ. ਸੀ. ਸਮਰਾਲਾ 29-31 ਅੰਕਾਂ ਦੇ ਫਰਕ ਨਾਲ ਗੁਰੂ ਨਾਨਕ ਕਬੱਡੀ ਕਲੱਬ
ਨਕੋਦਰ ਨੂੰ ਹਰਾਇਆ। ਸ਼ਹੀਦ ਬਾਬਾ ਦੀਪ ਸਿੰਘ ਨਾਰਵੇ ਕਬੱਡੀ ਕਲੱਬ 22-37 ਅੰਕਾਂ ਨਾਲ,
ਖੰਗੂੜਾ ਕਬੱਡੀ ਕਲੱਬ ਲਤਾਲਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਸ਼ੇਰੇ
ਪੰਜਾਬ ਕਬੱਡੀ ਅਕੈਡਮੀ ਜਲੰਧਰ ਨੂੰ 23-29 ਅੰਕਾਂ ਨਾਲ ਹਰਾ ਕੇ ਪੰਜਾਬ ਰਾਜ ਬਿਜਲੀ
ਬੋਰਡ ਟੀਮ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਕਬੱਡੀ ਸੈਮੀਫਾਈਨਲ ਦਾ ਇਹ ਪਹਿਲਾ
ਮੁਕਾਬਲਾ 31 ਦੇ ਮੁਕਾਬਲੇ 36 ਅੰਕ ਲੈ ਕੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ
ਨਾਰਵੇ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜਾ ਸੈਮੀਫਾਈਨਲ ਵਿਚ ਕਬੱਡੀ ਕਲੱਬ
ਬੀ. ਸੀ. ਸਮਰਾਲਾ ਅਤੇ ਪੰਜਾਬ ਰਾਜ ਬਿਜਲੀ ਬੋਰਡ ਟੀਮ ਵਿਚਕਾਰ ਹੋਇਆ। ਸ਼ਹੀਦੀ ਬਾਬਾ
ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਪੰਜਾਬ ਰਾਜ ਬਿਜਲੀ ਬੋਰਡ ਕਬੱਡੀ ਦੀਆਂ ਟੀਮਾਂ
ਵਿਚਕਾਰ ਫਾਈਨਲ ਮੁਕਾਬਲਾ ਹੋਇਆ। ਕਬੱਡੀ ਦੇ ਫਾਈਨਲ ਮੁਕਾਬਲੇ ਦੇ ਨਾਲ ਗੁਰਦਾਸ ਮਾਨ
ਨੇ 'ਕਬੱਡੀ ਖੇਡ ਪੰਜਾਬੀਆਂ ਦੀ' ਗੀਤ ਗਾ ਕੇ ਕਬੱਡੀ ਖਿਡਾਰੀ, ਖੇਡ ਪ੍ਰੇਮੀ ਝੂਮਣ
ਲਾ ਦਿੱਤੇ। ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ 27-33 ਅੰਕਾਂ ਦੇ ਫਰਕ ਨਾਲ
ਪੰਜਾਬ ਰਾਜ ਬਿਜਲੀ ਬੋਰਡ ਨੂੰ ਹਰਾ ਕੇ ਮੱਖਣ ਯਾਦਗਾਰੀ ਕੈਨੇਡਾ-ਅਮਰੀਕਾ ਕਬੱਡੀ ਕੱਪ
ਲੁਧਿਆਣਾ ਜਿੱਤਿਆ।
6ਵਾਂ ਬਾਬਾ ਭਾਗ ਸਿੰਘ ਯਾਦਗਾਰੀ ਕਬੱਡੀ
ਗੋਲਡ ਕੱਪ 27 ਦਸੰਬਰ ਤੋਂ
ਸ਼ਾਮਚੁਰਾਸੀ, 20 ਦਸੰਬਰ - 6ਵਾਂ ਬਾਬਾ ਭਾਗ ਸਿੰਘ ਮੈਮੋਰੀਅਲ ਕਬੱਡੀ ਗੋਲਡ
ਕੱਪ 27 ਤੋਂ 31 ਦਸੰਬਰ ਤੱਕ ਪਿੰਡ ਖਿਆਲਾ (ਜਲੰਧਰ) 'ਚ ਕਰਵਾਇਆ ਜਾ ਰਿਹਾ ਹੈ। ਇਹ
ਵਿਸ਼ਾਲ ਟੂਰਨਾਮੈਂਟ ਮਹਾਨ ਤਪੱਸਵੀ ਬਾਬਾ ਭਾਗ ਸਿੰਘ ਦੀ 48ਵੀਂ ਬਰਸੀ ਅਤੇ ਬਾਬਾ
ਹਰਦਿਆਲ ਸਿੰਘ ਮੁਸਾਫਿਰ ਦੀ 28ਵੀਂ ਬਰਸੀ ਨੂੰ ਸਮਰਪਿਤ ਹੋਵੇਗਾ। ਇਸ ਟੂਰਨਾਮੈਂਟ
ਦੌਰਾਨ ਕਬੱਡੀ ਦੀਆਂ ਸੱਦੀਆਂ ਗਈਆਂ ਕਲੱਬਾਂ ਦੇ ਪਹਿਲੇ ਦਰਜੇ ਦੀ ਜੇਤੂ ਕਲੱਬ ਨੂੰ
ਇੱਕ ਲੱਖ ਅਤੇ ਦੂਜੇ ਦਰਜੇ ਦੇ ਜੇਤੂ ਕਲੱਬ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ
ਸਨਮਾਨਿਤ ਕੀਤਾ ਜਾਵੇਗਾ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ ਅਤੇ ਦੂਜੇ
ਨੰਬਰ 'ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਫੁੱਟਬਾਲ ਪਿੰਡ ਪੱਧਰ ਦੀਆਂ 16 ਟੀਮਾਂ ਅਤੇ ਕਬੱਡੀ ਪਿੰਡ ਪੱਧਰ ਵਿਚ
ਫਸਟ ਅਤੇ ਸੈਕਿੰਡ ਦੀ ਹਰੇਕ ਟੀਮ ਨੂੰ ਕ੍ਰਮਵਾਰ 15 ਅਤੇ 10 ਹਜ਼ਾਰ ਦਾ ਇਨਾਮ ਦਿੱਤਾ
ਜਾਵੇਗਾ। ਵਾਲੀਬਾਲ ਪਿੰਡ ਪੱਧਰ (ਖੁੱਲ੍ਹਾ ਸੱਦਾ) ਅਤੇ ਰੱਸਾਕਸੀ ਨੂੰ 6 ਹਜ਼ਾਰ ਅਤੇ
4 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਘੋੜੇ ਅਤੇ ਘੋੜੀਆਂ ਦੇ ਕਰਤੱਬ
ਖਿੱਚ ਦਾ ਕੇਂਦਰ ਹੋਣਗੇ। ਟੂਰਨਾਮੈਂਟ ਦਾ ਉਦਘਾਟਨ 27 ਦਸੰਬਰ ਨੂੰ ਸਵੇਰੇ 10 ਵਜੇ
ਬਾਬਾ ਮਲਕੀਤ ਸਿੰਘ, ਬਾਬਾ ਸੱਤਪਾਲ ਸਿੰਘ ਸਾਹਰੀ ਵਾਲੇ ਅਤੇ ਵਿਧਾਇਕ ਸਰਬਜੀਤ ਸਿੰਘ
ਮੱਕੜ ਕਰਨਗੇ, ਜਦਕਿ ਇਨਾਮਾਂ ਦੀ ਵੰਡ 31 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ.
ਪ੍ਰਕਾਸ਼ ਸਿੰਘ ਬਾਦਲ ਕਰਨਗੇ।
ਅੰਤਰਰਾਸ਼ਟਰੀ ਕਬੱਡੀ ਕੱਪ 'ਚ ਦਸਮੇਸ਼ ਕਲੱਬ
ਕਾਲਖ਼ ਦੀ ਸਰਦਾਰੀ
ਦਿੜ੍ਹਬਾ ਮੰਡੀ, 18 ਦਸੰਬਰ - ਤਿੰਨ ਰੋਜ਼ਾ ਅੰਤਰਰਾਸ਼ਟਰੀ ਕਬੱਡੀ ਕੱਪ
ਦਿੜ੍ਹਬਾ ਮੰਡੀ 'ਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿਚ ਦਸਮੇਸ਼ ਕਲੱਬ ਕਾਲਖ਼ ਨੇ ਮੀਰੀ
ਪੀਰੀ ਕਲੱਬ ਅਮਰੀਕਾ ਨੂੰ ਹਰਾ ਕੇ ਪਹਿਲਾ ਇਨਾਮ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ।
ਮੀਰੀ ਪੀਰੀ ਕਲੱਬ ਨੂੰ 75 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਅੰਤਰਰਾਸਟਰੀ ਕਬੱਡੀ
ਖਿਡਾਰੀ ਸੰਦੀਪ ਲੁੱਦਰ ਦਿੜ੍ਹਬਾ ਅਤੇ ਬਾਲੂ ਝਨੇੜੀ ਨੂੰ ਬੋਲਟ ਮੋਟਰਸਾਇਕਲਾਂ ਨਾਲ
ਸਨਮਾਨਿਤ ਕੀਤਾ ਗਿਆ। ਲੜਕੀਆਂ ਦੇ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਗਏ। ਦੇਰ ਸ਼ਾਮ
ਤੱਕ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਠਾਠਾਂ ਮਾਰਦੇ ਦਰਸ਼ਕਾਂ ਦੇ ਇਕੱਠ ਦਾ ਮਨੋਰੰਜਨ
ਕੀਤਾ।
ਚੌਥਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 9
ਤੋਂ
ਮੋਗਾ, 18 ਦਸੰਬਰ - ਚੌਥਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ 9-10 ਜਨਵਰੀ
ਨੂੰ ਨਿਰਮਲ ਸਿੰਘ ਫਾਰਮ ਲੰਢੇਕੇ (ਮੋਗਾ) 'ਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ
ਵਿਚ ਅੰਤਰਰਾਸ਼ਟਰੀ ਸਟਾਰ ਧਾਵੀ ਸੁਖਵੀਰ ਸਰਾਵਾਂ ਨੂੰ ਕਰਮਪਾਲ ਸਿੱਧੂ ਪ੍ਰਧਾਨ ਵੱਲੋਂ
ਬੋਲੈਰੋ ਗੱਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਾ ਉਦਘਾਟਨ 9 ਜਨਵਰੀ 2010 ਨੂੰ
ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰਨਗੇ ਅਤੇ ਇਨਾਮਾਂ ਦੀ ਵੰਡ ਪੰਜਾਬ
ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ 10 ਜਨਵਰੀ ਨੂੰ ਕਰਨਗੇ।
ਦੂਜਾ ਕਨੇਡਾ ਕਬੱਡੀ ਕੱਪ 4 ਜਨਵਰੀ ਤੋਂ
ਸੰਗਰੂਰ, 18 ਦਸੰਬਰ - ਦੂਜਾ ਕਨੇਡਾ ਕਬੱਡੀ ਕੱਪ ਸੰਗਰੂਰ ਦੇ ਵਾਰ ਹੀਰੋਜ਼
ਸਟੇਡੀਅਮ 'ਚ 4-5 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਪੰਜਾਬ
ਦੀਆਂ ਦੋਵੇਂ ਫੈਡਰੇਸ਼ਨਾਂ ਦੀਆਂ ਡੇਢ ਦਰਜਨ ਤੋਂ ਵੱਧ ਟੀਮਾਂ ਭਾਗ ਲੈਣਗੀਆਂ। ਇਸ ਖੇਡ
ਮੇਲੇ ਦੇ ਪਹਿਲੇ ਦਿਨ ਮੀਰੀ ਪੀਰੀ ਕੈਲੇਫੋਰਨੀਆ, ਹਰਜੀਤ ਕਲੱਬ ਬਾਜਾਖਾਨਾ, ਪੱਤੋ
ਹੀਰਾ ਸਿੰਘ ਵਾਲਾ, ਦਸ਼ਮੇਸ਼ ਕਲੱਬ ਜਗਰਾਉਂ, ਅੰਬੀ ਹਠੂਰ ਕਲੱਬ, ਸੰਤ ਈਸ਼ਰ ਸਿੰਘ
ਸਪੋਰਟਸ ਅਕੈਡਮੀ ਰਾੜਾ ਸਾਹਿਬ, ਡੀ.ਏ.ਵੀ. ਕਾਲਜ ਬਠਿੰਡਾ ਅਤੇ ਦਸ਼ਮੇਸ਼ ਕਲੱਬ ਕਪੂਰਥਲਾ
ਅਤੇ ਅਗਲੇ ਅਖ਼ੀਰਲੇ ਦਿਨ 5 ਜਨਵਰੀ ਨੂੰ ਸ਼ਹੀਦ ਬਚਨ ਸਿੰਘ ਅਕੈਡਮੀ ਦਿੜ੍ਹਬਾ, ਨਾਰਵੇ
ਕਲੱਬ, ਨਕੋਦਰ, ਡੀ.ਏ.ਵੀ. ਕੈਲੇਫੋਰਨੀਆ ਜਲੰਧਰ, ਦਸ਼ਮੇਸ਼ ਕਲੱਬ ਕੋਟਲੀ ਥਾਨ ਸਿੰਘ
ਵਾਲਾ, ਪਰਸਰਾਮਪੁਰ, ਲਿਤਰਾਂ, ਪੰਜਾਬ ਰਾਜ ਬਿਜਲੀ ਬੋਰਡ ਆਦਿ ਅਕੈਡਮੀਆਂ ਦੇ ਦਿਲ
ਖਿਚਵੇਂ ਮੁਕਾਬਲੇ ਹੋਣਗੇ। ਦੋਵੇਂ ਦਿਨ ਇਕ ਇਕ ਲੱਖ ਰੁਪਏ ਦਾ ਪਹਿਲਾ ਅਤੇ ਦੂਸਰਾ
ਇਨਾਮ 75-75 ਹਜ਼ਾਰ ਰੁਪਏ ਦੇ ਦੂਸਰੇ ਇਨਾਮ ਰੱਖੇ ਗਏ ਹਨ। ਗੁਰੀ ਕੈਨੇਡਾ ਦੀ ਯਾਦ
ਵਿਚ ਹੋਣ ਵਾਲੇ ਇਸ ਕਬੱਡੀ ਕੱਪ ਦੌਰਾਨ ਐਬਸਫੋਰਡ ਕਬੱਡੀ ਕਲੱਬ ਕੈਨੇਡਾ ਵਲੋਂ 1
ਸਵੀਫਿਟ ਕਾਰ ਅਤੇ 4 ਬੁੱਲਟ ਮੋਟਰਸਾਇਕਲ ਨਾਲ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ
ਕੀਤਾ ਜਾਵੇਗਾ।
ਨਾਰਥ ਜ਼ੋਨ ਕਬੱਡੀ ਚੈਂਪੀਅਨਸ਼ਿਪ 'ਚ ਸ਼ਾਮਿਲ
ਹੋਣ ਵਾਲੇ ਖਿਡਾਰੀ
ਫ਼ਰੀਦਕੋਟ, 17 ਦਸੰਬਰ - ਸੀਨੀਅਰ ਨਾਰਥ ਜ਼ੋਨ ਕਬੱਡੀ ਚੈਂਪੀਅਨਸ਼ਿਪ 18 ਤੋਂ
20 ਦਸੰਬਰ ਤੱਕ ਚੰਗੀਗੜ੍ਹ 'ਚ ਕਰਵਾਈ ਜਾ ਰਹੀ ਹੈ। ਇਸ ਚੈਂਪੀਅਨਸ਼ਿਪ ਲਈ ਸੀਨੀਅਰ
ਨੈਸ਼ਨਲ ਸਟਾਈਲ ਕਬੱਡੀ ਪੰਜਾਬ ਟੀਮ ਦਾ ਜਿਹੜਾ ਕੈਂਪ ਫ਼ਰੀਦਕੋਟ ਨਹਿਰੂ ਸਟੇਡੀਅਮ ਵਿਖੇ
2 ਤੋਂ 16 ਦਸੰਬਰ ਤੱਕ ਲਾਇਆ ਗਿਆ ਸੀ, 'ਚ ਫ਼ਾਈਨਲ ਟਰਾਇਲ ਦੌਰਾਨ ਪੰਜਾਬ ਟੀਮ ਦੀ
ਚੋਣ ਕੀਤੀ ਗਈ। ਚੋਣ ਵਿਚ ਰਣ ਸਿੰਘ ਸੰਗਰੂਰ, ਹਰਮੇਸ਼ ਸਿੰਘ ਸੰਗਰੂਰ, ਗੁਰਪ੍ਰੀਤ
ਸਿੰਘ ਸੰਗਰੂਰ, ਜਸਵੀਰ ਸਿੰਘ ਗੁਰਦਾਸਪੁਰ, ਵਰਿੰਦਰ ਸਿੰਘ ਫ਼ਰੀਦਕੋਟ, ਸੁਨੀਲ ਪੀ. ਏ.
ਪੀ., ਸਤਵੀਰ ਸਿੰਘ ਰੋਪੜ, ਭੂਪਿੰਦਰ ਸਿੰਘ ਫ਼ਰੀਦਕੋਟ, ਅੰਗਰੇਜ਼ ਸਿੰਘ ਮੁਕਤਸਰ,
ਚਸਪਿੰਦਰਬੀਰ ਸਿੰਘ ਮਾਨਸਾ, ਜਸਪ੍ਰੀਤ ਸਿੰਘ ਫ਼ਰੀਦਕੋਟ, ਮਨਿੰਦਰ ਸਿੰਘ ਅੰਮ੍ਰਿਤਸਰ
ਨੂੰ ਚੁਣਿਆ ਗਿਆ ਅਤੇ ਅਮਰਿੰਦਰ ਸਿੰਘ ਤਰਨਤਾਰਨ ਅਤੇ ਮਨੋਜ ਕੁਮਾਰ ਇਸ ਚੈਂਪੀਅਨਸ਼ਿਪ
ਲਈ ਵਾਧੂ ਖਿਡਾਰੀ ਦੇ ਤੌਰ 'ਤੇ ਚੁਣਿਆ ਗਿਆ।
ਡੀ.ਏ.ਵੀ ਕਲੱਬ ਕੈਲੀਫੋਰਨੀਆ ਦਾ ਇਕ ਲੱਖ
ਦੇ ਇਨਾਮ 'ਤੇ ਕਬਜ਼ਾ
ਦਿੜ੍ਹਬਾ ਮੰਡੀ, 16 ਦਸੰਬਰ - ਦਿੜ੍ਹਬਾ ਮੰਡੀ 'ਚ ਤਿੰਨ ਰੋਜ਼ਾ ਅੰਤਰਰਾਸ਼ਟਰੀ
ਕਬੱਡੀ ਕੱਪ ਟੂਰਨਾਮੈਂਟ ਚੱਲ ਰਿਹਾ ਹੈ। ਇਸ ਦੇ ਦੂਜੇ ਦਿਨ ਅਕੈਡਮੀਆਂ ਦੇ ਮੁਕਾਬਲੇ
ਵਿਚ ਡੀ.ਏ.ਵੀ ਕਲੱਬ ਕੈਲਫੋਰਨੀਆ ਦੀ ਟੀਮ ਨੇ ਗੁਰੂ ਗੋਬਿੰਦ ਸਿੰਘ ਫੈਡਰੇਸ਼ਨ ਕੋਟਲੀ
ਥਾਨ ਸਿੰਘ ਨੂੰ ਹਰਾ ਕੇ ਪਹਿਲਾ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ। ਗੁਰੂ ਗੋਬਿੰਦ
ਸਿੰਘ ਫੈਡਰੇਸ਼ਨ ਕੋਟਲੀ ਥਾਨ ਸਿੰਘ ਨੂੰ ਦੂਜਾ ਇਨਾਮ 75 ਹਜ਼ਾਰ ਰੁਪਏ ਦਾ ਦਿੱਤਾ ਗਿਆ।
ਇਕ ਪਿੰਡ 70 ਕਿੱਲੋ ਭਾਰ ਕਬੱਡੀ 'ਚ ਪਹਿਲਾ ਸਥਾਨ ਝਨੇੜੀ ਅਤੇ ਦੂਜਾ ਸਥਾਨ ਬਾਠਾਂ
ਦੀ ਟੀਮ ਨੇ ਪ੍ਰਾਪਤ ਕੀਤਾ। ਮੀਰੀ ਪੀਰੀ ਕਲੱਬ ਅਮਰੀਕਾ, ਸੰਤ ਈਸ਼ਰ ਸਿੰਘ ਅਕੈਡਮੀ
ਰਾੜਾ ਸਾਹਿਬ, ਅੰਬੀ ਕਲੱਬ ਹਠੂਰ, ਹਰਜੀਤ ਤਲਵਾਰ ਕਲੱਬ ਜਗਰਾਓਂ, ਡੀ.ਏ.ਵੀ ਕਲੱਬ
ਬਠਿੰਡਾ, ਦਸ਼ਮੇਸ਼ ਕਲੱਬ ਕਾਲਖ, ਹਰਜੀਤ ਫੈਨਜ਼ ਕਲੱਬ ਪੱਤਾ ਹੀਰੋ ਅਤੇ ਮੋਗਾ ਦੀ ਅਕੈਡਮੀ
ਦੇ ਖਿਡਾਰੀਆਂ 'ਚ 17 ਦਸੰਬਰ ਨੂੰ ਮੁਕਾਬਲੇ ਹੋਣਗੇ। ਗਾਇਕ ਗੁਰਦਾਸ ਮਾਨ ਰੰਗਾ ਰੰਗ
ਪ੍ਰੋਗਰਾਮ ਪੇਸ਼ ਕਰਨਗੇ।
ਢੱਟ ਕਬੱਡੀ ਓਪਨ ਮੁਕਾਬਲਾ
ਮੁੱਲਾਂਪੁਰ ਦਾਖਾ, 16 ਦਸੰਬਰ - ਪਿੰਡ ਢੱਟ (ਲੁਧਿਆਣਾ) 'ਚ ਕਬੱਡੀ
ਟੂਰਨਾਮੈਂਟ ਚੱਲ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕਬੱਡੀ ਓਪਨ ਸੈਮੀਫਾਈਨਲ ਮੁਕਾਬਲੇ
'ਚ ਮਾਣੂੰਕੇ ਸੰਧੂ ਟੀਮ 22-27 ਅੰਕਾਂ ਦੇ ਫ਼ਰਕ ਨਾਲ ਗਾਗੇਵਾਲ ਟੀਮ ਨੂੰ ਹਰਾਇਆ,
ਦੂਸਰੇ ਸੈਮੀਫਾਈਨਲ ਮੁਕਾਬਲੇ ਵਿਚ ਰਾਣਾ ਕਲੱਬ ਦੌਧਰ 17-19 ਅੰਕਾਂ ਨਾਲ ਹਠੂਰ ਨੂੰ
ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਢੱਟ ਗਰਾਊਂਡ 'ਚ ਕਬੱਡੀ ਓਪਨ ਮੁਕਾਬਲਾ ਰਾਣਾ
ਦੌਧਰ ਕਲੱਬ ਅਤੇ ਮਾਣੂੰਕੇ ਸੰਧੂ ਕਬੱਡੀ ਟੀਮ ਵਿਚਕਾਰ ਹੋਇਆ, ਪਹਿਲੇ ਅੱਧ ਤੱਕ
ਮਾਣੂੰਕੇ ਸੰਧੂ ਦਾ ਦਬਦਬਾ ਬਣਿਆ ਵੇਖਣ ਨੂੰ ਮਿਲਿਆ। 22-29 ਅੰਕਾਂ ਦੇ ਫ਼ਰਕ ਨਾਲ
ਮਾਣੂੰਕੇ ਸੰਧੂ ਕਬੱਡੀ ਟੀਮ, ਦੌਧਰ ਰਾਣਾ ਕਲੱਬ ਨੂੰ ਹਰਾ ਕੇ ਚੈਂਪੀਅਨ ਬਣੀ। ਢੱਟ
ਖੇਡ ਮੇਲੇ ਵਿਚ ਕਬੱਡੀ 70 ਕਿਲੋ ਵਜਨੀ ਮੁਕਾਬਲੇ ਵਿਚ ਚਾਊਕੇ ਟੀਮ ਜੰਡਸਰ, ਬੀਹਲਾ
ਟੀਮ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ।
7ਵਾਂ ਕਬੱਡੀ ਕੱਪ ਸਮਾਪਤ
ਕੁੱਪ ਕਲਾਂ, 14 ਦਸੰਬਰ - ਤਿੰਨ ਰੋਜ਼ਾ 7ਵਾਂ ਕਬੱਡੀ ਕੱਪ ਸਵ: ਜਸਵੰਤ ਸਿੰਘ
ਜੱਸਾ ਦੀ ਯਾਦ ਵਿਚ ਕਰਵਾਇਆ ਗਿਆ। ਕਬੱਡੀ ਇੱਕ ਪਿੰਡ ਓਪਨ 'ਚ ਜੰਡੀ ਦੀ ਟੀਮ ਜੇਤੂ
ਤੇ ਛੋਕਰਾਂ ਦੀ ਟੀਮ ਉਪ ਜੇਤੂ ਰਹੀ। ਇਸ ਵਿਚ ਖੇਡਣ ਵਾਲੀਆਂ ਅੱਠ ਕਬੱਡੀ ਅਕੈਡਮੀਆਂ
ਦੇ ਬੜੇ ਹੀ ਫਸਵੇਂ ਮੁਕਾਬਲੇ ਹੋਏ ਜਿਸ ਵਿਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ
ਨਾਰਵੇ ਜੇਤੂ ਰਹੀ ਅਤੇ ਕਬੱਡੀ ਕੱਪ ਤੇ ਕਬਜ਼ਾ ਕਰਕੇ ਇਕ ਲੱਖ ਰੁਪਏ ਦਾ ਪਹਿਲਾ ਇਨਾਮ
ਪ੍ਰਾਪਤ ਕੀਤਾ ਜਦਕਿ ਸ਼ਹੀਦ ਬਾਬਾ ਬਚਨ ਸਿੰਘ ਕਬੱਡੀ ਅਕੈਡਮੀ ਦਿੜ੍ਹਬਾ ਉਪ ਜੇਤੂ ਰਹੀ
ਅਤੇ 75 ਹਜ਼ਾਰ ਰੁਪਏ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਡੰਕਾਂ ਖਮਾਣੋਂ ਨੂੰ ਬੈਸਟ
ਰੇਡਰ ਤੇ ਹਰਦੀਪ ਤਾਊ ਨੂੰ ਬੈਸਟ ਜਾਫ਼ੀ ਖਿਤਾਬ ਦਿੱਤਾ ਗਿਆ। ਕਬੱਡੀ ਖਿਡਾਰੀ ਭਿੰਦਰ
ਨਵਾਂ ਪਿੰਡ ਦਾ ਕਲੱਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ
ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਜੱਸਾ ਯਾਦਗਾਰੀ ਕਲੱਬ ਨੂੰ ਇਕ ਲੱਖ ਰੁਪਏ
ਦਾ ਚੈਕ ਮੌਕੇ ਤੇ ਹੀ ਭੇਂਟ ਕੀਤਾ।
ਪਹਿਲਾ ਕਬੱਡੀ ਟੂਰਨਾਮੈਂਟ 18-19 ਨੂੰ
ਭਗਤਾ ਭਾਈ, 13 ਦਸੰਬਰ - ਪਹਿਲਾ ਕਬੱਡੀ ਟੂਰਨਾਮੈਂਟ 18-19 ਦਸੰਬਰ ਤੋਂ
ਭਗਤਾ ਭਾਈ ਦੇ ਸਰਕਾਰੀ ਹਾਈ ਸਕੂਲ ਦੇ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਸ ਦੋ
ਰੋਜ਼ਾ ਟੂਰਨਾਮੈਂਟ ਦੌਰਾਨ ਕਬੱਡੀ ਕਲੱਬ, ਕਬੱਡੀ ਅਕੈਡਮੀ, ਕਬੱਡੀ 70 ਕਿਲੋ ਦੇ ਮੈਚ
ਕਰਵਾਏ ਜਾਣਗੇ। ਇਸੇ ਦੌਰਾਨ ਹੀ ਜ਼ਿਲ੍ਹਾ ਬਠਿੰਡਾ ਨਾਲ ਸੰਬੰਧਤ ਬਲਾਕ ਸੰਮਤੀ ਮੈਂਬਰਾਂ
ਅਤੇ ਸਰਪੰਚਾਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
ਸੁਲਤਾਨਪੁਰ ਲੋਧੀ ਵਿਖੇ ਗੋਲਡ ਕਬੱਡੀ ਕੱਪ
ਸੁਲਤਾਨਪੁਰ ਲੋਧੀ, 13 ਦਸੰਬਰ - ਸਾਲਾਨਾ ਗੋਲਡ ਕਬੱਡੀ ਕੱਪ ਟੂਰਨਾਮੈਂਟ 9
ਜਨਵਰੀ ਨੂੰ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ।
ਉਟਾਲਾਂ ਕਬੱਡੀ ਕੱਪ 'ਚ ਪੰਜਾਬ ਕਬੱਡੀ
ਕਲੱਬ ਸਮਰਾਲਾ ਜੇਤੂ
ਸਮਰਾਲਾ, 13 ਦਸੰਬਰ - ਉਟਾਲਾਂ ਕਬੱਡੀ ਕੱਪ ਯੰਗ ਸਪੋਰਟਸ ਕਲੱਬ ਉਟਾਲਾਂ ਵਲੋਂ
ਕਰਵਾਇਆ ਗਿਆ। ਇਸ ਦੇ ਆਖ਼ਰੀ ਦਿਨ ਅੰਤਰਰਾਸ਼ਟਰੀ ਅਕੈਡਮੀਆਂ 'ਚੋਂ ਪੰਜਾਬ ਸਪੋਰਟਸ
ਕਬੱਡੀ ਕਲੱਬ (ਵੀ. ਸੀ.) ਸਮਰਾਲਾ ਦੇ ਖਿਡਾਰੀਆਂ ਨੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ
ਨਾਰਵੇ ਨੂੰ ਹਰਾਇਆ। ਜਦਕਿ ਮਰਹੂਮ ਵਿਧਾਇਕ ਗੁਰਦੀਪ ਸਿੰਘ ਭੁੱਲਰ ਯਾਦਗਾਰੀ ਹਾਕੀ
ਕੱਪ ਬਾਬਾ ਸ਼ੇਖ ਫ਼ਰੀਦ ਕਲੱਬ ਜਲੰਧਰ ਨੇ ਮੁਕੰਦਪੁਰ ਕਾਲਜ ਨੂੰ ਹਰਾ ਕੇ ਫ਼ੁੰਡਿਆ। 20
ਹਜ਼ਾਰ ਦੇ ਕਰੀਬ ਦਰਸ਼ਕਾਂ ਦੀ ਹਾਜ਼ਰੀ ਭਰੀ। ਇਸ ਵਿਚ ਨਾਰਥ ਇੰਡੀਆ ਕਬੱਡੀ ਫ਼ੈਡਰੇਸ਼ਨ ਦੇ
ਪ੍ਰਧਾਨ ਸੁਰਜਨ ਸਿੰਘ ਚੱਠਾ ਨੂੰ 'ਪੰਜਾਬ ਪੁੱਤਰ' ਦੀ ਉਪਾਧੀ ਨਾਲ ਸਨਮਾਨਿਆ ਗਿਆ
ਜਦਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਲਾਡੀ ਉਟਾਲਾਂ ਤੇ ਕਿੰਦਾ ਕਕਰਾਲਾ ਨੂੰ ਕਾਲਾ
ਹਾਂਸ ਕੈਨੇਡਾ ਵਲੋਂ ਦਿੱਤੇ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।
ਦਾਉਧਰ ਕਬੱਡੀ ਕੱਪ ਸ਼ੁਰੂ
ਮੋਗਾ, 11 ਦਸੰਬਰ - ਦਾਉਧਰ ਕਬੱਡੀ ਕੱਪ ਦੇ ਪਹਿਲੇ ਦਿਨ ਹਾਕੀ ਟੂਰਨਾਮੈਂਟ
ਵਿੱਚ ਤਕਰੀਬਨ 20 ਦੇ ਕਰੀਬ ਟੀਮਾਂ ਨੇ ਭਾਗ ਲਿਆ। ਇਹ ਹਾਕੀ ਟੂਰਨਾਮੈਂਟ ਸਵ. ਸ.
ਜਰਨੈਲ ਸਿੰਘ ਸਿੱਧੂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪਹਿਲਾਂ ਇਨਾਮ
20 ਹਜ਼ਾਰ ਅਤੇ ਦੂਜਾ ਇਨਾਮ 17 ਹਜ਼ਾਰ ਰੁਪਏ ਦਿੱਤਾ ਜਾਵੇਗਾ। 12 ਦਸੰਬਰ ਨੂੰ ਕਬੱਡੀ
ਓਪਨ ਪਿੰਡ ਪੱਧਰ ਦੇ ਟੂਰਨਾਮੈਂਟ ਦਾ ਉਦਘਾਟਨ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ
ਮੁੱਖ ਬੁਲਾਰਾ ਯੂਥ ਅਕਾਲੀ ਦਲ ਕਰਨਗੇ। 13 ਦਸੰਬਰ ਨੂੰ ਕਬੱਡੀ ਕੱਪ ਵਿੱਚ 8
ਅਕੈਡਮੀਆਂ ਭਿੜਨਗੀਆਂ। ਇਸ ਸਮੇਂ ਪਹਿਲਾਂ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75
ਹਜ਼ਾਰ ਰੁਪਏ ਦਿੱਤਾ ਜਾਵੇਗਾ। ਕਬੱਡੀ ਕੱਪ ਸਮੇਂ ਇਨਾਮਾਂ ਦੀ ਵੰਡ ਸ. ਸੁਖਬੀਰ ਸਿੰਘ
ਬਾਦਲ ਉੱਪ ਮੁੱਖ ਮੰਤਰੀ ਪੰਜਾਬ ਕਰਨਗੇ।
ਸ੍ਰੀ ਗੁਰੂ ਹਰਿਗੋਬਿੰਦ ਕਬੱਡੀ ਅਕੈਡਮੀ
ਗੋਬਿੰਦਪੁਰ ਅੱਵਲ
ਮੁਕੰਦਪੁਰ, 10 ਦਸੰਬਰ - 7ਵਾਂ ਕਬੱਡੀ ਕੱਪ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ
ਸਰਹਾਲ ਮੁੰਡੀ ਰਜਿ: (ਜਲੰਧਰ) ਵੱਲੋਂ ਸਰਹਾਲ ਮੁੰਡੀ 'ਚ ਕਰਵਾਇਆ ਗਿਆ। ਇਸ
ਟੂਰਨਾਮੈਂਟ ਦਾ ਪਹਿਲਾ ਤੇ ਸਭ ਤੋਂ ਵੱਡਾ ਇਕਵੰਜਾ ਹਜ਼ਾਰ ਰੁਪਏ ਦਾ ਇਨਾਮ ਅਤੇ ਕੱਪ
ਸ੍ਰੀ ਗੁਰੂ ਹਰਿਗੋਬਿੰਦ ਕਬੱਡੀ ਅਕੈਡਮੀ ਗੋਬਿੰਦਪੁਰ ਨੇ ਜਿੱਤਿਆ ਜਦੋਂ ਕਿ ਉੱਪ-ਜੇਤੂ
ਟੀਮ ਸੰਤ ਬਾਬਾ ਪ੍ਰਤਾਪ ਸਿੰਘ ਅਕੈਡਮੀ ਟਾਂਡਾ ਦੀ ਟੀਮ ਨੇ ਇਕੱਤੀ ਹਜ਼ਾਰ ਦਾ ਦੂਸਰਾ
ਇਨਾਮ ਜਿੱਤਿਆ। ਭਾਰ ਵਰਗ 58 ਕਿਲੋਗ੍ਰਾਮ ਦਾ ਪਹਿਲਾ ਇਨਾਮ ਤਾਹਰਪੁਰ ਦੀ ਟੀਮ ਨੇ ਅਤੇ
ਆਲ ਓਪਨ ਦਾ ਪਹਿਲਾ ਇਨਾਮ ਗੋਬਿੰਦਪੁਰ ਨੇ ਜਿੱਤਿਆ। ਇੰਡੀਅਨ ਕੁੱਤਿਆਂ ਦੀਆਂ ਦੌੜਾਂ
ਦਾ ਪਹਿਲਾ ਇਨਾਮ ਅਮਨਦੀਪ ਜੌਹਲ ਦੇ ਕੁੱਤੇ ਨੇ ਜਿੱਤਿਆ ਅਤੇ ਹਲਟੀ ਦੌੜਾਂ ਦਾ ਪਹਿਲਾ
ਇਨਾਮ ਘੋਟਾ ਤਾਹਰਪੁਰ ਦੀ ਜੋਗ ਨੇ ਜਿੱਤਿਆ।
ਡੈਲਟਾ ਕਬੱਡੀ ਕੱਪ ਸਮਾਪਤ
ਲੁਧਿਆਣਾ, 10 ਦਸੰਬਰ - ਕਬੱਡੀ ਦਾ ਮਹਾਂਕੁੰਭ ਡੈਲਟਾ ਕਬੱਡੀ ਕੱਪ 200
ਫੁੱਟਾ ਬਾਈਪਾਸ ਦੁੱਗਰੀ ਰੋਡ, ਪਿੰਡ ਫੁੱਲਾਂਵਾਲ 'ਚ ਕਰਵਾਇਆ ਗਿਆ। ਇਸ ਦੇ ਫਾਈਨਲ
ਮੁਕਾਬਲੇ ਵਿਚ ਨਾਰਵੇ ਕਬੱਡੀ ਕਲੱਬ ਕਪੂਰਥਲਾ ਨੇ ਦਸ਼ਮੇਸ਼ ਕਲੱਬ ਨਕੋਦਰ ਨੂੰ 40-32
ਨਾਲ ਹਰਾ ਕੇ ਇਕ ਲੱਖ ਰੁਪਏ ਦਾ ਨਗਦ ਇਨਾਮ ਜਿੱਤਿਆ। ਇਸ ਮੌਕੇ 'ਤੇ ਉੱਘੇ ਕਬੱਡੀ
ਕੁਮੈਂਟੇਟਰ ਪ੍ਰੋ: ਮੱਖਣ ਸਿੰਘ ਹਕੀਮ ਪੁਰ, ਹਰਜੋਧ ਸਿੰਘ ਸਿਉੜਾ, ਕਾਲਾ ਰਛੀਨ ਨੇ
ਕੁਮੈਂਟਰੀ ਕੀਤੀ।
ਸ਼ਾਰਜਾਹ ਕਬੱਡੀ ਟੂਰਨਾਮੈਂਟ 'ਚ ਸ਼ੇਰੇ
ਪੰਜਾਬ ਟਰਾਂਸਪੋਰਟ ਜੇਤੂ
ਜਲੰਧਰ, 9 ਦਸੰਬਰ - 11ਵਾਂ ਕਬੱਡੀ ਟੂਰਨਾਮੈਂਟ ਬੀਤੇ ਦਿਨੀਂ ਸ਼ਾਰਜਾਹ ਦੀ
ਫੁੱਟਬਾਲ ਗਰਾਊਂਡ ਵਿਖੇ ਕਰਵਾਇਆ ਗਿਆ। ਦੋ ਦਿਨਾ ਇਸ ਟੂਰਨਾਮੈਂਟ ਵਿਚ ਕਬੱਡੀ ਦੀਆਂ
10 ਲੋਕਲ ਟਰਾਂਸਪੋਰਟਾਂ ਦੀਆਂ ਟੀਮਾਂ ਅਤੇ 2 ਅੰਤਰਰਾਸ਼ਟਰੀ ਟੀਮਾਂ ਦੇ ਮੁਕਾਬਲੇ ਹੋਏ।
ਲੋਕਲ ਕਬੱਡੀ ਟੀਮਾਂ ਵਿਚੋਂ ਧਾਰੀਵਾਲ ਕਲੱਬ ਦੁਬਈ ਸੋਨਾਪੁਰ, ਗਿੱਲ ਟਰਾਂਸਪੋਰਟ,
ਸ਼ੇਰੇ ਪੰਜਾਬ ਟਰਾਂਸਪੋਰਟ ਅਤੇ ਰੂਪ ਟਰਾਂਸਪੋਰਟ ਦੀਆਂ ਟੀਮਾਂ ਸੈਮੀਫਾਈਨਲ ਵਿਚ
ਪੁੱਜੀਆਂ। ਫਾਈਨਲ ਭੇੜ ਸ਼ੇਰੇ ਪੰਜਾਬ ਤੇ ਰੂਪ ਟਰਾਂਸਪੋਰਟ ਦੀਆਂ ਟੀਮਾਂ ਵਿਚਕਾਰ
ਹੋਇਆ, ਜਿਸ ਵਿਚ ਸ਼ੇਰੇ ਪੰਜਾਬ ਦੀ ਟੀਮ ਜੇਤੂ ਰਹੀ ਜਦਕਿ ਰੂਪ ਟਰਾਂਸਪੋਰਟ ਦੀ ਟੀਮ
ਉਪ-ਜੇਤੂ ਰਹੀ। ਅੰਤਰਰਾਸ਼ਟਰੀ ਖਿਡਾਰੀਆਂ ਨਾਲ ਸਜੀਆਂ ਦੋ ਟੀਮਾਂ ਦੁਬਈ ਤੇ ਇੰਡੀਆ
ਵਿਚਕਾਰ ਸ਼ੋਅ ਮੈਚ ਵੀ ਕਰਵਾਇਆ ਗਿਆ। ਕੁਮੈਂਟਰੀ ਅੰਤਰਰਾਸ਼ਟਰੀ ਕੁਮੈਂਟੇਟਰ ਮੱਖਣ ਅਲੀ
ਅਤੇ ਸੁਖਬੀਰ ਸਿੰਘ ਚੌਹਾਨ ਜਦਕਿ ਅੰਪਾਇਰਿੰਗ ਪਰਮਜੀਤ ਸਿੰਘ ਪੰਜਾਬ ਪੁਲਿਸ, ਜੀਤਾ
ਔਜਲਾ, ਜਤਿੰਦਰ ਚੀਮਾ, ਮੱਖਣ ਸੰਗਰ ਹਕੀਮਪੁਰ, ਗੋਗੀ ਤੇ ਗੁਰਦੀਪ ਯੂ. ਕੇ. ਤੇ
ਗੁਰਚਰਨ ਬਿਲਗਾ ਨੇ ਕੀਤੀ। ਅੰਤ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਸਿੱਧ ਗਾਇਕ ਦੇਬੀ
ਮਖਸੂਸਪੁਰੀ ਨੇ ਕਬੱਡੀ ਦੇ ਸ਼ਿਅਰ ਸੁਣਾ ਕੇ ਦਰਸ਼ਕਾਂ ਨੂੰ ਨਿਹਾਲ ਕੀਤਾ।
ਡੈਲਟਾ ਕਬੱਡੀ ਕੱਪ 10 ਦਸੰਬਰ ਤੋਂ
ਲੁਧਿਆਣਾ, 8 ਦਸੰਬਰ - 10 ਦਸੰਬਰ ਨੂੰ ਕਬੱਡੀ ਦਾ ਮਹਾਂਕੁੰਭ ਡੈਲਟਾ ਕਬੱਡੀ
ਕੱਪ 200 ਫੁੱਟਾ ਬਾਈਪਾਸ ਦੁੱਗਰੀ ਰੋਡ, ਪਿੰਡ ਫੁੱਲਾਂਵਾਲ 'ਚ ਕਰਵਾਇਆ ਜਾ ਰਿਹਾ
ਹੈ। ਇਸ ਵਾਰ ਡੈਲਟਾ ਕਬੱਡੀ ਕੱਪ ਵਿਚ ਅਫ਼ਰੀਕਨ ਮੂਲ ਦੇ ਕਾਲੇ ਖਿਡਾਰੀ ਤੂਫਾਨ ਸਿੰਘ
ਤੂਫਾਨ ਅਤੇ ਮੀਕ ਸਮੇਤ ਚਾਰ ਖਿਡਾਰੀ ਦਰਸ਼ਕਾਂ ਦਾ ਖਿੱਚ ਦਾ ਕੇਂਦਰ ਬਣਨਗੇ। ਇਸ ਤੋਂ
ਇਲਾਵਾ ਕਬੱਡੀ ਦੇ ਹੋਰ ਨਾਮੀ ਸਟਾਰ ਗੁਰਲਾਲ ਸਿੰਘ, ਸੰਦੀਪ ਲੱਲੀਆਂ ਆਦਿ ਦੇ ਕਬੱਡੀ
ਹੁਨਰ ਦਾ ਜਲਵਾ ਵੇਖਣ ਵਾਲਾ ਹੋਵੇਗਾ। ਕੱਪ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨਾਲ
ਸਬੰਧਤ ਅੱਠ ਟੀਮਾਂ ਨਾਰਵੇ ਕਬੱਡੀ ਕਲੱਬ, ਗੁਰੂ ਨਾਨਕ ਕਬੱਡੀ ਕਲੱਬ ਨਕੋਦਰ, ਕਬੱਡੀ
ਕਲੱਬ ਲਿੱਤਰ, ਬਾਬਾ ਹੰਸਾ ਸਿੰਘ ਅਕੈਡਮੀ, ਵੈਨਕੁਵਰ ਕਬੱਡੀ ਕਲੱਬ ਸਮਰਾਲਾ, ਖੰਗੂੜਾ
ਕਬੱਡੀ ਕਲੱਬ ਲਤਾਲਾ, ਦਸ਼ਮੇਸ਼ ਕਲੱਬ ਨਕੋਦਰ, ਡੀ. ਏ. ਵੀ. ਕੈਲੇਫੋਰਨੀਆ ਦੇ ਖਿਡਾਰੀ
ਆਪਣੀ ਖੇਡ ਹੁਨਰ ਦਾ ਜੌਹਰ ਵਿਖਾਉਣਗੇ। ਮੁੱਢਲਾ ਮੈਚ ਨਾਰਵੇ ਕਬੱਡੀ ਕਲੱਬ ਅਤੇ ਬਾਬਾ
ਹੰਸਾ ਸਿੰਘ ਅਕੈਡਮੀ ਵਿਚਕਾਰ ਸਵੇਰੇ 10 ਵਜੇ ਖੇਡਿਆ ਜਾਵੇਗਾ। ਚੈਂਪੀਅਨ ਟੀਮ ਨੂੰ 1
ਲੱਖ ਰੁਪਏ, ਉਪ ਜੇਤੂ ਨੂੰ 75 ਹਜ਼ਾਰ ਅਤੇ ਹਿੱਸਾ ਲੈਣ ਵਾਲੀ ਹਰ ਟੀਮ ਨੂੰ 20 ਹਜ਼ਾਰ
ਰੁਪਏ ਮਿਲਣਗੇ।
7ਵਾਂ ਕਬੱਡੀ ਕੱਪ 10 ਅਕਤੂਬਰ ਤੋਂ
ਕੁੱਪ ਕਲਾਂ, 7 ਦਸੰਬਰ - 7ਵਾਂ ਕਬੱਡੀ ਕੱਪ 10-12 ਦਸੰਬਰ ਤੱਕ ਪਿੰਡ
ਮੰਡੀਆਂ ਦੇ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸਵ: ਜਸਵੰਤ
ਸਿੰਘ ਜੱਸਾ ਮੰਡੀਆਂ ਨੂੰ ਸਮਰਪਿਤ ਹੋਵੇਗਾ। ਜਿਸ ਵਿਚ ਕਬੱਡੀ ਕੱਪ ਦੀ ਜੇਤੂ ਟੀਮ
ਨੂੰ ਇਕ ਲੱਖ ਰੁਪਏ ਅਤੇ ਦੂਸਰੇ ਸਥਾਨ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਨਕਦ ਇਨਾਮ
ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਪਹਿਲੇ ਦਿਨ ਕੁੱਤਿਆਂ ਦੀਆਂ ਦੌੜਾਂ ਦੇ ਜੇਤੂਆਂ
ਨੂੰ ਵੀ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕਬੱਡੀ ਕੱਪ
ਵਿਚ ਅੱਠ ਕਬੱਡੀ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ।
ਡੈਲਟਾ ਕਬੱਡੀ ਕੱਪ ਮੁਲਤਵੀ
ਲੁਧਿਆਣਾ, 6 ਦਸੰਬਰ - ਡੈਲਟਾ ਕਬੱਡੀ ਕੱਪ ਜੋ ਕਿ 6 ਦਸੰਬਰ ਨੂੰ ਲੁਧਿਆਣਾ
'ਚ ਕਰਵਾਇਆ ਜਾ ਰਿਹਾ ਸੀ। ਉਹ ਹੁਣ ਅਣਮਿੱਥੇ ਸਮੇਂ ਲਈ ਕਰਫ਼ਿਊ ਕਰਕੇ ਮੁਲਤਵੀ ਕਰ
ਦਿੱਤਾ ਗਿਆ ਹੈ।
ਕਬੱਡੀ ਕੱਪ ਪਟਿਆਲਾ 6 ਫਰਵਰੀ ਤੋਂ
ਪਟਿਆਲਾ, 6 ਦਸੰਬਰ - 6-7 ਫਰਵਰੀ ਨੂੰ ਪਟਿਆਲਾ ਦੇ ਡੀ.ਐਮ.ਡਬਲਿਊ.
ਸਟੇਡੀਅਮ 'ਚ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮ ਨੂੰ ਇਕ ਲੱਖ 1 ਹਜ਼ਾਰ
ਰੁਪਏ ਅਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦੇਣ ਦਾ ਫੈਸਲਾ ਕੀਤਾ
ਗਿਆ। ਪਹਿਲਾ ਇਨਾਮ ਕਿੰਗਜ਼ ਟਰਾਂਸਪੋਰਟ ਗੋਬਿੰਦਗੜ੍ਹ ਵੱਲੋਂ ਦਿੱਤਾ ਜਾਵੇਗਾ। ਇਸ
ਟੂਰਨਾਮੈਂਟ ਦੇ ਪਹਿਲੇ ਦਿਨ ਇਕ ਪਿੰਡ ਓਪਨ ਤੇ ਲੜਕੀਆਂ ਦੇ ਖੁੱਲ੍ਹੇ ਮੁਕਾਬਲੇ ਹੋਣਗੇ
ਜਦੋਂ ਕਿ ਦੂਸਰੇ ਦਿਨ ਚੋਟੀ ਦੀਆਂ 8 ਅਕੈਡਮੀਆਂ ਭਿੜਨਗੀਆਂ।
ਜਗਰਾਉਂ ਕਬੱਡੀ ਕੱਪ ਸਮਾਪਤ
ਜਗਰਾਉਂ, 5 ਦਸੰਬਰ - ਜਗਰਾਉਂ ਕਬੱਡੀ ਕੱਪ ਜਗਦੇਵ ਸਿੰਘ ਉਪਲ ਦੀ ਯਾਦ 'ਚ
ਕਰਵਾਇਆ ਗਿਆ। ਇਸ ਕਬੱਡੀ ਕੱਪ 'ਚ ਕਬੱਡੀ ਆਲ ਓਪਨ ਦਾ ਪਹਿਲਾ ਇਕ ਲੱਖ ਰੁਪਏ ਦਾ
ਇਨਾਮ ਮੀਰੀ-ਪੀਰੀ ਸਪੋਰਟਸ ਕਲੱਬ ਕਪੂਰਥਲਾ ਨੇ ਜਿੱਤਿਆ। ਅੰਬੀ ਹਠੂਰ ਕਲੱਬ ਮੋਗਾ ਦੀ
ਟੀਮ ਦੂਸਰੇ ਸਥਾਨ 'ਤੇ ਰਹੀ। ਕਬੱਡੀ ਪਿੰਡ ਵਾਰ ਓਪਨ ਦੇ ਮੁਕਾਬਲੇ 'ਚ ਰਾਣਾ ਕਲੱਬ
ਦੌਧਰ ਦੀ ਟੀਮ ਪਹਿਲੇ ਅਤੇ ਪਿੰਡ ਮਲਕ ਦੀ ਟੀਮ ਦੂਸਰੇ ਸਥਾਨ 'ਤੇ ਰਹੀ।
ਦਾਉਧਰ ਕਬੱਡੀ ਕੱਪ 11 ਦਸੰਬਰ ਤੋਂ
ਕੈਲਗਰੀ, 1 ਦਸੰਬਰ - ਦਾਉਧਰ ਕਬੱਡੀ ਕੱਪ 11 ਤੋਂ 13 ਦਸੰਬਰ ਤੱਕ ਸਵ.
ਜਰਨੈਲ ਸਿੰਘ ਸਿੱਧੂ ਹੁਰਾਂ ਦੀ ਯਾਦ 'ਚ ਕਰਵਾਇਆ ਜਾ ਰਿਹਾ ਹੈ। 11-12 ਦਸੰਬਰ ਨੂੰ
ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ। 12 ਦਸੰਬਰ ਨੂੰ ਕਬੱਡੀ ਓਪਨ ਪਿੰਡ ਪੱਧਰ ਦੇ
ਟੂਰਨਾਮੈਂਟ ਦਾ ਉਦਘਾਟਨ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਮੁੱਖ ਬੁਲਾਰਾ ਯੂਥ ਅਕਾਲੀ
ਦਲ ਕਰਨਗੇ। 13 ਦਸੰਬਰ ਨੂੰ ਕਬੱਡੀ ਕੱਪ ਕਰਵਾਇਆ ਜਾਵੇਗਾ ਜਿਸ ਵਿੱਚ 8 ਐਕਡਮੀਆਂ ਦੇ
ਨਾਮਵਰ ਖਿਡਾਰੀ ਖੇਡ ਦਾ ਪ੍ਰਦਰਸ਼ਨ ਕਰਨਗੇ। ਕਬੱਡੀ ਕੱਪ ਵਾਲੇ ਦਿਨ ਪੰਜਾਬੀ ਗਾਇਕ
ਮਨਮੋਹਨ ਵਾਰਿਸ ਦਾ ਖੁੱਲਾ ਅਖਾੜਾ ਦਰਸ਼ਕਾਂ ਦੇ ਮੰਨੋਰੰਜਨ ਲਈ ਲੱਗੇਗਾ। ਪਹਿਲਾਂ
ਇਨਾਮ 1 ( ਇੱਕ ) ਲੱਖ ਰੁਪਏ ਅਤੇ ਦੂਜਾ ਇਨਾਮ 75 ਹਜਾਰ ਰੁਪਏ ਦਿੱਤਾ ਜਾਵੇਗਾ।
ਕਬੱਡੀ ਕੱਪ ਸਮੇਂ ਇਨਾਮਾਂ ਦੀ ਵੰਡ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ
ਪੰਜਾਬ ਕਰਨਗੇ।
ਰੂਮੀ ਕਬੱਡੀ ਗੋਲਡ ਕੱਪ ਸਮਾਪਤ
ਜਗਰਾਉਂ, 1 ਦਸੰਬਰ - ਰੂਮੀ ਕਬੱਡੀ ਗੋਲਡ ਕੱਪ ਜਰਨੈਲ ਸ਼ਾਮ ਸਿੰਘ ਦੀ ਯਾਦ
'ਚ ਕਰਵਾਇਆ ਗਿਆ। ਇਸ ਦੇ ਆਖ਼ਰੀ ਦਿਨ ਫਾਈਨਲ 'ਚ ਅੰਬੀ ਕਬੱਡੀ ਕਲੱਬ ਹਠੂਰ ਨੇ ਪਹਿਲਾ
ਸਥਾਨ ਪ੍ਰਾਪਤ ਕਰਕੇ ਗੋਲਡ ਕੱਪ 'ਤੇ ਕਬਜ਼ਾ ਕਰ ਲਿਆ, ਜਦਕਿ ਅਕਲੀਆ ਜਲਾਲ ਨੇ ਦੂਸਰਾ
ਸਥਾਨ ਪ੍ਰਾਪਤ ਕੀਤਾ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਨਾਮਵਰ ਅੱਠ ਕਬੱਡੀ
ਅਕੈਡਮੀਆਂ 'ਚ ਹੋਏ ਫਸਵੇਂ ਤੇ ਰੋਮਾਂਚਿਕ ਮੁਕਾਬਲ 'ਚ ਦਸਮੇਸ਼ ਕਲੱਬ ਅਕੈਡਮੀ ਨਕੋਦਰ
ਨੇ ਪਹਿਲਾ ਤੇ ਬਾਬਾ ਲੋਧੀਆਣਾ ਅਕੈਡਮੀ ਪਰਸਰਾਮਪੁਰ ਕਲੱਬ ਨੇ ਦੂਸਰਾ ਸਥਾਨ ਪ੍ਰਾਪਤ
ਕੀਤਾ। ਹਾਕੀ 'ਚ ਗੋਲਡ ਕੱਪ ਖੇਡ ਮੇਲੇ ਦੀ ਮੇਜ਼ਬਾਨ ਫਰੈਂਡਜ਼ ਸਪੋਰਟਸ ਕਲੱਬ ਰੂਮੀ ਦੀ
ਹਾਕੀ ਟੀਮ ਦੀ ਝੋਲੀ ਪਿਆ, ਜਦਕਿ ਬੁੱਟਰ ਦੀ ਟੀਮ ਨੂੰ ਦੂਸਰਾ ਸਥਾਨ ਮਿਲਿਆ।
ਸਿਲਵਰ ਜੁਬਲੀ ਕਬੱਡੀ ਕੱਪ 'ਚ ਦਸਮੇਸ਼
ਕਾਲਖ਼ ਦੇ ਗੱਭਰੂਆਂ ਦੀ ਸਰਦਾਰੀ
ਸਮਰਾਲਾ, 1 ਦਸੰਬਰ - ਸਿਲਵਰ ਜੁਬਲੀ ਕਬੱਡੀ ਕੱਪ ਪਿੰਡ ਉਟਾਲ਼ਾਂ 'ਚ ਕਰਵਾਇਆ
ਗਿਆ। ਇਸ ਕਬੱਡੀ ਕੱਪ ਦੇ ਫ਼ਾਈਨਲ ਮੁਕਾਬਲੇ 'ਚ ਦਸਮੇਸ਼ ਕਬੱਡੀ ਅਕੈਡਮੀ ਕਾਲਖ਼ ਦੇ
ਚੋਬਰਾਂ ਨੇ ਨਿਰਮਲ ਨਿੰਮਾ ਕਬੱਡੀ ਅਕੈਡਮੀ ਦੇ ਖਿਡਾਰੀਆਂ ਨੂੰ 4 ਅੰਕਾਂ ਨਾਲ ਹਰਾ
ਕੇ ਕੱਪ ਉੱਪਰ ਅਪਣਾ ਕਬਜ਼ਾ ਜਮਾ ਲਿਆ। ਬੈਲ ਗੱਡੀਆਂ ਦੇ ਦੌੜ ਮੁਕਾਬਲੇ 'ਚ ਰਣਜੀਤ
ਸਿੰਘ ਕਾਈਨੌਰ ਦੀ ਜੋੜੀ 26.66 ਸੈਕਿੰਡ ਦੇ ਟਾਈਮ ਨਾਲ ਅੱਗੇ ਆ ਕੇ ਦੌੜਾਕ ਚੈਂਪੀਅਨ
ਬਣੀ ਜਦਕਿ ਸਿੱਧਸਰ ਭੀਖੀ ਦੀ ਗੱਡੀ 27.31 ਸੈਕਿੰਡ ਨਾਲ ਦੂਜੇ ਅਤੇ ਹਰਚੰਦ ਢੰਡਾਰੀ
ਕਲਾਂ ਦੀ ਗੱਡੀ 27.34 ਸੈਕਿੰਡ ਨਾਲ ਤੀਜੇ ਸਥਾਨ 'ਤੇ ਰਹੀ। ਕਬੱਡੀ ਦੇ ਸ਼ੋਅ ਮੈਚ
ਦੌਰਾਨ ਮਾਲਵਾ ਕਾਲਜ ਬੌਂਦਲੀ ਨੇ ਮੇਜ਼ਬਾਨ ਉਟਾਲਾਂ ਕਬੱਡੀ ਅਕੈਡਮੀ ਨੂੰ 7 ਅੰਕਾਂ
ਨਾਲ ਹਰਾ ਦਿੱਤਾ। ਲੜਕੀਆਂ ਦੇ ਕਬੱਡੀ ਸ਼ੋਅ ਮੈਂਚ 'ਚ ਨਾਰਵੇ ਦੀਆਂ ਲੜਕੀਆਂ ਨੇ ਨਵਾਂ
ਸ਼ਹਿਰ ਦੀਆਂ ਕੁੜੀਆਂ ਨੂੰ ਹਰਾਇਆ। ਇਸੇ ਤਰ੍ਹਾਂ ਘੋੜ ਦੌੜ ਦੇ ਮੁਕਾਬਲਿਆਂ 'ਚ
ਬੰਨੂਪਾਲ ਜੌਲੀ ਹਰਿਆਣਾ ਦਾ ਘੋੜਾ ਪਹਿਲੇ ਸਥਾਨ 'ਤੇ, ਮਹਾ ਸਿੰਘ ਡਡੋਹੇੜੀ ਦਾ ਦੂਜੇ,
ਸਿਮਰਨਜੋਤ ਦਾ ਤੀਜੇ ਸਥਾਨ 'ਤੇ ਰਿਹਾ।
ਕਬੱਡੀ ਕੱਪ 23 ਦਸੰਬਰ ਤੋਂ
ਚੌਂਕੀਮਾਨ, 1 ਦਸੰਬਰ - ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਨਿੱਘੀ ਯਾਦ 'ਚ
ਕਬੱਡੀ ਕੱਪ 23-25 ਦਸੰਬਰ ਤੱਕ ਪਿੰਡ ਸਿੱਧਵਾਂ ਕਲਾਂ (ਲੁਧਿਆਣਾ) 'ਚ ਕਰਵਾਇਆ ਜਾ
ਰਿਹਾ ਹੈ। ਇਸ ਖੇਡ ਮੇਲੇ 'ਚ ਕਬੱਡੀ 45, 52, 70 ਕਿਲੋ ਤੇ ਓਪਨ ਦੇ ਮੁਕਾਬਲੇ
ਕਰਵਾਏ ਜਾਣਗੇ। ਓਪਨ ਦੀ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਤੇ 35
ਹਜ਼ਾਰ ਦਾ ਦੂਸਰਾ ਇਨਾਮ ਮਿਲੇਗਾ। ਕਬੱਡੀ 70 ਕਿਲੋ ਦੀਆਂ ਜੇਤੂ ਕ੍ਰਮਵਾਰ ਪਹਿਲੀ ਤੇ
ਦੂਸਰੀ ਟੀਮ ਨੂੰ 15,000 ਤੇ 12,000 ਦਾ ਇਨਾਮ ਦਿੱਤਾ ਜਾਵੇਗਾ। 45 ਕਿਲੋ ਦੀ ਜੇਤੂ
ਟੀਮ ਨੂੰ 5 ਹਜ਼ਾਰ ਤੇ 52 ਕਿਲੋ ਦੀ ਜੇਤੂ ਟੀਮ ਨੂੰ 7 ਹਜ਼ਾਰ ਇਨਾਮ ਦਿੱਤਾ ਜਾਵੇਗਾ।
ਅੰਤਰਰਾਸ਼ਟਰੀ ਕਬੱਡੀ ਕੱਪ 15 ਦਸੰਬਰ ਤੋਂ
ਦਿੜ੍ਹਬਾ ਮੰਡੀ, 30 ਨਵੰਬਰ - 15-17 ਦਸੰਬਰ ਤੱਕ ਦਿੜ੍ਹਬਾ ਮੰਡੀ ਦੇ
ਸਟੇਡੀਅਮ 'ਚ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਵਿਚ ਜਿਥੇ
17 ਦਸੰਬਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼
ਸ਼ਿਰਕਤ ਕਰਨਗੇ ਉਥੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਸ਼ਾਮ 4 ਵਜੇ ਖੁਲ੍ਹੇ ਅਖਾੜੇ ਰਾਹੀਂ
ਆਪਣੇ ਗੀਤਾਂ ਨਾਲ ਮੰਤਰ ਮੁਗਧ ਕਰਨਗੇ। ਕੱਪ ਦੇ ਪਹਿਲੇ ਦਿਨ 15 ਦਸੰਬਰ ਨੂੰ ਜਿਥੇ
71 ਕਿਲੋਂ ਵਰਗ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ। ਉਥੇ ਸ਼ਾਮ 4 ਵਜੇ ਪੰਜਾਬ ਦੀ
ਨਾਮਵਰ ਗਾਇਕ ਜੋੜੀ ਦੀਪ ਢਿਲੋਂ, ਜਸਮੀਨ ਜੱਸੀ ਆਪਣੇ ਦੋਗਾਣਿਆਂ ਰਾਹੀ ਦਰਸ਼ਕਾਂ ਦਾ
ਮੰਨੋਰੰਜਨ ਕਰਨਗੇ। 16 ਦਸੰਬਰ ਨੂੰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ
ਕਬੱਡੀ ਅਕੈਡਮੀਆਂ ਵਿਚ ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ
ਅਕੈਡਮੀ ਨੂੰ 1 ਲੱਖ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 75 ਹਜ਼ਾਰ ਰੁਪਏ
ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ 17 ਦਸੰਬਰ ਨੂੰ ਪੰਜਾਬ ਕਬੱਡੀ
ਅਕੈਡਮੀਜ਼ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ
ਵਾਲੀ ਟੀਮ ਨੂੰ 1 ਲੱਖ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 75 ਹਜ਼ਾਰ ਦਾ
ਨਕਦ ਇਨਾਮ ਦਿੱਤਾ ਜਾਵੇਗਾ।
ਰਾਮਪੁਰ ਖੇਡ ਮੇਲਾ ਸਮਾਪਤ
ਦੋਰਾਹਾ, 30 ਨਵੰਬਰ - ਚਾਰ ਰੋਜ਼ਾ ਪੇਂਡੂ ਖੇਡ ਮੇਲਾ ਪਿੰਡ ਰਾਮਪੁਰ 'ਚ
ਕਰਵਾਇਆ ਗਿਆ। ਇਸ ਦੇ ਆਖਰੀ ਦਿਨ ਕਬੱਡੀ ਇਕ ਪਿੰਡ ਓਪਨ ਅਤੇ ਅਕੈਡਮੀਆਂ ਦੇ ਜਬਰਦਸਤ
ਮੈਚ ਦੇਖਣ ਨੂੰ ਮਿਲੇ। ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲੇ ਲਈ ਅੰਬੀ ਹਠੂਰ ਦੀ ਟੀਮ
ਜੇਤੂ ਰਹੀ ਅਤੇ ਢੋਡੇ ਦੀ ਟੀਮ ਉਪ ਜੇਤੂ ਰਹੀ। ਜਦਕਿ ਕਬੱਡੀ ਅਕੈਡਮੀਆਂ ਦੇ
ਮੁਕਾਬਲਿਆਂ ਲਈ ਚੋਟੀ ਦੀਆਂ ਅੱਠ ਅਕੈਡਮੀਆਂ ਪੁੱਜੀਆਂ। ਫਾਈਨਲ ਮੈਚ ਡੀ. ਏ. ਵੀ.
ਜਲੰਧਰ ਅਤੇ ਰੋਪੜ ਅਕੈਡਮੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਡੀ. ਏ.
ਵੀ. ਜਲੰਧਰ ਦੀ ਅਕੈਡਮੀ ਜੇਤੂ ਰਹੀ।
5ਵਾਂ ਕਬੱਡੀ ਕੱਪ 2 ਦਸੰਬਰ ਤੋਂ
ਸ਼ਾਮਚੁਰਾਸੀ, 30 ਨਵੰਬਰ - 5ਵਾਂ ਕਬੱਡੀ ਕੱਪ 2-3 ਦਸੰਬਰ ਨੂੰ ਪਿੰਡ ਸੂਸਾਂ
'ਚ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ 'ਚ 45 ਅਤੇ 70 ਕਿਲੋ ਵਰਗ ਦੇ ਮੈਚ 2
ਦਸੰਬਰ ਨੂੰ ਅਤੇ ਓਪਨ ਕਲੱਬ ਦੇ ਮੈਚ 3 ਦਸੰਬਰ ਨੂੰ ਕਰਵਾਏ ਜਾਣਗੇ ਅਤੇ ਜੇਤੂ ਟੀਮਾਂ
ਓਪਨ ਕਲੱਬ ਨੂੰ 51 ਹਜ਼ਾਰ ਉੱਪ ਜੇਤੂ ਨੂੰ 41 ਹਜ਼ਾਰ, 70 ਕਿਲੋ ਜੇਤੂ ਟੀਮ ਨੂੰ 10
ਹਜ਼ਾਰ ਉੱਪ ਜੇਤੂ ਨੂੰ 7 ਹਜ਼ਾਰ ਦੇ ਨਗਦ ਇਨਾਮ ਅਤੇ ਟ੍ਰਾਫੀਆਂ ਦਿੱਤੀਆਂ ਜਾਣਗੀਆਂ।
ਰਾਮਪੁਰ ਖੇਡ ਮੇਲੇ 'ਚ ਝੁਨੇਰ ਤੇ
ਮੁਕੰਦਪੁਰ ਦੀ ਝੰਡੀ
ਦੋਰਾਹਾ, 29 ਨਵੰਬਰ - ਦੋਹਾਹਾ ਦੇ ਨੇੜਲੇ ਪਿੰਡ ਰਾਮਪੁਰ 'ਚ ਖੇਡ ਮੇਲਾ
ਚੱਲ ਰਿਹਾ ਹੈ। ਇਸ ਖੇਡ ਮੇਲੇ ਦੇ ਤੀਸਰੇ ਦਿਨ ਹਾਕੀ ਆਲ ਓਪਨ ਅਤੇ ਕਬੱਡੀ ਦੇ
ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਕਬੱਡੀ 57 ਕਿਲੋ ਦੇ ਫਸਵੇਂ ਮੈਚਾਂ
'ਚ ਝੁਨੇਰ ਦੀ ਟੀਮ ਨੇ ਪਹਿਲਾ ਅਤੇ ਕੰਟੁਵਾਲੀਆ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ
ਕੀਤਾ ਜਦਕਿ ਕਬੱਡੀ 70 ਕਿਲੋ 'ਚ ਲਗਪਗ 45 ਟੀਮਾਂ ਅਤੇ ਕਬੱਡੀ ਇਕ ਪਿੰਡ ਓਪਨ 'ਚ 25
ਟੀਮਾਂ ਵਿਚਕਾਰ ਮੈਚ ਖੇਡੇ ਗਏ। ਹਾਕੀ ਆਲ ਓਪਨ ਦੇ ਫਸਵੇਂ ਮੈਚਾਂ ਵਿਚ ਮੁਕੰਦਪੁਰ
ਕਾਲਜ ਨੇ ਨੀਟਾ ਕਲੱਬ ਰਾਮਪੁਰ ਦੀ ਟੀਮ ਨੂੰ 5-1 ਗੋਲਾਂ ਦੇ ਫਰਕ ਨਾਲ ਹਰਾਇਆ।
ਚੰਡੀਗੜ੍ਹ 'ਚ 21ਵੀਂ ਨੈਸ਼ਨਲ ਸਰਕਲ ਕਬੱਡੀ
ਚੈਂਪੀਅਨਸ਼ਿਪ
ਚੰਡੀਗੜ੍ਹ, 29 ਨਵੰਬਰ - 21ਵੀਂ ਨੈਸ਼ਨਲ ਸਰਕਲ ਕਬੱਡੀ ਚੈਂਪੀਅਨਸ਼ਿਪ
ਚੰਡੀਗੜ੍ਹ 'ਚ ਕਰਵਾਈ ਗਈ। ਇਸ ਵਿਚ ਕਰਵਾਏ ਗਏ ਮੁਕਾਬਲਿਆਂ ਤੋਂ ਬਾਅਦ ਪੈਪਸੂ (ਪੰਜਾਬ)
ਦੀ ਟੀਮ ਨੇ ਲੜਕੀਆਂ ਦੇ ਵਰਗ 'ਚ ਚੈਂਪੀਅਨ ਹੋਣ ਦਾ ਮਾਣ ਪ੍ਰਾਪਤ ਕੀਤਾ, ਜਦਕਿ
ਲੜਕਿਆਂ ਦੇ ਵਰਗ ਵਿਚ ਹਰਿਆਣੇ ਦੇ ਖਿਡਾਰੀਆਂ ਨੇ ਬਾਜੀ ਮਾਰੀ। ਚੰਡੀਗੜ੍ਹ ਦੇ
ਸੁਹਾਵਣੇ ਮੌਸਮ 'ਚ ਪੈਪਸੂ (ਪੰਜਾਬ) ਤੇ ਚੰਡੀਗੜ੍ਹ ਲੜਕੀਆਂ ਦੀਆਂ ਟੀਮਾਂ ਦਰਮਿਆਨ
ਪਹਿਲਾ ਫਾਈਨਲ ਮੈਚ ਖੇਡਿਆ ਗਿਆ, ਜਿਸ ਵਿਚ ਪੈਪਸੂ ਦੀ ਟੀਮ 39-15 ਅੰਕਾਂ ਦੇ ਫ਼ਰਕ
ਨਾਲ ਜੇਤੂ ਬਣੀ। ਇਸ ਮੈਚ ਦੀ ਵਿਸ਼ੇਸ਼ਤਾ ਇਹ ਬਣੀ ਕਿ ਪੈਪਸੂ (ਪੰਜਾਬ) ਟੀਮ 'ਚ ਜਗਰਾਉਂ
ਨੇੜੇ ਦੇ ਪਿੰਡ ਚੀਮਨਾ ਦੀ ਰੇਡਰ ਜੱਸੂ ਤੇ ਰਈਆ ਨੇੜਲੇ ਪਿੰਡ ਬੋਤਲਕੀੜੀ ਦੀ ਸਟਾਪਰ
ਜਤਿੰਦਰ ਤੇ ਇਸ ਟੀਮ 'ਚ ਅਜਨਾਲਾ ਦੇ ਨੇੜੇ ਸਲੇਮਪੁਰਾ ਦੀ ਸੁਖਜੀਤ ਸੁੱਖ (ਸਟਾਪਰ)
ਆਪਣੀ ਸ਼ਾਨਦਾਰ ਖੇਡ ਸਦਕਾ ਜਿੱਥੇ ਚੰਡੀਗੜ੍ਹੀਆਂ 'ਚ ਚਰਚਾ ਦਾ ਵਿਸ਼ਾ ਬਣੀਆਂ, ਉੱਥੇ
ਇਸ ਟੀਮ 'ਚ ਪ੍ਰਿਅੰਕਾ, ਅਨੂ ਆਦਿ ਨੇ ਵੀ ਚੰਗੀ ਖੇਡ ਦੀ ਬਦੌਲਤ ਦਰਸ਼ਕਾਂ 'ਚ ਚੰਗੇ
ਨਕਦੀ ਇਨਾਮ ਵੀ ਹਾਸਲ ਕੀਤੇ। ਚੰਡੀਗੜ੍ਹ ਟੀਮ 'ਚ ਨੀਤੂ, ਹਰਜੀਤ, ਰੀਤੂ ਦੀ ਖੇਡ ਨੂੰ
ਵੀ ਦਰਸ਼ਕਾਂ ਨੇ ਪਸੰਦ ਕੀਤਾ। ਮੁੰਡਿਆਂ ਦੇ ਵਰਗ 'ਚ ਹਰਿਆਣਾ ਟੀਮ ਨੇ ਉੱਤਰ ਪ੍ਰਦੇਸ਼
ਦੀ ਟੀਮ ਨੂੰ 40-20 ਅੰਕਾਂ ਦੇ ਫ਼ਰਕ 'ਚ ਹਰਾ ਕੇ ਇਸ ਚੈਂਪੀਅਨਸ਼ਿਪ 'ਚ ਚੈਂਪੀਅਨ ਦਾ
ਖਿਤਾਬ ਹਾਸਲ ਕੀਤਾ।
7ਵਾਂ ਕਬੱਡੀ ਕੱਪ 10 ਤੋਂ
ਕੁੱਪ ਕਲਾਂ, 29 ਨਵੰਬਰ -7ਵਾਂ ਕਬੱਡੀ ਕੱਪ 10-12 ਦਸੰਬਰ ਤੱਕ ਖੇਡ
ਸਟੇਡੀਅਮ ਮੰਡੀਆਂ 'ਚ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਨਾਰਥ ਇੰਡੀਆ ਕਬੱਡੀ
ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਅਗਵਾਈ ਹੇਠ ਖੇਡਣ ਵਾਲੀਆਂ ਅੱਠ ਕਬੱਡੀ
ਅਕੈਡਮੀਆਂ ਦੇ ਦਿਲਚਸਪ ਮੁਕਾਬਲੇ ਹੋਣਗੇ। ਇਸ ਵਾਰ ਕਬੱਡੀ ਕੱਪ ਦਾ ਪਹਿਲਾ ਇਕ ਲੱਖ
ਰੁਪਏ ਇਨਾਮ ਆਗਿਆਪਾਲ ਸਿੰਘ ਬਾਠ ਯੂ. ਐਸ. ਏ. ਅਤੇ ਉਨ੍ਹਾਂ ਦੇ ਸਮੂੰਹ ਪਰਿਵਾਰ ਵਲੋਂ
ਦਿੱਤਾ ਜਾ ਰਿਹਾ ਹੈ।
ਡੈਲਟਾ ਕਬੱਡੀ ਕੱਪ 6 ਤੋਂ
ਲੁਧਿਆਣਾ, 29 ਨਵੰਬਰ - ਡੈਲਟਾ ਕਬੱਡੀ ਕੱਪ 6 ਦਸੰਬਰ ਨੂੰ 200 ਫੁੱਟਾ
ਬਾਈਪਾਸ ਦੁੱਗਰੀ ਰੋਡ ਪਿੰਡ ਫੁੱਲਾਂਵਾਲ 'ਚ ਕਰਵਾੲਆ ਜਾ ਰਿਹਾ ਹੈ। ਇਸ ਕਬੱਡੀ ਕੱਪ
ਵਿਚ ਫੈਡਰੇਸ਼ਨ ਨਾਲ ਸਬੰਧਿਤ 8 ਟੀਮਾਂ ਹਿੱਸਾ ਲੈਣਗੀਆਂ। ਚੈਂਪੀਅਨ ਟੀਮ ਨੂੰ 1 ਲੱਖ
ਰੁਪਏ, ਉਪ ਜੇਤੂ ਨੂੰ 75 ਹਜ਼ਾਰ ਅਤੇ ਹਿੱਸਾ ਲੈਣ ਵਾਲੀ ਹਰ ਟੀਮ ਨੂੰ 20 ਹਜ਼ਾਰ ਰੁਪਏ
ਮਿਲਣਗੇ। ਇਸ ਕਬੱਡੀ ਕੱਪ ਵਿਚ ਇਸ ਵਾਰ ਕੈਨੇਡੀਅਨ ਮੂਲ ਦੇ ਦੋ ਕਾਲੇ ਖਿਡਾਰੀ ਤੂਫਾਨ
ਸਿੰਘ ਤੂਫਾਨ ਅਤੇ ਮੀਕ ਵੀ ਆਪਣੇ ਖੇਡ ਹੁਨਰ ਦੇ ਜੌਹਰ ਦਿਖਾਉਣਗੇ।
ਰੂਮੀ ਕਬੱਡੀ, ਹਾਕੀ ਗੋਲਡ ਕੱਪ
ਜਗਰਾਉਂ, 28 ਨਵੰਬਰ - 36ਵਾਂ ਜਰਨੈਲ ਸ਼ਾਮ ਸਿੰਘ ਯਾਦਗਾਰੀ ਖੇਡ ਮੇਲਾ ਪਿੰਡ
ਰੂਮੀ 'ਚ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ
ਨੇ ਕੀਤਾ। ਪ੍ਰਵਾਸੀ ਵੀਰਾਂ ਅਨੋਖ ਸਿੰਘ ਯੂ.ਐਸ.ਏ. ਅਤੇ ਹਰਭਜਨ ਸਿੰਘ ਕੈਨੇਡਾ ਵੱਲੋਂ
ਮੱਲ੍ਹਾ ਦਾ ਸਨਮਾਨ ਵੀ ਕੀਤਾ ਗਿਆ। ਹਾਕੀ ਦੇ ਉਦਘਾਟਨੀ ਮੈਚ ਨੂੰ ਸ਼ੁਰੂ ਕਰਵਾਇਆ ਗਿਆ,
ਜਿਸ ਵਿਚ ਸੰਤੋਖ ਸਿੰਘ ਹਾਕੀ ਅਕੈਡਮੀ ਰੂਮੀ ਤੇ ਹਾਕੀ ਅਕੈਡਮੀ ਡਾਲਾ ਦਰਮਿਆਨ ਹੋਏ
ਮੈਚ ਵਿਚ ਰੂਮੀ ਦੀ ਟੀਮ ਜੇਤੂ ਰਹੀ, ਇਸ ਤੋਂ ਬਾਅਦ ਹਾਕੀ ਦੇ ਵੱਖ-ਵੱਖ ਮੈਚ ਵੀ ਹੋਏ।
ਸਰਬਜੀਤ ਸਿੰਘ ਦੀ ਦੇਖ-ਰੇਖ ਹੇਠ ਲਵਲੀ ਬੱਸੀ ਗੁੱਜਰਾਂ ਦੀ ਘੋੜੀ ਪਹਿਲੇ ਸਥਾਨ 'ਤੇ,
ਨੀਲਾ ਪੰਜੋਰ ਦੂਜੇ ਸਥਾਨ 'ਤੇ ਰਹੀ। ਸਰਪ੍ਰਸਤ ਮਾਸਟਰ ਹਰਮਿੰਦਰ ਸਿੰਘ, ਮਾਸਟਰ ਪਿਆਰਾ
ਸਿੰਘ, ਗੋਪੀ ਕਮਾਲਪੁਰਾ, ਗੁਰਮੀਤ ਸਿੰਘ ਮਿੰਟੂ, ਜੀਤੀ, ਮੁੰਨਾ ਅਨੁਸਾਰ 29 ਨੂੰ
ਕਬੱਡੀ 52 ਤੇ 62 ਕਿਲੋ ਤੇ ਰਹਿੰਦੇ ਮੁਕਾਬਲੇ ਹੋਣਗੇ।
ਉਟਾਲ਼ਾ ਸਿਲਵਰ ਜੁਬਲੀ ਕਬੱਡੀ ਕੱਪ 'ਚ
ਭਿੜਨਗੀਆਂ ਅੱਠ ਅਕੈਡਮੀਆਂ
ਸਮਰਾਲਾ, 28 ਨਵੰਬਰ - ਸਿਲਵਰ ਜੁਬਲੀ ਕਬੱਡੀ ਕੱਪ 29 ਨਵੰਬਰ ਨੂੰ ਉਟਾਲ਼ਾਂ
'ਚ ਕਰਵਾਇਆ ਗਿਆ। 4 ਲੱਖ ਰੁਪਏ ਦੇ ਨਕਦ ਇਨਾਮਾਂ ਵਾਲੇ ਕੱਪ ਲਈ 8 ਕਬੱਡੀ ਅਕੈਡਮੀਆਂ
ਭਿੜਨਗੀਆਂ। ਪਹਿਲੇ ਦਿਨ ਘੋੜ ਦੌੜ 'ਚ ਬੰਨੂਪਾਲ ਜੌਲੀ ਹਰਿਆਣਾ ਦਾ ਘੋੜਾ ਪਹਿਲੇ
ਸਥਾਨ 'ਤੇ ਰਿਹਾ।
ਢੱਟ ਟੂਰਨਾਮੈਂਟ 10 ਦਸੰਬਰ ਤੋਂ
ਮੁੱਲਾਂਪੁਰ ਦਾਖਾ, 26 ਨਵੰਬਰ - 5 ਰੋਜ਼ਾ ਪੇਂਡੂ ਖੇਡ ਮੇਲਾ 10 ਦਸੰਬਰ ਤੋਂ
ਪਿੰਡ ਢੱਟ 'ਚ ਕਰਵਾਇਆ ਜਾ ਰਿਹਾ ਹੈ। 10 ਦਸੰਬਰ ਖੇਡ ਨੂੰ ਮੇਲੇ ਦੇ ਪਹਿਲੇ ਦਿਨ
ਛੋਟੇ ਖੀਰੇ-ਦੁੱਗੇ ਬਲਦ, 11 ਦਸੰਬਰ ਵੱਡੇ ਬਲਦਾਂ ਦੀਆ ਦੌੜਾਂ ਹੋਣਗੀਆਂ, 12 ਦਸੰਬਰ
ਘੋੜੇ-ਘੋੜੀਆਂ ਦੀ ਦੌੜ ਦੇ ਨਾਲ ਕੁੱਤਿਆਂ ਦਾ ਮੁਕਾਬਲਾ ਹੋਵੇਗਾ। ਪਿਆਰਾ ਸਿੰਘ ਫਾਰਮ
ਵਾਲੇ, ਬਚਿੱਤਰ ਸਿੰਘ ਢੱਟ ਅਨੁਸਾਰ 70 ਕਿਲੋ, ਕਬੱਡੀ ਭਾਰ ਮੁਕਾਬਲੇ 13 ਅਤੇ ਓਪਨ
ਪਿੰਡ ਵਾਰ ਕਬੱਡੀ ਮੁਕਾਬਲੇ 14 ਦਸੰਬਰ ਨੂੰ ਹੋਣਗੇ।
ਯੂ. ਕੇ. ਗੋਲਡ ਕਬੱਡੀ ਕੱਪ 13 ਫਰਵਰੀ
ਤੋਂ
ਜਗਰਾਉਂ, 26 ਨਵੰਬਰ - ਯੂ.ਕੇ. ਗੋਲਡ ਕਬੱਡੀ ਕੱਪ 13-14 ਫਰਵਰੀ ਤੋਂ
ਕਰਵਾਇਆ ਜਾ ਰਿਹਾ ਹੈ। 13 ਫਰਵਰੀ ਨੂੰ ਪਿੰਡ ਵਾਰ ਓਪਨ ਕਬੱਡੀ ਮੁਕਾਬਲੇ ਕਰਵਾਏ
ਜਾਣਗੇ, ਜਦਕਿ 14 ਫਰਵਰੀ ਨੂੰ ਪੰਜਾਬ ਦੀਆਂ ਅੱਠ ਨਾਮੀ ਅਕੈਡਮੀਆਂ ਦਰਮਿਆਨ ਗੋਲਡ
ਕੱਪ ਲਈ ਮੁਕਾਬਲਾ ਹੋਵੇਗਾ। ਬਾਸਕਿਟਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ।
ਮਨੀਲਾ 'ਚ ਕਬੱਡੀ ਕੱਪ 8 ਤੋਂ
ਜਗਰਾਉਂ, 23 ਨਵੰਬਰ - ਪਹਿਲਾ ਕਬੱਡੀ ਕੱਪ ਮਨੀਲਾ 'ਚ 8 ਦਸੰਬਰ ਤੋਂ
ਕਰਵਾਇਆ ਜਾ ਰਿਹਾ ਹੈ। ਮਨੀਲਾ 'ਚ ਹੋਣ ਵਾਲੇ ਪਹਿਲੇ ਕਬੱਡੀ ਕੱਪ 'ਚ ਪੰਜਾਬ ਦੀ ਧਰਤੀ
ਤੋਂ ਤਿੰਨ ਕਬੱਡੀ ਕਲੱਬਾਂ ਖੇਡਣ ਲਈ ਜਾਣਗੀਆਂ ਅਤੇ ਇਸ ਤੋਂ ਇਲਾਵਾ ਇੰਗਲੈਂਡ,
ਆਸਟਰੇਲੀਆ ਅਤੇ ਕੈਨੇਡਾ ਤੋਂ ਵੀ ਕਬੱਡੀ ਕਲੱਬਾਂ ਭਿੜਨਗੀਆਂ।
ਅੰਤਰਰਾਸ਼ਟਰੀ ਕਬੱਡੀ ਕੱਪ 15 ਤੋਂ
ਦਿੜ੍ਹਬਾ ਮੰਡੀ, 23 ਨਵੰਬਰ - 15-17 ਦਸੰਬਰ ਤੱਕ ਦ੍ਰਿੜ੍ਹਬਾ ਮੰਡੀ 'ਚ
ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਪ੍ਰਸਿੱਧ ਗਾਇਕ ਗੁਰਦਾਸ ਦਰਸ਼ਕਾਂ
ਦਾ ਮਨੋਰੰਜਨ ਕਰਨਗੇ। 17 ਦਸੰਬਰ ਇਕ ਪਿੰਡ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ
ਅਤੇ ਅਗਲੇ ਦਿਨ 16 ਦਸੰਬਰ ਨੂੰ ਅਕੈਡਮੀ ਦਸਮੇਸ਼ ਕਲੱਬ ਨਕੋਦਰ, ਬਾਬਾ ਦੀਪ ਸਿੰਘ
ਨਾਰਵੇ, ਡੀ.ਏ.ਵੀ. ਕਲੱਬ ਕੈਲੇਫੋਰਨੀਆ ਜਲੰਧਰ, ਗੁਰੂ ਨਾਨਕ ਨਿਊ ਨਕੋਦਰ,
ਪਰਸਰਾਮਪੁਰ, ਕੈਲੇਫੋਰਨੀਆ, ਦਸਮੇਸ਼ ਕਲੱਬ ਕੋਟਲੀ ਥਾਨ ਸਿੰਘ ਅਤੇ ਹਰਿਆਣਾ ਦੇ
ਮੁਕਾਬਲੇ ਕਰਵਾਏ ਜਾਣਗੇ। 17 ਦਸੰਬਰ ਨੂੰ ਮੀਰੀ ਪੀਰੀ ਕਲੱਬ ਅਮਰੀਕਾ, ਸੰਤ ਈਸ਼ਰ
ਸਿੰਘ ਅਕੈਡਮੀ ਰਾੜਾ ਸਾਹਿਬ, ਅੰਬੀ ਕਲੱਬ ਹਠੂਰ, ਹਰਜੀਤ ਤਲਵਾਰ ਜਗਰਾਉਂ, ਡੀ.ਏ.ਵੀ
ਕਲੱਬ ਬਠਿੰਡਾ, ਦਸਮੇਸ਼ ਕਲੱਬ ਕਾਲਖ਼, ਹਰਜੀਤ ਫੈਨਜ਼ ਕਲੱਬ ਪੱਤਾ ਹੀਰੋ ਅਤੇ ਅਕੈਡਮੀ
ਮੋਗਾ ਦੇ ਖਿਡਾਰੀਆਂ ਵਿਚ ਫਸਵੇਂ ਮੁਕਾਬਲੇ ਹੋਣਗੇ।
ਦੂਸਰਾ ਗੋਲਡ ਕਬੱਡੀ ਕੱਪ ਸ਼ੁਰੂ
ਗੜ੍ਹਦੀਵਾਲਾ, 20 ਨਵੰਬਰ - ਤਿੰਨ ਦਿਨਾਂ ਦੂਜਾ ਗੋਲਡ ਕਬੱਡੀ ਕੱਪ ਫੋਕਲ
ਪੁਆਇੰਟ ਜੌਹਲ ਧੁੱਗਾ ਕਲਾਂ 'ਚ ਕਰਵਾਇਆ ਜਾ ਰਿਹਾ ਹੈ। 22 ਨਵੰਬਰ ਤੱਕ ਚੱਲਣ ਵਾਲੇ
ਇਸ ਕਬੱਡੀ ਕੱਪ ਦੇ ਆਖਰੀ ਦਿਨ ਚੋਟੀ ਦੀਆਂ 10 ਅਕੈਡਮੀਆਂ ਤੇ ਕਲੱਬ ਦੇ ਮੈਚ ਹੋਣਗੇ,
ਜਿਸ ਦੀ ਜੇਤੂ ਟੀਮ ਨੂੰ 1 ਲੱਖ 1 ਹਜ਼ਾਰ ਅਤੇ ਉੱਪ ਜੇਤੂ ਨੂੰ 75 ਹਜ਼ਾਰ ਦਾ ਇਨਾਮ
ਦਿੱਤਾ ਜਾਵੇਗਾ। 22 ਨੂੰ ਹੀ ਪੰਜਾਬ ਦੀਆਂ ਨਾਮਵਰ 5 ਗਤਕਾ ਟੀਮਾਂ ਦੇ ਮੁਕਾਬਲੇ ਵੀ
ਹੋਣਗੇ। ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜੇਤੂ ਟੀਮਾਂ ਨੂੰ ਇਨਾਮ ਵੰਡਣਗੇ।
ਮਹੌਣ 'ਚ ਕਬੱਡੀ ਦੇ ਮੁਕਾਬਲੇ ਸ਼ੁਰੂ
ਖੰਨਾ, 20 ਨਵੰਬਰ - ਅੱਜ ਕਬੱਡੀ ਕਲੱਬ ਇਕ ਪਿੰਡ ਦੇ ਮੁਕਾਬਲੇ ਪਿੰਡ |