Click here For English Version

Women's BDO Junior World Cup 2009 Live Updates & News

 




Click on Logo for visiting BDO World Cup Women 2009 Website

 

 

6ਵਾਂ ਬੀ. ਡੀ. ਓ. ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਸਮਾਪਤ

6ਵਾਂ ਬੀ.ਡੀ.ਓ. ਵਰਲਡ ਕੱਪ ਹਾਕੀ ਟੂਰਨਾਮੈਂਟ ਅਮਰੀਕਾ ਦੇ ਸ਼ਹਿਰ ਬੋਸਟਨ 'ਚ ਹਾਰਵਰਡ ਯੂਨੀਵਰਸਿਟੀ ਦੇ ਜਾਰਡਨ ਹਾਕੀ ਸਟੇਡੀਅਮ 'ਚ ਕਰਵਾਇਆ ਗਿਆ। ਇਸ ਹਾਕੀ ਟੂਰਨਾਮੈਂਟ 'ਚ ਹਾਲੈਂਡ ਨੇ ਅਰਜਨਟੀਨਾ ਨੂੰ 3-0 ਨਾਲ ਹਰਾਇਆ। ਇਸ ਜਿੱਤ ਨਾਲ ਹਾਲੈਂਡ ਨੇ ਦੱਖਣੀ ਕੋਰੀਆ ਦੀ ਖ਼ਿਤਾਬੀ ਜਿੱਤ ਦੀ ਬਰਾਬਰੀ ਕੀਤੀ। ਹਾਲੈਂਡ ਇਸ ਤੋਂ ਪਹਿਲਾਂ 1997 ਵਿਚ ਵਿਸ਼ਵ ਚੈਂਪੀਅਨ ਬਣਿਆ ਸੀ। ਫਾਈਨਲ ਮੁਕਾਬਲੇ ਵਿਚ ਹਾਲੈਂਡ ਵਲੋਂ ਪਹਿਲਾ ਜੇਤੂ ਗੋਲ ਮੈਚ ਦੇ 18ਵੇਂ ਮਿੰਟ ਵਿਚ ਵਿਲੀ ਮਾਈਜ਼ਨ ਮੈਦਾਨੀ ਗੋਲ ਜ਼ਰੀਏ ਆਪਣੀ ਟੀਮ ਨੂੰ ਬੜ੍ਹਤ ਦਵਾਈ, ਜਦਕਿ ਦੂਸਰੇ ਅੱਧ ਵਿਚ ਵੈਨਾਮਾਸਾਕਰ ਨੇ 61ਵੇਂ ਅਤੇ 66ਵੇਂ ਮਿੰਟ ਵਿਚ 2 ਪੈਨਾਲਟੀ ਕਾਰਨਰਾਂ ਨੂੰ ਗੋਲਾਂ ਵਿਚ ਬਦਲ ਕੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ, ਜਦਕਿ ਦੂਜੇ ਪਾਸੇ ਅਰਜਨਟੀਨਾ ਦੀਆਂ ਖਿਡਾਰਨਾਂ ਪੂਰੇ ਮੈਚ ਦੌਰਾਨ ਹਾਲੈਂਡ ਅੱਗੇ ਬੇਵੱਸ ਜਾਪੀਆਂ। ਹਾਲੈਂਡ ਦੀ 2006 ਵਿਸ਼ਵ ਕੱਪ ਅਤੇ 2008 ਉਲੰਪਿਕ ਚੈਂਪੀਅਨ ਬਣਨ ਤੋਂ ਬਾਅਦ ਇਹ ਤੀਸਰੀ ਵੱਡੀ ਪ੍ਰਾਪਤੀ ਸੀ। ਇਸ ਤੋਂ ਪਹਿਲਾਂ ਕੋਰੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ, ਜਦਕਿ ਆਸਟ੍ਰੇਲੀਆ ਨੇ ਜਰਮਨੀ ਨੂੰ 5-2 ਨਾਲ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ। ਚੀਨ ਦੀ ਜਹਾਈਓ ਜਹਾ 8 ਗੋਲ ਕਰਕੇ ਟੂਰਨਾਮੈਂਟ ਦੀ ਸਰਵੋਤਮ ਸਕੋਰਰ ਰਹੀ। ਹਾਲੈਂਡ ਦੀ ਈਮਾਈਲ ਮੋਲ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਬਣਨ ਦਾ ਮਾਣ ਮਿਲਿਆ, ਜਦਕਿ ਇੰਗਲੈਂਡ ਦੀ ਗੋਲ ਕੀਪਰ ਜੀਵਾ ੲੈਵਲੇ ਨੇ ਵਧੀਆ ਗੋਲ ਕੀਪਿੰਗ ਦਾ ਖਿਤਾਬ ਜਿੱਤਿਆ। ਦੱਖਣੀ ਅਫਰੀਕਾ ਦੀ ਟੀਮ ਜੋ 11ਵੇਂ ਸਥਾਨ 'ਤੇ ਰਹੀ, ਉਸ ਨੇ ਸਾਫ ਸੁਥਰੀ ਖੇਡ ਬਦਲੇ ਫੇਅਰ ਪਲੇਅ ਟਰਾਫੀ ਜਿੱਤੀ। ਜੂਨੀਅਰ ਵਿਸ਼ਵ ਕੱਪ ਹਾਕੀ ਦਾ ਮੁਕਾਬਲਾ, ਜੋ 1989 ਤੋਂ ਸ਼ੁਰੂ ਹੋਇਆ ਸੀ, ਮੁੱਢਲਾ ਖਿਤਾਬ ਜਰਮਨੀ ਨੇ ਜਿੱਤਿਆ ਸੀ, ਜਦਕਿ 1993 ਵਿਚ ਅਰਜਨਟਾਈਨਾ, 1997 ਵਿਚ ਹਾਲੈਂਡ, 2001 ਅਤੇ 2005 ਵਿਚ ਕੋਰੀਆ ਅਤੇ 2009 ਵਿਚ ਹਾਲੈਂਡ ਦੀ ਟੀਮ ਦੂਸਰੀ ਵਾਰ ਚੈਂਪੀਅਨ ਬਣੀ ਹੈ।

6ਵਾਂ ਬੀ. ਡੀ. ਓ. ਵਿਸ਼ਵ ਕੱਪ ਹਾਕੀ ਟੂਰਨਾਮੈਂਟ

6ਵਾਂ ਬੀ.ਡੀ.ਓ.ਹਾਕੀ ਵਰਲਡ ਕੱਪ ਟੂਰਨਾਮੈਂਟ ਜੋ ਕਿ ਬੋਸਟਨ ਹਾਰਵਰਡ  ਸਟੇਡੀਅਮ 'ਚ ਚੱਲ ਰਿਹਾ ਹੈ ਇਸ ਦੇ 14ਵੇਂ ਦਿਨ ਦੇ ਵਰਗੀਕਰਨ ਮੈਚਾਂ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਜਿਥੇ 9ਵਾਂ ਸਥਾਨ ਹਾਸਲ ਕੀਤਾ। ਖੇਡੇ ਗਏ ਪਹਿਲੇ ਮੈਚ ਵਿਚ ਸਪੇਨ ਨੇ ਫਰਾਂਸ ਨੂੰ 5-3 ਨਾਲ ਹਰਾ ਕੇ 13ਵਾਂ ਸਥਾਨ ਹਾਸਲ ਕੀਤਾ, ਜਦਕਿ ਭਾਰਤ ਨੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ 9ਵਾਂ ਸਥਾਨ ਹਾਸਲ ਕੀਤਾ। ਅੱਧੇ ਸਮੇਂ ਤੱਕ ਭਾਰਤ 1-0 ਨਾਲ ਅੱਗੇ ਸੀ। ਭਾਰਤ ਵਲੋਂ ਦੋਵੇਂ ਗੋਲ ਰਾਣੀ ਦੇਵੀ ਨੇ 27ਵੇਂ ਅਤੇ 69ਵੇ ਮਿੰਟ ਵਿਚ ਕੀਤੇ। ਇਸ ਤੋਂ ਇਲਾਵਾ ਚੀਨ ਨੇ ਅਮਰੀਕਾ ਨੇ 8-2 ਨਾਲ ਹਰਾ ਕੇ 7ਵਾਂ ਸਥਾਨ ਹਾਸਲ ਕੀਤਾ, ਜਦਕਿ ਮੇਜ਼ਬਾਨ ਅਮਰੀਕਾ ਨੂੰ 8ਵਾਂ ਸਥਾਨ ਹਾਸਲ ਹੋਇਆ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਨੇ ਚਿੱਲੀ ਨੂੰ 4-0 ਨਾਲ ਹਰਾ ਕੇ 11ਵਾਂ ਸਥਾਨ ਹਾਸਲ ਕੀਤਾ।

ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ 'ਚ ਭਾਰਤੀ ਟੀਮ ਖੇਡੇਗੀ 9ਵੇਂ ਸਥਾਨ 'ਤੇ

ਬੋਸਟਨ - 6ਵਾਂ ਬੀ.ਡੀ.ਓ. ਵਰਲਡ ਕੱਪ ਹਾਕੀ ਟੂਰਨਾਮੈਂਟ ਬੋਸਟਨ 'ਚ ਹਾਰਵਰਡ ਯੂਨੀਵਰਸਿਟੀ ਦੇ ਯਾਰਡਨ ਹਾਕੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਸੁਪਰ ਲੀਗ ਦੇ ਆਖਰੀ ਗੇੜ ਦੇ ਪੂਲ ਈ ਦੇ ਮੈਚਾਂ ਵਿਚ ਦੱਖਣੀ ਕੋਰੀਆ ਨੇ ਭਾਰਤੀ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਬਣਾਈ ਅਤੇ ਕੋਰੀਆ ਦੀ ਇਸ ਜਿੱਤ ਨਾਲ ਖਿਤਾਬ ਦੀ ਦਾਅਵੇਦਾਰ ਆਸਟ੍ਰੇਲੀਆ ਨੂੰ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਇਲਾਵਾ ਅਮਰੀਕਾ ਚਿੱਲੀ ਨੂੰ 4-0 ਨਾਲ ਹਰਾ ਕੇ ਭਾਰਤੀ ਟੀਮ ਨੂੰ 9ਵਾਂ ਤੇ 10ਵਾਂ ਸਥਾਨ ਹਾਸਲ ਕਰਨ ਲਈ ਖੇਡਣ ਲਈ ਮਜ਼ਬੂਰ ਕਰ ਦਿੱਤਾ। 14 ਅਗਸਤ ਨੂੰ ਜੂਨੀਅਰ ਵਿਸ਼ਵ ਕੱਪ ਵਿਚ ਪੂਲ ਐਫ ਦੇ ਮੈਚ ਖੇਡੇ ਜਾਣਗੇ। ਜਿਨ੍ਹਾਂ ਵਿਚ ਪਹਿਲਾ ਮੈਚ ਬੈਲਾਰੂਸ ਅਤੇ ਸਪੇਨ ਵਿਚਕਾਰ, ਉਸ ਤੋਂ ਬਾਅਦ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ, ਤੀਜਾ ਮੈਚ ਜਰਮਨੀ ਅਤੇ ਹਾਲੈਂਡ ਵਿਚਕਾਰ ਤੇ ਚੌਥਾ ਮੈਚ ਚੀਨ ਅਤੇ ਅਰਜਨਟਾਈਨਾ ਵਿਚਕਾਰ ਹੋਵੇਗਾ। ਭਾਰਤ 15 ਅਗਸਤ ਨੂੰ 9ਵੇਂ ਸਥਾਨ ਲਈ ਨਿਊਜ਼ੀਲੈਂਡ ਜਾਂ ਅਰਜਨਟਾਈਨਾ ਦੇ ਵਿਰੁੱਧ ਖੇਡੇਗਾ।

ਜੂਨੀਅਰ ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ

ਬੋਸਟਨ - 6ਵਾਂ ਬੀ.ਡੀ.ਓ. ਮਹਿਲਾ ਵਰਲਡ ਕੱਪ ਹਾਕੀ ਟੂਰਨਾਮੈਂਟ ਬੋਸਟਨ 'ਚ ਹਾਰਵਰਡ ਯੂਨੀਵਰਸਿਟੀ ਦੇ ਯਾਰਡਨ ਹਾਕੀ ਸਟੇਡੀਮਅ ਵਿਚ ਚੱਲ ਰਿਹਾ ਹੈ। ਇਸ ਦੇ ਸੁਪਰ ਲੀਗ ਦੇ ਮੈਚਾਂ ਵਿਚ ਪੂਲ ਐਫ ਦੇ ਮੈਚਾਂ 'ਚ ਹਾਲੈਂਡ ਤੇ ਜਰਮਨੀ ਨੇ ਜਿੱਤਾਂ ਹਾਸਿਲ ਕਰਕੇ ਜਿਥੇ ਆਪਣਾ ਸਫ਼ਰ ਸੈਮੀਫਾਈਨਲ ਦੇ ਨੇੜੇ ਕਰ ਲਿਆ ਹੈ, ਉਥੇ ਅਰਜਨਟੀਨਾ ਨੇ ਇਕ ਵੱਡਾ ਉਲਟ ਫੇਰ ਕਰਦਿਆਂ ਨਿਊਜ਼ੀਲੈਂਡ ਨੂੰ 5-2 ਦੀ ਕਰਾਰੀ ਮਾਤ ਦਿੱਤੀ। ਖੇਡੇ ਗਏ ਪਹਿਲੇ ਮੈਚ ਵਿਚ ਹਾਲੈਂਡ ਨੇ ਦੱਖਣੀ ਅਫਰੀਕਾ ਨੂੰ 7-0 ਨਾਲ ਕਰਾਰੀ ਮਾਤ ਦਿੱਤੀ। ਅੱਧੇ ਸਮੇਂ ਤੱਕ ਡੱਚ ਟੀਮ 3-0 ਨਾਲ ਅੱਗੇ ਸੀ। ਇਸ ਜਿੱਤ ਨਾਲ ਹਾਲੈਂਡ ਪੂਲ ਐਫ ਵਿਚ 9 ਅੰਕਾਂ ਨਾਲ ਪਹਿਲੇ ਸਥਾਨ 'ਤੇ ਪੁੱਜ ਗਿਆ ਹੈ ਅਤੇ ਉਸ ਦਾ ਸੈਮੀਫਾਈਨਲ ਵਿਚ ਪੁੱਜਣ ਦਾ ਸਫ਼ਰ ਬਿਲਕੁਲ ਨੇੜੇ ਹੋ ਗਿਆ ਹੈ, ਜਦਕਿ ਜਰਮਨੀ ਅਤੇ ਚੀਨ ਵਿਚਕਾਰ ਖੇਡਿਆ ਗਿਆ ਕਾਂਟੇਦਾਰ ਮੁਕਾਬਲਾ 2-2 ਗੋਲਾਂ 'ਤੇ ਬਰਾਬਰ ਰਿਹਾ। ਜਰਮਨੀ 8 ਅੰਕਾਂ ਨਾਲ ਪੂਲ ਐਫ ਵਿਚ ਦੂਸਰੇ ਸਥਾਨ 'ਤੇ ਚੱਲ ਰਹੀ ਹੈ। ਤੀਸਰੇ ਮੈਚ ਵਿਚ ਅਰਜਨਟੀਨਾ ਨੇ ਵੱਡਾ ਉਲਟਫੇਰ ਕਰਦਿਆਂ ਹੁਣ ਤੱਕ ਟੂਰਨਾਮੈਂਟ ਵਿਚ ਵਧੀਆ ਕਾਰਗੁਜ਼ਾਰੀ ਵਿਖਾ ਰਹੀ ਨਿਊਜ਼ੀਲੈਂਡ ਦੀ ਟੀਮ ਨੂੰ 5-2 ਨਾਲਹਰਾਇਆ। ਇਨ੍ਹਾਂ ਮੈਚਾਂ ਤੋਂ ਬਾਅਦ ਚੀਨ ਦੀ ਟੀਮ 7 ਅੰਕਾਂ ਨਾਲ ਤੀਸਰੇ ਸਥਾਨ 'ਤੇ ਅਤੇ ਨਿਊਜ਼ੀਲੈਂਡ ਅਤੇ ਅਰਜਨਟਾਈਨਾ ਦੀਆਂ ਟੀਮਾਂ 6-6 ਅੰਕਾਂ ਨਾਲ ਕ੍ਰਮਵਾਰ 5ਵੇਂ ਤੇ 6ਵੇਂ ਸਥਾਨ 'ਤੇ ਚੱਲ ਰਹੀਆਂ ਹਨ। ਇਸ ਤੋਂ ਇਲਾਵਾ 13ਵੇਂ ਸਥਾਨ ਤੋਂ ਲੈ ਕੇ 16ਵੇਂ ਸਥਾਨ ਤੱਕ ਚੱਲ ਰਹੇ ਵਰਗੀਕਰਨ ਮੈਚਾਂ ਵਿਚ ਸਪੇਨ ਨੇ ਲਿਥੂਆਨੀਆ ਨੂੰ 5-2 ਨਾਲ ਹਰਾਇਆ। ਜੂਨੀਅਰ ਵਿਸ਼ਵ ਕੱਪ ਵਿਚ ਹੁਣ ਤੱਕ ਖੇਡੇ ਗਏ 40 ਮੈਚਾਂ ਵਿਚ ਗੋਲਾਂ ਦੀ ਜ਼ਬਰਦਸਤ ਬਰਸਾਤ ਹੋ ਰਹੀ ਹੈ। ਖੇਡੇ ਗਏ 140 ਮੈਚਾਂ ਵਿਚ 173 ਗੋਲ ਹੋ ਚੁੱਕੇ ਹਨ, ਜਦਕਿ ਲੀਗ ਦੌਰ ਦੇ ਮੈਚਾਂ ਵਿਚ ਕੁੱਲ 68 ਗੋਲ ਹੋਏ, ਜਿਨ੍ਹਾਂ ਵਿਚ 45 ਗੋਲ ਮੈਦਾਨੀ ਗੋਲ ਵਜੋਂ ਅਤੇ 23 ਗੋਲ ਪੈਨਾਲਟੀ ਕਾਰਨਰ ਜਰੀਏ ਹੋਏ। 12 ਅਗਸਤ ਨੂੰ ਜੂਨੀਅਰ ਵਿਸ਼ਵ ਕੱਪ ਵਿਚ ਪੂਲ ਈ ਦੇ ਸੁਪਰ ਲੀਗ ਦੇ ਆਖਰੀ ਦੌਰ ਦੇ ਮੈਚ ਖੇਡੇ ਜਾਣਗੇ, ਜਿਨ੍ਹਾਂ ਵਿਚੋਂ ਸੈਮੀਫਾਈਨਲ ਵਿਚ ਪੁੱਜਣ ਵਾਲੀਆਂ ਦੋ ਟੀਮਾਂ ਦਾ ਅੰਤਿਮ ਫੈਸਲਾ ਹੋਵੇਗਾ। ਪਹਿਲਾ ਮੁਕਾਬਲਾ ਫਰਾਂਸ ਅਤੇ ਲਿਥੂਆਨੀਆ ਵਿਚਕਾਰ ਅਤੇ ਦੂਜਾ ਮੁਕਾਬਲਾ ਬੋਸਟਨ ਦੇ ਸਮੇਂ ਮੁਤਾਬਿਕ ਦੁਪਹਿਰ 2 : 30 ਵਜੇ ਭਾਰਤ ਅਤੇ ਕੋਰੀਆ ਵਿਚਕਾਰ ਤੇ ਅਗਲਾ ਮੁਕਾਬਲਾ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਜਦਕਿ ਆਖਰੀ ਮੈਚ ਅਮਰੀਕਾ ਅਤੇ ਚਿੱਲੀ ਵਿਚਕਾਰ ਖੇਡਿਆ ਜਾਵੇਗਾ।

ਭਾਰਤ ਪਹੁੰਚਿਆ ਸੈਮੀਫਾਈਨਲ 'ਚ

ਬੋਸਟਨ - 6ਵਾਂ ਬੀ.ਡੀ.ਓ. ਵਰਲਡ ਕੱਪ ਹਾਕੀ ਟੂਰਨਾਮੈਂਟ ਬੋਸਟਨ ਦੀ ਹਾਰਵਰਡ ਯੂਨੀਵਰਸਿਟੀ ਦੇ ਯਾਰਡਨ ਹਾਕੀ ਸਟੇਡੀਅਮ ਵਿਚ ਚੱਲ ਰਿਹਾ ਹੈ। ਇਸ ਟੂਰਨਾਮੈਂਟ ਦੇ ਸੁਪਰ ਲੀਗ ਦੇ ਮੈਚਾਂ ਵਿਚ ਪੂਲ ਈ ਵਿਚ ਭਾਰਤ ਨੇ ਚਿੱਲੀ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਪੁੱਜਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਕਾਇਮ ਰੱਖਿਆ। ਆਸਟ੍ਰੇਲੀਆ ਤੇ ਇੰਗਲੈਂਡ ਨੇ ਪੂਲ ਈ ਵਿਚ ਜਿੱਤਾਂ ਹਾਸਲ ਕਰਕੇ ਆਪਣਾ ਸਫ਼ਰ ਸੈਮੀਫਾਈਨਲ ਦੇ ਨੇੜੇ ਕੀਤਾ। ਖੇਡੇ ਗਏ ਪਹਿਲੇ ਮੈਚ ਵਿਚ ਭਾਰਤ ਨੇ ਚਿੱਲੀ ਨੂੰ 3-1 ਨਾਲ ਹਰਾਇਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਗੋਲਾਂ 'ਤੇ ਬਰਾਬਰ ਸਨ। ਵੱਡੀ ਗਿਣਤੀ ਵਿਚ ਬੋਸਟਨ ਵਿਚ ਵਸਦੇ ਭਾਰਤੀ ਲੋਕਾਂ ਨੇ ਭਾਰਤੀ ਟੀਮ ਨੂੰ ਹੱਲਾਸ਼ੇਰੀ ਦਿੱਤੀ, ਜਦਕਿ ਪੂਲ ਈ ਦੇ ਇਕ ਹੋਰ ਮੈਚ ਆਸਟ੍ਰੇਲੀਆ ਨੇ ਕੋਰੀਆ ਨੂੰ 4-2 ਨਾਲ ਹਰਾਇਆ ਤੇ ਇੰਗਲੈਂਡ ਨੇ ਆਪਣੀ ਜੇਤੂ ਲਹਿਰ ਜਾਰੀ ਰੱਖਦਿਆਂ ਮੇਜ਼ਬਾਨ ਅਮਰੀਕਾ ਨੂੰ ਤਕੜੇ ਸੰਘਰਸ਼ ਤੋਂ ਬਾਅਦ 3-2 ਨਾਲ ਮਾਤ ਦਿੱਤੀ। ਇਸ ਤਰ੍ਹਾਂ ਪੂਲ ਈ ਵਿਚ ਇੰਗਲੈਂਡ 10 ਅੰਕਾਂ ਨਾਲ, ਆਸਟ੍ਰੇਲੀਆ 9 ਅੰਕਾਂ ਨਾਲ ਦੂਜੇ ਸਥਾਨ 'ਤੇ ਜਦਕਿ ਕੋਰੀਆ ਅਤੇ ਭਾਰਤ 6-6 ਅੰਕਾਂ ਨਾਲ ਤੀਸਰੇ ਸਥਾਨ 'ਤੇ ਚੱਲ ਰਹੇ ਹਨ। ਭਾਰਤ ਆਪਣਾ ਆਖਰੀ ਸੁਪਰ ਲੀਗ ਮੈਚ ਕੋਰੀਆ ਵਿਰੁੱਧ ਖੇਡੇਗਾ। ਇਸ ਤੋਂ ਇਲਾਵਾ ਇਕ ਹੋਰ ਮੈਚ ਵਿਚ ਫਰਾਂਸ ਨੇ ਬੈਲਾਰੂਸ ਨੂੰ 3-2 ਨਾਲ ਹਰਾਇਆ। 11 ਅਗਸਤ ਨੂੰ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਚਾਰ ਮੈਚ ਖੇਡੇ ਜਾਣਗੇ। ਜਿਨ੍ਹਾਂ ਵਿਚ ਪਹਿਲਾਂ ਵਿਚ ਸਪੇਨ ਬਨਾਮ ਲਿਥੂਆਨੀਆ, ਦੂਸਰਾ ਮੈਚ ਹਾਲੈਂਡ ਬਨਾਮ ਦੱਖਣੀ ਅਫ਼ਰੀਕਾ, ਤੀਜਾ ਮੈਚ ਨਿਊਜ਼ੀਲੈਂਡ ਬਨਾਮ ਅਰਜਨਟੀਨਾ ਤੇ ਚੌਥਾ ਮੈਚ ਜਰਮਨੀ ਬਨਾਮ ਚੀਨ ਵਿਚਕਾਰ ਹੋਵੇਗਾ।

ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ

ਬੋਸਟਨ (ਅਮਰੀਕਾ), 5 ਅਗਸਤ - ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ ਬੋਸਟਨ 'ਚ ਖੇਡਿਆ ਜਾ ਰਿਹਾ ਹੈ। ਇਸ 'ਚ ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਰਾਣੀ ਦੇਵੀ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਬੇਲਾਰੂਸ ਨੂੰ 6-0 ਨਾਲ ਹਰਾ ਦਿੱਤਾ। ਟੂਰਨਾਮੈਂਟ ਵਿਚ ਇਹ ਭਾਰਤ ਦੀ ਲਗਾਤਾਰ ਦੂਸਰੀ ਜਿੱਤ ਹੈ। ਭਾਰਤੀ ਟੀਮ ਨੇ ਗਰੁੱਪ-ਡੀ ਦੇ ਆਪਣੇ ਪਹਿਲੇ ਮੁਕਾਬਲੇ 'ਚ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ ਸੀ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਲੀਗ ਪੱਧਰ 'ਚ ਖੇਡਣ ਦੀ ਯੋਗਤਾ ਹਾਸਿਲ ਕਰ ਲਈ ਹੈ। ਲੀਗ ਪੱਧਰ ਦੇ ਨਤੀਜੇ ਦੇ ਆਧਾਰ 'ਤੇ ਹੀ ਤਗਮਿਆਂ ਦੀ ਵੰਡ ਹੋਵੇਗੀ। ਭਾਰਤ ਲਈ ਡੁੰਗ ਡੁੰਗ ਨੇ 16ਵੇਂ, ਪੂਨਮ ਰਾਣੀ ਨੇ 51ਵੇਂ ਅਤੇ ਰਾਣੀ ਦੇਵੀ ਨੇ 53ਵੇਂ, 54ਵੇਂ ਅਤੇ 58ਵੇਂ ਮਿੰਟ 'ਚ ਗੋਲ ਦਾਗੇ। ਭਾਰਤੀ ਟੀਮ ਆਪਣੇ ਤੀਸਰੇ ਅਤੇ ਅੰਤਿਮ ਗਰੁੱਪ ਮੈਚ ਵਿਚ ਅਮਰੀਕਾ ਨਾਲ ਭਿੜੇਗੀ। ਇਹ ਮੁਕਾਬਲਾ ਵੀਰਵਾਰ ਨੂੰ ਖੇਡਿਆ ਜਾਵੇਗਾ।